ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੈਬਨਿਟ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੜਾਅ III) ਦੇ ਤਹਿਤ ਐੱਨਐੱਫਐੱਸਏ ਲਾਭਾਰਥੀਆਂ ਨੂੰ ਦੋ ਮਹੀਨਿਆਂ - ਮਈ ਅਤੇ ਜੂਨ, 2021, ਦੀ ਹੋਰ ਅਵਧੀ ਲਈ ਐਡੀਸ਼ਨਲ ਅਨਾਜ ਐਲੋਕੇਸ਼ਨ ਦੀ ਮਨਜ਼ੂਰੀ ਦਿੱਤੀ

Posted On: 05 MAY 2021 12:15PM by PIB Chandigarh
  1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਹੇਠ ਲਿਖਿਆਂ ਨੂੰ ਪੂਰਵ ਵਿਆਪੀ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ:

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਪੜਾਅ III- ਦੇ ਤਹਿਤਹੋਰ 2 ਮਹੀਨੇ-ਮਈ ਤੋਂ ਜੂਨ, 2021  ਦੀ  ਅਵਧੀ ਲਈ ਡੀਬੀਟੀ ਸਮੇਤ ਐੱਨਐੱਫਐੱਸਏ (ਏਏਵਾਈ ਅਤੇ ਪੀਐੱਚਐੱਚ) ਦੇ ਤਹਿਤ ਕਵਰ ਕੀਤੇ ਗਏ ਲਗਭਗ79.88 ਕਰੋੜ ਲਾਭਾਰਥੀਆਂ ਨੂੰ 5 ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ  ਮੁਫ਼ਤ ਅਤਿਰਿਕਤਅਨਾਜ ਦੀ ਐਲੋਕੇਸ਼ਨ।

  1. ਕਣਕ / ਚਾਵਲ ਦੀ  ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਐਲੋਕੇਸ਼ਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਐੱਨਐੱਫਐੱਸਏ ਦੇ ਤਹਿਤ ਮੌਜੂਦਾ ਐਲੋਕੇਸ਼ਨ ਅਨੁਪਾਤ ਦੇ ਅਧਾਰ ’ਤੇ ਤੈਅ ਕੀਤੀ ਜਾਵੇਗੀ। ਇਸ ਦੇ ਇਲਾਵਾ,ਖੁਰਾਕ ਅਤੇ ਜਨਤਕ ਵੰਡ ਵਿਭਾਗ ਅੰਸ਼ਕ ਅਤੇ ਸਥਾਨਕ ਲੌਕਡਾਊਨ ਸਥਿਤੀਆਂ, ਮੌਨਸੂਨ, ਚਕਰਵਾਤ ਵਰਗੇ ਪ੍ਰਤੀਕੂਲ ਮੌਸਮ ਤੋਂ ਪੈਦਾ ਹੋਏ ਹਾਲਾਤ, ਸਪਲਾਈ ਚੇਨ, ਕੋਵਿਡ ਸਬੰਧੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਪ੍ਰੇਸ਼ਨਲ ਜ਼ਰੂਰਤਾਂ ਦੇ ਅਨੁਸਾਰ ਪੀਐੱਮਜੀਕੇਵਾਈ ਦੇ ਤਹਿਤ ਲਿਫਟਿੰਗ / ਵਿਤਰਣ ਅਵਧੀ ਵਿੱਚ ਵਾਧਾ ਕਰਨ ਦਾ ਫੈਸਲਾ ਲੈ ਸਕਦਾ ਹੈ।

  2. ਅਨਾਜ ਦੇ ਮਾਮਲੇ ਵਿੱਚ ਕੁੱਲ ਆਊਟਗੋ ਲਗਭਗ 80 ਐੱਲਐੱਮਟੀ ਹੋ ਸਕਦਾ ਹੈ। ਟੀਪੀਡੀਐੱਸ ਦੇ ਤਹਿਤਦੋ ਮਹੀਨਿਆਂ ਲਈ ਭਾਵ ਮਈ ਤੋਂ ਜੂਨ, 2021 ਤੱਕ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਪ੍ਰਤੀ ਮਹੀਨਾ ਦੇ ਹਿਸਾਬ ਨਾਲਲਗਭਗ 79.88ਕਰੋੜ ਵਿਅਕਤੀਆਂ ਲਈ ਅਤਿਰਿਕਤਮੁਫਤ ਅਨਾਜ  ਐਲੋਕੇਸ਼ਨ ਨਾਲ  ਚਾਵਲ ਦੀ ਅਨੁਮਾਨਿਤ ਆਰਥਕ ਲਾਗਤ 36789.2/ ਮੀਟ੍ਰਿਕ ਟਨ ਅਤੇ ਕਣਕ ਦੀ 25731.4/ ਮੀਟ੍ਰਿਕ ਟਨ  ਦੀ ਅੰਦਾਜ਼ਨ ਭੋਜਨ ਸਬਸਿਡੀ25332.92 ਕਰੋੜ ਰੁਪਏ ਹੋਵੇਗੀ।

ਐਡੀਸ਼ਨਲ ਐਲੋਕੇਸ਼ਨ ਕੋਰੋਨਾ ਵਾਇਰਸ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਕਰਕੇ ਗਰੀਬਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰੇਗੀ। ਕੋਈ ਵੀ ਗਰੀਬ ਪਰਿਵਾਰ ਅਗਲੇ ਦੋ ਮਹੀਨਿਆਂ ਵਿੱਚ ਵਿਘਟਨ ਦੇ ਕਾਰਨ ਅਨਾਜ ਦੀ ਅਣਹੋਂਦਕਰਕੇ ਦੁਖੀ ਨਹੀਂ ਹੋਏਗਾ।

 

**********************

ਡੀਐੱਸ


(Release ID: 1716249) Visitor Counter : 188