ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ ਗੈਰ ਰੇਲਵੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਸੰਬੰਧਿਤ ਹਸਪਤਾਲ ਵਿੱਚ ਭਰਤੀ ਦੇ ਦੌਰਾਨ ਕੋਵਿਡ ਟੈਸਟਿੰਗ ਅਤੇ ਡਾਈਟ ਲਈ ਲੱਗਣ ਵਾਲੇ ਚਾਰਜ ਨੂੰ ਮਾਫ ਕੀਤਾ

Posted On: 30 APR 2021 6:51PM by PIB Chandigarh

ਭਾਰਤੀ ਰੇਲ ਨੇ ਗੈਰ ਰੇਲਵੇ ਕਰਮਚਾਰੀਆਂ ਲਈ ਕੋਰੋਨਾ ਵਾਇਰਸ ਸੰਬੰਧਿਤ ਹਸਪਤਾਲ ਵਿੱਚ ਭਰਤੀ ਹੋਣ ਦੇ ਦੌਰਾਨ ਕੋਵਿਡ ਟੈਸਟਿੰਗ ਅਤੇ ਡਾਈਟ ‘ਤੇ ਲਗਾਏ ਜਾਣ ਵਾਲੇ ਚਾਰਜ ਮਾਫ ਕਰ ਦਿੱਤਾ ਹੈ। 

ਇਹ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ “ਸੰਪੂਰਨ ਸਰਕਾਰ” ਦੇ ਦ੍ਰਿਸ਼ਟੀਕੋਣ ਦਾ ਅਨੁਸਰਣ ਕਰ ਰਹੀ ਹੈ ਜਿੱਥੇ ਸਾਰੇ ਮੰਤਰਾਲੇ/ਵਿਭਾਗ ਕੋਵਿਡ-19 ਮਹਾਮਾਰੀ ਦੇ ਮਰੀਜ਼ ਨੂੰ ਰੋਕਣ ਅਤੇ ਉਸ ਨਾਲ ਲੜਨ ਲਈ ਮਿਲ ਕੇ ਕੰਮ ਕਰ ਰਹੇ ਹਨ। 

ਰੇਲਵੇ ਬੋਰਡ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ-

  1. ਵੱਖ-ਵੱਖ ਕੈਂਪਾਂ ਵਿੱਚ ਗੈਰ ਰੇਲ ਕਰਮਚਾਰੀਆਂ ਦੇ ਆਰਟੀਪੀਸੀਆਰ/ਰੈਪਿਡ ਐਂਟੀਜਨ ਟੈਸਟਿੰਗ ‘ਤੇ ਕੀਤੇ ਗਏ ਖਰਚ ਨੂੰ ਮਾਫ ਕੀਤਾ ਜਾਵੇ। 

  2. ਕੋਵਿਡ ਸੰਬੰਧੀ ਪਰੇਸ਼ਾਨੀ ਦੇ ਮਾਮਲੇ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੇ ਦੌਰਾਨ ਲਗਾਏ ਜਾਣ ਵਾਲੇ ਡਾਈਟ ਚਾਰਜ ਨੂੰ ਮਾਫ ਕੀਤਾ ਜਾਵੇ।

ਭਾਰਤੀ ਰੇਲ ਆਪਣੀ ਪੂਰੀ ਸ਼ਕਤੀ ਦੇ ਨਾਲ ਕੋਵਿਡ ਮਹਾਮਾਰੀ ਨਾਲ ਲੜਨ ਵਿੱਚ ਸਭ ਤੋਂ ਮੋਹਰੀ ਰਹੀ ਹੈ। ਸਪਲਾਈ ਚੇਨ ਅਤੇ ਅਰਥਵਿਵਸਥਾ ਦੀ ਗਤੀ ਨੂੰ ਬਣਾਏ ਰੱਖਣ ਤੋਂ ਲੈ ਕੇ, ਆਕਸੀਜਨ ਐਕਸਪ੍ਰੈੱਸ ਅਤੇ ਟ੍ਰੇਨਾਂ ਵਿੱਚ ਕੋਵਿਡ ਕੋਚ ਪ੍ਰਦਾਨ ਕਰਨ ਅਤੇ ਸਭ ਤੋਂ ਕਠਿਨ ਪਰਿਸਥਿਤੀਆਂ ਵਿੱਚ ਯਾਤਰਾ ਟ੍ਰੇਨ ਸੰਚਾਲਨ ਜਾਰੀ ਰੱਖਣ ਤੱਕ ਰੇਲਵੇ ਨੇ ਮੋਹਰੀ ਭੂਮਿਕਾ ਨਿਭਾਈ ਹੈ।  

 

ਇਨ੍ਹਾਂ ਪ੍ਰਮੁੱਖ ਮੈਡੀਕਲ ਚਾਰਜਾਂ ਨੂੰ ਮਾਫ ਕਰਨਾ ਸਿਹਤ ਦੇਖਭਾਲ ਨੂੰ ਸਾਰਿਆ ਲਈ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ। 

*****

 

ਡੀਜੇਐੱਨ/ਐੱਮਕੇਵੀ
 (Release ID: 1715934) Visitor Counter : 8