ਪ੍ਰਧਾਨ ਮੰਤਰੀ ਦਫਤਰ

ਭਾਰਤ–ਇੰਗਲੈਂਡ ਵਰਚੁਅਲ ਸਿਖਰ ਸੰਮੇਲਨ

Posted On: 04 MAY 2021 6:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਬੋਰਿਸ ਜੌਨਸਨ ਨੇ ਅੱਜ ਇੱਕ ਵਰਚੁਅਲ ਸਿਖਰ ਸੰਮੇਲਨ ਆਯੋਜਿਤ ਕੀਤਾ।

 

ਭਾਰਤ ਅਤੇ ਇੰਗਲੈਂਡ ਦੇ ਦੋਸਤਾਨਾ ਸਬੰਧ ਬਹੁਤ ਪੁਰਾਣੇ ਹਨ ਅਤੇ ਦੋਵਾਂ ਦੀ ਰਣਨੀਤਕ ਭਾਈਵਾਲੀ ਵੀ ਹੈ ਤੇ ਦੋਵਾਂ ਦਾ ਭਰੋਸਾ ਲੋਕਤੰਤਰ, ਬੁਨਿਆਦੀ ਆਜ਼ਾਦੀਆਂ, ਕਾਨੂੰਨ ਦੇ ਸ਼ਾਸਨ, ਮਜ਼ਬੂਤ ਪੂਰਕਤਾਵਾਂ ਤੇ ਵਧਦੀਆਂ ਜਾ ਰਹੀਆਂ ਕੇਂਦਰਮੁਖਤਾਵਾਂ ਚ ਹੈ।

 

ਇਸ ਸਿਖਰ ਸੰਮੇਲਨ ਦੌਰਾਨ ਇੱਕ ਉਦੇਸ਼ਮੁਖੀ ਰੋਡਮੈਪ 2030’ ਅਪਣਾਇਆ ਗਿਆ, ਤਾਂ ਜੋ ਇੱਕ ਵਿਆਪਕ ਰਣਨੀਤਕ ਭਾਈਵਾਲੀਰਾਹੀਂ ਦੁਵੱਲੇ ਸਬੰਧ ਨਵੇਂ ਸਿਖ਼ਰ ਤੱਕ ਚਲੇ ਜਾਣ। ਇਹ ਰੋਡਮੈਪ (ਖ਼ਾਕਾ) ਅਗਲੇ 10 ਸਾਲਾਂ ਦੌਰਾਨ ਲੋਕਾਂ ਤੋਂ ਲੋਕਾਂ ਤੱਕ ਦੇ ਸੰਪਰਕ, ਵਪਾਰ ਤੇ ਅਰਥਵਿਵਸਥਾ, ਰੱਖਿਆ ਤੇ ਸੁਰੱਖਿਆ, ਜਲਵਾਯੂ ਕਾਰਵਾਈ ਤੇ ਸਿਹਤ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਡੂੰਘੇ ਤੇ ਹੋਰ ਮਜ਼ਬੂਤ ਸਬੰਧਾਂ ਲਈ ਰਾਹ ਪੱਧਰਾ ਕਰੇਗਾ।

 

ਦੋਵੇਂ ਆਗੂਆਂ ਨੇ ਕੋਵਿਡ–19 ਦੀ ਸਥਿਤੀ ਅਤੇ ਵੈਕਸੀਨਾਂ ਬਾਰੇ ਸਫ਼ਲ ਭਾਈਵਾਲੀ ਸਮੇਤ ਮਹਾਮਾਰੀ ਖ਼ਿਸਾਫ਼ ਜੰਗ ਵਿੱਚ ਚੱਲ ਰਹੇ ਸਹਿਯੋਗ ਬਾਰੇ ਵਿਚਾਰਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਚ ਕੋਵਿਡ–19 ਦੀ ਦੂਸਰੀ ਗੰਭੀਰ ਲਹਿਰ ਦੇ ਮੱਦੇਨਜ਼ਰ ਇੰਗਲੈਂਡ ਵੱਲੋਂ ਮੁਹੱਈਆ ਕਰਵਾਈ ਗਈ ਤੁਰੰਤ ਮੈਡੀਕਲ ਸਹਾਇਤਾ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਜੌਨਸਨ ਨੇ ਪਿਛਲੇ ਵਰ੍ਹੇ ਫ਼ਾਰਮਾਸਿਊਟੀਕਲਸ ਤੇ ਵੈਕਸੀਨਸ ਦੀ ਸਪਲਾਈ ਸਮੇਤ ਇੰਗਲੈਂਡ ਤੇ ਹੋਰਨਾਂ ਦੇਸ਼ਾਂ ਨੂੰ ਦਿੱਤੀ ਸਹਾਇਤਾ ਲਈ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਵਿਸ਼਼ਵ ਦੀ 5ਵੀਂ ਤੇ 6ਵੀਂ ਸਭ ਤੋਂ ਵਿਸ਼ਾਲ ਅਰਥਵਿਵਸਥਾਵਾਂ ਵਿਚਾਲੇ ਸੰਭਾਵੀ ਵਪਾਰ ਖੋਲ੍ਹਣ ਲਈ ਵਧੀ ਹੋਈ ਵਪਾਰ ਭਾਈਵਾਲੀ’ (ਈਟੀਪੀ – ETP – ਇਨਹਾਂਸਡ ਟ੍ਰੇਡ ਪਾਰਟਨਰਸ਼ਿਪ) ਦੀ ਸ਼ੁਰੂਆਤ ਕੀਤੀ ਅਤੇ ਸਾਲ 2030 ਤੱਕ ਦੁਵੱਲਾ ਕਾਰੋਬਾਰ ਦੁੱਗਣੇ ਤੋਂ ਵੀ ਜ਼ਿਆਦਾ ਕਰਨ ਦਾ ਇੱਕ ਉਦੇਸ਼ਮੁਖੀ ਟੀਚਾ ਤੈਅ ਕੀਤਾ। ਈਟੀਪੀ (ETP) ਦੇ ਹਿੱਸੇ ਵਜੋਂ, ਭਾਰਤ ਤੇ ਇੰਗਲੈਂਡ ਛੇਤੀ ਮੁਨਾਫ਼ੇ ਦੇਣ ਲਈ ਇੱਕ ਅੰਤ੍ਰਿਮ ਵਪਾਰ ਸਮਝੌਤੇ ਉੱਤੇ ਵਿਚਾਰ ਕਰਨ ਸਮੇਤ ਇੱਕ ਵਿਅਪਕ ਤੇ ਸੰਤੁਲਿਤ ਐੱਫਟੀਏ (ਮੁਕਤ ਵਪਾਰ ਸਮਝੌਤੇ) ਉੱਤੇ ਗੱਲਬਾਤ ਕਰਨ ਲਈ ਇੱਕ ਰੋਡਮੈਪ ਵਾਸਤੇ ਸਹਿਮਤ ਹੋਏ। ਭਾਰਤ ਤੇ ਇੰਗਲੈਂਡ ਵਿਚਾਲੇ ਵਧੀ ਵਪਾਰ ਭਾਈਵਾਲੀ ਨਾਲ ਦੋਵੇਂ ਦੇਸ਼ਾਂ ਵਿੱਚ ਕਈ ਹਜ਼ਾਰਾਂ ਪ੍ਰਤੱਖ ਤੇ ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ।

 

ਇੰਗਲੈਂਡ; ਖੋਜ ਤੇ ਇਨੋਵੇਸ਼ਨ ਤਾਲਮੇਲ ਵਿੱਚ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਭਾਈਵਾਲ ਹੈ। ਇੱਕ ਨਵੀਂ ਭਾਰਤਇੰਗਲੈਂਡ ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪਦਾ ਐਲਾਨ ਇਸ ਵਰਚੁਅਲ ਸਿਖਰ ਸੰਮੇਲਨ ਦੌਰਾਨ ਕੀਤਾ ਗਿਆ, ਜਿਸ ਦਾ ਉਦੇਸ਼ ਅਫ਼ਰੀਕਾ ਤੋਂ ਸ਼ੁਰੂਆਤ ਕਰਦਿਆਂ ਚੋਣਵੇਂ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਵੇਸ਼ੀ ਭਾਰਤੀ ਇਨੋਵੇਸ਼ਨਜ਼ ਦੇ ਟ੍ਰਾਂਸਫ਼ਰ ਵਿੱਚ ਸਹਿਯੋਗ ਦੇਣਾ ਹੈ। ਦੋਵੇਂ ਧਿਰਾਂ ਡਿਜੀਟਲ ਤੇ ਆਈਸੀਟੀ ਉਤਪਾਦਾਂ ਸਹਿਮਤ ਨਵੀਂਆਂ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਚ ਸਹਿਯੋਗ ਵਧਾਉਣ ਤੇ ਸਪਲਾਈ ਚੇਨ ਰੀਜ਼ੀਲੀਅੰਸ ਉੱਤੇ ਕੰਮ ਕਰਨ ਲਈ ਸਹਿਮਤ ਹੋਈਆਂ। ਉਹ ਸਮੁੰਦਰੀ ਯਾਤਰਾਵਾਂ, ਦਹਿਸ਼ਤਗਰਦੀ ਦਾ ਟਾਕਰਾ ਤੇ ਸਾਈਬਰਸਪੇਸ ਦੇ ਖੇਤਰਾਂ ਸਮੇਤ ਰੱਖਿਆ ਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ।

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤਪ੍ਰਸ਼ਾਂਤ ਅਤੇ ਜੀ7 ’ਚ ਸਹਿਯੋਗ ਸਮੇਤ ਦੁਵੱਲੇ ਹਿਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵੀ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ। ਉਨ੍ਹਾਂ ਪੈਰਿਸ ਸਮਝੌਤੇ ਦੇ ਨਿਸ਼ਾਨੇ ਹਾਸਲ ਕਰਨ ਲਈ ਜਲਵਾਯੂ ਦੇ ਖੇਤਰ ਚ ਕਾਰਵਾਈ ਪ੍ਰਤੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਪਿਛਲੇ ਵਰ੍ਹੇ ਇੰਗਲੈਂਡ ਦੀ ਮੇਜ਼ਬਾਨੀ ਹੇਠ ਹੋਏ CoP26 ਲਈ ਨੇੜਿਓਂ ਸਰਗਰਮ ਹੋਣ ਲਈ ਸਹਿਮਤ ਹੋਏ।

 

ਭਾਰਤ ਅਤੇ ਇੰਗਲੈਂਡ ਨੇ ਮਾਈਗ੍ਰੇਸ਼ਨ ਤੇ ਗਤੀਸ਼ੀਲਤਾ ਦੀ ਇੱਕ ਵਿਆਪਕ ਭਾਈਵਾਲੀ ਦੀ ਸ਼ੁਰੂਆਤ ਕੀਤੀ, ਜੋ ਦੋਵੇਂ ਦੇਸ਼ਾਂ ਵਿਚਾਲੇ ਵਿਦਿਆਰਥੀਆਂ ਤੇ ਪੇਸ਼ੇਵਰਾਨਾ ਲੋਕਾਂ ਦੀ ਆਵਾਜਾਈ ਲਈ ਵੱਡੇ ਮੌਕਿਆਂ ਦੀ ਸੁਵਿਧਾ ਦੇਵੇਗੀ।

 

ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਜਿਵੇਂ ਹੀ ਸਥਿਤੀ ਸਥਿਰ ਹੁੰਦੀ ਹੈ, ਤਾਂ ਉਹ ਪ੍ਰਧਾਨ ਮੰਤਰੀ ਜੌਨਸਨ ਦਾ ਉਨ੍ਹਾਂ ਆਪਣੀ ਸੁਵਿਧਾ ਅਨੁਸਾਰ ਭਾਰਤ ਆਮਦ ਦਾ ਸੁਆਗਤ ਕਰਨ ਦੇ ਯੋਗ ਹੋਣਗੇ। ਪ੍ਰਧਾਨ ਮੰਤਰੀ ਜੌਨਸਨ ਨੇ ਵੀ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਗਲੈਂਡ ਦੌਰੇ ਲਈ ਆਪਣਾ ਸੱਦਾ ਦੁਹਰਾਇਆ।

 

*****

 

ਡੀਐੱਸ/ਏਕੇਜੇ


(Release ID: 1716049) Visitor Counter : 229