ਰੱਖਿਆ ਮੰਤਰਾਲਾ

ਅਪਰੇਸ਼ਨ ਸਮੁੰਦਰ ਸੇਤੂ ।। ਲਈ 7 ਭਾਰਤੀ ਨੇਵੀ ਸ਼ਿਪਸ ਤਾਇਨਾਤ ਕੀਤੇ ਗਏ

Posted On: 01 MAY 2021 4:42PM by PIB Chandigarh

ਕੋਵਿਡ 19 ਖਿ਼ਲਾਫ਼ ਦੇਸ਼ ਦੀ ਲੜਾਈ ਵਿੱਚ ਸਹਿਯੋਗ ਅਤੇ ਅਪਰੇਸ਼ਨ “ਸਮੁੰਤਰ ਸੇਤੂ ।।“ ਦੇ ਹਿੱਸੇ ਵਜੋਂ 7 ਭਾਰਤੀ ਨੇਵੀ ਸ਼ਿਪਸ — ਕੋਲਕਾਤਾ , ਕੋਚੀ , ਤਲਵਾਰ , ਤਾਬਾਰ , ਤਰੀਕੰਦ , ਜੈਲਸ਼ਬਾ ਤੇ ਅਰਬਤ ਵੱਖ ਵੱਖ ਮੁਲਕਾਂ ਤੋਂ ਤਰਲ ਮੈਡੀਕਲ ਆਕਸੀਜਨ ਦੇ ਭਰੇ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਅਤੇ ਇਸ ਨਾਲ ਸਬੰਧਤ ਮੈਡੀਕਲ ਉਪਰਕਰਨਾਂ ਨੂੰ ਜਹਾਜ਼ਾਂ ਰਾਹੀਂ ਲਿਆਉਣ ਲਈ ਤਾਇਨਾਤ ਕੀਤੇ ਗਏ ਹਨ ।

ਆਈ ਐੱਨ ਐੱਸ ਕੋਲਕਾਤਾ ਤੇ ਆਈ ਐੱਨ ਐੱਸ ਤਲਵਾਰ ਮਿਸ਼ਨ ਲਈ ਫਾਰਸ ਦੀ ਖਾੜੀ ਵਿੱਚ ਤਾਇਨਾਤ ਕੀਤੇ ਗਏ ਹਨ ਅਤੇ ਇਹ ਜਹਾਜ਼ਾਂ ਦਾ ਪਹਿਲਾ ਬੈਚ ਹੈ , ਜਿਸ ਨੂੰ ਫੌਰੀ ਤੌਰ ਤੇ ਕੰਮ ਲਈ ਭੇਜਿਆ ਗਿਆ ਹੈ ਅਤੇ ਇਹ ਜਹਾਜ਼ 30 ਅਪ੍ਰੈਲ 2021 ਨੂੰ ਬਹਿਰੀਨ, ਮਨਾਮਾ ਦੀ ਬੰਦਰਗਾਹ ਵਿੱਚ ਦਾਖ਼ਲ ਹੋ ਗਏ ਹਨ ।

ਆਈ ਐੱਨ ਐੱਸ ਤਲਵਾਰ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਦੇਸ਼ ਨੂੰ ਵਾਪਸ ਪਰਤ ਰਿਹਾ ਹੈ ।

ਆਈ ਐੱਨ ਐੱਸ ਕੋਲਕਾਤਾ ਮੈਡੀਕਲ ਸਪਲਾਈ ਲਈ ਕਤਰ ਦੋਹਾ ਵੱਲ ਰਵਾਨਾ ਹੋ ਗਿਆ ਹੈ ਅਤੇ ਉੱਥੋਂ ਤਰਲ ਆਕਸੀਜਨ ਟੈਂਕ ਲੈਣ ਲਈ ਕੁਵੈਤ ਜਾਵੇਗਾ ।  

ਇਸੇ ਤਰ੍ਹਾਂ ਪੂਰਬੀ ਸਮੁੰਦਰੀ ਤੱਟ ਤੇ ਆਈ ਐੱਨ ਐੱਸ ਐਰਾਵਤ ਵੀ ਕੰਮ ਲਈ ਭੇਜਿਆ ਗਿਆ ਹੈ , ਜਦਕਿ ਆਈ ਐੱਨ ਐੱਸ ਜਲੇਸ਼ਵਾ , ਦਾ ਐੱਲ ਪੀ ਡੀ , ਜਿਸ ਨੇ ਪਿਛਲੇ ਸਾਲ ਸਮੁੰਦਰ ਸੇਤੂ ਦੌਰਾਨ ਮੁੱਖ ਭੂਮਿਕਾ ਨਿਭਾਈ ਸੀ , ਨੂੰ ਵੀ ਰੱਖ ਰਖਾਅ ਤੋਂ ਬਾਹਰ ਲਿਆ ਕੇ ਤਿਆਰ ਕੀਤਾ ਗਿਆ ਹੈ ਅਤੇ ਯਤਨ ਵਧਾਉਣ ਲਈ ਸਮੁੰਦਰ ਵਿੱਚ ਉਤਾਰਿਆ ਗਿਆ ਹੈ ।

ਆਈ ਐੱਨ ਐੱਸ ਐਰਾਵਤ ਤਰਲ ਆਕਸੀਜਨ ਟੈਂਕ ਲਿਆਉਣ ਲਈ ਸਿੰਗਾਪੁਰ ਵਿੱਚ ਦਾਖ਼ਲ ਹੋ ਰਿਹਾ ਹੈ ਅਤੇ ਆਈ ਐੱਨ ਐੱਸ ਜਲੇਸ਼ਵਾ ਉਸ ਖੇਤਰ ਵਿੱਚ ਥੋੜ੍ਹੇ ਸਮੇਂ ਦੇ ਨੋਟਿਸ ਤੇ ਮੈਡੀਕਲ ਭੰਡਾਰ ਲਿਆਉਣ ਲਈ ਖੜ੍ਹਾ ਹੈ ।

ਕੋਚੀ , ਤਰੀਕੰਦ ਤੇ ਤਾਬਾਰ ਮਿਸ਼ਨ ਵਿੱਚ ਸ਼ਾਮਿਲ ਜਹਾਜ਼ਾਂ ਦਾ ਦੂਜਾ ਬੈਚ ਅਰਬ ਸਾਗਰ ਵਿੱਚ ਰਾਸ਼ਟਰੀ ਯਤਨਾਂ ਵਿੱਚ ਸ਼ਾਮਿਲ ਹੋਣ ਲਈ ਤਾਇਨਾਤ ਕੀਤਾ ਗਿਆ ਹੈ ।

ਦੱਖਣ ਨੇਵਲ ਕਮਾਂਡ ਤੋਂ ਲੈਂਡਿੰਗ ਸ਼ਿਪ ਟੈਂਕ ਆਈ ਐੱਨ ਐੱਸ ਸ਼ਰਦੁਲ ਨੂੰ ਵੀ ਅਪਰੇਸ਼ਨ ਵਿੱਚ ਸ਼ਾਮਿਲ ਹੋਣ ਲਈ 48 ਘੰਟਿਆਂ ਦੇ ਅੰਦਰ ਅੰਦਰ ਤਿਆਰ ਕੀਤਾ ਜਾ ਰਿਹਾ ਹੈ ।

ਭਾਰਤੀ ਨੇਵੀ ਨੇ ਕੋਵਿਡ 19 ਦੇ ਖਿ਼ਲਾਫ਼ ਰਾਸ਼ਟਰੀ ਲੜਾਈ ਲਈ ਲੋੜ ਪੈਣ ਤੇ ਹੋਰ ਜਹਾਜ਼ ਤਾਇਨਾਤ ਕਰਨ ਦੀ ਸਮਰੱਥਾ ਨੂੰ ਵੀ ਵਧਾਇਆ ਹੈ । ਇਹ ਜਿ਼ਕਰਯੋਗ ਹੈ ਕਿ ਅਪਰੇਸ਼ਨ ਸਮੁੰਦਰ ਸੇਤੂ ਨੇਵੀ ਦੁਆਰਾ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਅਤੇ ਇਸ ਦੁਆਰਾ ਕੋਵਿਡ 19 ਦੇ ਫੈਲਾਅ ਦੌਰਾਨ ਗੁਆਂਢੀ ਮੁਲਕਾਂ ਵਿੱਚ ਫਸੇ 4000 ਭਾਰਤੀ ਨਾਗਰਿਕਾਂ ਨੂੰ ਸਫ਼ਲਤਾਪੂਰਵ ਭਾਰਤ ਵਾਪਿਸ ਲਿਆਂਦਾ ਗਿਆ ਸੀ ।

 

*******************************
 

ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
 


(Release ID: 1715410)