ਆਯੂਸ਼

ਆਯੁਸ਼ ਮੰਤਰਾਲਾ ਨੇ “ਆਯੁਸ਼-64" ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ (ਐਫ ਏ ਕਯੂ'ਜ) ਦੇ ਜਵਾਬ ਦਿੱਤੇ

ਬਹੁ ਜੜੀ ਬੂਟੀਆਂ ਨਾਲ ਤਿਆਰ ਕੀਤੀ ਗਈ ਦਵਾਈ ਆਯੁਸ਼ - 64 ਕਲੀਨਿਕਲ ਪ੍ਰੀਖਣਾਂ ਵਿਚ ਕੋਵਿਡ 19 ਦੇ ਹਲਕੇ ਤੋਂ ਦਰਮਿਆਨੀ ਮਾਮਲਿਆਂ ਦੇ ਇਲਾਜ ਵਿਚ ਉਪਯੋਗੀ ਪਾਈ ਗਈ ਹੈ

Posted On: 04 MAY 2021 11:15AM by PIB Chandigarh

ਕਈ ਜੜੀ ਬੂਟੀਆਂ ਨੂੰ ਮਿਲਾ ਕੇ ਤਿਆਰ ਕੀਤੀ ਗਈ ਆਯੁਸ਼ -64 ਦਵਾਈ ਨੂੰ ਮਾਹਿਰਾਂ ਨੇ ਇਸ ਮਹਾਮਾਰੀ ਦੇ ਸਮੇਂ ਵਿੱਚ ਉਮੀਦ ਦੀ ਕਿਰਣ ਦਸਿਆ ਹੈ। ਇਸ ਦਵਾਈ ਨੂੰ ਮੂਲ ਰੂਪ ਵਿੱਚ ਮਲੇਰਿਆ ਦੇ ਇਆਜ ਲਈ ਵਿਕਸਿਤ ਕੀਤਾ ਗਿਆ ਸੀ। ਹੁਣ ਇਸਨੂੰ ਕੋਵਿਡ 19 ਦੇ ਇਲਾਜ ਲਈ ਉਪਯੋਗੀ ਪਾਇਆ ਗਿਆ ਹੈ। ਕੇਂਦਰੀ ਆਯੁਰਵੇਦ ਖੋਜ ਪ੍ਰੀਸ਼ਦ (ਸੀ ਸੀ ਆਰ ਏ ਐਸ) ਆਯੁਸ਼ ਮੰਤਰਾਲੇ ਦੇ ਅਧੀਨ ਆਯੁਰਵੇਦ ਤੇ ਖੋਜ ਕਰਨ ਵਾਲੀ ਇੱਕ ਪ੍ਰਮੁੱਖ ਸੰਸਥਾ ਹੈ। ਇਸਨੇ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਮੈਡੀਕਲ  (ਸੀਐਸਆਈਆਰ) ਦੇ  ਸਹਿਯੋਗ ਨਾਲ ਹਾਲ ਹੀ ਵਿੱਚ ਦਵਾਈ ਦਾ ਵਿਸਥਾਰਤ ਤੇ ਡੂੰਘਾ ਪ੍ਰੀਖਣ ਕੀਤਾ ਹੈ। ਇਸ ਪ੍ਰੀਖਣ ਵਿੱਚ ਦੇਸ਼ ਦੇ ਮੰਨੇ ਪ੍ਰਮੰਨੇ ਹੋਰ ਖੋਜ ਸੰਗਠਨਾਂ ਅਤੇ ਕਾਲੇਜਾਂ ਦਾ ਵੀ ਸਹਿਯੋਗ ਲਿਆ ਗਿਆ ਹੈ। ਦੇਸ਼ ਦੇ ਪ੍ਰਸਿੱਧ ਵਿਗਿਆਨੀਆਂ ਨੇ ਆਯੁਸ਼ 64 ਦਾ ਸ਼ਰੀਰ ਦੀ ਰਜਿਸਟੈਂਸ ਸਮਰੱਥਾ ਤੇ ਕਲੀਨੀਕਲ ਪ੍ਰੀਖਣ ਕੀਤਾ, ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਦਵਾਈ ਵਿੱਚ ਵਾਇਰਸ ਖਿਲਾਫ ਲੜਨ, ਸ਼ਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਬੁਖਾਰ ਨੂੰ ਉਤਾਰਨ ਦੇ ਗੁਣ ਹਨ। ਇਸਨੂੰ ਬਿਨਾਂ ਲੱਛਣਾਂ, ਹਲਕੇ ਅਤੇ ਘਟ ਗੰਭੀਰ ਕੋਵਿਡ ਮਾਮਲਿਆਂ ਦੇ ਇਲਾਜ ਲਈ ਵੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਨਤੀਜਨ ਇਸ ਦਵਾਈ ਨੂੰ ਕੋਵਿਡ 19 ਦੇ ਇਲਾਜ ਲਈ ਉਪਯੋਗੀ ਮੰਨ ਲਿਆ ਗਿਆ ਹੈ।  

ਆਯੁਸ਼ ਮੰਤਰਾਲਾ ਨੇ ਕਲੀਨਿਕਲ ਪਰੀਖਣ ਦੇ ਨਤੀਜਿਆਂ ਦਾ ਐਲਾਨ 29 ਅਪ੍ਰੈਲ, 2021 ਨੂੰ ਇਕ ਪ੍ਰੈਸ ਕਾਨਫਰੈਂਸ ਵਿਚ ਕੀਤਾ ਸੀ। ਉਸ ਤੋਂ ਬਾਅਦ ਆਮ ਲੋਕਾਂ ਅਤੇ ਮੈਡੀਕਲ ਇਲਾਜ ਨਾਲ ਜੁੜੇ ਲੋਕਾਂ ਵਿਚ ਆਯੁਸ਼-64 ਪ੍ਰਤੀ ਦਿਲਚਸਪੀ ਵਧੀ ਹੈ। ਇਸ ਸੰਬੰਧ ਵਿਚ ਕਈ ਤਰ੍ਹਾਂ ਦੀ ਪੁੱਛਗਿੱਛ ਵੀ ਕੀਤੀ ਗਈ ਹੈ। ਮੰਤਰਾਲਾ ਨੇ ਹੁਣ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਹੇਠਾਂ ਦਿੱਤਾ ਜਾ ਰਿਹਾ ਹੈ -

 

∙                 ਆਯੁਸ਼-64 ਕੀ ਹੈ?

 

ਆਯੁਸ਼ ਇਕ ਆਯੁਰਵੇਦਿਕ ਨੁਸਖਾ ਹੈ ਜਿਸ ਨੂੰ ਕੇਂਦਰੀ ਆਯੁਰਵੇਦਿਕ ਵਿਗਿਆਨ ਖੋਜ ਪਰੀਸ਼ਦ ਨੇ ਵਿਕਸਤ ਕੀਤਾ ਹੈ ਜੋ ਆਯੁਸ਼ ਮੰਤਰਾਲਾ ਅਧੀਨ ਆਯੁਰਵੇਦ ਖੋਜ ਦੀ ਪ੍ਰਮੁੱਖ ਸੰਸਥਾ ਹੈ। ਮੂਲ ਰੂਪ ਵਿਚ ਇਸ ਨੂੰ 1980 ਵਿਚ ਮਲੇਰੀਆ ਦੇ ਇਲਾਜ ਲਈ ਵਿਕਸਤ ਕੀਤਾ ਗਿਆ ਸੀ। ਹੁਣ ਇਸ ਦਵਾਈ ਨੂੰ ਕੋਵਿਡ-19 ਦੇ ਇਲਾਜ ਲਈ ਵੀ ਉਪਯੋਗੀ ਮੰਨਿਆ ਗਿਆ ਹੈ ਕਿਉਂਕਿ ਇਸ ਵਿਚ ਵਾਇਰਸ ਨਾਲ ਲੜਨ , ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਬੁਖਾਰ ਨੂੰ ਉਤਾਰਨ ਦੇ ਗੁਣ ਹਨ। ਆਯੁਸ਼-64 ਦੇ ਵਿਗਿਆਨਕ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਇਸ ਦੇ 36 ਵਿਚੋਂ 35 ਫਾਈਟੋ ਕਾਂਸਟੀਚਿਊਐਂਟਸ ਅਜਿਹੇ ਹਨ ਜਿਨ੍ਹਾਂ ਵਿਚ ਕੋਵਿਡ-19 ਵਾਇਰਸ ਖਿਲਾਫ ਇਕਜੁਟ ਹੋ ਕੇ ਮੁਕਾਬਲਾ ਕਰਨ ਦੀ ਸਮਰੱਥਾ ਹੈ। ਇਸ ਨੁਸਖੇ ਵਿਚ ਅਜਿਹੇ ਫਾਈਟੋ ਕਾਂਸਟੀਚਿਊਐਂਟਸ ਵੀ ਮੌਜੂਦ ਹਨ ਜੋ ਇਨਫਲੂਐਂਜ਼ਾ ਵਰਗੀਆਂ ਬੀਮਾਰੀਆਂ ਨਾਲ ਵੀ ਲਡ਼ ਸਕਦੇ ਹਨ। ਸਮੁੱਚੇ ਭਾਰਤ ਵਿਚ ਕੀਤੇ ਗਏ 6 ਕਲੀਨਿਕਲ ਅਭਿਆਨਾਂ ਤੋਂ ਪ੍ਰਾਪਤ ਸਬੂਤ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਆਯੁਸ਼-64 ਗੈਰ ਲੱਛਣਾਂ ਵਾਲੇ, ਹਲਕੇ ਅਤੇ ਦਰਮਿਆਨੇ ਕੋਵਿਡ-19 ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਅਤੇ ਕਲੀਨਿਕਲ ਰਿਕਵਰੀ ਵਿਚ ਸੁਧਾਰ ਲਿਆਉਣ ਅਤੇ ਜੀਵਨ ਦੀ ਗੁਣਵੱਤਾ ਲਈ ਇਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਦਵਾਈ ਹੈ ਜਿਸ ਨਾਲ ਮਰੀਜ਼ ਜਲਦੀ ਠੀਕ ਹੋ ਸਕਦਾ ਹੈ।

 

∙                 ਆਯੁਸ਼-64 ਕੌਣ ਲੈ ਸਕਦਾ ਹੈ ?

 

ਇਹ ਮਰੀਜ਼ਾਂ ਵਲੋਂ ਕੋਵਿਡ-19 ਬੀਮਾਰੀ ਦੇ ਕਿਸੇ ਵੀ ਪੱਧਰ ਤੇ ਲਈ ਜਾ ਸਕਦੀ ਹੈ ਭਾਵੇਂ ਵਿਗਿਆਨਕ ਪਰੀਖਣਾਂ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਗੈਰ ਲੱਛਣਾ, ਹਲਕੇ ਅਤੇ ਦਰਮਿਆਨੇ ਮਾਮਲਿਆਂ ਵਿਚ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਸ ਦੇ ਵਿਪਰੀਤ ਨਤੀਜੇ ਨਿਕਲਣ ਦਾ ਕੋਈ ਖਤਰਾ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਐਮਰਜੈਂਸੀ ਇਲਾਜ ਦੀ ਮਦਦ ਜਾਂ ਹਸਪਤਾਲ ਦੀ ਜ਼ਰੂਰਤ ਨਹੀਂ ਹੈ ਉਹ ਮਰੀਜ਼ ਆਯੁਸ਼-64 ਲੈਣ ਦੇ ਯੋਗ ਹਨ। ਕੋਵਿਡ-19 ਦੇ ਹਲਕੇ ਅਤੇ ਦਰਮਿਆਨੇ ਮਰੀਜ਼ਾਂ ਵਿਚ ਮੁਢਲੇ ਲੱਛਣਾਂ ਵਿਚ ਬੁਖਾਰ, ਸਰੀਰ ਵਿਚ ਦਰਦ, ਆਪਣੇ ਆਪ ਨੂੰ ਤੰਦਰੁਸਤ ਨਾ ਮਹਿਸੂਸ ਕਰਨਾ, ਨੱਕ ਵਿਚੋਂ ਪਾਣੀ ਆਉਣਾ, ਸਿਰ ਦਰਦ ਅਤੇ ਖੰਘ ਆਦਿ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਇਹ ਦਵਾਈ ਲੈ ਸਕਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਵਿਚ ਕੋਈ  ਲੱਛਣ ਨਹੀਂ ਹੁੰਦਾ ਉਹ ਆਰਟੀ-ਪੀਸੀਆਰ ਦੀ ਟੈਸਟਿੰਗ ਦੇ 7 ਦਿਨਾਂ ਅੰਦਰ ਆਯੁਸ਼-64 ਦਵਾਈ ਲੈ ਸਕਦੇ ਹਨ। ਇਸ ਦੇ ਬਿਹਤਰ ਨਤੀਜੇ ਮਿਲਣਗੇ।

 

∙                 ਮੈਂ ਆਯੁਸ਼-64 ਕਿਉਂ ਲਵਾਂ ?

 

ਆਯੁਸ਼-64 ਬੀਮਾਰੀ ਦੇ ਲੱਛਣਾਂ ਅਤੇ ਗੰਭੀਰਤਾ ਦੇ ਸੰਬੰਧ ਵਿਚ ਤੇਜ਼ੀ ਨਾਲ ਕਲੀਨਿਕਲ ਰਿਕਵਰੀ ਵਧਾਉਣ ਵਾਲੀ ਪਾਈ ਗਈ ਹੈ। ਇਸ ਦੇ ਆਮ ਸਿਹਤ ਥਕਾਨ, ਚਿੰਤਾ, ਤਨਾਅ, ਭੁੱਖ ਨਾ ਲੱਗਣਾ, ਆਮ ਤੰਦਰੁਸਤੀ ਅਤੇ ਨੀਂਦ ਲਈ ਵੀ ਵਧੇਰੇ ਉਪਯੋਗੀ ਹੈ।

 

∙                 ਕੀ ਇਸ ਦੀ ਕੋਵਿਡ-19 ਤੇ ਉਪਯੋਗਤਾ ਵਿਗਿਆਨਕ ਰੂਪ ਵਿਚ ਪ੍ਰਮਾਣਤ ਹੈ ?

 

ਆਯੁਸ਼-64 ਕਈ ਜੜੀਆਂ ਬੂਟੀਆਂ ਨੂੰ ਮਿਲਾ ਕੇ ਬਣਾਈ ਗਈ ਦਵਾਈ ਹੈ ਅਤੇ ਇਸ ਨੂੰ ਇਲਾਜ ਦੇ ਸਾਰੇ ਹੀ ਪੱਖਾਂ ਤੋਂ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਆਯੁਸ਼ ਮੰਤਰਾਲਾ ਅਧੀਨ ਆਯੁਸ਼ ਖੋਜ ਸੰਬੰਧੀ ਕੇਂਦਰੀ ਆਯੁਰਵੇਦ ਵਿਗਿਆਨ ਖੋਜ ਪਰੀਸ਼ਦ ਵਲੋਂ ਨਿਰਧਾਰਤ ਇਲਾਜ ਮਾਪਦੰਡਾਂ ਦੇ ਸੰਦਰਭ ਵਿਚ ਇਸ ਦੀ ਗੁਣਵੱਤਾ ਅਤੇ ਦਵਾਈਆਂ ਦੇ ਗੁਣਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵਿਗਿਆਨਕ ਤੌਰ ਤੇ ਇਹ ਸਾਬਤ ਹੋ ਚੁੱਕਾ ਹੈ ਕਿ ਗੈਰ-ਲੱਛਣਾਂ, ਹਲਕੇ ਅਤੇ ਦਰਮਿਆਨੇ ਕੋਵਿਡ-19 ਮਾਮਲਿਆਂ ਦੇ ਇਲਾਜ ਲਈ ਇਹ ਪ੍ਰਭਾਵਸ਼ਾਲੀ ਹੈ। ਦੇਸ਼ ਵਿਚ ਇਸ ਦਵਾਈ ਉੱਪਰ ਮਜ਼ਬੂਤ ਕਲੀਨਿਕਲ ਪਰੀਖਣ ਕੀਤੇ ਗਏ ਹਨ ਅਤੇ ਇਸ ਨੂੰ ਉਪਯੋਗੀ ਪਾਇਆ ਗਿਆ ਹੈ।

 

∙                 ਮਰੀਜ਼ਾਂ ਲਈ ਕੋਵਿਡ-19 ਦੀ ਆਦਰਸ਼ ਖੁਰਾਕ ਕੀ ਹੈ  ?

 

ਗੈਰ ਲੱਛਣਾਂ ਵਾਲੇ ਕੋਵਿਡ-19 ਦੇ ਮਾਮਲਿਆਂ ਵਿਚ ਇਸ ਦੀ ਖੁਰਾਕ ਦੇ ਤਹਿਤ ਖਾਣਾ ਖਾਣ ਦੇ ਇਕ ਘੰਟੇ ਬਾਅਦ 500 ਐਮਜੀ ਦੀਆਂ ਦੋ ਗੋਲੀਆਂ ਦੋ ਵਾਰ ਰੋਜ਼ਾਨਾ ਇਕ-ਇਕ ਘੰਟੇ ਬਾਅਦ ਗਰਮ ਪਾਣੀ ਨਾਲ 14 ਦਿਨਾਂ ਲਈ ਲੈਣੀਆਂ ਹਨ। ਹਲਕੇ ਤੋਂ ਦਰਮਿਆਨੇ ਕੋਵਿਡ ਮਾਮਲਿਆਂ ਵਿਚ ਇਹ ਖੁਰਾਕ ਰੋਜ਼ਾਨਾ 500 ਮਿਲੀਗ੍ਰਾਮ ਦੀਆਂ 2 ਗੋਲੀਆਂ ਦਿਨ ਵਿਚ 3 ਵਾਰ ਖਾਣਾ ਖਾਣ ਦੇ ਇਕ ਘੰਟੇ ਬਾਅਦ ਗਰਮ ਪਾਣੀ ਨਾਲ 14 ਦਿਨਾਂ ਲਈ ਲੈਣੀਆਂ ਹਨ।

 

∙                 ਕੀ ਆਯੁਸ਼-64 ਦੇ ਕੋਈ ਸਾਈਡ ਇਫੈਕਸ ਹਨ ?

 

ਕੁਝ ਮਰੀਜ਼ਾਂ ਨੂੰ ਲੂਜ਼ ਮੋਸ਼ਨ ਲੱਗ ਸਕਦੇ ਹਨ ਜਿਸ ਲਈ ਕਿਸੇ ਮੈਡੀਕਲ ਦਖਲਅੰਦਾਜ਼ੀ ਦੀ ਜਰੂਰਤ ਨਹੀਂ ਹੁੰਦੀ ਹੈ ਅਤੇ ਇਹ ਆਪਣੇ ਆਪ ਰੁਕ ਜਾਂਦੇ ਹਨ।

 

∙                 ਕੀ ਆਯੁਸ਼-64 ਨੂੰ ਬੁਖਾਰ ਉਤਾਰਨ ਦੀ ਦਵਾਈ ਵਜੋਂ ਲਿਆ ਜਾ ਸਕਦਾ ਹੈ ?

 

ਇਸ ਨੂੰ ਬੁਖਾਰ ਦੀ ਦਵਾਈ ਦੇ ਰੂਪ ਵਿਚ ਵੀ ਲਿਆ ਜਾ ਸਕਦਾ ਹੈ। ਇਸ ਦੇ ਲਈ 500 ਮਿਲੀਗ੍ਰਾਮ ਦੀਆਂ 2 ਗੋਲੀਆਂ ਦਿਨ ਵਿਚ ਦੋ ਵਾਰੀ ਲੈਣੀਆਂ ਹੁੰਦੀਆਂ ਹਨ ਪਰ ਬੁਖਾਰ ਦੀ ਦਵਾਈ ਦੇ ਰੂਪ ਵਿਚ ਕਲੀਨਿਕਲ ਪਰੀਖਣ ਵਿਚ ਇਸ ਦੇ ਪ੍ਰਭਾਵ ਦੀ ਜਾਂਚ ਨਹੀਂ ਕੀਤੀ ਗਈ ਸੀ। ਜੇਕਰ ਮਰੀਜ਼ ਨੂੰ ਕੋਵਿਡ-19 ਦੀ ਮਹਾਮਾਰੀ ਹੈ ਤਾਂ ਲੱਛਣ ਵਿਖਾਈ ਦੇਂਦੇ ਹੀ ਇਹ ਦਵਾਈ ਦਿੱਤੀ ਜਾ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਵਿਅਕਤੀ ਦਾ ਆਰਟੀ-ਪੀਸੀਆਰ ਜਾਂ ਰੈਪਿਡ ਐਂਟਿਜਨ ਟੈਸਟ ਜ਼ਰੂਰੀ ਹੈ। ਮਰੀਜ਼ ਨੂੰ ਮੈਡਿਕਲ ਸੁਪਰਵਿਜ਼ਨ ਵਿਚ ਰਹਿਣਾ ਹੋਵੇਗਾ।

 

∙                 ਕੀ ਹਲਕੇ ਮਾਮਲਿਆਂ ਦੇ ਇਲਾਜ ਵਿਚ ਸਿਰਫ ਆਯੁਸ਼-64 ਲਈ ਜਾ ਸਕਦੀ ਹੈ  ?

 

ਆਯੁਰਵੇਦਿਕ ਡਾਕਟਰ ਦੀ ਨਿਗਰਾਨੀ ਵਿਚ ਹਲਕੇ ਲੱਛਣਾਂ ਵਾਲੇ ਕੋਵਿਡ-19 ਮਾਮਲਿਆਂ ਦੇ ਇਲਾਜ ਵਿਚ ਆਯੁਸ਼-64 ਨੂੰ ਇਕੱਲਿਆਂ ਲਿਆ ਜਾ ਸਕਦਾ ਹੈ ਬਸ਼ਰਤੇ ਕਿ ਅੱਗੇ ਉਚਿਤ ਇਲਾਜ ਦੀ ਸਹੂਲਤ ਮੌਜੂਦ ਹੋਵੇ। ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਯੁਸ਼-64 ਨੂੰ ਹਲਕੇ ਅਤੇ ਦਰਮਿਆਨੇ ਮਾਮਲਿਆਂ ਵਿਚ ਮੈਡਿਕਲ ਸੁਪਰਵਿਜ਼ਨ ਅਧੀਨ ਹੀ ਇਸਤੇਮਾਲ ਕੀਤਾ ਜਾਵੇ ਅਤੇ ਜਦੋਂ ਉਹ ਘਰ ਵਿਚ ਏਕਾਂਤਵਾਸ ਵਿਚ ਹੋਵੇ। ਆਯੁਸ਼-64 ਨੂੰ ਆਯੁਸ਼ ਡਾਕਟਰ ਦੀ ਸਲਾਹ ਤੇ ਹੀ ਲਿਆ ਜਾਣਾ ਚਾਹੀਦਾ ਹੈ।

 

∙                 ਆਯੁਸ਼-64 ਨੂੰ ਕਿੰਨੇ ਦਿਨਾਂ ਤੱਕ ਲੈਣਾ ਚਾਹੀਦਾ ਹੈ ?

 

ਆਯੁਸ਼-64 ਘੱਟੋ-ਘੱਟ 14 ਦਿਨਾਂ ਦੇ ਅਰਸੇ ਵਾਸਤੇ ਲਈ ਜਾ ਸਕਦੀ ਹੈ। ਹਾਲਾਂਕਿ ਜੇਕਰ ਜ਼ਰੂਰਤ ਹੋਵੇ ਤਾਂ ਇਹ ਕੁਆਲੀਫਾਈਡ ਆਯੁਸ਼ ਡਾਕਟਰ ਦੀ ਸਲਾਹ ਨਾਲ 12 ਹਫਤਿਆਂ ਤੱਕ ਵੀ ਲਈ ਜਾ ਸਕਦੀ ਹੈ। ਕਲੀਨਿਕਲ ਅਧਿਐਨਾਂ ਰਾਹੀਂ ਵਿਗਿਆਨਕ ਤੌਰ ਤੇ ਇਹ ਸਾਬਤ ਹੋ ਚੁੱਕਾ ਹੈ ਕਿ 12 ਹਫਤਿਆਂ ਤੱਕ ਆਯੁਸ਼-64 ਲੈਣੀ ਸੁਰੱਖਿਅਤ ਹੈ। 

 

∙                 ਆਯੁਸ਼-64 ਕਿਵੇਂ ਲਈ ਜਾਣੀ ਚਾਹੀਦੀ ਹੈ ?

 

ਸਹਿ-ਰੋਗਾਂ ਵਾਲੇ ਮਰੀਜ਼ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੇ ਮਰੀਜ਼ ਗੈਰ ਲੱਛਣਾਂ, ਹਲਕੇ ਤੋਂ ਦਰਮਿਆਨੀ ਬੀਮਾਰੀ ਲਈ ਆਯੁਸ਼-64 ਲੈ ਸਕਦੇ ਹਨ ਅਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੰਬੰਧਤ ਬੀਮਾਰੀਆਂ ਲਈ ਦਵਾਈਆਂ ਨੂੰ ਬੰਦ ਨਾ ਕਰਨ।

 

∙                 ਕੀ ਟੀਕਾਕਰਨ ਤੋਂ ਬਾਅਦ ਆਯੁਸ਼-64 ਸੁਰੱਖਿਅਤ ਹੈ  ?

 

ਹਾਂ, ਜੇਕਰ ਇਕ ਵਿਅਕਤੀ ਟੀਕਾਕਰਨ ਤੋਂ ਬਾਅਦ ਵੀ ਰੋਗ ਗ੍ਰਸਤ ਹੋ ਜਾਂਦਾ ਹੈ ਤਾਂ ਸਾਰਸ ਕੋਵ-2 ਲਈ ਆਰਟੀ-ਪੀਸੀਆਰ ਪਾਜ਼ਿਟਿਵ ਟੈਸਟਿੰਗ ਦੇ 7 ਦਿਨਾਂ ਅੰਦਰ ਆਯੁਸ਼ ਡਾਕਟਰ ਦੀ ਸਲਾਹ ਨਾਲ ਆਯੁਸ਼-64 ਲਈ ਜਾ ਸਕਦੀ ਹੈ। ਹਾਲਾਂਕਿ ਵਿਗਿਆਨਕ ਅਧਿਐਨਾਂ ਰਾਹੀਂ ਇਸ ਦੇ ਪੱਖ ਵਿਚ ਕੋਈ ਸਬੂਤ ਸਾਹਮਣੇ ਨਹੀਂ ਆਇਆ।

 

∙                 ਕੀ ਇਹ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਸੁਰੱਖਿਅਤ ਹੈ ?

 

ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਦੇ ਮਾਮਲੇ ਵਿਚ ਆਯੁਸ਼-64 ਦੀ ਸੁਰੱਖਿਆ ਬਾਰੇ ਵਿਗਿਆਨਕ ਅਧਿਐਨਾਂ ਰਾਹੀਂ ਕੋਈ ਪ੍ਰਮਾਣ ਸਾਹਮਣੇ ਨਹੀਂ ਆਇਆ ਹੈ।

 

∙                 ਕੀ ਆਯੁਸ਼-64 ਬਾਜ਼ਾਰ ਵਿਚ ਉਪਲਬਧ ਹੈ ?

 

ਇਹ ਬਾਜ਼ਾਰ ਵਿਚ ਉਪਲਬਧ ਹੈ ਅਤੇ ਆਯੁਰਵੇਦਿਕ ਫਾਰਮੇਸੀਆਂ ਤੋਂ ਖਰੀਦੀ ਜਾ ਸਕਦੀ ਹੈ। ਹਾਲਾਂਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਾਊਂਟਰ ਤੋਂ ਪਰਚੀ ਤੋਂ ਬਿਨਾਂ ਇਸਤੇਮਾਲ ਨਾ ਕੀਤੀ ਜਾਵੇ ਅਤੇ ਇਸ ਦਾ ਇਸਤੇਮਾਲ ਆਯੁਰਵੇਦਿਕ ਡਾਕਟਰਾਂ ਦੀ ਨਿਗਰਾਨੀ ਅਧੀਨ ਹੀ ਕੀਤਾ ਜਾਣਾ ਚਾਹੀਦਾ ਹੈ।

 

∙                 ਆਯੁਸ਼-64 ਲੈਣ ਲਈ ਕਿਹੜੇ ਦਿਸ਼ਾ ਨਿਰਦੇਸ਼ਾਂ ਦਾ ਮੈਨੂੰ ਪਾਲਣ ਕਰਨਾ ਚਾਹੀਦਾ ਹੈ ?

 

∙                  ਆਯੁਸ਼-64 ਦਾ ਇਸਤੇਮਾਲ ਕਰਨ ਲਈ ਕੋਈ ਵਿਸ਼ੇਸ਼ ਸਾਵਧਾਨੀਆਂ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਇਕ ਵਿਅਕਤੀ ਨੂੰ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲਾ ਅਤੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਦਿੱਤੇ ਗਏ ਕੋਵਿਡ-19 ਨਾਲ ਸੰਬੰਧਤ ਦਿਸ਼ਾ ਨਿਰਦੇਸ਼ਾਂ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਹੈ।

 

-------------------------------------------------  

 

ਐਮਵੀ ਐਸਕੇ(Release ID: 1716020) Visitor Counter : 177