ਰੱਖਿਆ ਮੰਤਰਾਲਾ
ਭਾਰਤੀ ਸੈਨਾ ਨੇ ਸਿਵਲ ਅਥਾਰਟੀ ਦੀ ਸਹਾਇਤਾ ਲਈ ਤਾਲਮੇਲ ਵਾਸਤੇ ਕੋਵਿਡ ਪ੍ਰਬੰਧਨ ਸੈੱਲ ਸਥਾਪਤ ਕੀਤਾ
Posted On:
06 MAY 2021 6:29PM by PIB Chandigarh
ਭਾਰਤੀ ਸੈਨਾ ਰਾਸ਼ਟਰੀ ਪੱਧਰ 'ਤੇ ਕੋਵਿਡ ਪ੍ਰਤੀਕ੍ਰਿਆ ਵਿਚ ਫਾਰ ਫਰੰਟ ਤੇ ਹੈ। ਜਿਥੇ ਸੈਨਾ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਹੈ, ਉੱਥੇ ਹੀ ਵੇਟਰਨਸ ਅਤੇ ਉਨ੍ਹਾਂ ਤੇ ਨਿਰਭਰ ਲੋਕਾਂ ਦੀ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਇਆ ਹੈ, ਇਸ ਨੇ ਸਿਵਲ ਅਥਾਰਟੀਆਂ ਦੀ ਸਹਾਇਤਾ ਲਈ ਉਪਯੁਕਤ ਮੈਡੀਕਲ ਸਰੋਤ ਤਾਇਨਾਤ ਕੀਤੇ ਹਨ, ਵਿਸ਼ੇਸ਼ ਤੌਰ ਤੇ ਪੰਜ ਕੋਵਿਡ ਹਸਪਤਾਲਾਂ ਵਿਚ ਪਹਿਲਾਂ ਤੋਂ ਹੀ ਦਿੱਲੀ, ਅਹਿਮਦਾਬਾਦ, ਲਖਨਊ, ਵਾਰਾਣਸੀ ਅਤੇ ਪਟਨਾ ਵਿੱਚ ਕਾਰਜਸ਼ੀਲ ਹਨ ਜਾਂ ਸਥਾਪਤ ਕੀਤੇ ਜਾਣ ਦੀ ਪ੍ਰਕਿਰਿਆ ਵਿਚ ਹਨ ।
ਸਟਾਫ ਅਤੇ ਲੌਜਿਸਟਿਕਸ ਸਹਾਇਤਾ ਦੇ ਕਈ ਪਹਿਲੂਆਂ ਦਾ ਤਾਲਮੇਲ ਕਰਨ ਲਈ, ਡਾਇਰੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੇ ਅਧੀਨ ਇਕ ਵਿਸ਼ੇਸ਼ ਕੋਵਿਡ ਮੈਨੇਜਮੈਂਟ ਸੈੱਲ ਸਥਾਪਤ ਕੀਤਾ ਗਿਆ ਹੈ ਜੋ ਸਿੱਧੇ ਤੌਰ 'ਤੇ ਸੈਨਾ ਦੇ ਉਪ ਮੁੱਖੀ ਨੂੰ ਰਿਪੋਰਟ ਕਰਦਾ ਹੈ। ਇਹ ਦਿੱਲੀ ਸਮੇਤ ਦੇਸ਼ ਭਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਦਰਸਾਉਣ ਲਈ ਅਸਲ ਸਮੇਂ ਦੇ ਜਵਾਬਾਂ ਵਿੱਚ ਤਾਲਮੇਲ ਲਿਆਉਣ ਵਿੱਚ ਵਧੇਰੇ ਕੁਸ਼ਲਤਾ ਲਿਆਏਗਾ, ਜਿੱਥੇ ਇਹ ਸਿਵਲ ਪ੍ਰਸ਼ਾਸਨ ਨੂੰ ਟੈਸਟਿੰਗ, ਸੈਨਿਕ ਹਸਪਤਾਲਾਂ ਵਿੱਚ ਦਾਖਲੇ ਅਤੇ ਮਹੱਤਵਪੂਰਨ ਡਾਕਟਰੀ ਉਪਕਰਣਾਂ ਆਦਿ ਦੀ ਢੋਆ ਢੁਆਈ ਵਿੱਚ ਪਹਿਲਾਂ ਹੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।
ਭਾਰਤੀ ਸੈਨਾ ਕੋਵਿਡ ਮਹਾਮਾਰੀ ਨਾਲ ਲੜਨ ਲਈ ਰਾਸ਼ਟਰੀ ਯਤਨਾਂ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹੈ।
**************************
ਏ ਏ /ਬੀ ਐਸ ਸੀ
(Release ID: 1716680)
Visitor Counter : 151