ਆਯੂਸ਼

ਰਾਸ਼ਟਰੀ ਆਯੁਰਵੇਦ ਵਿਦਿਆਪੀਠ ਨੇ ਆਯੁਸ਼ 64 ਦੇ ਯੋਗਦਾਨ ਬਾਰੇ ਇੱਕ ਵੈਬੀਨਾਰ ਕੜੀ ਆਯੋਜਿਤ ਕੀਤੀ ਹੈ

Posted On: 05 MAY 2021 12:43PM by PIB Chandigarh

ਰਾਸ਼ਟਰੀ ਆਯੁਰਵੇਦ ਵਿਦਿਆਪੀਠ, ਜੋ ਆਯੁਸ਼ ਮੰਤਰਾਲੇ ਤਹਿਤ ਇੱਕ ਮੁਖਤਿਅਰ ਸੰਸਥਾ ਹੈ , ਕੋਵਿਡ 19 ਤੇ ਕਾਬੂ ਪਾਉਣ ਲਈ ਇੱਕ ਕੜੀ “ਤੱਥਾਂ ਦੀ ਭਾਲ — ਆਯੁਸ਼ 64” ਦੇ ਸਿਰਲੇਖ ਹੇਠ ਸ਼ੁਰੂ ਕਰ ਰਿਹਾ ਹੈ । ਇਸ ਕੜੀ ਦਾ ਪਹਿਲਾ ਵੈਬੀਨਾਰ ਅੱਜ 2 ਵਜੇ ਤੋਂ ਆਯੁਸ਼ ਮੰਤਰਾਲੇ ਦੇ ਫੇਸਬੁੱਕ ਪੇਜ ਅਤੇ ਯੂ—ਟਿਊਬ ਚੈਨਲ ਤੇ ਸ਼ੁਰੂ ਹੋਇਆ ਹੈ ।
ਇਹ ਧਿਆਨ ਦੇਣ ਯੋਗ ਗੱਲ ਹੈ ਕਿ ਆਯੁਸ਼ ਮੰਤਰਾਲੇ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਆਯੁਸ਼ 64 ਅਸਿੰਪਟੋਮੈਟਿਕ , ਹਲਕੇ ਤੇ ਦਰਮਿਆਨੀ ਕੋਵਿਡ 19 ਲਾਗ ਦੇ ਪ੍ਰਬੰਧਨ ਵਿੱਚ ਲਾਭਦਾਇਕ ਪਾਇਆ ਗਿਆ ਹੈ । ਘਰਾਂ ਵਿੱਚ ਦੇਖਭਾਲ ਲਈ ਆਯੁਸ਼ 64 ਦੀ ਕਾਰਜਸ਼ੀਲਤਾ ਦੇਸ਼ ਵਿੱਚ ਮੌਜੂਦਾ ਕੋਵਿਡ ਸਥਿਤੀ ਵਿੱਚ ਸਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ ।
ਵਿਆਪਕ ਵਿਗਿਆਨਕ ਅਧਿਅਨ ਤੋਂ ਬਾਅਦ ਇਹ ਦੇਖਿਆ ਗਿਆ ਹੈ ਕਿ ਆਯੁਸ਼ 64 ਇਕ ਪੋਲੀਹਰਬਲ ਫਾਰਮੂਲਾ ਹੈ , ਜੋ ਅਸਿੰਪਟੋਮੈਟਿਕ , ਹਲਕੇ ਅਤੇ ਦਰਮਿਆਨੇ ਕੋਵਿਡ 19 ਲਾਗ ਦੇ ਇਲਾਜ ਲਈ ਲਾਭਦਾਇਕ ਹੈ ਅਤੇ ਇਹ ਮਿਆਰੀ ਦੇਖਭਾਲ ਦੇ ਅਨੁਕੂਲ ਹੈ ਅਤੇ ਐੱਸ ਓ ਸੀ ਦੇ ਮੁਕਾਬਲੇ ਹਸਪਤਾਲ ਵਿੱਚ ਥੋੜੇ ਸਮੇਂ ਅਤੇ ਮਹੱਤਵਪੂਰਨ ਸੁਧਾਰ ਵੇਖਿਆ ਗਿਆ ਹੈ । ਇਸ ਪ੍ਰਸੰਗ ਵਿੱਚ ਰਾਸ਼ਟਰੀ ਆਯੁਰਵੇਦ ਵਿਦਿਆਪੀਠ ਨੇ ਇੱਕ ਵੈਬੀਨਾਰ ਲੜੀ ਲਾਂਚ ਕੀਤੀ ਹੈ । ਵੈਬੀਨਾਰ ਦਾ ਮਕਸਦ ਕੋਵਿਡ 19 ਦੇ ਪ੍ਰਬੰਧਨ ਲਈ ਲੋਕਾਂ ਵਿਚਾਲੇ ਇਸ ਵਿਲੱਖਣ ਫਾਰਮੂਲੇ ਬਾਰੇ ਅਧਿਕਾਰਤ ਜਾਣਕਾਰੀ ਦੇਣਾ ਹੈ ।
ਡੋਮੇਨ ਮਾਹਿਰ ਇਸ ਕੜੀ ਦੌਰਾਨ ਆਯੁਸ਼ 64 ਦੇ ਹੋਰ ਸੰਬੰਧਤ ਪਹਿਲੂਆਂ ਅਤੇ ਇਲਾਜ ਦੇ ਫਾਇਦੇ , ਤਜ਼ਰਬੇ ਸਾਂਝੇ ਕਰਨਗੇ ਅਤੇ ਅੱਜ ਪਹਿਲੇ ਮਾਹਿਰ ਵਜੋਂ ਡਾਕਟਰ ਭਾਰਤੀ , ਡਾਇਰੈਕਟਰ (ਇੰਸਟੀਚਿਊਟ) , ਸੈਂਟਰਲ ਆਯੁਰਵੇਦ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ ਜਾਣਕਾਰੀ ਦੇਣਗੇ ।
ਵੈਬੀਨਾਰ ਨੂੰ ਫੇਸਬੁੱਕ ਪੇਜ (https://www.facebook.com/moayush/)  ਅਤੇ ਆਯੁਸ਼ ਮੰਤਰਾਲੇ ਦੇ ਯੂ—ਟਿਊਬ ਚੈਨਲ ਦੇਖਿਆ  ਜਾ ਸਕਦਾ ਹੈ ।

*****************************

 

ਐੱਮ ਵੀ / ਐੱਸ ਕੇ



(Release ID: 1716258) Visitor Counter : 109