PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 MAY 2021 12:31PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.02 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ।

  • ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਤੋਂ ਇਲਾਵਾ 36 ਲੱਖ ਤੋਂ ਵੀ ਜ਼ਿਆਦਾ ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

  • ਡੀਆਰਡੀਓ ਦਿੱਲੀ ਅਤੇ ਹਰਿਆਣਾ ਵਿੱਚ ਪੰਜ ਮੈਡੀਕਲ ਆਕਸੀਜਨ ਪਲਾਂਟ ਲਗਾਏਗਾ।

 

#Unite2FightCorona

#IndiaFightsCorona

 

C:\Users\user\Desktop\narinder\2021\April\12 April\image004IGK1.jpg

 

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.02 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਕੋਵਿਡ-19 ਟੀਕਾਕਰਣ ਦੀ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਗਈ ਹੈ। ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਸੰਭਾਵਿਤ ਲਾਭਪਾਤਰੀ ਕੋਵਿਡ ਪੋਰਟਲ (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰ ਸਕਦੇ ਹਨ। ਭਾਰਤ ਸਰਕਾਰ ਵੱਲੋਂ ਹੁਣ ਤੱਕ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਲਗਭਗ 17.02 ਕਰੋੜ ਟੀਕਾਕਰਣ ਖੁਰਾਕਾਂ (17,02,42,410) ਮੁਹੱਈਆ ਕਰਵਾਈਆਂ ਗਈਆਂ ਹਨ। ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 16,07,94,796 (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।  94.47 ਲੱਖ ਤੋਂ ਵੀ ਵੱਧ ਕੋਵਿਡ ਟੀਕਾਕਰਣ ਖੁਰਾਕਾਂ ( 94,47,614) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ, ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਤੋਂ ਇਲਾਵਾ 36 ਲੱਖ ਤੋਂ ਵੀ ਜ਼ਿਆਦਾ (36,37,030) ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

https://www.pib.gov.in/PressReleasePage.aspx?PRID=1716069

 

ਡੀਆਰਡੀਓ ਦਿੱਲੀ ਅਤੇ ਹਰਿਆਣਾ ਵਿੱਚ ਪੰਜ ਮੈਡੀਕਲ ਆਕਸੀਜਨ ਪਲਾਂਟ ਲਗਾਏਗਾ; ਨਵੀਂ ਦਿੱਲੀ ਦੇ ਏਮਜ਼ ਅਤੇ ਆਰਐਮਐਲ ਹਸਪਤਾਲਾਂ ਵਿੱਚ ਉਪਕਰਣ ਪਹੁੰਚੇ

ਕੋਵਿਡ-19 ਕੇਸਾਂ ਅਤੇ ਇਸ ਤੋਂ ਬਾਅਦ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਲਈ, ਪ੍ਰਧਾਨ ਮੰਤਰੀ-ਕੇਅਰਜ਼ ਤਹਿਤ ਦੇਸ਼ ਭਰ ਵਿੱਚ 500 ਮੈਡੀਕਲ ਆਕਸੀਜਨ ਪਲਾਂਟ ਲਗਾਉਣ ਲਈ ਫੰਡ ਜਾਰੀ ਕੀਤੇ ਗਏ ਹਨ। ਇਹ ਪਲਾਂਟ ਤਿੰਨ ਮਹੀਨਿਆਂ ਦੇ ਅੰਦਰ ਸਥਾਪਤ ਕਰਨ ਦੀ ਯੋਜਨਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਆਪਣੇ ਉਦਯੋਗਾਂ ਰਾਹੀਂ, ਮਈ ਦੇ ਪਹਿਲੇ ਹਫ਼ਤੇ ਦੇ ਅੰਦਰ-ਅੰਦਰ ਦਿੱਲੀ ਅਤੇ ਆਸ ਪਾਸ ਪੰਜ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰ ਰਿਹਾ ਹੈ। ਇਨ੍ਹਾਂ ਨੂੰ ਏਮਜ਼ ਟਰਾਮਾ ਸੈਂਟਰ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐਮਐਲ), ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਏਮਜ਼ ਝੱਜਰ, ਹਰਿਆਣਾ ਵਿਖੇ ਸਥਾਪਤ ਕੀਤਾ ਜਾਣਾ ਹੈ। ਸ਼ਡਿਊਲ ਦੇ ਅਨੁਸਾਰ, ਇਨ੍ਹਾਂ ਵਿੱਚੋਂ ਦੋ ਪਲਾਂਟ 4 ਮਈ, 2021 ਨੂੰ ਦਿੱਲੀ ਪਹੁੰਚੇ ਸਨ ਅਤੇ ਕ੍ਰਮਵਾਰ ਏਮਜ਼ ਅਤੇ ਆਰਐਮਐਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾ ਰਹੇ ਹਨ।

https://www.pib.gov.in/PressReleasePage.aspx?PRID=1715960

 

ਕੇਂਦਰ ਸਰਕਾਰ ਨੇ ਕੋਵਿਡ ਮਹਾਮਾਰੀ ਦੀ ਰਾਹਤ ਸਮੱਗਰੀ ਦੀ ਪ੍ਰਭਾਵਸ਼ਾਲੀ ਐਲੋਕੇਸ਼ਨ ਅਤੇ ਵੰਡ ਵਿੱਚ ਸਮਾਂ ਬਰਬਾਦ ਨਹੀਂ ਕੀਤਾ

ਇੰਡੀਆ ਟੂਡੇ ਨੇ ਆਪਣੀ ਨਿਊਜ਼ ਸਟੋਰੀ ਵਿਚ ਇਹ ਦੋਸ਼ ਲਾਇਆ ਹੈ ਕਿ 25 ਅਪ੍ਰੈਲ, 2021 ਨੂੰ ਕੋਵਿਡ -19 ਸਹਾਇਤਾ ਦੀ ਪਹਿਲੀ ਖੇਪ ਭਾਰਤ ਪਹੁੰਚੀ ਸੀ ਅਤੇ ਕੇਂਦਰ ਨੇ ਇਨ੍ਹਾਂ ਜੀਵਨ ਰੱਖਿਅਕ ਮੈਡੀਕਲ ਸਪਲਾਈਆਂ ਦੀ ਵੰਡ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐਸਓਪੀ) ਤਿਆਰ ਕਰਨ ਵਿੱਚ ਸੱਤ ਦਿਨ ਲਗਾ ਦਿੱਤੇ ਸਨ।  ਸਟੋਰੀ ਸਹੀ ਜਾਣਕਾਰੀ ਦਾ ਗਲਤ ਅਰਥ ਲਗਾਉਂਦੀ ਹੈ ਅਤੇ ਪੂਰੀ ਤਰ੍ਹਾਂ ਗੁੰਮਰਾਹ ਕਰਨ ਵਾਲੀ ਹੈI ਜਦੋਂ ਕਿ ਸਿਹਤ ਮੰਤਰਾਲੇ ਵੱਲੋਂ 2 ਮਈ, 2021 ਨੂੰ ਅਲਾਟਮੈਂਟਾਂ ਲਈ ਸਟੈਂਡਰਡ ਅਪਰੇਟਿੰਗ ਪਰੋਸੀਜਰ ਜਾਰੀ ਐਸਓਪੀ ਕੀਤੀ ਗਈ ਸੀ, ਕੇਂਦਰੀ ਅਤੇ ਹੋਰ ਸਿਹਤ ਸੰਸਥਾਵਾਂ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਾਪਤੀ, ਐਲੋਕੇਸ਼ਨ ਅਤੇ ਵੰਡ ਦਾ ਕੰਮ ਤੁਰੰਤ ਸ਼ੁਰੂ ਹੋ ਗਿਆ ਸੀ ਜਦੋਂ ਵਿਸ਼ਵ ਵਿਆਪੀ ਭਾਈਚਾਰੇ ਨੇ ਵਿਸ਼ਵ ਵਿਆਪੀ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਦੇ ਯਤਨਾਂ ਨੂੰ ਸਹਾਇਤਾ ਦੇਣੀ ਸ਼ੁਰੂ ਕੀਤੀ ਸੀ।  ਕੋਆਰਡੀਨੇਸ਼ਨ ਸੈੱਲ ਵਧੀਕ ਸਕੱਤਰ [ਸਿਹਤ] ਦੇ ਅਧੀਨ ਸਿਹਤ ਮੰਤਰਾਲਾ ਵਿੱਚ 26 ਅਪ੍ਰੈਲ 2021  ਨੂੰ ਬਣਾਇਆ ਗਿਆ ਸੀ ਅਤੇ ਇਸਨੇ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵੱਖ-ਵੱਖ ਹਿੱਸੇਦਾਰਾਂ ਦਰਮਿਆਨ ਤੁਰੰਤ ਅਤੇ ਪ੍ਰਭਾਵਸ਼ਾਲੀ ਤਾਲਮੇਲ ਲਈ ਅੰਤਰ-ਮੰਤਰਾਲਾ ਸੈੱਲ ਵਿਚ ਇਕ ਸਿਖਿਆ ਮੰਤਰਾਲਾ ਤੋਂ ਡੈਪੂਟੇਸ਼ਨ 'ਤੇ ਇਕ ਸੰਯੁਕਤ ਸਕੱਤਰ, ਵਿਦੇਸ਼ ਮੰਤਰਾਲਾ ਤੋਂ ਦੋ ਐਡੀਸ਼ਨਲ ਸਕੱਤਰ ਪੱਧਰ ਦੇ ਅਧਿਕਾਰੀਆਂ, ਕਸਟਮਸ ਦੇ ਚੀਫ ਕਮਿਸ਼ਨਰ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਆਰਥਿਕ ਸਲਾਹਕਾਰ, ਟੈਕਨੀਕਲ ਸਲਾਹਕਾਰ ਡੀਟੀਈਜੀਐੱਚਐੱਸ, ਐੱਚਐੱਲਐੱਲ ਦੇ ਪ੍ਰਤੀਨਿਧ, ਸਿਹਤ ਮੰਤਰਾਲੇ ਦੇ ਦੋ ਸੰਯੁਕਤ ਸਕੱਤਰ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐਸ) ਦੇ ਸਕੱਤਰ ਜਨਰਕ ਸਮੇਤ ਇਕ ਹੋਰ ਨੁਮਾਇੰਦੇ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸਨ।

https://www.pib.gov.in/PressReleasePage.aspx?PRID=1715943

 

ਆਕਸੀਜਨ ਦੇ ਮਾਮਲੇ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕਦਮ   ਵਧਾਉਣ ਲਈ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਸੀਐੱਸਆਈਆਰ–ਸੀਐੱਮਈਆਰਆਈ ਦੀ ਆਕਸੀਜਨ ਸੰਸ਼ੋਧਨ ਟੈਕਨੋਲੋਜੀ

ਐੱਮਐੱਸਐੱਮਈ–ਡਿਵਲਪਮੈਂਟ ਇੰਸਟੀਟਿਊਟ, ਜੈਪੁਰ ਦੁਆਰਾ ਸੀਐੱਸਆਈਆਰ-ਸੈਂਟਰਲ ਮੈਕੇਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ,  ਦੁਰਗਾਪੁਰ  ਦੇ ਨਾਲ ਮਿਲ ਕੇ 04.05.2021 ਨੂੰ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਆਕਸੀਜਨ ਨਾਲ ਸਬੰਧਿਤ ਟੈਕਨੋਲੋਜੀਆਂ ਦੇ ਬਾਰੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਐੱਸਆਈਆਰ-ਸੀਐੱਮਈਆਰਆਈ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਹਰੀਸ਼ ਹਿਰਾਨੀ ਨੇ ਇਸ ਪ੍ਰੋਗਰਾਮ ਨੂੰ ਮੁੱਖ ਬੁਲਾਰੇ ਦੇ ਰੂਪ ਵਿੱਚ ਸੰਬੋਧਨ ਕੀਤਾ।  ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਰਾਜਸਥਾਨ ਸਰਕਾਰ  ਦੇ ਉਦਯੋਗ ਵਿਭਾਗ  ਦੇ ਅਤਿਰਿਕਤ ਸ਼੍ਰੀ ਸੰਜੀਵ ਸਕਸੈਨਾ ,  ਐੱਮਐੱਸਐੱਮਈ-ਡੀਆਈ ,  ਜੈਪੁਰ  ਦੇ ਡਾਇਰੈਕਟਰ, ਸ਼੍ਰੀ ਵੀ. ਕੇ.  ਸ਼ਰਮਾ,  ਸੀਆਈਡੀਏ  ਦੇ ਪ੍ਰਧਾਨ ਡਾ. ਰੋਹਿਤ ਜੈਨ ਅਤੇ ਲਘੂ ਉਦਯੋਗ ਭਾਰਤੀ  ਦੇ ਜਨਰਲ ਸਕੱਤਰ, ਸ਼੍ਰੀ ਮਹੇਂਦ੍ਰ ਮਿਸ਼ਰਾ ਸਹਿਤ 100 ਦੀ ਸੰਖਿਆ ਵਿੱਚ ਐੱਮਐੱਸਈ,  ਉੱਦਮੀਆਂ ਅਤੇ ਉਦਯੋਗਪਤੀਆਂ ਨੇ ਹਿੱਸਾ ਲਿਆ।

https://www.pib.gov.in/PressReleasePage.aspx?PRID=1715979

 

 

ਮਹੱਤਵਪੂਰਨ ਟਵੀਟ

 

 

 

 

 

******

 

 

ਐੱਮਵੀ/ਏਪੀ(Release ID: 1716372) Visitor Counter : 133