ਖੇਤੀਬਾੜੀ ਮੰਤਰਾਲਾ

ਸੈਂਟਰਲ ਫਾਰਮ ਮਸ਼ੀਨਰੀ ਟ੍ਰੇਨਿੰਗ ਤੇ ਟੈਸਟਿੰਗ ਇੰਸਚੀਟਿਊਟ , ਬੁੱਧਨੀ (ਐੱਮ ਪੀ) ਨੇ ਇੰਸਚੀਟਿਊਟ ਵਿੱਚ ਪਹਿਲੇ ਇਲੈਕਟ੍ਰਿਕ ਟਰੈਕਟਰ ਦਾ ਨਰਿੱਖਣ ਕੀਤਾ


ਸੰਸਥਾ ਨੇ ਸੀ ਐੱਮ ਵੀ ਆਰ ਟੈਸਟ ਲੈਬਾਰਟਰੀ ਤੋਂ ਐੱਨ ਏ ਬੀ ਐੱਲ ਮਾਨਤਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ

Posted On: 29 APR 2021 1:17PM by PIB Chandigarh

ਸੈਂਟਰਲ ਫਾਰਮ ਮਸ਼ੀਨਰੀ ਟ੍ਰੇਨਿੰਗ ਤੇ ਟੈਸਟਿੰਗ ਇੰਸਚੀਟਿਊਟ , ਬੁੱਧਨੀ (ਐੱਮ ਪੀ) ਨੇ ਸਭ ਤੋਂ ਪਹਿਲਾ ਇਲੈਕਟ੍ਰਿਕ ਟਰੈਕਟਰ ਦਾ ਸੰਸਥਾ ਵਿੱਚ ਨਰਿੱਖਣ ਕੀਤਾ ਹੈ ਸੰਸਥਾ ਨੂੰ ਸ਼ੁਰੂ ਵਿੱਚ ਗੁਪਤ ਟੈਸਟ ਤਹਿਤ ਇੱਕ ਇਲੈਕਟ੍ਰਿਕ ਟਰੈਕਟਰ ਲਈ ਅਰਜ਼ੀ ਪ੍ਰਾਪਤ ਹੋਈ ਸੀ ਇਸ ਦੇ ਅਨੁਸਾਰ ਸੰਸਥਾ ਨੇ ਟਰੈਕਟਰ ਦਾ ਨਰਿੱਖਣ ਕੀਤਾ ਅਤੇ ਫਰਵਰੀ 2021 ਵਿੱਚ ਡਰਾਫਟ ਟੈਸਟ ਰਿਪੋਰਟ ਜਾਰੀ ਕੀਤੀ ਸੀ ਡਰਾਫ਼ਟ ਟੈਸਟ ਰਿਪੋਰਟ ਜਾਰੀ ਹੋਣ ਤੋਂ ਬਾਅਦ ਉਤਪਾਦਕ ਨੇ ਬੇਨਤੀ ਕੀਤੀ ਕਿ ਇਸ ਨੂੰ "ਗੁਪਤ ਤੋਂ ਵਪਾਰਕ" ਟੈਸਟ ਵਿੱਚ ਬਦਲਿਆ ਜਾਵੇ ਅਤੇ ਅਧਿਕਾਰਤ ਅਥਾਰਟੀ ਨੇ ਉਤਪਾਦਕ ਦੀ ਇਹ ਬੇਨਤੀ ਸਵਿਕਾਰ ਕਰ ਲਈ ਹੈ ਤੇ ਉਸ ਅਨੁਸਾਰ ਵਪਾਰਕ ਟੈਸਟ ਰਿਪੋਰਟ ਵਜੋਂ ਟੈਸਟ ਰਿਪੋਰਟ ਜਾਰੀ ਕੀਤੀ ਗਈ ਹੈ ਇਲੈਕਟ੍ਰਿਕ ਟਰੈਕਟਰ ਹੋਰ ਕਿਸਮ ਦੇ ਟਰੈਕਟਰਾਂ ਤੋਂ ਵਧੇਰੇ ਵਾਤਾਵਰਣ ਦੋਸਤਾਨਾ ਹੋਵੇਗਾ



ਸੈਂਟਰਲ ਫਾਰਮ ਮਸ਼ੀਨਰੀ ਟ੍ਰੇਨਿੰਗ ਤੇ ਟੈਸਟਿੰਗ ਇੰਸਚੀਟਿਊਟ , ਬੁੱਧਨੀ (ਐੱਮ ਪੀ) ਨੇ 30 ਮਾਰਚ 2021 ਨੂੰ ਸੀ ਐੱਮ ਵੀ ਆਰ ਟੈਸਟ ਲੈਬਾਰਟਰੀ ਤੋਂ ਐੱਨ ਬੀ ਐੱਲ ਮਾਨਤਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ
ਪ੍ਰਵਾਨਗੀ ਇੱਕ ਅਨੁਕੂਲਤਾ ਮੁਲਾਂਕਣ ਸੰਸਥਾ ਨਾਲ ਸੰਬੰਧਤ ਤੀਜੀ ਧਿਰ ਦੀ ਤਸਦੀਕ ਹੈ , ਜੋ ਵਿਸ਼ੇਸ਼ ਅਨੁਕੂਲ ਮੁਲਾਂਕਣ ਕਾਰਜਾਂ ਨੂੰ ਪੂਰਾ ਕਰਨ ਲਈ ਆਪਣੀ ਯੋਗਤਾ ਦਾ ਰਸਮੀ ਪ੍ਰਦਰਸ਼ਨ ਕਰਦੀ ਹੈ ਪੁਸ਼ਟੀ ਮੁਲਾਂਕਣ ਸੰਸਥਾ ਇੱਕ ਅਜਿਹੀ ਸੰਸਥਾ ਹੈ , ਜਿਸ ਵਿੱਚ ਮੈਡੀਕਲ ਲੈਬਾਰਟਰੀ ਕੈਲੀਬ੍ਰੇਸ਼ਨ ਪ੍ਰਯੋਗਸ਼ਾਲਾ , ਕੁਸ਼ਲਤਾ ਜਾਂਚ ਤੇ ਪ੍ਰਮਾਣਿਤ ਹਵਾਲਾ ਪਦਾਰਥ ਨਿਰਮਾਤਾ ਸ਼ਾਮਲ ਹਨ

https://static.pib.gov.in/WriteReadData/userfiles/29042021Tractor.mp4



ਭਾਰਤ ਸਰਕਾਰ ਦੀ ਵਪਾਰ ਅਤੇ ਉਦਯੋਗ ਨੀਤੀਆਂ ਦੇ ਉਦਾਰੀਕਰਨ ਨੇ ਘਰੇਲੂ ਵਪਾਰ ਵਿੱਚ ਗੁਣਵੱਤਾ ਦੀ ਚੇਤਨਾ ਪੈਦਾ ਕੀਤੀ ਹੈ ਅਤੇ ਬਰਾਮਦ ਲਈ ਵਧੇਰੇ ਜ਼ੋਰ ਦਿੱਤਾ ਹੈ ਨਤੀਜੇ ਵਜੋਂ ਟੈਸਟਿੰਗ ਸੈਂਟਰਾਂ ਤੇ ਪ੍ਰਯੋਗਸ਼ਾਲਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਯੋਗਤਾ ਪ੍ਰਦਰਸਿ਼ਤ ਕਰਨ ਲਈ ਕੰਮ ਕਰਨਾ ਪੈਂਦਾ ਹੈ
ਟੈਸਟਿੰਗ ਮਾਨਤਾ ਇੱਕ ਪ੍ਰਕਿਰਿਆ ਹੈ , ਜਿਸ ਦੁਆਰਾ ਇੱਕ ਅਧਿਕਾਰਤ ਸੰਸਥਾ ਤੀਜੀ ਧਿਰ ਦੇ ਮੁਲਾਂਕਣ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ਤੇ ਵਿਸ਼ੇਸ਼ ਟੈਸਟਾਂ ਅਤੇ ਮਾਪਾਂ ਲਈ ਤਕਨੀਕੀ ਯੋਗਤਾ ਦੀ ਰਸਮੀ ਮਾਨਤਾ ਦਿੰਦੀ ਹੈ
ਇਸ ਤਰ੍ਹਾਂ ਨਿਪੁੰਣਤਾ ਟੈਸਟਿੰਗ ਪ੍ਰੋਵਾਈਡਰ ਮਾਨਤਾ ਸੰਸਥਾਵਾਂ ਨੂੰ ਕੁਸ਼ਲਤਾ ਦੀ ਰਸਮੀ ਮਾਨਤਾ ਦਿੰਦੀ ਹੈ, ਜੋ ਟੈਸਟਿੰਗ ਕੁਸ਼ਲਤਾ ਮੁਹੱਈਆ ਕਰਦੀ ਹੈ ਸੰਦਰਭ ਸਮੱਗਰੀ ਉਤਪਾਦਕ ਪ੍ਰਮਾਣਕਤਾ ਤੀਜੀ ਧਿਰ ਦੇ ਮੁਲਾਂਕਣ ਅਤੇ ਅੰਤਰਰਾਸ਼ਟਰੀ ਮਾਣਕਾਂ ਦੀ ਪਾਲਣਾ ਕਰਨ ਦੇ ਅਧਾਰ ਤੇ ਸੰਦਰਭ ਸਮੱਗਰੀ ਦੇ ਉਤਪਾਦਨ ਲਈ ਕੁਸ਼ਲਤਾ ਨੂੰ ਰਸਮੀ ਮਾਨਤਾ ਦਿੰਦੀ ਹੈ

 

********

 

ਪੀ ਐੱਸ / ਜੇ ਕੇ



(Release ID: 1714885) Visitor Counter : 162


Read this release in: English , Urdu , Hindi , Bengali