PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 29 APR 2021 6:12PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਭਾਰਤ ਨੇ ਅੱਜ ਕੋਵਿਡ-19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ ਹੈ, ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ-19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ  15 ਕਰੋੜ ਨੂੰ ਪਾਰ ਕਰ ਗਈ ਹੈ।

  • ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਦੇ ਲਈ ਸੈਨਾ ਦੀਆਂ ਤਿਆਰੀਆਂ ਅਤੇ ਪਹਿਲਾਂ ਦੀ ਸਮੀਖਿਆ ਕੀਤੀ

  • ਕੋਵਿਡ- 19 ਲਾਗ ਦੇ ਹਲਕੇ ਤੋਂ ਦਰਮਿਆਨੇ ਇਲਾਜ ਲਈ ਆਯੁਸ਼ 64 ਲਾਹੇਵੰਦ ਪਾਇਆ ਗਿਆ ਹੈ

  • ਆਕਸੀਜਨ ਐਕਸਪ੍ਰੈੱਸ ਦਾ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮ ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਬਾਅਦ ਹਰਿਆਣਾ ਅਤੇ ਤੇਲੰਗਾਨਾ ਦੇ ਲਈ ਵੀ ਅਭਿਆਨ

 

#Unite2FightCorona

#IndiaFightsCorona

 

C:\Users\user\Desktop\narinder\2021\April\12 April\image0025TX9.jpg

 

ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਨੇ 15 ਕਰੋੜ ਤੋਂ ਵੱਧ ਦੇ ਅੰਕੜੇ ਨਾਲ ਇੱਕ ਵੱਡਾ ਮੀਲ ਪੱਥਰ ਪਾਰ ਕੀਤਾ

  • ਭਾਰਤ ਨੇ ਅੱਜ ਕੋਵਿਡ-19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ ਹੈ। ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ-19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ  15 ਕਰੋੜ ਨੂੰ ਪਾਰ ਕਰ ਗਈ ਹੈ।

  • ਪਿਛਲੇ 24 ਘੰਟਿਆਂ ਦੌਰਾਨ 21 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

  • ਕੌਮੀ ਪੱਧਰ 'ਤੇ ਕੁੱਲ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.11 ਫ਼ੀਸਦ 'ਤੇ ਖੜੀ ਹੈ।

  • 6 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ।

  • ਇਹ ਹਨ- ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਲੱਦਾਖ (ਯੂਟੀ), ਲਕਸ਼ਦੀਪ, ਮਿਜੋਰਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼।

https://pib.gov.in/PressReleseDetail.aspx?PRID=1714975

 

ਭਾਰਤ ਸਰਕਾਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 16.16 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਇੱਕ ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,06,08,207) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ ਹਨ। ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 20 ਲੱਖ ਤੋਂ ਵੱਧ (20,48,890)। ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਸਪਸ਼ਟ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਕੋਲ 28 ਅਪ੍ਰੈਲ 2021 ਨੂੰ (ਸਵੇਰੇ 8 ਵਜੇ) ਕੁੱਲ 1,63,62,470 ਕੋਵਿਡ ਟੀਕਾਕਰਣ ਦੀਆਂ ਖੁਰਾਕਾਂ ਉਪਲਬਧ ਹਨ। ਇਸ ਵਿੱਚੋਂ 0.22 ਫੀਸਦੀ ਬਰਬਾਦੀ ਸਮੇਤ ਕੁੱਲ ਵਰਤਣ ਯੋਗ ਟੀਕਾਕਰਣ ਦੀਆਂ ਖੁ਼ਰਾਕਾਂ 1,56,12,510 ਹਨ। ਯੋਗ ਲਾਭਾਰਥੀਆਂ ਨੂੰ ਲਗਾਉਣ ਲਈ ਪ੍ਰਸ਼ਾਸਨ ਕੋਲ ਅਜੇ ਵੀ 7,49,960 ਵੈਕਸੀਨੇਸ਼ਨ ਖੁਰਾਕਾਂ ਉਪਲਬਧ ਹਨ।

https://pib.gov.in/PressReleseDetail.aspx?PRID=1714975

 

ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਦੇ ਲਈ ਸੈਨਾ ਦੀਆਂ ਤਿਆਰੀਆਂ ਅਤੇ ਪਹਿਲਾਂ ਦੀ ਸਮੀਖਿਆ ਕੀਤੀ

ਚੀਫ਼ ਆਵ੍ ਆਰਮੀ ਸਟਾਫ, ਜਨਰਲ ਐੱਮਐੱਮ ਨਰਵਣੇ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੋਵਿਡ ਪ੍ਰਬੰਧਨ ਵਿੱਚ ਸਹਾਇਤਾ ਦੇ ਲਈ ਸੈਨਾ ਦੁਆਰਾ ਕੀਤੀਆਂ ਜਾ ਰਹੀਆਂ ਕਈ ਪਹਿਲਾਂ ‘ਤੇ ਚਰਚਾ ਕੀਤੀ। ਜਨਰਲ ਐੱਮਐੱਮ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਜਿੱਥੇ ਕਿਤੇ ਵੀ ਸੰਭਵ ਹੈ,  ਸੈਨਾ ਆਮ ਨਾਗਰਿਕਾਂ ਦੇ ਲਈ ਆਪਣੇ ਹਸਪਤਾਲ ਖੋਲ੍ਹ ਰਹੀ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਨਾਗਰਿਕ ਆਪਣੇ ਨਿਕਟਤਮ ਆਰਮੀ ਹਸਪਤਾਲਾਂ ਵਿੱਚ ਸੰਪਰਕ ਕਰ ਸਕਦੇ ਹਨ।  ਜਨਰਲ ਐੱਮਐੱਮ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੈਨਾ ਆਯਾਤ ਕੀਤੇ ਗਏ ਆਕਸੀਜਨ ਟੈਂਕਰਾਂ ਅਤੇ ਵਾਹਨਾਂ ਦੇ ਲਈ, ਜਿੱਥੇ ਉਨ੍ਹਾਂ ਨੂੰ ਮੈਨੇਜ ਕਰਨ ਲਈ ਵਿਸ਼ਿਸ਼ਟ ਮੁਹਾਰਤ (ਸਪੈਸ਼ਲਾਈਜ਼ਡ ਸਕਿੱਲਸ) ਦੀ ਜ਼ਰੂਰਤ ਹੁੰਦੀ ਹੈ,  ਮੈਨਪਾਵਰ  ਦੇ ਨਾਲ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।

https://pib.gov.in/PressReleseDetail.aspx?PRID=1714975

 

ਡਾਕਟਰ ਹਰਸ਼ ਵਰਧਨ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਕੋਵਿਡ ਸੁਵਿਧਾਵਾਂ ਦੀ ਸਮੀਖਿਆ ਕੀਤੀ

ਕੇਂਦਰੀ ਸਿਹਤ ਮੰਤਰੀ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਬੈੱਡ ਸਮਰੱਥਾ ਹੋਰ ਵਧਾਉਣ ਦਾ ਐਲਾਨ ਕੀਤਾ। ਕੇਂਦਰੀ ਮੰਤਰੀ ਨੇ ਪਹਿਲਾਂ ਆਈ ਪੀ ਡੀ ਬਲਾਕ ਦਾ ਦੌਰਾ ਕੀਤਾ , ਜਿੱਥੇ 240 ਬੈੱਡ ਸਹੂਲਤ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਹ 2 ਹਫਤਿਆਂ ਦੇ ਅੰਦਰ-ਅੰਦਰ ਸੰਚਾਲਿਤ ਹੋਣਗੀਆਂ। ਕੇਂਦਰੀ ਮੰਤਰੀ ਨੇ ਫਿਰ ਟੀਕਾਕਰਣ ਕੇਂਦਰ ਦੇਖਿਆ , ਜਿੱਥੇ ਉਹਨਾਂ ਨੇ ਬਹੁਤ ਵਧੀਆ ਅਤੇ ਅਨੁਸ਼ਾਸਨਿਕ ਢੰਗ ਨਾਲ ਆਯੋਜਿਤ ਤਰੀਕੇ ਨਾਲ ਲੋਕਾਂ ਨੂੰ ਲਗਾਏ ਜਾ ਰਹੇ ਟੀਕਿਆਂ ਲਈ ਹਸਪਤਾਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

https://pib.gov.in/PressReleseDetail.aspx?PRID=1714975

 

ਕੋਵਿਡ- 19 ਲਾਗ ਦੇ ਹਲਕੇ ਤੋਂ ਦਰਮਿਆਨੇ ਇਲਾਜ ਲਈ ਆਯੁਸ਼ 64 ਲਾਹੇਵੰਦ ਪਾਇਆ ਗਿਆ ਹੈ

ਆਯੁਸ਼-64 ਨੂੰ , ਜੋ ਆਯੁਸ਼ ਮੰਤਰਾਲੇ ਦੇ ਸੈਂਟਰਲ ਕੌਂਸਲ ਫਾਰ ਰਿਸਰਚ ਇੰਨ ਆਯੁਰਵੈਦਿਕ ਸਾਇੰਸੇਸ (ਸੀ ਸੀ ਆਰ ਏ ਐੱਸ) ਵੱਲੋਂ ਵਿਕਸਿਤ ਕੀਤਾ ਇੱਕ ਪੋਲੀਹਰਬਲ ਫਾਰਮੁਲਾ ਹੈ , ਨੂੰ ਕੋਵਿਡ-19 ਲਾਗ ਦੇ ਅਸਿੰਪਟੋਮੈਟਿਕ , ਹਲਕੇ ਅਤੇ ਮੋਡਰੇਟ ਕੇਸਾਂ ਦੇ ਇਲਾਜ ਲਈ ਲਾਹੇਵੰਦ ਪਾਇਆ ਹੈ। ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਸ਼ੁਰੂ ਵਿੱਚ ਇਹ ਦਵਾਈ ਸਾਲ 1980 ਵਿੱਚ ਮਲੇਰੀਆ ਲਈ ਵਿਕਸਿਤ ਕੀਤੀ ਗਈ ਸੀ ਤੇ ਹੁਣ ਕੋਵਿਡ-19 ਲਈ ਫਿਰ ਤੋਂ ਤਿਆਰ ਕੀਤੀ ਗਈ ਹੈ।

https://pib.gov.in/PressReleseDetail.aspx?PRID=1714975

 

ਈਐੱਸਆਈਸੀ ਹਸਪਤਾਲਾਂ ਲਈ ਕੋਵਿਡ- 19 ਸਹੂਲਤ ਡੈਸ਼ਬੋਰਡ

ਆਪਣੀ ਸਮਾਜਕ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਈਐੱਸਆਈਸੀ ਨੇ ਵਰਤਮਾਨ ਮਹਾਮਾਰੀ ਦੇ ਦੌਰਾਨ ਨਾਗਰਿਕ ਕੇਂਦ੍ਰਿਤ ਸੇਵਾਵਾਂ ’ਚ ਵਾਧਾ ਕਰਨ ਅਤੇ ਸੂਚਨਾ ਦਾ ਪ੍ਰਸਾਰ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। ਕੋਵਿਡ ਮਰੀਜ਼ਾਂ ਦੀ ਦੇਖਭਾਲ਼ ਲਈ ਬਿਸਤਰਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸਮੇਂ ਦੀ ਮੰਗ ਹੈ। ਲਾਭਾਰਥੀਆਂ ਨੂੰ ਸਮਰਪਤ ਅਨੇਕ ਈਐੱਸਆਈਸੀ ਸਿਹਤ ਸੁਵਿਧਾਵਾਂ ਕੋਵਿਡ-19 ਸਬੰਧੀ ਦੇਖਭਾਲ਼ ਲਈ ਸਾਡੇ ਦੇਸ਼ ਦੇ ਨਾਗਰਿਕਾਂ ਲਈ ਖੋਲੀਆਂ ਗਈਆਂ ਹਨ। 

https://pib.gov.in/PressReleseDetail.aspx?PRID=1714975

 

ਕੋਵਿਡ-19 ਮਹਾਮਾਰੀ ਦੇ ਦੌਰਾਨ ਇਲਾਜ ਦੀ ਦੇਖਭਾਲ਼ ਅਤੇ ਰਾਹਤ ਪ੍ਰਦਾਨ ਕਰਨ ਲਈ ਆਪਣੇ ਹਿਤ ਲਾਭਾਰਥੀਆਂ ਤੱਕ ਕਰਮਚਾਰੀ ਰਾਜ ਬੀਮਾ ਨਿਗਮ ਦੀ ਪਹੁੰਚ

ਬੀਮਾਕ੍ਰਿਤ ਵਿਅਕਤੀ ਅਤੇ/ਜਾਂ ਉਸ ਦੇ ਪਰਿਵਾਰ ਦੇ ਮੈਂਬਰ ਕੋਵਿਡ-19 ਨਾਲ ਇਨਫੈਕਟਿਡ ਹੋਣ ਦੀ ਹਾਲਤ ਵਿੱਚ ਕੋਵਿਡ-19 ਸਮਰਪਿਤ ਹਸਪਤਾਲ ਘੋਸ਼ਿਤ ਕੀਤੇ ਗਏ, ਕਿਸੇ ਵੀ ਈਐੱਸਆਈਸੀ /ਈਐੱਸਆਈਯੋਜਨਾ ਹਸਪਤਾਲ ਤੋਂ ਮੁਫ਼ਤ ਇਲਾਜ ਦੇਖਭਾਲ਼ ਪ੍ਰਾਪਤ ਕਰ ਸਕਦੇ ਹਨ। ਵਰਤਮਾਨ ਵਿੱਚ ਈਐੱਸਆਈਸੀ ਵੱਲੋਂ ਪ੍ਰਤਿਅਕਸ਼ਤ: ਸੰਚਾਲਿਤ ਈਐੱਸਆਈਸੀ ਹਸਪਤਾਲ 3676 ਕੋਵਿਡ ਆਇਸੋਲੇਸ਼ਨ ਬਿਸਤਰ,  229 ਆਈ.ਸੀ.ਯੂ. ਬਿਸਤਰ ਅਤੇ 163 ਵੈਂਟੀਲੇਟਰ ਬਿਸਤਰ ਅਤੇ ਰਾਜ ਸਰਕਾਰਾਂ ਵਲੋਂ ਸੰਚਾਲਿਤ 26 ਈਐੱਸਆਈਯੋਜਨਾ ਹਸਪਤਾਲ 2023 ਬਿਸਤਰੇ ਨਾਲ ਕੋਵਿਡ-19 ਸਮਰਪਤ ਹਸਪਤਾਲਾਂ  ਦੇ ਰੂਪ ਵਿੱਚ ਕਾਰਜ ਕਰ ਰਹੇ ਹਨ।

https://pib.gov.in/PressReleseDetail.aspx?PRID=1714975

 

 

ਆਕਸੀਜਨ ਐਕਸਪ੍ਰੈੱਸ ਦਾ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਬਾਅਦ ਹਰਿਆਣਾ ਅਤੇ ਤੇਲੰਗਾਨਾ ਲਈ ਵੀ ਅਭਿਆਨ

ਭਾਰਤੀ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ ਢੁਆਈ ਦਾ ਅੰਕੜਾ ਅਗਲੇ 24 ਘੰਟਿਆਂ ਵਿੱਚ 640 ਮੀਟ੍ਰਿਕ ਟਨ ਪਹੁੰਚ ਜਾਵੇਗਾ।

76 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਉੱਤਰ ਪ੍ਰਦੇਸ਼ ਪਹੁੰਚੀ 5ਵੀਂ ਆਕਸੀਜਨ ਐਕਸਪ੍ਰੈੱਸ, 6ਵੇਂ ਰਸਤੇ ਵਿੱਚ, ਰਾਜਾਂ ਨੂੰ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਦਾ ਆਕਸੀਜਨ ਐਕਸਪ੍ਰੈੱਸ ਅਭਿਆਨ ਜਾਰੀ।

https://pib.gov.in/PressReleseDetail.aspx?PRID=1714975

 

ਮਨਸੁਖ ਮਾਂਡਵੀਯਾ ਨੇ ਕੋਵਿਡ ਦੇਖਭਾਲ਼ ਪ੍ਰਬੰਧਨ ਲਈ ਪ੍ਰਮੁੱਖ ਬੰਦਰਗਾਹਾਂ ਦੇ ਹਸਪਤਾਲਾਂ ਦੀ ਤਿਆਰੀਆਂ ਦੀ ਸਮੀਖਿਆ ਕੀਤੀ

ਕੇਂਦਰੀ ਮੰਤਰੀ ਨੇ ਪ੍ਰਮੁੱਖ ਬੰਦਰਗਾਹਾਂ ਦੇ ਸਾਰੇ ਚੇਅਰਮੈਨਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸੀਐੱਸਆਰ ਕੋਸ਼ ਦਾ ਉਪਯੋਗ ਕਰਕੇ ਆਪਣੀ ਸਮਰੱਥਾ ਅਤੇ ਸੁਵਿਧਾਵਾਂ ਵਿੱਚ ਵਾਧਾ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਹਰ ਸੰਭਵ ਯਤਨ ਦੇ ਨਾਲ ਜਲਦੀ ਕਿਰਿਆਸ਼ੀਲ ਬਣਾਉਣ ਦਾ ਕੰਮ ਤੇਜ਼ੀ ਨਾਲ ਕਰੋ। ਸ਼੍ਰੀ ਮਾਂਡਵੀਯਾ ਨੇ ਸਾਰੇ ਚੇਅਰਮੈਨਾਂ ਨੂੰ ਸਾਰੀਆਂ ਪ੍ਰਮੁੱਖ ਬੰਦਰਗਾਹਾਂ ‘ਤੇ ਵਿਅਕਤੀਗਤ ਰੂਪ ਨਾਲ ਮੈਡੀਕਲ ਆਕਸੀਜਨ ਨਾਲ ਸਬੰਧਿਤ ਮਾਲਵਾਹਕ ਵਾਹਨਾਂ ਦੀ ਨਿਗਰਾਨੀ ਅਤੇ ਕੁਸ਼ਲ ਸੰਚਾਲਨ ਕਰਨ ਦੇ ਨਿਰਦੇਸ਼ ਦਿੱਤੇ। 

https://pib.gov.in/PressReleseDetail.aspx?PRID=1714975

 

 

ਸੀਐੱਸਆਈਆਰ-ਸੀਐੱਮਈਆਰਆਈ ਨੇ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਟੈਕਨੋਲੋਜੀ  ਕੰਪਨੀਆਂ ਨੂੰ ਟ੍ਰਾਂਸਫਰ ਕੀਤੀ

ਸੀਐੱਸਆਈਆਰ-ਸੀਐੱਮਈਆਰਆਈ  ਨੇ ਚਾਰ ਉਦਯੋਗਾਂ ਨੂੰ ਉਤਪਾਦਨ,  ਮਾਰਕਿਟਿੰਗ ਅਤੇ ਸੇਵਾ ਲਈ ਲਾਇਸੈਂਸ ਟ੍ਰਾਂਸਫਰ ਕਰ ਦਿੱਤਾ ਹੈ।  ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਾਰੀਆਂ ਚਾਰ ਕੰਪਨੀਆਂ ਮਈ 2021 ਦੇ ਦੂਸਰੇ ਹਫ਼ਤੇ ਤੱਕ ਆਕਸੀਜਨ ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋ ਜਾਣਗੀਆਂ।

https://pib.gov.in/PressReleseDetail.aspx?PRID=1714975

 

ਆਈਆਈਟੀ ਬੰਬੇ ਨੇ ਇਹ ਦਰਸਾਇਆ ਹੈ ਕਿ ਕਿਵੇਂ ਆਕਸੀਜਨ ਦੀ ਘਾਟ ਨੂੰ ਨਾਈਟ੍ਰੋਜਨ ਜਨਰੇਟਰ ਨੂੰ ਆਕਸੀਜਨ ਜਨਰੇਟਰ ਵਿੱਚ ਬਦਲ ਕੇ ਹੱਲ ਕੀਤਾ ਜਾ ਸਕਦਾ ਹੈ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਬੰਬੇ ਨੇ ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਰਚਨਾਤਮਕ ਅਤੇ ਜੁਗਤੀ ਹੱਲ ਕੱਢਿਆ ਹੈ। ਪਾਇਲਟ ਪ੍ਰੋਜੈਕਟ, ਪੀਐੱਸਏ (ਪ੍ਰੈਸ਼ਰ ਸਵਿੰਗ ਅਧਿਸੋਖਣ) ਨਾਈਟ੍ਰੋਜਨ ਯੁਨਿਟ ਨੂੰ ਪੀਐੱਸਏ ਆਕਸੀਜਨ ਯੁਨਿਟ ਵਿੱਚ ਬਦਲਣ ਵਾਲੀ ਇੱਕ ਸਾਦੀ ਟੈਕਨੋਲੋਜੀ ਤੇ ਅਧਾਰਿਤ ਹੈ।

https://pib.gov.in/PressReleseDetail.aspx?PRID=1714975

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

ਮਹਾਰਾਸ਼ਟਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਹਾਮਾਰੀ ਨੂੰ ਕੁਦਰਤੀ ਆਪਦਾ ਕਰਾਰ ਦੇਣ ਅਤੇ ਸਭ ਤੋਂ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਆਈਆਈਟੀ ਬੰਬੇ ਨੇ ਨਾਈਟ੍ਰੋਜਨ ਜਨਰੇਟਰ ਨੂੰ ਆਕਸੀਜਨ ਜਨਰੇਟਰ ਵਿੱਚ ਬਦਲ ਕੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਘੱਟ ਲਾਗਤ ਵਾਲਾ ਹੱਲ ਵਿਕਸਿਤ ਕੀਤਾ ਹੈ।

 

ਗੁਜਰਾਤ: ਗੁਜਰਾਤ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਭਾਵੇਂ ਕਿ ਬੈੱਡ ਉਪਲਬਧ ਨਾ ਹੋਣ ਤਾਂ ਵੀ ਮਨੋਨੀਤ ਕੋਵਿਡ -19 ਹਸਪਤਾਲ ਵਿੱਚ ਦਾਖਲ ਹੋਣ ਲਈ ਪਹੁੰਚਣ ਵਾਲੇ ਹਰੇਕ ਮਰੀਜ਼ ਦਾ ਮੁੱਢਲਾ ਇਲਾਜ ਕਰਵਾਇਆ ਜਾਵੇ।

 

ਰਾਜਸਥਾਨ: ਰਾਜਸਥਾਨ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਮੁਹਿੰਮ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਰਾਜ ਸਰਕਾਰ ਨੂੰ ਸੀਰਮ ਇੰਸਟੀਟਿਊਟ ਆਵ੍ ਇੰਡੀਆ (ਐੱਸਆਈਆਈ) ਤੋਂ ਟੀਕਿਆਂ ਦੀ ਉਪਲਬਧਤਾ ਬਾਰੇ ਕੋਈ ਪੁਸ਼ਟੀ ਜਾਂ ਸੁਨੇਹਾ ਪ੍ਰਾਪਤ ਨਹੀਂ ਹੋਇਆ ਹੈ। ਰਾਜਸਥਾਨ ਸਰਕਾਰ ਨੇ ਪਹਿਲੇ ਪੜਾਅ ਵਿੱਚ 3.75 ਕਰੋੜ ਟੀਕਿਆਂ ਦੀ ਮੰਗ ਕੀਤੀ ਹੈ। ਰਾਜ ਵਿੱਚ ਬੁੱਧਵਾਰ ਨੂੰ 120 ਕੋਵਿਡ ਮੌਤਾਂ ਅਤੇ 16,613 ਤਾਜ਼ਾ ਸੰਕਰਮਣ ਦਰਜ ਕੀਤੇ ਗਏ, ਜਿਸ ਨਾਲ ਮੌਤਾਂ ਦੀ ਸਮੁੱਚੀ ਗਿਣਤੀ 3,926 ਹੋ ਗਈ ਅਤੇ ਸੰਕਰਮਿਤ ਲੋਕਾਂ ਦੀ ਕੁੱਲ  ਗਿਣਤੀ 5,63,577 ਹੋ ਗਈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ ਇਸ ਵੇਲੇ 1,63,372 ਹੈ।

 

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ 8 ਅਪ੍ਰੈਲ ਨੂੰ ਰਾਜ ਲਈ ਆਕਸੀਜਨ ਦੀ ਸਪਲਾਈ 130 ਮੀਟਰਕ ਟਨ ਤੋਂ ਪੰਜ ਗੁਣਾ ਵਧ ਕੇ ਹੁਣ 540 ਮੀਟਰਕ ਟਨ ਹੋ ਗਈ ਹੈ। ਬੁੱਧਵਾਰ ਨੂੰ ਰਾਜ ਦੇ 18 ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਸਪਲਾਈ ਕੀਤੀ ਗਈ। ਬੋਕਾਰੋ ਤੋਂ ਜ਼ਿੰਦਗੀ ਬਚਾਉਣ ਵਾਲੇ ਟੈਂਕਰਾਂ ਨੂੰ ਲੈ ਕੇ ਆਕਸੀਜਨ ਐਕਸਪ੍ਰੈੱਸ ਕੱਲ੍ਹ ਭੋਪਾਲ ਪਹੁੰਚੀ। ਇਸ ਦੌਰਾਨ, ਭੋਪਾਲ, ਇੰਦੌਰ ਅਤੇ ਪੰਜ ਵੱਡੇ ਜ਼ਿਲ੍ਹਿਆਂ ਵਿੱਚ ਲਾਗ ਦੇ ਕੇਸ ਵੱਧ ਜਾਣ ਕਾਰਨ, ਮੱਧ ਪ੍ਰਦੇਸ਼ ਵਿੱਚ ਕੋਰੋਨਾ ਕਰਫਿਊ (ਲੌਕਡਾਊਨ) 7 ਮਈ ਤੱਕ ਵਧਾ ਦਿੱਤਾ ਗਿਆ ਹੈ।

 

ਛੱਤੀਸਗੜ੍ਹ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਇੱਕ ਪੱਤਰ ਲਿਖ ਕੇ ਕੋਰੋਨਾ ਵਾਇਰਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਜ਼ਰੂਰੀ ਵਸਤਾਂ ਐਕਟ ਦੇ ਤਹਿਤ ਸੂਚਿਤ ਕਰਨ ਦੀ ਅਪੀਲ ਕੀਤੀ ਹੈ।

 

ਕੇਰਲ: ਜਿਵੇਂ ਕਿ ਰਾਜ ਵਿਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜ਼ਿਆਦਾਤਰ ਹਸਪਤਾਲਾਂ ਵਿੱਚ ਆਈਸੀਯੂ ਦੇ ਬਿਸਤਰੇ ਤੇਜ਼ੀ ਨਾਲ ਭਰ ਰਹੇ ਹਨ। ਏਰਨਾਕੁਲਮ, ਮਲਾਪੁਰਮ ਅਤੇ ਕੋਜ਼ੀਕੋਡ ਦੇ ਤਕਰੀਬਨ ਸਾਰੇ ਹਸਪਤਾਲਾਂ ਵਿੱਚ ਬੈੱਡ ਭਰ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਬਿਸਤਰੇ ਭਰ ਜਾਣ 'ਤੇ ਸਰਕਾਰ ਨਿਜੀ ਹਸਪਤਾਲਾਂ ਵਿੱਚ ਉਪਲਭਧ ਸੁਵਿਧਾਵਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਰਲ ਗੌਰਮਿੰਟ ਮੈਡੀਕਲ ਆਫੀਸਰਜ਼ ਐਸੋਸੀਏਸ਼ਨ ਨੇ ਕੋਵਿਡ ਇਨਫੈਕਸ਼ਨਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਾਰਨ ਰਾਜ ਵਿੱਚ 2 ਹਫ਼ਤਿਆਂ ਲਈ ਲੌਕਡਾਊਨ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਦੌਰਾਨ ਅੱਜ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੋਵਿਡ ਟੀਕਾ ਕੇਂਦਰਾਂ ਵਿਖੇ ਸੈਸ਼ਨ ਦਾ ਸਮਾਂ ਤੈਅ ਕਰਦੇ ਸਮੇਂ ਦੂਜੀ ਖੁਰਾਕ ਲੈਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਰਾਜ ਵਿੱਚ ਕੱਲ੍ਹ ਕੋਵਿਡ -19 ਕੇਸਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 35,013 ਕੇਸਾਂ ਦਾ ਵਾਧਾ ਹੋਇਆ ਹੈ ਅਤੇ 41 ਮੌਤਾਂ ਹੋਈਆਂ ਹਨ। ਕੱਲ੍ਹ 4,977 ਲੋਕਾਂ ਨੇ ਆਪਣੀ ਪਹਿਲੀ ਖੁਰਾਕ ਲਈ ਅਤੇ 6,107 ਨੇ ਆਪਣੀ ਦੂਜੀ ਖੁਰਾਕ ਲਈ।

 

ਤਮਿਲ ਨਾਡੂ: ਰਾਜ ਨੇ ਬੁੱਧਵਾਰ ਨੂੰ ਤਮਿਲ ਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ (ਟੀਐੱਨਐੱਮਐੱਸਸੀ) ਦੁਆਰਾ ਟੀਕਿਆਂ ਦੀਆਂ 1.5 ਕਰੋੜ ਖੁਰਾਕਾਂ ਖਰੀਦਣ ਦੇ ਆਦੇਸ਼ ਜਾਰੀ ਕੀਤੇ;  ਇਹ ਕਦਮ, ਰਾਜ ਵਿੱਚ ਬੁੱਧਵਾਰ ਨੂੰ 16,665 ਤਾਜ਼ਾ ਮਾਮਲੇ ਅਤੇ 98 ਮੌਤਾਂ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਗਿਣਤੀ 11,30,167 ਹੋ ਗਈ ਹੈ ਅਤੇ ਮੌਤਾਂ ਦੀ ਸੰਖਿਆ 13,826 ਹੋ ਗਈ ਹੈ। ਤਮਿਲ ਨਾਡੂ ਦੇ ਅਰਧ ਸ਼ਹਿਰੀ ਕਸਬਿਆਂ - ਤਿਰੂਨੇਲਵੇਲੀ, ਤੂਤੀਕੋਰਿਨ (Tuticorin), ਧਰਮਪੁਰੀ, ਕ੍ਰਿਸ਼ਨਾਗਿਰੀ, ਤੇਨਕਾਸੀ (Tenkasi) ਅਤੇ ਨਾਗਪੱਟਨਮ - ਵਿੱਚ ਕੋਵਿਡ -19 ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਚੇਨਈ ਦੇ ਸਟੈਨਲੇ ਹਸਪਤਾਲ ਵਿੱਚ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ 1,250 ਬਿਸਤਰਿਆਂ ਦਾ ਵਾਧਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 900 ਬਿਸਤਰੇ ਆਕਸੀਜਨ ਨਾਲ ਲੈਸ ਹਨ। ਪੁਡੂਚੇਰੀ ਵਿੱਚ ਬੁੱਧਵਾਰ ਨੂੰ 1,258 ਤਾਜ਼ਾ ਕੋਵਿਡ ਕੇਸ ਦਰਜ ਕੀਤੇ ਗਏ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ;  ਬੁੱਧਵਾਰ ਨੂੰ ਤਕਰੀਬਨ 10 ਲੋਕਾਂ ਨੇ ਕੋਵਿਡ ਕਾਰਨ ਦਮ ਤੋੜ ਦਿੱਤਾ, ਜਿਸ ਨਾਲ ਯੂਟੀ ਵਿੱਚ ਮੌਤਾਂ ਦੀ ਗਿਣਤੀ 781 ਹੋ ਗਈ। ਤਮਿਲ ਨਾਡੂ ਵਿੱਚ ਕੱਲ੍ਹ 1,16,735 ਲੋਕਾਂ ਨੂੰ ਟੀਕਾ ਲਗਾਇਆ ਗਿਆ।

 

ਕਰਨਾਟਕ: ਕਰਨਾਟਕ ਵਿੱਚ ਬੁੱਧਵਾਰ ਨੂੰ, ਇੱਕ ਦਿਨ ਦੇ ਸਭ ਤੋਂ ਵਧ 39,047 ਕੋਵਿਡ -19 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਨਾਲ ਗਿਣਤੀ 14.39 ਲੱਖ ਹੋ ਗਈ, ਜਦੋਂ ਕਿ 229 ਮੌਤਾਂ ਦਰਜ ਹੋਣ ਨਾਲ 15,000 ਦਾ ਅੰਕੜਾ ਪਾਰ ਹੋ ਗਿਆ। ਕੱਲ੍ਹ ਤਕਰੀਬਨ 1,33,077 ਟੀਕੇ ਲਗਾਏ ਗਏ। ਰਾਜ ਦੇ ਲੋਕ 14 ਦਿਨਾਂ ਦੇ ਜਨਤਾ ਕਰਫਿਊ ਦੇ ਸਮਰਥਨ ਵਿੱਚ ਅੱਗੇ ਆਏ ਹਨ। ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਕਰਨਾਟਕ ਵਿੱਚ 14 ਦਿਨਾਂ ਦੇ ਲੌਕਡਾਊਨ ਤੋਂ ਕੁਝ ਘੰਟਿਆਂ ਬਾਅਦ, ਮੁੱਖ ਮੰਤਰੀ ਬੀ ਐੱਸ ਯੇਦੀਯੂਰੱਪਾ ਨੇ ਬੁੱਧਵਾਰ ਨੂੰ ਲੋਕਾਂ ਨੂੰ ਕੋਵਿਡ ਦੇ ਸੰਕਰਮਣ ਦੀ ਲੜੀ ਨੂੰ ਤੋੜਨ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

 

ਆਂਧਰ ਪ੍ਰਦੇਸ਼: ਰਾਜ ਵਿੱਚ 74,748 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 14,669 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ, ਅਤੇ 71 ਮੌਤਾਂ ਦਰਜ ਹੋਈਆਂ, ਜਦਕਿ ਪਿਛਲੇ 24 ਘੰਟਿਆਂ ਦੌਰਾਨ 6433 ਨੂੰ ਛੁੱਟੀ ਮਿਲ ਗਈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 62,82,487 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 49,55,417 ਪਹਿਲੀ ਅਤੇ 13,27,070 ਦੂਸਰੀ ਖੁਰਾਕਾਂ ਸ਼ਾਮਲ ਹਨ।  ਕੋਵਿਡ -19 ਸਥਿਤੀ ਦਾ ਜਾਇਜ਼ਾ ਲੈਣ ਲਈ ਵਿਜੈਵਾੜਾ ਵਿੱਚ ਹੋਈ ਮੰਤਰੀਆਂ ਦੇ ਗਰੁਪ ਦੀ ਬੈਠਕ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਰਾਜ ਵਿੱਚ ਆਕਸੀਜਨ ਅਤੇ ਰੇਮਡੇਸਿਵਰ ਟੀਕਿਆਂ ਦੀ ਘਾਟ ਨਹੀਂ ਹੈ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਰੇਮਡੇਸਿਵਿਰ ਟੀਕਿਆਂ ਦੀ ਬਲੈਕ ਮਾਰਕਿਟਿੰਗ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਅਤੇ ਅਜਿਹੇ ਹਸਪਤਾਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਵਲੋਂ ਆਪਣੇ ਮਰੀਜ਼ਾਂ ਨੂੰ ਬਾਹਰੋਂ ਟੀਕੇ ਖਰੀਦਣ ਲਈ ਕਿਹਾ ਜਾਂਦਾ ਹੈ। ਆਂਧਰ ਪ੍ਰਦੇਸ਼ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਲਈ ਢੁੱਕਵੇਂ ਉਪਾਅ ਕਰੇ ਕਿ ਕੋਵਿਡ -19 ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਰਾਜ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ। ਹਾਈ ਕੋਰਟ ਨੇ ਸਰਕਾਰ ਨੂੰ ਹਸਪਤਾਲ ਦੇ ਇਲਾਜ, ਫੀਸਾਂ ਦੀ ਵਸੂਲੀ ਅਤੇ ਹੋਰ ਮਾਮਲਿਆਂ ਬਾਰੇ ਫੌਰੀ ਤੌਰ ‘ਤੇ ਫਲਾਇੰਗ ਸਕੁਐਡਜ਼ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ।

 

ਤੇਲੰਗਾਨਾ: ਸਟੇਟ ਪਬਲਿਕ ਹੈਲਥ ਡਾਇਰੈਕਟਰ ਡਾ. ਜੀ ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਰਾਜ ਵਿੱਚ 18 ਤੋਂ 44 ਸਾਲ ਦੇ ਵਿਚਕਾਰ ਉਮਰ ਵਾਲਿਆਂ ਲਈ ਟੀਕਾਕਰਣ ਵਿੱਚ ਸਮਾਂ ਲੱਗੇਗਾ ਅਤੇ ਟੀਕਾਕਰਣ 1 ਮਈ ਤੋਂ ਉਪਲੱਬਧ ਨਹੀਂ ਹੈ, ਜਿਵੇਂ ਕਿ ਪਹਿਲਾਂ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਸਾਰੇ ਟੀਕੇ ਮੁਫਤ ਲਗਾਉਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਇਸ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾਣੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਨਾਮ ਔਨਲਾਈਨ ਰਜਿਸਟਰ ਕਰ ਸਕਦੇ ਹਨ ਤਾਂ ਜੋ ਸਰਕਾਰ ਨੂੰ ਇਸ ਬਾਰੇ ਇੱਕ ਅਨੁਮਾਨ ਮਿਲ ਸਕੇ ਕਿ ਕਿੰਨੇ ਲੋਕ ਟੀਕਾ ਲਗਾਉਣ ਲਈ ਤਿਆਰ ਹਨ। ਇਸ ਦੌਰਾਨ ਰਾਜ ਵਿੱਚ ਬੁੱਧਵਾਰ ਨੂੰ ਕੁੱਲ 7,994 ਨਵੇਂ ਕੋਵਿਡ ਮਾਮਲਿਆਂ ਅਤੇ 58 ਮੌਤਾਂ ਦੀ ਖਬਰ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 76,060 ਹੈ। ਰਾਜ ਵਿੱਚ ਕੱਲ੍ਹ ਸਾਰੀਆਂ ਸ਼੍ਰੇਣੀਆਂ ਦੇ ਕੁੱਲ 1,09,324 ਲੋਕਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 28,828 ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ।

 

ਅਸਾਮ: ਅਸਾਮ ਦੇ ਰਾਜ ਸਿਹਤ ਵਿਭਾਗ ਨੇ ਕੋਵਿਡ -19 ਟੈਸਟ ਟਰੂਨੈਟ (TrueNat) ਅਤੇ ਸੀਬੀਐੱਨਏਏਟੀ (CBNAAT) ਦੀਆਂ ਦਰਾਂ ਪ੍ਰਤੀ ਟੈਸਟ 1,200/- ਨਿਰਧਾਰਤ ਕੀਤੀਆਂ ਹਨ। ਇਹ ਦੋਵੇਂ ਟੈਸਟ ਸਿਰਫ ਆਈਸੀਐੱਮਆਰ ਅਤੇ ਐੱਨਏਬੀਐੱਲ ਦੀ ਮਨਜ਼ੂਰੀ ਵਾਲੀਆਂ ਪ੍ਰਯੋਗਸ਼ਾਲਾਵਾਂ ਵਿੱਚ ਹੀ ਕੀਤੇ ਜਾ ਸਕਦੇ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 22 ਕੋਵਿਡ -19 ਮੌਤਾਂ ਦਰਜ ਹੋਈਆਂ। ਇਸ ਤੋਂ ਇਲਾਵਾ 55,480 ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 3,045 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜੋ ਕਿ 5.49 ਪਾਜ਼ਿਟਿਵਿਟੀ ਦਰ ਹੈ।

 

ਮਣੀਪੁਰ: ਰੋਜ਼ਾਨਾ ਨਵੇਂ ਪਾਜ਼ਿਟਿਵ ਕੇਸਾਂ ਵਿੱਚ ਰਿਕਾਰਡ 259 ਕੇਸ ਦਰਜ ਹੋਣ ਨਾਲ, ਮਣੀਪੁਰ ਵਿੱਚ ਕੋਵਿਡ-19 ਕੇਸਲੋਡ ਦੀ ਗਿਣਤੀ 31,000 ਦੇ ਅੰਕੜੇ ਨੂੰ ਪਾਰ ਕਰ ਗਈ। ਬੁੱਧਵਾਰ ਨੂੰ 2021 ਵਿੱਚ ਸਭ ਤੋਂ ਵੱਧ ਇੱਕ ਰੋਜ਼ਾ ਕੋਵਿਡ-19 ਪਾਜ਼ਿਟਿਵ ਕੇਸ ਅਤੇ ਦੋ ਹੋਰ ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤਕ, ਕੋਵਿਡ-19 ਦੇ ਵਿਰੁੱਧ 1,47,012 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

 

 

ਮੇਘਾਲਿਆ: ਮੇਘਾਲਿਆ ਵਿੱਚ ਲਗਾਤਾਰ ਦਸਵੇਂ ਦਿਨ 100 ਤੋਂ ਵੱਧ ਤਾਜ਼ਾ ਮਾਮਲੇ ਦਰਜ ਕੀਤੇ ਗਏ ਜਦਕਿ ਦੋ ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 167 ਹੋ ਗਈ। 159 ਨਵੇਂ ਮਾਮਲਿਆਂ ਦੇ ਨਾਲ, ਐਕਟਿਵ ਕੇਸਾਂ ਦੀ ਸੰਖਿਆ 1,475 ਹੋ ਗਈ। ਟੀਕੇ ਉਪਲਭਧ ਨਾ ਹੋਣ  ਕਾਰਨ ਮੇਘਾਲਿਆ ਵਿੱਚ 18-45 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਣ 1 ਮਈ ਤੋਂ ਸ਼ੁਰੂ ਨਹੀਂ ਹੋ ਸਕਦਾ।

 

ਨਾਗਾਲੈਂਡ: ਨਾਗਾਲੈਂਡ ਵਿੱਚ ਬੁੱਧਵਾਰ ਨੂੰ 124 ਨਵੇਂ ਕੋਵਿਡ -19 ਕੇਸ ਅਤੇ 1 ਦੀ ਮੌਤ ਦਰਜ ਕੀਤੀ ਗਈ। ਐਕਟਿਵ ਕੇਸ 952 ਤੱਕ ਪਹੁੰਚ ਗਏ। ਇਕੱਲੇ ਦੀਮਾਪੁਰ ਵਿੱਚ ਪਿਛਲੇ 7 ਦਿਨਾਂ ਵਿੱਚ 703 ਕੇਸ ਰਿਪੋਰਟ ਕੀਤੇ ਗਏ ਹਨ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 1,97,549 ਲਾਭਾਰਥੀਆਂ ਨੂੰ ਟੀਕੇ ਲਗਾਏ ਗਏ ਹਨ। ਇਨ੍ਹਾਂ ਵਿਚੋਂ 1,56,890 ਨੇ ਪਹਿਲੀ ਖੁਰਾਕ ਜਦੋਂ ਕਿ 40,659 ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।

 

ਤ੍ਰਿਪੁਰਾ: ਰਾਜ ਵਿੱਚ 18-45 ਦੀ ਉਮਰ ਵਾਲਿਆਂ ਦੇ ਟੀਕਾਕਰਣ ਵਿੱਚ ਦੇਰੀ ਹੋ ਸਕਦੀ ਹੈ ਜੋ ਕਿ 20 ਮਈ ਤੋਂ ਪਹਿਲਾਂ ਸ਼ੁਰੂ ਨਹੀਂ ਕੀਤੀ ਜਾਏਗੀ। ਹਾਲਾਂਕਿ, 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦਾ ਚੱਲ ਰਿਹਾ ਪ੍ਰੋਗਰਾਮ ਬਿਨਾਂ ਰੁਕਾਵਟ ਜਾਰੀ ਰਹੇਗਾ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 124 ਵਿਅਕਤੀਆਂ ਦਾ ਕੋਵਿਡ-19 ਲਈ ਟੈਸਟ ਪਾਜ਼ਿਟਿਵ ਆਇਆ। ਤ੍ਰਿਪੁਰਾ ਮੈਡੀਕਲ ਕਾਲਜ ਵਿੱਚ ਇੱਕ 600 ਲੀਟਰ ਆਕਸੀਜਨ ਪਲਾਂਟ ਸਥਾਪਤ ਕੀਤਾ ਗਿਆ ਹੈ, ਜਦੋਂ ਕਿ ਇੱਕ ਹੋਰ ਪਲਾਂਟ ਜੂਨ ਦੇ ਪਹਿਲੇ ਹਫ਼ਤੇ ਵਿੱਚ ਜੀਬੀਪੀ ਹਸਪਤਾਲ ਵਿੱਚ ਸਥਾਪਤ ਕੀਤਾ ਜਾਏਗਾ।

 

ਸਿੱਕਿਮ: ਸਿੱਕਿਮ ਨੇ ਅੱਜ ਰਾਜ ਭਰ ਵਿੱਚ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਟੈਸਟ ਕਰਨ ਵਾਲੇ 151 ਵਿਅਕਤੀਆਂ ਦੇ ਨਾਲ ਕੋਵਿਡ -19 ਦੇ ਰੋਜ਼ਾਨਾ ਕੇਸਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ। ਪਿਛਲਾ ਰਿਕਾਰਡ 149 ਕੇਸ ਸੀ, ਜੋ ਕਿ 14 ਅਗਸਤ, 2020 ਨੂੰ ਦਰਜ ਕੀਤਾ ਗਿਆ ਸੀ। ਕੁੱਲ 2,873 ਕੋਵੀਸ਼ੀਲਡ ਟੀਕੇ ਲਗਵਾਏ ਗਏ।

 

ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਕੁੱਲ ਗਿਣਤੀ 358186 ਹੈ। ਐਕਟਿਵ ਕੇਸਾਂ ਦੀ ਸੰਖਿਆ 53426 ਹੈ। ਕੁੱਲ 8772 ਮੌਤਾਂ ਦੀ ਰਿਪੋਰਟ ਹੈ। ਕੋਵਿਡ-19 ਦੀ ਪਹਿਲੀ ਖੁਰਾਕ ਲੈਣ ਵਾਲੇ (ਹੈਲਥਕੇਅਰ + ਫਰੰਟਲਾਈਨ ਵਰਕਰਸ) ਦੀ ਕੁੱਲ ਸੰਖਿਆ 612197 ਹੈ। ਕੋਵਿਡ-19 ਦੀ ਦੂਸਰੀ ਖੁਰਾਕ  ਲੈਣ ਵਾਲੇ (ਹੈਲਥਕੇਅਰ + ਫਰੰਟਲਾਈਨ ਵਰਕਰਸ) ਦੀ ਕੁੱਲ ਸੰਖਿਆ 178962 ਹੈ। 45 ਸਾਲ ਤੋਂ ਉੱਪਰ ਦੀ ਉਮਰ ਵਾਲੇ 2214342 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਟੀਕੇ ਦੀ ਦੂਸਰੀ ਖੁਰਾਕ ਲੈਣ ਵਾਲਿਆਂ ਦੀ ਕੁੱਲ ਗਿਣਤੀ 181211 ਹੈ।

 

 

ਚੰਡੀਗੜ੍ਹ: ਲੈਬ ਦੀ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 41122 ਹਨ। ਐਕਟਿਵ ਕੇਸਾਂ ਦੀ ਕੁੱਲ ਸੰਖਿਆ 6306 ਹੈ। ਅੱਜ ਤੱਕ ਦੀ ਕੋਵਿਡ-19 ਮੌਤਾਂ ਦੀ ਕੁੱਲ ਸੰਖਿਆ 457 ਹੈ।

 

ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਹੁਣ ਤੱਕ ਦੀ ਕੁੱਲ ਸੰਖਿਆ 93889 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 16098 ਹੈ। ਹੁਣ ਤੱਕ ਕੁੱਲ 1407 ਮੌਤਾਂ ਹੋਣ ਦੀ ਖ਼ਬਰ ਹੈ।

 

 

ਮਹੱਤਵਪੂਰਨ ਟਵੀਟ

 

https://twitter.com/cbic_india/status/1387414268534956041

 

https://twitter.com/PIBWCD/status/1387723685520318464

 

https://twitter.com/cbic_india/status/1387593876270063618

 

https://twitter.com/cbic_india/status/1387591965735231490

 

https://twitter.com/MEAIndia/status/1387590542574297092

 

https://twitter.com/PIBMumbai/status/1387694568091516931

 

 

 

ਫੈੱਕਟ ਚੈੱਕ

 

https://twitter.com/PIBFactCheck/status/1387704396516151298

 

C:\Users\user\Desktop\narinder\2021\April\12 April\image003FT21.jpg

 

 

 ****

 

ਐੱਮਵੀ/ਏਪੀ


(Release ID: 1715202) Visitor Counter : 230