ਆਯੂਸ਼

ਕੋਵਿਡ- 19 ਲਾਗ ਦੇ ਹਲਕੇ ਤੋਂ ਦਰਮਿਆਨੇ ਇਲਾਜ ਲਈ ਆਯੁਸ਼ 64 ਲਾਹੇਵੰਦ ਪਾਇਆ ਗਿਆ ਹੈ


ਕਲੀਨਿਕਲ ਅਧਿਅਨ ਨੇ ਆਯੁਸ਼ 64 ਨੂੰ ਕੋਵਿਡ 19 ਦੇ ਹਲਕੇ ਤੇ ਦਰਮਿਆਨੇ ਕੇਸਾਂ ਲਈ ਸੁਰੱਖਿਆ ਤੇ ਪ੍ਰਭਾਵੀ ਦੱਸਿਆ ਹੈ : ਡਾਕਟਰ ਅਰਵਿੰਦ ਚੋਪੜਾ

ਕੋਵਿਡ 19 ਦੇ ਅਸਿੰਪਟੋਮੈਟਿਕ , ਹਲਕੇ ਤੇ ਦਰਮਿਆਨੇ ਕੇਸਾਂ ਲਈ ਸਿਫਾਰਸ਼ ਕੀਤੀ ਜਾ ਸਕਦੀ ਹੈ: ਡਾਕਟਰ ਵੀ ਐਮ ਕਟੋਚ

Posted On: 29 APR 2021 1:53PM by PIB Chandigarh

ਮਹਾਮਾਰੀ ਦੀ ਦੂਜੀ ਲਹਿਰ ਵੱਲੋਂ ਮਚਾਏ ਗਏ ਘਮਾਸਾਨ ਦੇ ਵਿਚਾਲੇ ਕੋਵਿਡ 19 ਲਾਗ ਦੇ ਹਲਕੇ ਅਤੇ ਦਰਮਿਆਨੇ ਮਰੀਜ਼ਾਂ ਲਈ ਆਯੁਸ਼—64 ਇੱਕ ਆਸ ਦੀ ਕਿਰਨ ਵਜੋਂ ਉੱਭਰਿਆ ਹੈ ਦੇਸ਼ ਦੀਆਂ ਵੱਕਾਰੀ ਖੋਜ ਸੰਸਥਾਵਾਂ ਦੇ ਵਿਗਿਆਨੀਆਂ ਨੇ ਆਯੁਸ਼—64 ਨੂੰ , ਜੋ ਆਯੁਸ਼ ਮੰਤਰਾਲੇ ਦੇ ਸੈਂਟਰਲ ਕੌਂਸਲ ਫਾਰ ਰਿਸਰਚ ਇੰਨ ਆਯੁਰਵੈਦਿਕ ਸਾਇੰਸੇਸ (ਸੀ ਸੀ ਆਰ ਐੱਸ) ਵੱਲੋਂ ਵਿਕਸਿਤ ਕੀਤਾ ਇੱਕ ਪੋਲੀਹਰਬਲ ਫਾਰਮੁਲਾ ਹੈ , ਨੂੰ ਕੋਵਿਡ 19 ਲਾਗ ਦੇ ਅਸਿੰਪਟੋਮੈਟਿਕ , ਹਲਕੇ ਅਤੇ ਮੋਡਰੇਟ ਕੇਸਾਂ ਦੇ ਇਲਾਜ ਲਈ ਲਾਹੇਵੰਦ ਪਾਇਆ ਹੈ ਇਥੇ ਇਹ ਜਿ਼ਕਰ ਕਰਨਾ ਵੀ ਜ਼ਰੂਰੀ ਹੈ ਕਿ ਸ਼ੁਰੂ ਵਿੱਚ ਇਹ ਦਵਾਈ ਸਾਲ 1980 ਵਿੱਚ ਮਲੇਰੀਆ ਲਈ ਵਿਕਸਿਤ ਕੀਤੀ ਗਈ ਸੀ ਤੇ ਹੁਣ ਕੋਵਿਡ 19 ਲਈ ਫਿਰ ਤੋਂ ਤਿਆਰ ਕੀਤੀ ਗਈ ਹੈ
ਆਯੁਸ਼ ਮੰਤਰਾਲਾ ਅਤੇ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਨੇ ਸਾਂਝੇ ਤੌਰ ਤੇ ਹਲਕੇ ਤੇ ਦਰਮਿਆਨੇ ਕੋਵਿਡ 19 ਮਰੀਜ਼ਾਂ ਦੇ ਪ੍ਰਬੰਧਨ ਲਈ ਆਯੁਸ਼—64 ਦਾ ਪ੍ਰਭਾਵ ਤੇ ਸੁਰੱਖਿਆ ਦੇ ਮੁਲਾਂਕਣ ਲਈ ਇੱਕ ਜ਼ਬਰਦਸਤ ਬਹੁਪੱਖੀ ਕੇਂਦਰ ਕਲੀਨਿਕਲ ਟ੍ਰਾਇਲ ਹਾਲ ਹੀ ਵਿੱਚ ਮੁਕੰਮਲ ਕੀਤਾ ਹੈ
ਆਯੁਸ਼—64 ਐਲਸਟੋਨੀਆ ਸਕੂਲਿਸੀਅਸ (ਜਲੑਸੱਕ ਐਬਸਟਰੈਕਟ), ਪਿਕਰੋਹਿਜ਼ਾ ਕੁਰੋਆ (ਜਲੑਰਾਈਜ਼ੋਮ ਐਬਸਟਰੈਕਟ), ਸਵਰਤੀਆ ਚਿਰਾਟਾ (ਪੂਰੇ ਪੌਦੇ ਦਾ ਜਲ ਐਬਸਟਰੈਕਟ) ਅਤੇ ਕੈਸਲਪਿਨਿਆ ਕ੍ਰਿਸਟਾ (ਵਧੀਆ ਪਾ ਬਰਮਡਰ ਬੀਜ ਮਿੱਝ) ਦਾ ਸੁਮੇਲ ਹੈ ਇਹ ਵੱਡੀ ਪੱਧਰ ਤੇ ਅਧਿਅਨ ਕੀਤਾ , ਵਿਗਿਆਨਕ ਤੌਰ ਤੇ ਵਿਕਸਿਤ ਕੀਤਾ ਅਤੇ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਆਯੁਰਵੇਦਿਕ ਫਾਰਮੁਲਾ ਹੈ ਇਸ ਦਵਾਈ ਦੀ ਯੋਗ ਤੇ ਆਯੁਰਵੇਦ ਤੇ ਅਧਾਰਿਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਦੇ ਅਧਾਰ ਤੇ ਸਿਫਾਰਸ਼ ਕੀਤੀ ਜਾਂਦੀ ਹੈ ਜਿਸ ਨੂੰ ਆਈ ਸੀ ਐੱਮ ਆਰ ਦੀ ਕੋਵਿਡ ਪ੍ਰਬੰਧਨ ਲਈ ਬਣੀ ਕੌਮੀ ਟਾਸਕ ਫੋਰਸ ਨੇ ਘੋਖਿਆ ਹੈ
ਡਾਕਟਰ ਅਰਵਿੰਦ ਚੋਪੜਾ ਡਾਇਰੈਕਟਰ ਸੈਂਟਰ ਫਾਰ ਰਿਯੂਮੈਟਿਕ ਡਿਸੀਜਿਸ ਪੁਨੇ ਅਤੇ ਸੀ ਐੱਸ ਆਰ ਤੇ ਆਯੁਸ਼ ਮੰਤਰਾਲੇ ਦੇ ਆਨਰੇਰੀ ਮੁਖੀ ਕਲੀਨਿਕਲ ਕੁਆਰਡੀਨੇਟਰ ਨੇ ਦੱਸਿਆ ਹੈ ਕਿ ਟਰਾਇਲ 3 ਸੈਂਟਰਾਂ ਕੇ ਜੀ ਐੱਮ ਯੂ ਲਖਨਊ , ਡੀ ਐੱਮ ਆਈ ਐੱਮ ਐੱਸ ਵਰਧਾ ਅਤੇ ਬੀ ਐੱਮ ਸੀ ਕੋਵਿਡ ਸੈਂਟਰ ਮੁੰਬਈ ਵਿੱਚ ਕੀਤਾ ਗਿਆ ਹੈ ਜਿਸ ਦੌਰਾਨ ਹਰੇਕ ਸੈਂਟਰ ਵਿੱਚ 70 ਵਿਅਕਤੀਆਂ ਨੇ ਹਿੱਸਾ ਲਿਆ ਸੀ ਡਾਕਟਰ ਚੋਪੜਾ ਨੇ ਕਿਹਾ ਕਿ ਆਯੁਸ਼—64 , ਜੋ ਇੱਕ ਸਟੈਂਡਰਡ ਕੇਅਰ ਦੇ ਸਹਾਰੇ ਵਜੋਂ ਹੈ , ਉਹ ਐੱਸ ਸੀ ਦੇ ਇਕੱਲੇ ਇਲਾਜ ਦੇ ਮੁਕਾਬਲੇ ਹਸਪਤਾਲ ਵਿੱਚ ਘੱਟ ਸਮੇਂ ਵਿੱਚ ਮਹੱਤਵਪੂਰਨ ਸੁਧਾਰ ਦਰਸਾਉਂਦਾ ਹੈ ਉਹਨਾਂ ਨੇ ਆਯੁਸ਼—64 ਦੇ ਕਈ ਹੋਰ ਮਹੱਤਵਪੂਰਨ ਲਾਹੇਵੰਦ ਪ੍ਰਭਾਵਾਂ ਨੂੰ ਵੀ ਸਾਂਝੇ ਕੀਤਾ , ਜਿਵੇਂ ਆਯੁਸ਼—64 ਆਮ ਸਿਹਤ , ਕਮਜ਼ੋਰੀ , ਗੁੱਸਾ , ਸਟਰੈੱਸ , ਭੁੱਖ ਅਤੇ ਆਮ ਖੁਸ਼ੀ ਤੇ ਨੀਂਦ ਲਈ ਵੀ ਵਰਤਿਆ ਜਾ ਸਕਦਾ ਹੈ ਡਾਕਟਰ ਚੋਪੜਾ ਨੇ ਅਖੀਰ ਵਿੱਚ ਕਿਹਾ ਕਿ ਨਿਯੰਤਰਿਤ ਦਵਾਈ ਟ੍ਰਾਇਲ ਅਧਿਅਨ ਨੇ ਕਾਫੀ ਸਬੂਤ ਮੁਹੱਈਆ ਕੀਤੇ ਹਨ ਕਿ ਆਯੁਸ਼—64 ਐੱਸ ਸੀ ਦੇ ਨਾਲ ਕੋਵਿਡ 19 ਦੇ ਹਲਕੇ ਅਤੇ ਮਾਡਰੇਟ ਕੇਸਾਂ ਦੇ ਇਲਾਜ ਲਈ ਵਰਤਣਾ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੋ ਸਕਦਾ ਹੈ ਉਹਨਾਂ ਕਿਹਾ ਕਿ ਆਯੁਸ਼—64 ਦੇ ਮਰੀਜ਼ਾਂ ਦੀ ਫਿਰ ਵੀ ਮੋਨੀਟਰਿੰਗ ਦੀ ਜ਼ਰੂਰਤ ਹੈ ਤਾਂ ਜੋ ਬਿਮਾਰੀ ਦੇ ਵਿਗੜਨ ਦੀ ਸੂਰਤ ਵਿੱਚ ਹੋਰ ਜਿ਼ਆਦਾ ਇੰਟੈਸਿਵ ਥਰੈਪੀ ਦੇਣ ਲਈ ਥਰੈਪੀ ਜਿਸ ਵਿੱਚ ਆਕਸੀਜਨ ਅਤੇ ਹੋਰ ਇਲਾਜ ਉਪਾਅ ਜੋ ਮਰੀਜ਼ ਦੇ ਹਸਪਤਾਲ ਹੋਣ ਵੇਲੇ ਦਿੱਤੇ ਜਾਂਦੇ ਹਨ , ਦਿੱਤਾ ਜਾ ਸਕੇ
ਡਾਕਟਰ ਭੂਸ਼ਨ ਪਟਵਰਧਨ ਨੈਸ਼ਨਲ ਰਿਸਰਚ ਪ੍ਰੋਫੈਸਰ ਆਯੁਸ਼ ਅਤੇ ਆਯੁਸ਼ ਰਿਸਰਚ ਅਤੇ ਚੇਅਰਮੈਨ ਅੰਤਰ ਅਨੂਸ਼ਾਸਨੀ ਆਯੁਸ਼ ਡਿਵੈਲਪਮੈਂਟ ਟਾਸਕ ਫੋਰਸ ਕੋਵਿਡ 19 ਨੇ ਦੱਸਿਆ ਕਿ ਆਯੁਸ਼—64 ਅਧਿਅਨ ਦੇ ਨਤੀਜੇ ਬਹੁਤ ਉ਼ਤਸ਼ਾਹਵਰਧਕ ਹਨ ਅਤੇ ਮੌਜੂਦਾ ਸੰਕਟ ਭਰੀ ਸਥਿਤੀ ਵਿੱਚ ਲੋੜਵੰਦ ਮਰੀਜ਼ ਆਯੁਸ਼—64 ਤੋਂ ਲਾਭ ਲੈ ਸਕਦੇ ਹਨ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਸ ਬਹੁਪੱਖੀ ਸੈਂਟਰ ਟ੍ਰਾਇਲ ਦੀ ਮੋਨੀਟਰਿੰਗ ਆਯੁਸ਼ਸੀ ਐੱਸ ਆਈ ਆਰ ਸਾਂਝੀ ਮੋਨੀਟਰਿੰਗ ਕਮੇਟੀ ਨੇ ਡਾਕਟਰ ਵੀ ਐੱਮ ਕਟੋਚ ਸਾਬਕਾ ਸਕੱਤਰ ਸਿਹਤ ਖੋਜ ਵਿਭਾਗ ਅਤੇ ਸਾਬਕਾ ਡਾਇਰੈਕਟਰ ਜਨਰਲ ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ (ਡੀ ਜੀ, ਆਈ ਸੀ ਐੱਮ ਆਰ) ਤਹਿਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹਨਾਂ ਕਲੀਨਿਕਲ ਅਧਿਅਨਾਂ ਦੇ ਡਾਟਾ ਦੀ ਸਮੇਂ ਸਮੇਂ ਤੇ ਸੁਤੰਤਰ ਅਤੇ ਸੁਰੱਖਿਆ ਪ੍ਰਬੰਧਨ ਬੋਰਡ (ਡੀ ਸੀ ਐੱਮ ਬੀ) ਵੱਲੋਂ ਸਮੀਖਿਆ ਵੀ ਕੀਤੀ ਗਈ ਹੈ
ਡਾਕਟਰ ਵੀ ਐੱਮ ਕਟੋਚ ਚੇਅਰਮੈਨ ਐੱਮ ਸੀ ਨੇ ਦੱਸਿਆ ਕਿ ਕਮੇਟੀ ਨੇ ਆਯੁਸ਼—64 ਅਧਿਅਨ ਦੇ ਨਤੀਜਿਆਂ ਦੀ ਧਿਆਨ ਨਾਲ ਸਮੀਖਿਆ ਕੀਤੀ ਹੈ ਅਤੇ ਆਯੁਸ਼—64 ਨੂੰ ਅਸਿੰਪਟੋਮੈਟਿਕ , ਹਲਕੇ ਅਤੇ ਦਰਮਿਆਨੇ ਕੋਵਿਡ 19 ਕੇਸਾਂ ਲਈ ਸਿਫਾਰਸ਼ ਕੀਤੀ ਹੈ ਇਹ ਦੱਸਣਾ ਵੀ ਇੱਥੇ ਜ਼ਰੂਰੀ ਹੈ ਕਿ ਇਸ ਕਮੇਟੀ ਨੇ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਸੂਬਾ ਲਾਇਸੈਂਸਿੰਗ ਅਥਾਰਟੀਆਂ ਅਤੇ ਨਿਯੰਤਰਣਕਰਤਾਵਾਂ ਨੂੰ ਆਯੁਸ਼—64 ਵੱਲੋਂ ਹਲਕੇ ਤੇ ਦਰਮਿਆਨੇ ਕੋਵਿਡ 19 ਕੇਸਾਂ ਦੇ ਪ੍ਰਬੰਧਨ ਲਈ ਫਿਰ ਤੋਂ ਤਿਆਰ ਕੀਤੇ ਗਏ ਆਯੁਸ਼—64 ਨੂੰ ਵੀ ਨਵੇਂ ਸੰਕੇਤ ਵਜੋਂ ਸ਼ਾਮਲ ਕਰਨ
ਡਾਕਟਰ ਐੱਸ ਸ਼੍ਰੀਕਾਂਤ , ਡਾਇਰੈਕਟਰ ਜਨਰਲ ਸੀ ਸੀ ਆਰ ਐੱਸ ਨੇ ਵਿਸਥਾਰ ਵਿੱਚ ਦੱਸਿਆ ਕਿ ਆਯੁਸ਼—64 ਲਈ ਵਧੀਕ ਅਧਿਅਨ ਵਕਾਰੀ ਖੋਜ ਸੰਸਥਾਵਾਂ ਵਿੱਚ ਚੱਲ ਰਹੇ ਹਨ , ਜਿਹਨਾਂ ਵਿੱਚ ਸੀ ਐੱਸ ਆਈ ਆਰਆਈ ਆਈ ਆਈ ਐੱਮ , ਡੀ ਬੀ ਟੀਟੀ ਐੱਚ ਐੱਸ ਟੀ ਆਈ , ਆਈ ਸੀ ਐੱਮ ਆਰਐੱਨ ਆਈ ਐੱਨ , ਆਈ ਆਈ ਐੱਮ ਐੱਸਜੋਧਪੁਰ ਵਿੱਚ ਅਤੇ ਮੈਡੀਕਲ ਕਾਲਜਾਂ ਜਿਹਨਾਂ ਵਿੱਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ , ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ , ਲਖਨਊ , ਸਰਕਾਰੀ ਮੈਡੀਕਲ ਕਾਲਜ ਨਾਗਪੁਰ , ਦੱਤਾ ਮੇਘੇ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ , ਨਾਗੁਪਰ ਸ਼ਾਮਲ ਹਨ ਹੁਣ ਤੱਕ ਪ੍ਰਾਪਤ ਹੋਏ ਨਤੀਜਿਆਂ ਨੇ ਆਯੁਸ਼—64 ਨੂੰ ਹਲਕੇ ਅਤੇ ਦਰਮਿਆਨੇ ਕੋਵਿਡ 19 ਕੇਸਾਂ ਨਾਲ ਨਜਿੱਠਣ ਲਈ ਲਾਹੇਵੰਦ ਦੱਸਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸੱਤ ਕਲੀਨਿਕਲ ਅਧਿਅਨਾਂ ਦੇ ਨਤੀਜਿਆਂ ਨੇ ਇਹ ਵੀ ਸਾਹਮਣੇ ਲਿਆਂਦਾ ਹੈ ਕਿ ਆਯੁਸ਼—64 ਕੋਵਿਡ 19 ਕੇਸਾਂ ਵਿੱਚ ਜਲਦੀ ਕਲੀਨਿਕਲ ਰਿਕਵਰੀ ਦਿਖਾਉਂਦਾ ਹੈ ਸਾਰੇ ਹੀ ਕਲੀਨਿਕਲ ਅਧਿਅਨਾਂ ਵਿੱਚ ਆਯੁਸ਼—64 ਨੂੰ ਚੰਗੀ ਤਰ੍ਹਾਂ ਬਰਦਾਸ਼ਤ ਕਰਨ ਯੋਗ ਅਤੇ ਕਲੀਨਿਕਲ ਸੁਰੱਖਿਅਤ ਪਾਇਆ ਗਿਆ ਹੈ।

 

**************

 

ਐੱਮ ਵੀ / ਐੱਸ ਕੇ


(Release ID: 1714893) Visitor Counter : 266