ਵਿੱਤ ਮੰਤਰਾਲਾ

ਸਰਕਾਰ ਨੇ ਗੰਭੀਰ ਮਹਾਮਾਰੀ ਦੇ ਮੱਦੇਨਜ਼ਰ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਸਮਾਂ ਸੀਮਾ ਵਧਾਈ

Posted On: 01 MAY 2021 1:19PM by PIB Chandigarh

ਗੰਭੀਰ ਮਹਾਮਾਰੀ ਕੋਵਿਡ 19 ਤੋਂ ਪੈਦਾ ਹੋਏ ਉਲਟ ਹਾਲਾਤ ਦੇ ਮੱਦੇਨਜ਼ਰ ਅਤੇ ਦੇਸ਼ ਭਰ ਤੋਂ ਕਰਦਾਤਾਵਾਂ,  ਟੈਕਸ ਕਨਸਲਟੈਂਟਸ ਤੇ ਹੋਰ ਭਾਗੀਦਾਰਾਂ ਤੋਂ ਪ੍ਰਾਪਤ ਹੋਈਆਂ ਕਈ ਬੇਨਤੀਆਂ ਦੇ ਮੱਦੇਨਜ਼ਰ ਸਰਕਾਰ ਨੇ ਕੁਝ ਨਿਯਮਾਂ ਦੀ ਪਾਲਣਾ ਦੀਆਂ ਤਰੀਕਾਂ ਵਿੱਚ ਨਰਮੀ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਉਨ੍ਹਾਂ ਦੀ ਸਮਾਂ ਸੀਮਾ ਵਧਾਈ ਹੈ ।

ਵੱਖ ਵੱਖ ਭਾਗੀਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਘੱਟ ਕਰਨ ਅਤੇ ਕਈ ਪ੍ਰਤੀਨਿਧਾਂ ਵੱਲੋਂ ਪ੍ਰਾਪਤ ਹੋਈਆਂ ਨੁਮਾਇੰਦਗੀਆਂ ਦੇ ਮੱਦੇਨਜ਼ਰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀ ਬੀ ਡੀ ਟੀ ) ਨੇ ਇਨਕਮ ਟੈਕਸ ਐਕਟ 1961 (ਦਾ ਐਕਟ) ਦੇ ਸੈਕਸ਼ਨ 119 ਤਹਿਤ ਕਰ ਦਾਤਾਵਾਂ ਨੂੰ ਪਾਲਣਾ ਕਰਨ ਦੇ ਸੰਦਰਭ ਵਿੱਚ ਹੇਠ ਲਿਖੀ ਛੋਟ ਮੁਹੱਈਆ ਕੀਤੀ ਹੈ :

1. ਕਮਿਸ਼ਨਰ (ਅਪੀਲਸ) ਨੂੰ ਚੈਪਟਰ XX ਤਹਿਤ ਅਪੀਲ ਕਰਨ ਲਈ ਜਿਸ ਦੀ ਆਖ਼ਰੀ ਤਰੀਕ 1 ਅਪ੍ਰੈਲ 2021 ਸੀ , ਜਾਂ ਉਸ ਤੋਂ ਬਾਅਦ , ਹੁਣ ਉਸ ਨੂੰ ਸੈਕਸ਼ਨ ਤਹਿਤ ਸਮੇਂ ਦੇ ਅੰਦਰ ਅੰਦਰ ਜਾਂ 31 ਮਈ 2021 ਦੇ ਅੰਦਰ ਅੰਦਰ , ਜਿਹੜਾ ਵੀ ਬਾਅਦ ਵਿੱਚ ਹੋਵੇ , ਉਸ ਤੱਕ ਦਾਇਰ ਕੀਤੀ ਜਾ ਸਕਦੀ ਹੈ ।

2. ਐਕਟ ਦੇ ਸੈਕਸ਼ਨ 144 ਸੀ ਤਹਿਤ ਝਗੜਾ ਨਿਵਾਰਣ ਪੈਨਲ (ਡੀ ਆਰ ਪੀ) ਕੋਲ ਇਤਰਾਜ਼ ਦਾਇਰ ਕਰਨ ਲਈ ਇਸ ਸੈਕਸ਼ਨ ਤਹਿਤ ਇੱਕ ਅਪ੍ਰੈਲ 2021 ਸੀ ਜਾਂ ਇਸ ਤੋਂ ਬਾਅਦ ਹੁਣ ਇਸ ਨੂੰ ਸੈਕਸ਼ਨ ਵਿੱਚ ਦਿੱਤੇ ਗਏ ਸਮੇਂ ਦੇ ਅਨੁਸਾਰ ਜਾਂ 31 ਮਈ 2021 ਤੱਕ ਜੋ ਵੀ ਬਾਅਦ ਵਿੱਚ ਹੋਵੇ , ਨੂੰ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ ।

3. ਐਕਟ ਦੇ ਸੈਕਸ਼ਨ 148 ਤਹਿਤ ਮਿਲੇ ਨੋਟਿਸ ਦੇ ਜਵਾਬ ਵਿੱਚ ਇਨਕਮ ਟੈਕਸ ਰਿਟਰਨ ਦੀ ਉੱਪਰ ਦੱਸੇ ਨੋਟਿਸ ਤਹਿਤ ਰਿਟਰਨ ਦਾਇਰ ਕਰਨ ਦੀ ਆਖ਼ਰੀ ਤਰੀਕ 1 ਅਪ੍ਰੈਲ 2021 ਜਾਂ ਇਸ ਤੋਂ ਬਾਅਦ ਸੀ , ਵਿੱਚ ਵੀ ਛੋਟ ਦੇ ਕੇ ਨੋਟਿਸ ਤਹਿਤ ਮਿਲੇ ਸਮੇਂ ਦੇ ਅੰਦਰ ਅੰਦਰ ਜਾਂ 31 ਮਈ 2021 ਜੋ ਵੀ ਬਾਅਦ ਵਿੱਚ ਹੋਵੇ , ਉਸ ਸਮੇਂ ਤੱਕ ਨੋਟਿਸ ਦਾ ਜਵਾਬ ਦਾਇਰ ਕੀਤਾ ਜਾ ਸਕਦਾ ਹੈ ।

4. ਸਬ ਸੈਕਸ਼ਨ 4 ਤਹਿਤ ਦੇਰ ਨਾਲ ਰਿਟਰਨ ਦਾਇਰ ਕਰਨ ਅਤੇ ਐਕਟ ਦੇ ਸੈਕਸ਼ਨ 119 ਦੇ ਸਬ ਸੈਕਸ਼ਨ 5 ਤਹਿਤ ਸੋਧੀ ਰਿਟਰਨ ਦਾਇਰ ਕਰਨ ਤੇ ਇਹ ਰਿਟਰਨ ਅਸੈਸਮੈਂਟ ਈਅਰ 2020—21 ਲਈ ਹੈ , ਨੂੰ 31 ਮਾਰਚ ਤੱਕ ਦਾਇਰ ਕੀਤਾ ਜਾਣਾ ਸੀ । ਹੁਣ ਇਸ ਨੂੰ 31 ਮਈ 2021 ਨੂੰ ਜਾਂ ਇਸ ਤੋਂ ਪਹਿਲਾਂ ਦਾਇਰ ਕੀਤਾ ਜਾ ਸਕਦਾ ਹੈ ।

5. ਐਕਟ ਦੇ ਸੈਕਸ਼ਨ 194 ਐੱਮ ਅਤੇ ਸੈਕਸ਼ਨ 194—1 ਬੀ ਤੇ 194 -1 ਏ ਤਹਿਤ ਕੱਟੇ ਗਏ ਟੈਕਸ ਦੀ ਅਦਾਇਗੀ ਅਤੇ ਅਜਿਹੇ ਕੱਟੇ ਗਏ ਟੈਕਸ ਦਾ ਚਾਲਾਨ ਕਮ ਬਿਆਨ ਦਾਇਰ ਕਰਨਾ ਸੀ , ਇਸ ਦੀ ਅਦਾਇਗੀ ਅਤੇ ਇਸ ਨੂੰ ਦਾਇਰ ਇਨਕਮ ਟੈਕਸ ਨਿਯਮ 1962 ਦੇ ਨਿਯਮ 30 ਤਹਿਤ 30 ਅਪ੍ਰੈਲ ਤੱਕ ਕੀਤਾ ਜਾਣਾ ਸੀ । ਹੁਣ ਇਹ ਅਦਾਇਗੀ ਅਤੇ ਇਸ ਨੂੰ ਦਾਇਰ 31 ਮਈ ਤੋਂ ਪਹਿਲਾਂ ਜਾਂ 31 ਮਈ ਨੂੰ ਕੀਤਾ ਜਾ ਸਕਦਾ ਹੈ । ਫਾਰਮ ਨੰਬਰ 61 ਦੇ ਬਿਆਨ ਜਿਸ ਵਿੱਚ ਫਾਰਮ ਨੰਬਰ 60 ਵਿੱਚ ਪ੍ਰਾਪਤ ਕੀਤੇ ਐਲਾਨ ਸ਼ਾਮਿਲ ਹਨ , ਨੂੰ 30 ਅਪ੍ਰੈਲ 2021 ਜਾਂ ਇਸ ਤੋਂ ਪਹਿਲਾਂ ਦਾਇਰ ਕਰਨਾ ਬਣਦਾ ਸੀ , ਉਸ ਨੂੰ ਹੁਣ 31 ਮਈ ਤੋਂ ਪਹਿਲਾਂ ਜਾਂ 31 ਮਈ 2021 ਨੂੰ ਦਾਇਰ ਕੀਤਾ ਜਾ ਸਕਦਾ ਹੈ ।

ਸੀ ਬੀ ਡੀ ਟੀ ਸਰਕੁਲਰ ਨੰਬਰ 8 / 2021 ਫਾਇਲ ਨੰਬਰ 225 / 49 / 2021 / ਆਈ ਟੀ ਏ ।। ਮਿਤੀ 30/04/2021 ਨੂੰ ਜਾਰੀ ਕੀਤਾ ਗਿਆ ਹੈ ,। ਇਹ ਸਰਕੁਲਰ  www.incometaxindia.gov.in. ਵੈਬਸਾਈਟ ਤੇ ਉਪਲਬਧ ਹੈ । ਸਰਕਾਰ ਵੱਲੋਂ ਕਰ ਦਾਤਾਵਾਂ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਰਾਹਤ ਦੇਣ ਲਈ ਨਿਯਮਾਂ ਦੀ ਪਾਲਣਾ ਨੂੰ ਸੁਖਾਲਾ ਬਣਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਉੱਪਰ ਦਿੱਤੀਆਂ ਗਈਆਂ ਛੋਟਾਂ ਤਾਜ਼ਾ ਤੇ ਹਾਲ ਦੀਆਂ ਪਹਿਲਕਦਮੀਆਂ ਹਨ ।

 

*********************


ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1715404) Visitor Counter : 236