ਪੰਚਾਇਤੀ ਰਾਜ ਮੰਤਰਾਲਾ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸਵਾਮਿਤਵ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਫਰੇਮਵਰਕ ਜਾਰੀ ਕੀਤਾ


7400 ਤੋਂ ਜ਼ਿਆਦਾ ਪਿੰਡਾਂ ਵਿੱਚ ਸੰਪੱਤੀ ਕਾਰਡ ਵੰਡੇ ਜਾਣਗੇ , ਯੋਜਨਾ ਦਾ 7 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲੇਗਾ

ਸ਼੍ਰੀ ਤੋਮਰ ਨੇ ਮਹਾਮਾਰੀ ਦੇ ਬਾਵਜੂਦ ਕਈ ਸੰਬੰਧਿਤ ਪੱਖਾਂ ਅਤੇ ਸਮਾਜ ਦੇ ਲੋਕਾਂ ਦੁਆਰਾ ਕੀਤੇ ਗਏ ਸਹਿਯੋਗ ਦੀ ਪ੍ਰਸ਼ੰਸਾ ਕੀਤੀ

Posted On: 04 MAY 2021 6:47PM by PIB Chandigarh

ਕੇਂਦਰੀ ਪੰਚਾਇਤੀ ਰਾਜ ਮੰਤਰੀ  ਸ਼੍ਰੀ ਨਰੇਂਦਰ ਸਿੰਘ  ਤੋਮਰ ਨੇ ਅੱਜ ਸਵਾਮਿਤਵ ਯੋਜਨਾ ਦੇ ਰਾਸ਼ਟਰਵਿਆਪੀ ਪੱਧਰ ‘ਤੇ ਲਾਗੂ ਕਰਨ ਲਈ ਫਰੇਮਵਰਕ ਅਤੇ ਕੌਫ਼ੀ ਟੇਬਲ ਬੁੱਕ ਨੂੰ ਜਾਰੀ ਕੀਤਾ।  ਇਸ ਮੌਕੇ ‘ਤੇ ਉਨ੍ਹਾਂ ਨੇ ਰਾਜਾਂ ਅਤੇ ਹੋਰ ਹਿਤਧਾਰਕਾਂ ਨੂੰ ਵੀ ਸੰਬੋਧਨ ਕੀਤਾ ।

 

 

C:\Users\user\Desktop\narinder\2021\April\12 April\image0018KZH.jpg  C:\Users\user\Desktop\narinder\2021\April\12 April\image0026WKJ.jpg

 

ਪੰਚਾਇਤੀ ਰਾਜ ਮੰਤਰਾਲਾ  ਦੁਆਰਾ ਵਿਕਸਿਤ ਕੀਤੇ ਗਏ ਸਵਾਮਿਤਵ ਯੋਜਨਾ ਦੇ ਫਰੇਮਵਰਕ ਕਵਰੇਜ ਵਿੱਚ ਕਈ ਰਾਜਾਂ ਲਈ ਯੋਜਨਾ ਦੇ ਤਹਿਤ ਦਿਸ਼ਾ ਨਿਰਦੇਸ਼ ਅਤੇ ਰੋਡਮੈਪ ਨੂੰ ਸ਼ਾਮਿਲ ਕੀਤਾ ਗਿਆ ਹੈ ।  ਜਿਸ ਵਿੱਚ ਕਈ ਘਟਕ ਸ਼ਾਮਿਲ ਕੀਤੇ ਗਏ ਹਨ ।  ਜਿਸ ਦੇ ਤਹਿਤ ਯੋਜਨਾ ਦਾ ਉਦੇਸ਼ ,  ਸਾਲ  ਦੇ ਅਧਾਰ ‘ਤੇ ਵਿੱਤੀ ਪੋਸ਼ਣ  ਦੇ ਤਰੀਕੇ ,  ਸਰਵੇਖਣ ਢੰਗ ਅਤੇ ਕਾਰਜ ਪ੍ਰਣਾਲੀ ,  ਹਿਤਧਾਰਕ,  ਜਿੰਮੇਦਾਰੀ ,  ਨਿਗਰਾਨੀ ਅਤੇ ਮੁਲਾਂਕਣ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ । 

ਸਵਾਮਿਤਵ ਯੋਜਨਾ ‘ਤੇ ਕੌਫ਼ੀ ਟੇਬਲ ਬੁੱਕ ਇੱਕ ਕੋਸ਼ਿਸ਼ ਹੈ ਜੋ ਕਈ ਚੁਣੌਤੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਦੀ ਝਲਕ ਦਿਖਾਉਂਦੀ ਹੈ ਅਤੇ ਅੱਗੇ ਵਧਣ ਦਾ ਰਸਤਾ ਪ੍ਰਦਾਨ ਕਰਦੀ ਹੈ ।  ਜਿਸ ਦੇ ਜ਼ਰੀਏ ਯੋਜਨਾ  ਦੇ ਲਾਗੂਕਰਨ,  ਉਸ ਦੇ ਅਨੁਭਵ ਅਤੇ ਚੰਗੇ ਯਤਨਾਂ ਵਿੱਚ ਸ਼ਾਮਿਲ ਕਈ ਹਿਤਧਾਰਕਾਂ  ਦੇ ਵਿਸ਼ਾਲ ਯਤਨਾਂ ਦਾ ਸੰਕਲਨ ਕਰਨ ਦਾ ਯਤਨ ਕੀਤਾ ਗਿਆ ਹੈ । 

ਸ਼੍ਰੀ ਤੋਮਰ ਨੂੰ ਇਹ ਵੀ ਦੱਸਿਆ ਗਿਆ ਕਿ 7400 ਤੋਂ ਅਧਿਕ ਪਿੰਡਾਂ ਵਿੱਚ ਸੰਪਤੀ ਕਾਰਡ ਵੰਡੇ ਗਏ ਹਨ ਅਤੇ ਦੇਸ਼ ਭਰ ਵਿੱਚ 7,00,000 ਤੋਂ ਅਧਿਕ ਲਾਭਾਰਥੀਆਂ ਨੂੰ ਯੋਜਨਾ ਤੋਂ ਲਾਭ ਪਹੁੰਚਿਆ ਹੈ ।  ਇਸ ਯੋਜਨਾ ਨਾਲ ਗ੍ਰਾਮੀਣ ਨਿਵਾਸੀਆਂ ਨੂੰ ਉਹ ਸੰਪਤੀ ਕਾਰਡ ਉਪਲੱਬਧ ਕਰਾਏ ਜਾਣਗੇ ਜਿਨ੍ਹਾਂ ਦਾ ਉਪਯੋਗ ਕਰਜਾ ਲੈਣ ਅਤੇ ਗ੍ਰਾਮੀਣ ਨਿਯੋਜਨ ਲਈ ਸਟੀਕ ਭੂਮੀ ਰਿਕਾਰਡ ਬਣਾਉਣ ਲਈ ਕੀਤਾ ਜਾ ਸਕਦਾ ਹੈ । 

ਸ਼੍ਰੀ ਤੋਮਰ ਨੇ ਮਹਾਮਾਰੀ  ਦੇ ਬਾਵਜੂਦ ਯੋਜਨਾ  ਦੇ ਸਫਲ ਲਾਗੂਕਰਨ ਲਈ ਕਈ ਹਿਤਧਾਰਕਾਂ ਅਤੇ ਸਮਾਜ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਦੀ ਪ੍ਰਸ਼ੰਸਾ ਕੀਤੀ ।  ਉਨ੍ਹਾਂ ਨੇ ਕਿਹਾ ਇਹ ਵੇਖਿਆ ਗਿਆ ਹੈ ਕਿ ਲਾਭਾਰਥੀਆਂ ਨੇ ਵੀ ਯੋਜਨਾ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਲਾਭਾਰਥੀਆਂ ਨੇ ਘਰ ਬਣਾਉਣ ਜਾਂ ਕਾਰੋਬਾਰਾਂ ਦਾ ਵਿਸਤਾਰ ਕਰਨ ਲਈ ਬੈਂਕ ਕਰਜਾ ਅਤੇ ਹੋਰ ਵਿੱਤੀ ਲਾਭਾਂ ਨੂੰ ਪ੍ਰਾਪਤ ਕੀਤਾ ਹੈ । 

ਇਸ ਆਯੋਜਨ ਵਿੱਚ ਵਰਚੁਅਲ ਮਾਧਿਅਮ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਲਿਆ ਅਤੇ ਪੰਚਾਇਤੀ ਰਾਜ ਸਕੱਤਰ,  ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ ),  ਨਾਗਰਿਕ ਹਵਾਬਾਜੀ ਮੰਤਰਾਲਾ  (ਐੱਮਓਸੀਏ ) ,  ਭਾਰਤ  ਦੇ ਸਰਵੇਖਣ  ( ਐੱਸਓਆਈ )  ,  ਭੂਮੀ ਸੰਸਾਧਨ ਵਿਭਾਗ  ( ਡੀਓਐੱਲਆਰ )  ,  ਰੱਖਿਆ ਮੰਤਰਾਲਾ   ( ਐੱਮਓਡੀ )  ਅਤੇ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ  ( ਡੀਜੀਸੀਏ )   ਦੇ ਅਧਿਕਾਰੀ ਸ਼ਾਮਿਲ ਹੋਏ ।

 

C:\Users\user\Desktop\narinder\2021\April\12 April\image003FI6I.jpg  C:\Users\user\Desktop\narinder\2021\April\12 April\image004AP24.jpg

 

ਪਿਛੋਕੜ : 

ਸਵਾਮਿਤਵ ਯੋਜਨਾ ਪੰਚਾਇਤੀ ਰਾਜ ਮੰਤਰਾਲਾ  ਦੀ ਕੇਂਦਰ ਦੁਆਰਾ ਪ੍ਰਾਯੋਜਿਤ ਯੋਜਨਾ ਹੈ ।  ਜਿਸ ਨੂੰ 9 ਰਾਜਾਂ ਵਿੱਚ ਯੋਜਨਾ  ਦੇ ਪਾਇਲਟ ਪੜਾਅ  ਦੇ ਸਫਲ ਸਮਾਪਨ  ਦੇ ਬਾਅਦ 24 ਅਪ੍ਰੈਲ 2021 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਨ  ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਪੱਧਰ ‘ਤੇ ਲਾਂਚ ਕੀਤਾ ਗਿਆ ਸੀ ।  ਸਵਾਮਿਤਵ ਯੋਜਨਾ ਦਾ ਉਦੇਸ਼ ਡਰੋਨ ਸਰਵੇਖਣ ਅਤੇ ਕੋਰ ਨੈੱਟਵਰਕ ਦਾ ਉਪਯੋਗ ਕਰਕੇ ਭਾਰਤ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਵਸੇ ਹੋਏ ਨਿਵਾਸੀਆਂ ਨੂੰ ਸੰਪੰਤੀ ਦਾ ਅਧਿਕਾਰ ਪ੍ਰਦਾਨ ਕਰਨਾ ਹੈ ।  ਜੋ 5 ਸੈਮੀ ਤੱਕ ਦੀ ਮੈਪਿੰਗ ਸਟੀਕਤਾ ਪ੍ਰਦਾਨ ਕਰਦਾ ਹੈ ।

ਪੰਚਾਇਤੀ ਰਾਜ ਮੰਤਰਾਲਾ (ਐੱਮਓਪੀਆਰ)  ਸਵਾਮਿਤਵ ਯੋਜਨਾ  ਦੇ ਲਾਗੂਕਰਨ ਲਈ ਇੱਕ ਨੋਡਲ ਮੰਤਰਾਲਾ  ਹੈ ।  ਰਾਜਾਂ ਵਿੱਚ ਮਾਲਿਆ ਵਿਭਾਗ/ਭੂਮੀ ਰਿਕਾਰਡ ਵਿਭਾਗ, ਨੋਡਲ ਵਿਭਾਗ ਹੋਵੇਗਾ ਅਤੇ ਰਾਜ ਪੰਚਾਇਤੀ ਰਾਜ ਵਿਭਾਗਾਂ  ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਅੱਗੇ ਵਧਾਵੇਗਾ ।

 

********

ਏਪੀਐੱਸ/ਜੇਕੇ



(Release ID: 1716278) Visitor Counter : 188


Read this release in: English , Urdu , Hindi , Tamil , Telugu