ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਉੱਤਰ ਪੂਰਬ ਵਿਕਾਸ ਬਾਰੇ ਮੰਤਰਾਲਾ ਉੱਤਰ ਪੂਰਬ ਸੂਬਿਆਂ ਵਿੱਚ ਆਕਸੀਜਨ ਪਲਾਂਟ ਲਗਾਏਗਾ: ਡਾਕਟਰ ਜਿਤੇਂਦਰ ਸਿੰਘ

ਕੋਵਿਡ ਸੰਬੰਧੀ ਬੁਨਿਆਦੀ ਢਾਂਚੇ ਲਈ ਵਧੀਕ ਫੰਡ ਉਪਲਬੱਧ ਕਰਵਾਏ ਜਾ ਰਹੇ ਹਨ

Posted On: 03 MAY 2021 6:18PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬ ਖੇਤਰ ਦੇ ਵਿਕਾਸ ਮੰਤਰਾਲਾ , ਐੱਮ ਓ ਐੱਸ , ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਜ਼ , ਪ੍ਰਮਾਣੂ ਊਰਜਾ ਅਤੇ ਪੁਲਾੜ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਉੱਤਰ ਪੂਰਬ ਵਿਕਾਸ ਬਾਰੇ ਮੰਤਰਾਲੇ ਕੋਵਿਡ ਸੰਬੰਧਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਅਤੇ ਹੋਰ ਵਧਾਉਣ ਲਈ ਉੱਤਰ ਪੂਰਬ ਸੂਬਿਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਬਾਰੇ ਅੱਗੇ ਹੋ ਕੇ ਕਦਮ ਚੁੱਕ ਰਿਹਾ ਹੈ । ਅੱਜ ਕੀਤੀ ਗਈ ਇੱਕ ਜਾਇਜ਼ਾ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਮੰਤਰਾਲੇ ਵੱਲੋਂ ਮੁਹੱਈਆ ਕੀਤੀ ਗਈ ਮਾਲੀ ਸਹਾਇਤਾ ਨਾਲ ਅਰੁਣਾਚਲ ਪ੍ਰਦੇਸ਼ ਦੇ ਤੇਵਾਂਗ ਵਿੱਚ ਇੱਕ ਆਕਸੀਜਨ ਪਲਾਂਟ ਲਗਾਇਆ ਗਿਆ ਹੈ ਅਤੇ ਹੋਰ ਸੂਬਿਆਂ ਦੇ ਦੂਰ ਦੁਰਾਡੇ ਅਤੇ ਰਿਮੋਟ ਇਲਾਕਿਆਂ ਵਿੱਚ ਹੋਰ ਪਲਾਂਟ ਸਥਾਪਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਮੰਤਰਾਲਾ 5 ਕਰੋੜ ਰੁਪਏ ਦੀ ਲਾਗਤ ਨਾਲ 5 ਮੋਬਾਇਲ ਆਕਸੀਜਨ ਵੈਨ ਬਾਰੇ ਅਰੁਣਾਚਲ ਪ੍ਰਦੇਸ਼ ਦੇ ਪ੍ਰਸਤਾਵ ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ ।

https://ci6.googleusercontent.com/proxy/6UGo-17O3jfcD6HA4czQ6i5GhvSNryB7hCH0rk2Q5vgFeMJ4yJ-hO5maCK17q2dpXJhA82RV_lcPDNUQT10nT2Kg-2tBFKKG_mV12gSUq1DUkMe5nNCAC5BcEQ=s0-d-e1-ft#https://static.pib.gov.in/WriteReadData/userfiles/image/image0019167.jpg

ਡਾਕਟਰ ਜਿਤੇਂਦਰ ਸਿੰਘ ਨੇ ਸੰਤੂਸ਼ਟੀ ਪ੍ਰਗਟ ਕੀਤੀ ਕਿ ਪਿਛਲੇ ਮਾਰਚ ਵਿੱਚ ਕੋਵਿਡ 19 ਦੇ ਫੈਲਾਅ ਖਿਲਾਫ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਦਿੱਤੇ ਗਏ 25 ਕਰੋੜ ਰੁਪਏ ਕਈ ਸੂਬਿਆਂ ਲਈ ਕਈ ਹਸਪਤਾਲਾਂ ਵਿੱਚ ਮਹੱਤਵਪੂਰਨ ਸਿਹਤ ਉਪਕਰਣ ਖਰੀਦਣ ਲਈ ਵਰਦਾਨ ਸਾਬਿਤ ਹੋਏ ਹਨ । ਉਹਨਾਂ ਨੇ ਫਿਰ ਵੀ ਕਿਹਾ ਕਿ ਉੱਤਰ ਪੂਰਬ ਸੂਬਿਆਂ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਪਿਛਲੇ ਸਾਲ ਸਮੇਂ ਸਿਰ ਸਪਲਾਈ ਕਾਰਨ ਕਈ ਸੂਬਿਆਂ ਕੋਲ ਵਾਧੂ ਭੰਡਾਰ ਹੈ ।
ਇਸ ਤੋਂ ਇਲਾਵਾ ਉੱਤਰ ਪੂਰਬ ਵਿਕਾਸ ਮੰਤਰਾਲੇ ਦੇ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਲਾਕਡਾਊਨ-ਇੱਕ ਦੇ ਸ਼ੁਰੂਆਤੀ ਦਿਨਾਂ ਵਿੱਚ ਪਿਛਲੇ ਸਾਲ ਉੱਤਰ ਪੂਰਬ ਖੇਤਰ ਵਿਕਾਸ ਬਾਰੇ ਮੰਤਰਾਲੇ ਨੇ ਅੱਗੇ ਵੱਧ ਕੇ ਕਈ ਕਦਮ ਚੁੱਕੇ ਸਨ ਅਤੇ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀ ਕਰਨ ਲਈ ਕਦਮ ਚੁੱਕਣ ਲਈ ਉੱਤਰ ਪੂਰਬੀ ਸੂਬਿਆਂ ਨੂੰ 25 ਕਰੋੜ ਰੁਪਏ ਦਿੱਤੇ ਸਨ । ਜਦਕਿ ਉਸ ਵੇਲੇ ਉੱਤਰ ਪੂਰਬੀ ਰਾਜਾਂ ਵਿੱਚ ਹੁਣ ਤੱਕ ਜਿ਼ਆਦਾ ਪ੍ਰਭਾਵੀ ਨਹੀਂ ਸੀ ਅਤੇ ਕਈ ਸੂਬੇ ਜਿਵੇਂ ਸਿੱਕਮ ਤੇ ਮਣੀਪੁਰ ਮੁਕੰਮਲ ਤੌਰ ਤੇ ਉਸ ਵੇਲੇ ਕੋਰੋਨਾ ਮੁਕਤ ਸਨ । ਉਹਨਾਂ ਕਿਹਾ ਕਿ ਉੱਤਰ ਪੂਰਬ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਕਰਨ ਦੇ ਨਾਲ ਨਾਲ ਉੱਤਰ ਪੂਰਬ ਸੂਬਿਆਂ ਵਿੱਚ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤ ਦੀ ਸੂਰਤ ਵਿੱਚ ਸਹਾਇਤਾ ਕਰਦਾ ਹੈ । ਉਹਨਾਂ ਨੇ ਪਿਛਲੇ ਸਾਲ ਅਸਾਮ ਤੇ ਅਰੁਣਾਚਲ ਪ੍ਰਦੇਸ਼ ਵਿੱਚ ਆਏ ਭੂਚਾਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਤਰ ਪੂਰਬ ਵਿਕਾਸ ਬਾਰੇ ਮੰਤਰਾਲੇ ਨੇ ਦੋਹਾਂ ਸੂਬਿਆਂ ਦੇ ਕੇਂਦਰ ਵਿਚਾਲੇ ਤਾਲਮੇਲ ਦੀ ਜਿ਼ੰਮੇਵਾਰੀ ਫੌਰੀ ਤੌਰ ਤੇ ਚੁੱਕੀ ਸੀ । ਇਹ ਸਭ ਕੁਝ ਇਸ ਦੇ ਬਾਵਜੂਦ ਕੀਤਾ ਕਿ ਮੰਤਰਾਲੇ ਦੇ ਕਈ ਅਧਿਕਾਰੀ ਕੋਵਿਡ ਨਾਲ ਪ੍ਰਭਾਵਿਤ ਸਨ ਅਤੇ ਉਹ ਖੁੱਦ ਵੀ ਹਸਪਤਾਲ ਵਿੱਚ ਸਨ ।
ਮੰਤਰੀ ਨੇ ਉਹਨਾਂ ਨੂੰ ਇਹ ਜਾਣਕਾਰੀ ਦੇਣ ਤੇ ਖੁਸ਼ੀ ਪ੍ਰਗਟ ਕੀਤੀ ਕਿ ਉੱਤਰ ਪੂਰਬ ਖੇਤਰਾਂ ਦੇ ਮੰਤਰਾਲੇ ਦਾ 100% ਬਜਟ ਮਾਲੀ ਵਰ੍ਹੇ ਤੋਂ ਪਹਿਲਾਂ ਮੌਜੂਦਾ ਮਾਲੀ ਵਰ੍ਹੇ ਲਈ ਖਰਚ ਕੀਤਾ ਗਿਆ ਹੈ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਮਾਰਚ 2020 ਵਿੱਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਜਲਦੀ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਖ਼ਲ ਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਦੂਰ ਦੁਰਾਡੇ ਖੇਤਰਾਂ ਜਿਹਨਾਂ ਵਿੱਚ ਜੰਮੂ ਤੇ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਸਨ, ਦੇ ਨਾਲ ਨਾਲ ਉੱਤਰ ਪੂਰਬ ਖੇਤਰ ਵਿੱਚ ਪਹਿਲ ਦੇ ਅਧਾਰ ਤੇ ਜ਼ਰੂਰੀ ਸਪਲਾਈ ਲਿਜਾ ਰਹੀਆਂ ਏਅਰ ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਾਵੇਗਾ । ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸਮੇਂ ਵੀ ਤਰਜੀਹ ਦੇ ਅਧਾਰ ਤੇ ਉੱਤਰ ਪੂਰਬੀ ਸੂਬਿਆਂ ਦੀ ਸਹਾਇਤਾ ਲਈ ਸਾਰੇ ਕਦਮ ਚੁੱਕੇ ਗਏ ਹਨ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਆਪਾਤਕਾਲੀਨ ਸਥਿਤੀ ਲਈ ਉੱਤਰ ਪੂਰਬੀ ਸੂਬਿਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ । ਉਹਨਾਂ ਜਾਣਕਾਰੀ ਦਿੱਤੀ ਕਿ ਮੰਤਰਾਲੇ ਨੇ ਅਸਾਮ ਵਿੱਚ ਹਾਲ ਹੀ ਦੇ ਭੂਚਾਲ ਦੌਰਾਨ ਵੱਡੀ ਪੱਧਰ ਤੇ ਤਾਲਮੇਲ ਗਤੀਵਿਧੀਆਂ ਕੀਤੀਆਂ ਹਨ ।

 

 

*******************

ਐੱਸ ਐੱਨ ਸੀ(Release ID: 1715792) Visitor Counter : 19


Read this release in: English , Urdu , Hindi , Tamil , Telugu