ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਗਵਰਨਰਾਂ ਦੀ ਸਾਲਾਨਾ ਮੀਟਿੰਗ 2021 ਦੇ ਹਿੱਸੇ ਵਜੋਂ ਸੈਮੀਨਾਰ ਵਿੱਚ ਹਿੱਸਾ ਲਿਆ

Posted On: 03 MAY 2021 8:52PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਅਤੇ ਏਸ਼ੀਅਨ ਵਿਕਾਸ ਬੈਂਕ (ਏਡੀਬੀ) ਦੇ ਭਾਰਤ ਲਈ ਗਵਰਨਰ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਏਡੀਬੀ ਦੀ ਸਾਲਾਨਾ ਮੀਟਿੰਗ 2021 ਦੇ ਹਿੱਸੇ ਵਜੋਂ ਆਯੋਜਿਤ “ਇੱਕ ਲਚਕੀਲੇ ਭਵਿੱਖ ਲਈ ਸਹਿਯੋਗ” ਵਿਸ਼ੇ ਤੇ ਗਵਰਨਰਾਂ ਦੇ ਸੈਮੀਨਾਰ ਵਿੱਚ ਹਿੱਸਾ ਲਿਆ। ਹੋਰ ਭਾਗੀਦਾਰਾਂ ਵਿੱਚ ਜਾਪਾਨ, ਜਾਰਜੀਆ, ਚੀਨ, ਫਿਲਪੀਨਜ਼ ਅਤੇ ਨੀਦਰਲੈਂਡਸ ਸ਼ਾਮਲ ਸਨ। ਵਰਚੁਅਲ ਸੈਮੀਨਾਰ ਵਿੱਚ ਏਡੀਬੀ ਦੇ 68 ਮੈਂਬਰ ਦੇਸ਼ਾਂ ਦੇ ਡੈਲੀਗੇਟਾਂ ਨੇ ਭਾਗ ਲਿਆ।

ਸ਼੍ਰੀਮਤੀ ਸੀਤਾਰਮਣ ਨੇ ਕੋਵਿਡ-19 ਮਹਾਮਾਰੀ ਦੀ ਲੜਾਈ ਪ੍ਰਤੀ ਦ੍ਰਿੜਤਾ ਨਾਲ ਲੜਨ ਵਾਲੇ ਭਾਰਤ ਦੇ ਫਰੰਟਲਾਈਨ ਵਰਕਰਾਂ ਲਈ ਆਪਣੀ ਸ਼ਲਾਘਾ ਅਤੇ ਧੰਨਵਾਦ ਪ੍ਰਗਟ ਕੀਤਾ। ਇਸ ਸਬੰਧ ਵਿਚ ਭਾਰਤ ਦੀ ਮੌਜੂਦਾ ਮਹਾਮਾਰੀ ਅਤੇ ਭੂਮਿਕਾ ਤੋਂ ਪੈਦਾ ਹੋਏ ਸੰਕਟ ਤੋਂ ਗ੍ਰੀਨ ਅਤੇ ਲਚਕੀਲੀ ਰਿਕਵਰੀ ਦੀ ਸਹੂਲਤ 'ਤੇ ਆਪਣੇ ਵਿਚਾਰ ਜ਼ਾਹਰ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਪਹਿਲਕਦਮੀਆਂ ਨਾਲ ਭਾਰਤ ਵਿਸ਼ਵ ਵਿੱਚ ਸਾਰਕ ਕੋਵਿਡ -19 ਐਮਰਜੈਂਸੀ ਫੰਡ, ਅਤੇ ਕੋਵਿਡ-19 ਟੂਲਜ ਐਕਸਲੇਰੇਟਰ (ਐਕਟ-ਏ) ਅਤੇ ਕੋਵੈਕਸ ਤੱਕ ਪਹੁੰਚ ਕਰਨ ਵਿੱਚ ਮੋਹਰੀ ਅਤੇ ਇਕ ਮਿਸਾਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐਸਏ) ਵਿੱਚ ਭਾਰਤ ਦੀ ਅਗਵਾਈ ਅਤੇ ਪੈਰਿਸ ਸਮਝੌਤੇ ਦੇ ਟੀਚਿਆਂ ਪ੍ਰਤੀ ਵਚਨਬੱਧਤਾ ਇਸ ਗੱਲ ਦੀ ਮਿਸਾਲ ਬਣ ਗਈ ਹੈ ਕਿ ਭਾਈਵਾਲੀ ਦੇ ਜ਼ਰੀਏ ਸਕਾਰਾਤਮਕ ਵਿਸ਼ਵ ਜਲਵਾਯੂ ਕਾਰਵਾਈ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ।

ਵਿੱਤ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਮੁੱਚੇ ਤੌਰ 'ਤੇ, ਵਧਿਆ ਹੋਇਆ ਖੇਤਰੀ ਅਤੇ ਵਿਸ਼ਵਵਿਆਪੀ ਸਹਿਯੋਗ ਸਾਡੀ ਲਚਕੀਲੀ ਰਿਕਵਰੀ ਦੀ ਸਾਂਝੀ ਪ੍ਰਾਪਤੀ ਵਿਚ ਸਫਲਤਾ ਦੀ ਕੁੰਜੀ ਹੈ। ਕੋਵਿਡ -19 ਨਾਲ ਲੜਨ ਲਈ ਸਾਰੇ ਸਾਧਨਾਂ ਬਾਰੇ ਜਾਣਕਾਰੀ - ਡਾਇਗਨੌਸਟਿਕ, ਇਲਾਜ, ਟੀਕੇ ਜਾਂ ਤਕਨਾਲੋਜੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਂਝਾ ਕਰਨਾ ਚਾਹੀਦਾ ਹੈ।  ਸ਼੍ਰੀਮਤੀ ਸੀਤਾਰਮਣ ਨੇ ਭਾਰਤ ਦੀ ਟੀਕਾ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਜ਼ਰੂਰੀ ਕੱਚੇ ਮਾਲਾਂ ਤੱਕ ਭਾਰਤ ਦੀ ਪਹੁੰਚ ਨੂੰ ਯੋਗ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਸ਼੍ਰੀਮਤੀ ਸੀਤਾਰਮਣ ਨੇ ਲਚਕਦਾਰ ਤਰੱਕੀ ਦੀ ਪ੍ਰਾਪਤੀ ਲਈ ਸਰਕਾਰ ਨਾਲ ਭਾਈਵਾਲੀ ਲਈ ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਦੀ ਜ਼ਰੂਰਤ 'ਤੇ ਵੀ ਗੱਲ ਕੀਤੀ। ਵਿੱਤ ਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਟੀਕਾ ਵਿਕਸਤ ਕਰਨ ਵਾਲਿਆਂ ਨੇ ਸਹਿਯੋਗ ਕੀਤਾ ਹੈ ਅਤੇ ਸਰਕਾਰ ਨੂੰ ਵਾਜਬ ਕੀਮਤਾਂ 'ਤੇ ਟੀਕੇ ਮੁਹੱਈਆ ਕਰਵਾਏ ਹਨ। ਪ੍ਰਾਈਵੇਟ ਕੰਪਨੀਆਂ ਵੀ ਆਪਣੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਜ਼ਿੰਮੇਵਾਰੀਆਂ ਦੇ ਤਹਿਤ ਯੋਗਦਾਨ ਪਾ ਰਹੀਆਂ ਹਨ। ਐਮਐਸਐਮਈ'ਜ ਨੂੰ ਮੁੜ ਸੁਰਜੀਤ ਕਰਨ ਅਤੇ ਸਹਾਇਤਾ ਦੇਣ ਦੇ ਮਕਸਦ ਨਾਲ ਭਾਰਤ ਸਰਕਾਰ ਦੀਆਂ ਨੀਤੀਆਂ ਲਚਕੀਲੇ ਵਾਧੇ ਨੂੰ ਸਮਰਥਨ ਦੇਣ ਲਈ ਬਹੁਤ ਅੱਗੇ ਵਧਣਗੀਆਂ। 

ਵਿੱਤ ਮੰਤਰੀ ਨੇ ਕਿਹਾ ਕਿ ਲਚਕੀਲੇ ਅਤੇ ਟਿਕਾਊ ਵਿਕਾਸ ਲਈ ਸਹਿਯੋਗ, ਮਨੁੱਖੀ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਡਿਜੀਟਲ ਜਾਇਦਾਦ ਬਣਾਉਣ ਦੇ ਨਾਲ ਨਾਲ ਆਫ਼ਤ ਲਚਕਦਾਰ ਜਾਇਦਾਦ ਲਈ ਬਹੁਪੱਖੀ ਸੰਸਥਾਵਾਂ ਦੀ ਸ਼ਮੂਲੀਅਤ ਦੀ ਜ਼ਰੂਰਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਖੇਤਰੀ ਅਤੇ ਵਿਸ਼ਵਵਿਆਪੀ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਜੁੜੇ ਸਾਰੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਤਿਆਰ ਹੈ।

ਸ਼੍ਰੀਮਤੀ ਸੀਤਾਰਮਣ ਨੇ ਕੋਵਿਡ ਅਤੇ ਗੈਰ-ਕੋਵਿਡ ਪ੍ਰਾਜੈਕਟਾਂ ਲਈ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਏਡੀਬੀ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਏਸ਼ੀਆ ਪੈਸੀਫਿਕ ਵਿਚ ਸਿਹਤ ਦੇ ਲਚਕੀਲੇਪਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਅਤੇ ਏਡੀਬੀ ਨੂੰ ਇਸ ਦੇ ਹੱਲ ਲਈ ਵਿਆਪਕ ਹੱਲ ਕੱਢਣੇ ਚਾਹੀਦੇ ਹਨ।

 

--------------------------------------------

ਆਰ ਐਮ/ਐਮ ਵੀ /ਕੇ ਐਮ ਐਨ 



(Release ID: 1715819) Visitor Counter : 137


Read this release in: English , Urdu , Hindi , Telugu