ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖ਼ਰੀਫ਼ ਮੁਹਿੰਮ 2021 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ
ਖੇਤੀਬਾੜੀ ਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਮਹਾਮਾਰੀ ਦੌਰਾਨ ਜੀ ਡੀ ਪੀ ਦੇ ਯੋਗਦਾਨ ਵਿੱਚ ਨਿਰੰਤਰ ਵਾਧਾ ਦਰਜ ਕੀਤਾ ਗਿਆ ਹੈ : ਸ਼੍ਰੀ ਨਰੇਂਦਰ ਸਿੰਘ ਤੋਮਰ
ਅਨਾਜ ਉਤਪਾਦਨ ਦਾ ਟੀਚਾ 2021—22 ਲਈ 307 ਮਿਲੀਅਨ ਟਨ ਹੈ: ਕੇਂਦਰੀ ਖੇਤੀਬਾੜੀ ਮੰਤਰੀ
Posted On:
30 APR 2021 4:38PM by PIB Chandigarh
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 30 ਅਪ੍ਰੈਲ 2021 ਨੂੰ ਖ਼ਰੀਫ਼ ਮੁਹਿੰਮ 2021 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ । ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਵੀ ਹਾਜ਼ਰ ਸਨ । ਕਾਨਫਰੰਸ ਦਾ ਆਯੋਜਨ ਸੂਬਿਆਂ ਨਾਲ ਆਉਂਦੇ ਖ਼ਰੀਫ਼ ਸੀਜ਼ਨ ਦੌਰਾਨ ਪ੍ਰਭਾਵੀ ਫ਼ਸਲ ਪ੍ਰਬੰਧਨ ਲਈ ਰਣਨੀਤੀਆਂ ਤੇ ਚੁਣੌਤੀਆਂ ਬਾਰੇ ਗੱਲਬਾਤ ਕਰਨ ਲਈ ਵੀਡੀਓ ਕਾਨਫਰੰਸ ਰਾਹੀਂ ਕੀਤਾ ਗਿਆ ।
ਕਾਨਫਰੰਸ ਦੌਰਾਨ ਖ਼ਰੀਫ ਫ਼ਸਲਾਂ ਦੇ ਪ੍ਰਬੰਧਨ ਲਈ ਤਿਆਰੀਆਂ ਦੇ ਮੁਲਾਂਕਣ ਅਤੇ ਸਮੀਖਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਤੋਂ ਇਲਾਵਾ ਬੀਜਾਂ , ਕੀਟਨਾਸ਼ਕ ਦਵਾਈਆਂ , ਖਾਦਾਂ , ਮਸ਼ੀਨਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਬਲਾਕ ਲੈਵਲ ਤੱਕ ਪਹੁੰਚਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਤੋਂ ਇਲਾਵਾ ਸੋਕੇ ਦੀ ਸਥਿਤੀ , ਜੇਕਰ ਕਿਸੇ ਰਾਜ ਵਿੱਚ ਆਉਂਦੀ ਹੈ , ਦੀਆਂ ਤਿਆਰੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਕਾਨਫਰੰਸ ਵਿੱਚ ਏਕੀਕ੍ਰਿਤ ਪੌਸ਼ਟਿਕ ਪ੍ਰਬੰਧਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ , ਫ਼ਸਲੀ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧੇ , ਤੇਲ ਬੀਜਾਂ ਅਤੇ ਦਾਲਾਂ ਦੇ ਉਤਪਾਦਨ ਲਈ ਕੇਂਦਰਿਤ ਨੀਤੀ , ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਹਾੜ੍ਹੀ ਦੀਆਂ ਫ਼ਸਲਾਂ ਦੀ ਮਾਰਕੀਟਿੰਗ ਅਤੇ ਘੱਟੋ ਘੱਟ ਸਮਰਥਨ ਮੁੱਲ ਕਾਰਜਕਾਰੀ ਯੋਜਨਾ ਖੇਤੀਬਾੜੀ ਪ੍ਰਬੰਧਨ ਲਈ ਸਲਾਹ ਮਸ਼ਵਰਾ / ਦਿਸ਼ਾ ਨਿਰਦੇਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ।
ਕਾਨਫਰੰਸ ਦਾ ਉਦਘਾਟਨ ਕਰਦਿਆਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਿਕਾਰਡ ਅਨਾਜ ਉਤਪਾਦਨ 303.34 ਮਿਲੀਅਨ ਟਨ ਲਈ ਕਿਸਾਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਇਹ ਉਤਪਾਦਨ ਪਿਛਲੇ ਸਾਲ ਦੇ ਉਤਪਾਦਨ (297.50 ਮਿਲੀਅਨ ਟਨ) ਤੋਂ 1.96 ਫ਼ੀਸਦ ਵੱਧ ਹੈ । ਦਾਲਾਂ ਤੇ ਤੇਲ ਬੀਜਾਂ ਦਾ ਉਤਪਾਦਨ 24.42 ਅਤੇ 37.3 ਮਿਲੀਅਨ ਟਨ ਕ੍ਰਮਵਾਰ ਰਿਹਾ । ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੇ ਕੋਵਿਡ 19 ਮਹਾਮਾਰੀ ਦੇ ਘਾਤਕ ਸਮੇਂ ਦਰਾਮ ਲਚਕੀਲਾਪਨ ਦਿਖਾਇਆ ਹੈ । ਖੇਤੀਬਾੜੀ ਤੇ ਇਸ ਦੇ ਨਾਲ ਜੁੜੇ ਖੇਤਰਾਂ ਨੇ ਲਗਾਤਾਰ ਜੀ ਡੀ ਪੀ ਯੋਗਦਾਨ ਵਿੱਚ ਵਾਧਾ ਦਰਜ ਕੀਤਾ ਹੈ । ਖੇਤੀਬਾੜੀ ਦਾ ਜੀ ਡੀ ਪੀ ਵਿੱਚ ਹਿੱਸਾ 2019—20 ਵਿੱਚ 17.8 % ਸੀ , ਜੋ ਆਰਥਿਕ ਸਰਵੇ 2021 ਅਨੁਸਾਰ 2020—21 ਵਿੱਚ ਵੱਧ ਕੇ 19.9 % ਹੋ ਗਿਆ ਹੈ । ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਪ੍ਰਾਯੋਜਿਤ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰਾਂ ਨੂੰ ਵੀ ਵਧਾਈ ਦਿੱਤੀ ।
ਸ਼੍ਰੀ ਤੋਮਰ ਨੇ ਸਾਲ 2021—22 ਲਈ ਪਿਛਲੇ ਸਾਲ 2021 ਦੇ ਮੁਕਾਬਲੇ ਅਨਾਜ ਉਤਪਾਦਨ ਦੇ ਟੀਚੇ ਵਧਾ ਕੇ 301.92 ਤੋਂ 307 ਮਿਲੀਅਨ ਟਨ ਕਰਨ ਦਾ ਐਲਾਨ ਕੀਤਾ । ਦੂਜੇ ਅਗਾਊਂ ਅੰਦਾਜ਼ੇ ਅਨੁਸਾਰ ਸਾਲ 2021 ਲਈ 303.34 ਮਿਲੀਅਨ ਟਨ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ । ਦਾਲਾਂ ਅਤੇ ਤੇਲ ਬੀਜਾਂ ਦੇ ਉੱਚੇ ਉਤਪਾਦਨ ਟੀਚੇ ਦੇਸ਼ ਦੀ ਜ਼ਰੂਰਤ ਹਨ , ਤਾਂ ਜੋ ਦਰਾਮਦ ਤੇ ਨਿਰਭਰਤਾ ਘਟਾ ਕੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪ੍ਰਾਪਤ ਕੀਤਾ ਜਾ ਸਕੇ ।
ਤੇਲ ਬੀਜਾਂ ਤੇ ਦਾਲਾਂ ਦੀ ਕਮੀ ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੀ ਤੋਮਰ ਨੇ ਸੂਬਾ ਸਰਕਾਰਾਂ ਨੂੰ ਕਮੀ ਦੀ ਸਥਿਤੀ ਤੇ ਕਾਬੂ ਪਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਲਈ ਬੇਨਤੀ ਕੀਤੀ । ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਅਜਿਹੀਆਂ ਥਾਵਾਂ ਦਾ ਪਤਾ ਲਾਉਣ ਲਈ ਵੀ ਬੇਨਤੀ ਕੀਤੀ ਜੋ ਆਰਗੈਨਿਕ ਫਾਰਮਿੰਗ ਕਰ ਰਹੇ ਹਨ ਅਤੇ ਉਹ ਰਸਾਇਣਾਂ ਤੋਂ ਮੁਕਤ ਹਨ , ਤਾਂ ਜੋ ਉਨ੍ਹਾਂ ਨੂੰ ਆਰਗੈਨਿਕ ਵਜੋਂ ਪ੍ਰਮਾਣਿਤ ਕੀਤਾ ਜਾ ਸਕੇ ਅਤੇ ਬਜ਼ਾਰ ਨਾਲ ਜੋੜਿਆ ਜਾ ਸਕੇ । ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਸੂਬਾ ਸਰਕਾਰਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਿਯੋਗ ਦੇਵੇਗੀ ।
ਸਕੱਤਰ (ਏ ਸੀ ਤੇ ਐੱਫ ਡਬਲਿਊ) ਸ਼੍ਰੀ ਸੰਜੇ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਨੇ ਸੂਬਾ ਖੇਤੀਬਾੜੀ ਵਿਭਾਗ ਦੀ ਸਰਗਰਮ ਸ਼ਮੂਲੀਅਤ ਨਾਲ ਖ਼ਰੀਫ਼ ਫ਼ਸਲਾਂ ਲਈ ਬੀਜ ਮਿੰਨੀ ਕਿਟਸ ਵੰਡਣ ਦਾ ਫ਼ੈਸਲਾ ਕੀਤਾ ਹੈ । ਸੂਬਾ ਖੇਤੀਬਾੜੀ ਵਿਭਾਗਾਂ ਨੂੰ ਕੇਂਦਰ ਤੋਂ ਫਾਰਮ ਇਨਪੁਟਸ ਮੰਗਾਂ ਨੂੰ ਕੇਂਦਰ ਅੱਗੇ ਪੇਸ਼ ਕਰਨਾ ਚਾਹੀਦਾ ਹੈ । ਤਾਂ ਜੋ ਉਹ ਫ਼ਸਲ ਉਤਪਾਦਨ ਦੇ ਮਹੱਤਵਪੂਰਨ ਪੜਾਵਾਂ ਤੇ ਕਿਸਾਨਾਂ ਨੂੰ ਖਾਦਾਂ ਅਤੇ ਬੀਜ ਸਮੇਂ ਸਿਰ ਉਪਲਬਧ ਕਰਾਉਣ ਨੂੰ ਯਕੀਨੀ ਬਣਾ ਸਕੇ । ਸਕੱਤਰ ਡੀ ਏ ਆਰ ਈ ਡਾਕਟਰ ਤ੍ਰਿਲੋਚਨ ਮੋਹਪਾਤਰਾ ਨੇ ਦੱਸਿਆ ਕਿ ਬਾਇਓ-ਫੋਰਟੀਫਾਈਡ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ , ਜੋ ਮਿਆਰੀ ਹਨ ਤੇ ਉਨ੍ਹਾਂ ਵਿੱਚ ਪੋਸ਼ਟਿਕ ਅਤੇ ਪ੍ਰੋਟੀਨ ਵਧੇਰੇ ਮਾਤਰਾ ਵਿੱਚ ਹੈ ।
ਸ਼ੁਰੂ ਵਿੱਚ ਖੇਤੀਬਾੜੀ ਕਮਿਸ਼ਨਰ , ਡੀ ਏ ਸੀ ਤੇ ਐੱਫ ਡਬਲਿਊ ਡਾਕਟਰ ਸੁਰੇਸ਼ ਮਲਹੋਤਰਾ ਨੇ ਖ਼ਰੀਫ਼ ਸੀਜ਼ਨ ਦੀ ਫ਼ਸਲ ਪ੍ਰਬੰਧਨ ਲਈ ਸਥਿਤੀ ਤੇ ਰਣਨੀਤੀਆਂ ਪੇਸ਼ ਕੀਤੀਆਂ । ਉਨ੍ਹਾਂ ਨੇ ਦੱਸਿਆ ਕਿ 2020—21 ਵਿੱਚ (303 ਮਿਲੀਅਨ ਟਨ) ਰਿਕਾਰਡ ਅਨਾਜ ਉਤਪਾਦਨ ਹੋਇਆ ਹੈ । ਉਨ੍ਹਾਂ ਕਿਹਾ ਕਿ ਗਰਮੀਆਂ ਦੇ ਸੀਜ਼ਨ ਖੇਤਰ ਵਿੱਚ ਵੀ (63.44 ਤੋਂ 75.75 ਲੱਖ ਹੈਕਟੇਅਰ) ਦਾ ਵਾਧਾ ਹੋਇਆ ਹੈ । ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਵਿਸ਼ੇਸ਼ ਪ੍ਰੋਗਰਾਮ ਲਾਗੂ ਕਰਨ ਕਰਕੇ ਹੋਇਆ ਹੈ । ਉਨ੍ਹਾਂ ਨੇ ਸੂਬਿਆਂ ਨੂੰ ਮੌਨਸੂਨ ਦਾ ਪੂਰਾ ਫਾਇਦਾ ਲੈਣ ਦੀ ਅਪੀਲ ਕੀਤੀ , ਕਿਉਂਕਿ ਆਮ ਮੌਨਸੂਨ (ਲੰਮੇ ਸਮੇਂ ਲਈ ਔਸਤਨ 98 %) ਦੀ ਭਵਿੱਖਵਾਣੀ ਕੀਤੀ ਗਈ ਹੈ । ਸੋਕੇ ਵਾਲੇ ਕਮਜ਼ੋਰ ਖੇਤਰਾਂ ਵਿੱਚ ਹੰਗਾਮੀ ਯੋਜਨਾ ਨੂੰ ਅਪਣਾਇਆ ਜਾ ਸਕਦਾ ਹੈ । ਸੂਬਿਆਂ ਨੂੰ ਖੇਤੀ ਮੌਸਮੀ ਜ਼ੋਨ ਅਨੁਸਾਰ ਯੋਜਨਾ , ਸਮੂਹ ਪਹੁੰਚ , ਫ਼ਸਲ ਪ੍ਰਣਾਲੀ ਕੇਂਦਰਿਤ ਪਹੁੰਚਾਂ ਦੀ ਪਾਲਣਾ ਕਰਨ ਦੀ ਲੋੜ ਹੈ । ਫਾਰਮ ਇਨਪੁਟ ਦੇ ਮੱਦੇਨਜ਼ਰ ਬੀਜਾਂ , ਖਾਦਾਂ , ਕੀਟਨਾਸ਼ਕ ਅਤੇ ਮਸ਼ੀਨਰੀ ਲਈ ਸਥਿਤੀ ਕਾਫੀ ਸੁਖਾਵੀਂ ਹੈ । ਸੋਇਆਬੀਨ ਅਤੇ ਮੱਕੀ ਲਈ ਨਹੀਂ ਹੈ , ਜੋ ਸੂਬੇ ਐੱਨ ਐੱਸ ਸੀ , ਨਿੱਜੀ ਸ੍ਰੋਤਾਂ ਤੇ ਆਪਾਤਕਾਲੀਨ ਲਈ ਬਚਾਅ ਕੇ ਰੱਖੇ ਗਏ ਬੀਜਾਂ ਨੂੰ ਕਿਸਾਨਾਂ ਤੋਂ ਬੀਜ ਹਾਸਲ ਕਰ ਸਕਦੇ ਹਨ ।
ਸਾਰੇ ਸੂਬਿਆਂ ਨੇ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਅਤੇ ਕੇਂਦਰ ਨੂੰ ਆਪਣੀਆਂ ਪ੍ਰਾਪਤੀਆਂ ਤੇ ਉੱਨਤੀ ਤੋਂ ਸੰਖੇਪ ਵਿੱਚ ਜਾਣੂ ਕਰਵਾਉਣ ਦੇ ਨਾਲ ਨਾਲ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ ।
ਸਕੱਤਰ ਏ ਸੀ ਤੇ ਐੱਫ ਡਬਲਿਊ , ਸਕੱਤਰ ਖਾਦ , ਸਕੱਤਰ ਡੀ ਏ ਆਰ ਈ ਅਤੇ ਆਈ ਸੀ ਏ ਆਰ , ਬੀ ਏ ਆਰ ਈ , ਬੀ ਏ ਸੀ ਅਤੇ ਐੱਫ ਡਬਲਿਊ ਦੇ ਸੀਨੀਅਰ ਅਧਿਕਾਰੀਆਂ ਅਤੇ ਸੂਬਿਆਂ / ਕੇਂਦਰ ਸ਼ਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ । ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੇ ਏ ਪੀ ਸੀਜ਼ , ਪ੍ਰਿੰਸੀਪਲ ਸਕੱਤਰਾਂ , ਸਕੱਤਰਾਂ ਅਤੇ ਕਮਿਸ਼ਨਰਾਂ ਤੇ ਸੂਬਾ ਖੇਤੀਬਾੜੀ ਵਿਭਾਗ ਤੋਂ ਡਾਇਰੈਕਟਰਾਂ ਅਤੇ ਆਈ ਸੀ ਏ ਆਰ ਤੋਂ ਖੇਤੀਬਾੜੀ ਵਿਗਿਆਨੀਆਂ ਅਤੇ ਸੂਬਾ ਖੇਤੀਬਾੜੀ ਯੂਨੀਵਰਸਿਟੀਆਂ ਨੇ ਨਵੀਂਆਂ ਉਤਪਾਦਨ ਤਕਨਾਲੋਜੀਆਂ , ਵਿਭਿੰਨਤਾ , ਫ਼ਸਲੀ ਚੱਕਰ , ਫ਼ਸਲੀ ਤੀਬਰਤਾ ਅਤੇ ਵਾਢੀ ਤੋਂ ਬਾਅਦ ਤਕਨਾਲੋਜੀਆਂ ਅਤੇ ਵੈਲਿਊ ਐਡੀਸ਼ਨਸ ਬਾਰੇ ਵਿਚਾਰ ਵਟਾਂਦਰਾ ਕੀਤਾ ।
**********************************
ਏ ਪੀ ਐੱਸ / ਜੇ ਕੇ
(Release ID: 1715206)
Visitor Counter : 218