ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਇਸ ਵਾਰ ਦੇ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਸਰਕਾਰੀ ਏਜੰਸੀਆਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਲਗਭਗ 70 ਫ਼ੀਸਦ ਵਧੇਰੇ ਕਣਕ ਦੀ ਖਰੀਦ ਕੀਤੀ ਗਈ

ਕੇਂਦਰੀ ਪੂਲ ਵਿੱਚ 02.05.2021 ਤੱਕ ਲਗਭਗ 292.52 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ

ਕਣਕ ਦੀ ਖਰੀਦ ਨਾਲ ਜੁੜੇ ਲਗਭਗ 28.80 ਲੱਖ ਕਿਸਾਨਾਂ ਨੂੰ ਚੱਲ ਰਹੇ ਆਰਐਮਐਸ ਖਰੀਦ ਓਪਰੇਸ਼ਨਾਂ ਰਾਹੀਂ ਲਾਭ ਹੋਇਆ ਹੈ

ਪੰਜਾਬ ਦੇ ਕਿਸਾਨ, ਹੁਣ ਬਿਨਾਂ ਕਿਸੇ ਦੇਰੀ ਦੇ ਆਪਣੀ ਕਣਕ ਦੀ ਫਸਲ ਦੀ ਵਿਕਰੀ ਦਾ ਮੁਲ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਭੁਗਤਾਨ ਵਜੋਂ ਪ੍ਰਾਪਤ ਕਰ ਰਹੇ ਹਨ; 17,495 ਕਰੋੜ ਰੁਪਏ ਪਹਿਲਾਂ ਹੀ ਸਿੱਧੇ ਤੌਰ 'ਤੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਚੁੱਕੇ ਹਨ

ਕਣਕ ਦੀ ਖਰੀਦ ਦਾ ਕੰਮ ਹਾੜ੍ਹੀ ਦੇ ਮਾਰਕੀਟਿੰਗ ਸੀਜ਼ਨ 2021-22 ਦੌਰਾਨ ਐਮ.ਐੱਸ.ਪੀ. ਅਨੁਸਾਰ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ

ਮਿਸ਼ਨ "ਵਨ ਨੇਸ਼ਨ, ਵਨ ਐਮਐਸਪੀ, ਵਨ ਡੀਬੀਟੀ" ਅਸਲ ਰੂਪ ਧਾਰਨ ਕਰ ਰਿਹਾ ਹੈ

Posted On: 03 MAY 2021 1:38PM by PIB Chandigarh

ਹਾੜੀ ਦੇ ਚਾਲੂ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ) 2021-22 ਦੌਰਾਨ, ਭਾਰਤ ਸਰਕਾਰ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਹਾੜੀ ਦੀਆਂ ਫਸਲਾਂ ਦੀ ਖਰੀਦ ਜਾਰੀ ਰੱਖ ਰਹੀ ਹੈ। ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਖ਼ਰੀਦੀ ਜਾਂਦੀ ਸੀ ਅਤੇ ਲਗਭਗ 28.80 ਲੱਖ ਕਣਕ ਦੀ ਖਰੀਦ ਨਾਲ ਜੁੜੇ ਕਿਸਾਨਾਂ ਨੂੰ ਲਾਭ ਹੋਇਆ ਹੈ।

 

ਮੌਜੂਦਾ ਆਰਐਮਐਸ 2021-22 ਦੌਰਾਨ, ਤਕਰੀਬਨ 17,495 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਕਿਸਾਨ, ਕਣਕ ਦੀ ਵਿਕਰੀ ਦੇ ਬਦਲੇ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਦੀ ਰਕਮ ਪ੍ਰਾਪਤ ਕਰ ਰਹੇ ਹਨ।

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਣਕ ਦੀ ਖਰੀਦ ਤੇਜ਼ੀ ਨਾਲ ਚੱਲ ਰਹੀ ਹੈ। 02 ਮਈ, 2021 ਤੱਕ, 292.52 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 171.53 ਲੱਖ ਮੀਟਰਕ ਟਨ ਨਾਲੋਂ ਲਗਭਗ 70 ਫ਼ੀਸਦ ਵਧ ਹੈ।

02 ਮਈ 2021 ਤੱਕ, 292.52 ਲੱਖ ਮੀਟਰਕ ਟਨ ਦੀ ਕੁੱਲ ਕਣਕ ਖਰੀਦ ਵਿਚੋਂ ਪੰਜਾਬ ਨੇ 114.76 ਲੱਖ ਮੀਟਰਕ ਟਨ (39.23 ਫ਼ੀਸਦ), ਹਰਿਆਣਾ ਨੇ 80.55 ਲੱਖ ਮੀਟਰਕ ਟਨ (27.53 ਫ਼ੀਸਦ) ਅਤੇ ਮੱਧ ਪ੍ਰਦੇਸ਼ ਨੇ 73.76 ਲੱਖ ਮੀਟਰਕ ਟਨ (25. 21 ਫ਼ੀਸਦ)  ਦਾ ਯੋਗਦਾਨ ਪਾਇਆ. ਹੈ।

ਪੰਜਾਬ ਵਿੱਚ ਲਗਭਗ 17,495 ਕਰੋੜ ਰੁਪਏ ਅਤੇ ਹਰਿਆਣਾ ਵਿੱਚ ਲਗਭਗ 9268.24 ਕਰੋੜ ਰੁਪਏ 30 ਅਪ੍ਰੈਲ 2021 ਤੱਕ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ।

ਇਸ ਸਾਲ, ਜਨਤਕ ਖਰੀਦ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜਿਆ ਗਿਆ ਹੈ ਜਦੋਂ ਭਾਰਤ ਸਰਕਾਰ  ਦੇ ਨਿਰਦੇਸ਼ਾਂ ਅਨੁਸਾਰ, ਸਾਰੀਆਂ ਖਰੀਦ ਏਜੰਸੀਆਂ ਦੁਆਰਾ  ਆਨਲਾਈਨ ਟ੍ਰਾਂਸਫਰ ਲਈ ਐਮਐਸਪੀ ਦੀ ਸਿੱਧੇ ਤੌਰ' ਤੇ ਅਦਾਇਗੀ ਕਰਨ ਦੀ ਚੋਣ ਕੀਤੀ ਹੈ I ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਹਿਲੀ ਵਾਰ ਇਸ ਲਾਭ ਦਾ ਆਨੰਦ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਆਪਣੀ ਸਖਤ ਮਿਹਨਤ ਵਾਲੀਆਂ ਫਸਲਾਂ ਦੀ ਵਿਕਰੀ ਦੇ ਲਾਭ ਬਿਨਾ ਕਿਸੇ ਦੇਰੀ ਦੇ  “ਇੱਕ ਰਾਸ਼ਟਰ, ਇੱਕ ਐਮਐਸਪੀ,  ਇੱਕ ਡੀਬੀਟੀ”  ਤਹਿਤ  ਸਿੱਧੇ  ਮਿਲ ਰਹੇ ਹਨ।

 

 ***************************

ਡੀਜੇਐਨ / ਐਮਐਸ(Release ID: 1715790) Visitor Counter : 1