ਰੇਲ ਮੰਤਰਾਲਾ

ਰੇਲਵੇ ਦੁਆਰਾ 4400 ਤੋਂ ਅਧਿਕ ਕੋਵਿਡ ਦੇਖਭਾਲ ਕੋਚਾਂ ਵਿੱਚ 70,000 ਆਈਸੋਲੇਸ਼ਨ ਬੈੱਡ ਉਪਲੱਬਧ ਕਰਾਏ ਗਏ


ਰੇਲਵੇ ਨੇ ਗੁਜਰਾਤ ਸਰਕਾਰ ਦੀ ਮੰਗ ‘ਤੇ ਸਾਬਰਮਤੀ ਅਤੇ ਚੰਡਲੋਡੀਆ ਵਿੱਚ 19 ਆਈਸੋਲੇਸ਼ਨ ਕੋਚ ਤੈਨਾਤ ਕੀਤੇ

ਪਾਲਘਰ ਵਿੱਚ 378 ਬੈੱਡਾਂ ਵਾਲੇ 21 ਆਈਸੋਲੇਸ਼ਨ ਕੋਚ ਅਤੇ ਜਬਲਪੁਰ ਵਿੱਚ 70 ਬੈੱਡਾਂ ਵਾਲੇ 5 ਕੋਵਿਡ ਦੇਖਭਾਲ ਕੋਚ ਵਿੱਚ ਸੇਵਾਵਾਂ ਸ਼ੁਰੂ ਹੋ ਗਈਆਂ ਹਨ


ਦੀਮਾਪੁਰ ਵਿੱਚ 10 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਗਏ


ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ 14 ਸਟੇਸ਼ਨਾਂ ‘ਤੇ 232 ਆਈਸੋਲੇਸ਼ਨ ਕੋਚ ਦੀ ਸੇਵਾਵਾਂ ਜਾਰੀ ਹਨ ਜਿਨ੍ਹਾਂ ਦੀ ਕੁੱਲ ਬੈੱਡ ਸਮਰੱਥਾ ਲਗਭਗ 4000 ਹੈ

4176 ਆਈਸੋਲੇਸ਼ਨ ਕੋਚ ਸੇਵਾਵਾਂ ਉਪਲੱਬਧ ਕਰਾਉਣ ਲਈ ਤਿਆਰ ਹਨ

ਰੇਲਵੇ ਦੁਆਰਾ ਉਪਲੱਬਧ ਕਰਾਈ ਜਾ ਰਹੀ ਖਾਨਪਾਨ ਸੁਵਿਧਾ ਅਤੇ ਸਵੱਛਤਾ ਪ੍ਰਬੰਧਾ ‘ਤੇ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਨਾਲ ਸਕਾਰਾਤਮਕ ਪ੍ਰਤਿਕਿਰਿਆ ਮਿਲ ਰਹੀ

Posted On: 05 MAY 2021 5:25PM by PIB Chandigarh

ਕੋਵਿਡ ਮਹਾਮਾਰੀ ਨਾਲ ਜਾਰੀ ਭਾਰਤ ਦੇ ਸੰਘਰਸ਼ ਵਿੱਚ ਰੇਲ ਮੰਤਰਾਲਾ ਹਰ ਸੰਭਵ ਅਤੇ ਤੁਰੰਤ ਸਹਿਯੋਗ ਕਰ ਰਿਹਾ ਹੈ ਅਤੇ ਕਦਮ ਉਠਾ ਰਿਹਾ ਹੈ। ਇਸ ਵਿੱਚ ਰਾਜਾਂ ਦੀ ਮੰਗ ‘ਤੇ ਕੋਵਿਡ ਦੇਖਭਾਲ ਕੋਚਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਉਪਲੱਬਧ ਕਰਨ ਤੋਂ ਲੈ ਕੇ ਮਾਨਵ ਸੰਸਾਧਨ ਅਤੇ ਸਮਾਨ  ਦੇ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਸੁਗਮ ਆਵਾਜਾਈ ਸ਼ਾਮਿਲ ਹੈ। ਭਾਰਤੀ ਰੇਲਵੇ ਨੇ ਹੁਣ ਤੱਕ 4400 ਰੇਲ ਕੋਚਾਂ ਨੂੰ ਆਈਸੋਲੇਸ਼ਨ ਕੋਚ ਵਿੱਚ ਤਬਦੀਲ ਕੀਤਾ ਹੈ ਜਿਸ ਵਿੱਚ ਲਗਭਗ 70,000 ਬੈੱਡ ਤਿਆਰ ਕੀਤੇ ਗਏ ਹਨ। ਇਹ ਆਈਸੋਲੇਸ਼ਨ ਕੋਚ ਰਾਜਾਂ ਦੀ ਮੰਗ ‘ਤੇ ਭਾਰਤੀ ਰੇਲਵੇ ਦੇ ਨੈੱਟਵਰਕ ‘ਤੇ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਲੈ ਜਾਏ ਜਾ ਸਕਦੇ ਹਨ। ਸੰਬੰਧਿਤ ਜ਼ਿਲ੍ਹਾ ਅਥਾਰਟੀ ਅਤੇ ਰੇਲਵੇ ਦਰਮਿਆਨ ਸਹਿਮਤੀ ਪੱਤਰ ‘ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਂਝਾ ਜ਼ਿੰਮੇਦਾਰੀ ਅਤੇ ਕਾਰਜ ਯੋਜਨਾ ਸ਼ਾਮਿਲ ਹੈ। 

ਤਾਜ਼ਾ ਅਪਡੇਟ ਦੇ ਤਹਿਤ ਨਾਗਾਲੈਂਡ ਅਤੇ ਗੁਜਰਾਤ ਨੇ ਵੀ ਭਾਰਤੀ ਰੇਲਵੇ ਤੋਂ ਆਈਸੋਲੇਸ਼ਨ ਕੋਚਾਂ ਦੀ ਮੰਗ ਕੀਤੀ ਅਤੇ ਰੇਲਵੇ ਨੇ ਇਸ ‘ਤੇ ਤਰੁੰਤ ਕਦਮ ਉਠਾਉਂਦੇ ਹੋਏ ਗੁਜਰਾਤ ਦੇ ਸਾਬਰਮਤੀ ਅਤੇ ਚੰਡਲੋਡੀਆ ਅਤੇ ਨਾਗਾਲੈਂਡ ਦੇ ਦੀਮਾਪੁਰ ਵਿੱਚ ਰੇਲ ਕੋਚ ਤੈਨਾਤ ਕਰ ਦਿੱਤੇ।  ਰੇਲਵੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੇ ਪਾਲਨ ਦੇ ਨਾਲ-ਨਾਲ ਸੇਵਾ ‘ਤੇ ਤੈਨਾਤ ਰਾਜਾਂ ਦੇ ਮੈਡੀਕਲ ਕਰਮਚਾਰੀਆਂ ਨੂੰ ਬਿਹਤਰ ਕਾਰਜ ਅਨੁਭਵ ਅਤੇ ਲਾਭ ਉਪਲੱਬਧ ਕਰਾਉਣ ਲਈ ਵੀ ਪ੍ਰਤੀਬੱਧ ਹੈ। ਕੁਝ ਸਥਾਨਾਂ ‘ਤੇ ਰੇਲਵੇ ਅਧਿਕਾਰੀ ਨਵੇਂ ਪ੍ਰਕਾਰ ਦੇ ਲੌਜੀਸਟਿਕਲ ਹੱਲ ਉਪਲੱਬਧ ਕਰਾ ਰਹੇ ਹਨ ਜਿਸ ਵਿੱਚ ਮਰੀਜ਼ਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਕੋਵਿਡ-19 ਕੋਚਾਂ ਤੱਕ ਪਹੁੰਚਾਉਣ ਲਈ ਰੈਂਪ ਅਤੇ ਆਈਸੋਲੇਸ਼ਨ ਕੋਚ ਦੇ ਆਸਪਾਸ ਦੇ ਪਲੇਟਫਾਰਮ ਖੇਤਰ ਨੂੰ ਅਲਗ ਤੋਂ ਰਾਖਵਾਂ ਕਰਨਾ ਸ਼ਾਮਿਲ ਹੈ ਤਾਂਕਿ ਮੈਡੀਕਲ ਕਰਮਚਾਰੀਆਂ ਦੀ ਆਵਾਜਾਈ ਸੁਗਮ ਰਹੇ ਅਤੇ ਮੈਡੀਕਲ ਸੰਬੰਧੀ ਸਮਾਨਾਂ ਨੂੰ ਵੀ ਆਸਾਨੀ ਨਾਲ ਲਿਜਾਇਆ ਜਾ ਸਕੇ। ਆਈਸੋਲੇਸ਼ਨ ਕੋਚਾਂ ਦੇ ਕੋਲ ਸ਼ਿਵਿਰ ਵੀ ਲਗਾਏ ਗਏ ਹਨ। ਇੱਥੇ  ਇਹ ਵਰਣਨਯੋਗ ਹੈ ਕਿ ਰੇਲ ਕਰਮਚਾਰੀਆਂ ਨੇ ਰੈਂਪਸ ਉਪਲੱਬਧ ਕਰਾਉਣ ਲਈ ਯੁੱਧ ਪੱਧਰ ‘ਤੇ ਕੰਮ ਕੀਤਾ। 

 

ਹੁਣ ਤੱਕ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਕੁੱਲ 232 ਆਈਸੋਲੇਸ਼ਨ ਕੋਚ ਉਪਲੱਬਧ ਕਰਾਏ ਗਏ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 4000 ਬੈੱਡਾਂ ਤੋਂ ਅਧਿਕ ਹੈ। ਹਾਲ ਹੀ ਵਿੱਚ ਗੁਜਰਾਤ ਰਾਜ ਸਰਕਾਰ ਦੀ ਮੰਗ ‘ਤੇ ਰੇਲਵੇ ਨੇ ਅਹਿਮਦਾਬਾਦ ਨਗਰ ਨਿਗਮ ਦੇ ਨਾਲ ਸਹਿਮਤੀ ਪੱਤਰ ਦੇ ਤਹਿਤ ਸਾਬਰਮਤੀ ਵਿੱਚ 10 ਅਤੇ ਚੰਡਲੋਡੀਆ ਵਿੱਚ 6 ਕੋਵਿਡ ਦੇਖਭਾਲ ਕੋਚਾਂ ਨੂੰ ਉਪਲੱਬਧ ਕਰਾਏ। ਨਾਗਾਲੈਂਡ ਰਾਜ ਸਰਕਾਰ ਦੀ ਮੰਗ ‘ਤੇ ਰੇਲਵੇ ਨੇ ਦੀਮਾਪੁਰ ਵਿੱਚ 10 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਹਨ। ਇਸ ਦੇ ਇਲਾਵਾ ਜਬਲਪੁਰ ਵਿੱਚ ਉਪਲੱਬਧ ਕਰਾਏ ਗਏ ਆਈਸੋਲੇਸ਼ਨ ਕੋਚ ਨੇ ਸੇਵਾਵਾਂ ਦੇਣੀ ਸ਼ੁਰੂ ਕਰ ਦਿੱਤੀ ਹੈ। ਪਾਲਘਰ ਜ਼ਿਲ੍ਹੇ ਪ੍ਰਸ਼ਾਸਨ ਦੇ ਨਾਲ ਨਿਯਮ ਅਤੇ ਸ਼ਰਤਾਂ ਦੇ ਸਮਝੌਤਿਆਂ ਦੇ ਅਨੁਰੂਪ ਪਾਲਘਰ ਵਿੱਚ ਵੀ 21 ਕੋਵਿਡ ਦੇਖਭਾਲ ਕੋਚ ਦੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਮਰੀਜ਼ਾਂ ਲਈ ਆਪਾਤ ਸਥਿਤੀ ਵਿੱਚ ਉਪਯੋਗ ਲਈ ਆਕਸੀਜਨ ਸਿਲੰਡਰ ਦੇ ਦੋ ਸੈੱਟ ਵੀ ਉਪਲੱਬਧ ਕਰਾਏ ਗਏ ਹਨ। 

ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਤੈਨਾਤ ਕੀਤੇ ਗਏ ਕੋਵਿਡ-19 ਕੋਚਾਂ ਦੀ ਤਾਜ਼ਾ ਸਥਿਤੀ ਇਸ ਪ੍ਰਕਾਰ ਹੈ:

ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ ਬੀਤੇ ਕੁਝ ਦਿਨਾਂ ਦੇ ਦੌਰਾਨ 14 ਨਵੇਂ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਜਦਕਿ ਹੁਣ ਤੱਕ 13 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਵਰਤਮਾਨ ਸਮੇਂ ਵਿੱਚ ਇਸ ਕੋਵਿਡ ਦੇਖਭਾਲ ਸੁਵਿਧਾ ਦਾ 26 ਮਰੀਜ਼ ਲਾਭ ਪ੍ਰਾਪਤ ਕਰ ਰਹੇ ਹਨ। ਹੁਣ ਤੱਕ ਕੁੱਲ 104 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਜਿਨ੍ਹਾਂ ਵਿੱਚ ਰਾਜ ਸਿਹਤ ਅਧਿਕਾਰੀਆਂ ਦੁਆਰਾ 78 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ । ਰੇਲਵੇ ਨੇ ਅਜਨੀ, ਇਨਲੈਂਡ ਕੰਟੇਨਰ ਡਿਪੋ ਵਿੱਚ ਵੀ 11 ਕੋਚ ਤੈਨਾਤ ਕੀਤੇ ਹਨ ਜਿਨ੍ਹਾਂ ਵਿੱਚ 1 ਕੋਚ ਮੈਡੀਕਲ ਕਰਮਚਾਰੀਆਂ ਅਤੇ ਮੈਡੀਕਲ ਸਪਲਾਈ ਲਈ ਨਿਰਭਰ ਹੈ ਇਸ ਸੁਵਿਧਾ ਨੂੰ ਨਾਗਪੁਰ ਨਗਰ ਨਿਗਮ ਨੂੰ ਸੌਂਪ ਦਿੱਤਾ ਗਿਆ ਹੈ। ਇੱਥੇ ਹੁਣ ਤੱਕ 6 ਮਰੀਜ਼ ਦਾਖਲ ਹੋਏ ਅਤੇ 4 ਨੂੰ ਛੁੱਟੀ ਦਿੱਤੀ ਗਈ

ਮੱਧ ਪ੍ਰਦੇਸ਼ ਸਰਕਾਰ ਦੀ ਮੰਗ ਦੇ ਕ੍ਰਮ ਵਿੱਚ ਪੱਛਮੀ ਰੇਲਵੇ ਦੀ ਰਤਲਾਮ ਡਿਵੀਜਨ ਨੇ ਇੰਦੌਰ ਦੇ ਕਰੀਬ ਤੀਹੀ ਵਿੱਚ 22 ਕੋਵਿਡ ਦੇਖਭਾਲ ਕੋਚ ਉਪਲੱਬਧ ਕਰਾਏ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 320 ਬੈੱਡਾਂ ਦੀ ਹੈ। ਇੱਥੇ ਹੁਣ ਤੱਕ 19 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ ਇੱਕ ਮਰੀਜ਼ ਨੂੰ ਛੁੱਟੀ ਦਿੱਤੀ ਗਈ। ਭੋਪਾਲ ਵਿੱਚ 20 ਦੇਖਭਾਲ ਕੋਚ ਉਪਲੱਬਧ ਕਰਾਏ ਗਏ ਜਿੱਥੇ 302 ਮਰੀਜ਼ਾਂ  ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਸਕਦਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਇੱਥੇ ਹੁਣ ਤੱਕ 28 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 12 ਮਰੀਜ਼ਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਇੱਥੇ 273 ਬੈੱਡ ਹੁਣ ਵੀ ਉਪਲੱਬਧ ਹਨ। 

ਦਿੱਲੀ ਵਿੱਚ ਭਾਰਤੀ ਰੇਲਵੇ ਨੇ ਰਾਜ ਸਰਕਾਰ ਦੀ ਕੁੱਲ 75  ਕੋਵਿਡ ਦੇਖਭਾਲ ਕੋਚਾਂ ਦੀ ਮੰਗ ਪੂਰੀ ਕੀਤੀ ਜਿਨ੍ਹਾਂ ਦੀ ਕੁੱਲ ਸਮਰੱਥਾ 1200 ਬੈੱਡਾਂ ਦੀ ਹੈ। ਇਨ੍ਹਾਂ ਵਿੱਚੋਂ 50 ਰੇਲ ਕੋਚ ਸ਼ਕੂਰਬਸਤੀ ਵਿੱਚ ਜਦਕਿ 25 ਕੋਚ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਤੈਨਾਤ ਕੀਤੇ ਗਏ ਹਨ। ਦਿੱਲੀ ਕੋਵਿਡ ਦੇਖਭਾਲ ਰੇਲ ਕੋਚਾਂ ਵਿੱਚ ਹੁਣ ਤੱਕ ਕੁੱਲ 5 ਮਰੀਜ਼ ਦਾਖਲ ਹੋਏ ਜਿਨ੍ਹਾਂ ਵਿੱਚੋਂ 4 ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਦਿੱਲੀ ਵਿੱਚ ਇਨ੍ਹਾਂ ਦੇਖਭਾਲ ਕੋਚਾਂ ਵਿੱਚ 1199 ਬੈੱਡ ਇਸ ਸਮੇਂ ਉਪਲੱਬਧ ਹਨ।

ਉੱਪਰ ਦੱਸੇ ਯੁਕਤ ਰਾਜਾਂ ਵਿੱਚ ਹੁਣ ਤੱਕ ਉਪਲੱਬਧ ਕਰਾਏ ਗਏ ਕੋਵਿਡ ਦੇਖਭਾਲ ਰੇਲ ਕੋਚਾਂ ਵਿੱਚ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੁੱਲ 162 ਲੋਕਾਂ ਨੂੰ ਦਾਖਲ ਕੀਤਾ ਗਿਆ ਜਿਨ੍ਹਾਂ ਵਿੱਚੋਂ 96 ਲੋਕਾਂ ਨੂੰ ਛੁੱਟੀ ਦਿੱਤੀ ਗਈ । ਮੌਜੂਦਾ ਸਮੇਂ ਵਿੱਚ 66 ਮਰੀਜ਼ ਇਸ ਸੁਵਿਧਾ ਦਾ ਲਾਭ ਪ੍ਰਪਾਤ ਕਰ ਰਹੇ ਹਨ। ਜਦਕਿ ਇਨ੍ਹਾਂ ਸਥਾਨਾਂ ‘ਤੇ 3600 ਬੈੱਡ ਉਪਯੋਗ ਦੇ ਲਈ ਉਪਲੱਬਧ ਹਨ।  

ਉੱਤਰ ਪ੍ਰਦੇਸ਼ ਰਾਜ ਸਰਕਾਰ ਨੇ ਹੁਣ ਤੱਕ ਕੋਵਿਡ ਦੇਖਭਾਲ ਕੋਚਾਂ ਦੀ ਮੰਗ ਨਹੀਂ ਆਈ ਸੀ, ਇਸ ਦੇ ਬਾਵਜੂਦ ਰੇਲਵੇ ਨੇ ਫੈਜ਼ਾਬਾਦ, ਭਦੋਹੀ, ਵਾਰਾਣਾਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਹਰੇਕ ਸਥਾਨ ਤੇ 10-10 ਕੋਚ ਪਹਿਲਾਂ ਤੋਂ ਹੀ ਉਪਲੱਬਧ ਕਰਾ ਦਿੱਤੇ ਹਨ। ਇਨ੍ਹਾਂ 50 ਕੋਵਿਡ ਦੇਖਭਾਲ ਕੋਚਾਂ ਦੀ ਕੁੱਲ ਸਮਰੱਥਾ 800 ਬੈੱਡਾਂ ਦੀ ਹੈ। 

****

ਡੀਜੇਐੱਨ/ਐੱਮਕੇਵੀ



(Release ID: 1716513) Visitor Counter : 200