PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 APR 2021 6:17PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

 

 

  • ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 14.78 ਕਰੋੜ ਤੋਂ ਪਾਰ ਹੋਈ

  • ਰਾਸ਼ਟਰੀ ਰਿਕਵਰੀ ਦੀ ਦਰ 82.33 ਫੀਸਦੀ ਦਰਜ ਕੀਤੀ ਜਾ ਰਹੀ ਹੈ 

  • ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਵਿੱਚ 16 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਹੱਈਆ ਕਰਵਾਈਆਂ ਹਨ

  • ਪੀਐੱਮ ਕੇਅਰਸ ਫੰਡ ਤੋਂ 1 ਲੱਖ ਪੋਰਟੇਬਲ ਆਕਸੀਜਨ ਕੰਸੰਟ੍ਰੇਟਰ ਖਰੀਦੇ ਜਾਣਗੇ

  • ਆਕਸੀਜਨ ਐਕਸਪ੍ਰੈੱਸ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 50 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ

  • ਖਾਦ ਕੰਪਨੀਆਂ ਕੋਵਿਡ ਮਰੀਜ਼ਾਂ ਲਈ 50 ਮੀਟ੍ਰਿਕ ਟਨ ਪ੍ਰਤੀ ਦਿਨ ਮੈਡੀਕਲ ਆਕਸੀਜਨ ਸਪਲਾਈ ਕਰਨਗੀਆਂ

 

 

 

 

 

 

#Unite2FightCorona

#IndiaFightsCorona

 C:\Users\user\Desktop\narinder\2021\April\12 April\image002HSWR.jpg

 

ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 14.78 ਕਰੋੜ ਤੋਂ ਪਾਰ ਹੋਈ

 

  • ਪਿਛਲੇ 24 ਘੰਟਿਆਂ ਵਿੱਚ 25 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,48,17,371 ਤੇ ਪੁੱਜ ਗਈ ਹੈ। 

  • ਰਾਸ਼ਟਰੀ ਰਿਕਵਰੀ ਦੀ ਦਰ 82.33 ਫੀਸਦੀ ਦਰਜ ਕੀਤੀ ਜਾ ਰਹੀ ਹੈ।

  • ਪਿਛਲੇ 24 ਘੰਟਿਆਂ ਦੌਰਾਨ 3,60,960 ਨਵੇਂ ਕੇਸ ਸਾਹਮਣੇ ਆਏ ਹਨ। 

  • ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.12 ਫ਼ੀਸਦ 'ਤੇ ਖੜੀ ਹੈ।

  • 5 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ।

  • ਇਹ ਹਨ -  ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਲਕਸ਼ਦੀਪ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ। 

 

https://pib.gov.in/PressReleseDetail.aspx?PRID=1714777

 

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਵਿੱਚ 16 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਹੱਈਆ ਕਰਵਾਈਆਂ ਹਨ

ਕੋਵਿਡ-19 ਟੀਕਾਕਰਣ ਦੀ ਇੱਕ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਪੜਾਅ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਰਹੀ ਹੈ। ਭਾਰਤ ਸਰਕਾਰ ਵੱਲੋਂ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ 16 ਕਰੋੜ ਟੀਕਾਕਰਣ ਖੁਰਾਕਾਂ (15,95,96,140) ਮੁਹੱਈਆ ਕਰਵਾਈਆਂ ਗਈਆਂ ਹਨ। ਕੁੱਲ ਖ਼ਪਤ ਵਿੱਚ ਖਰਾਬਹੋਈਆਂ ਖੁਰਾਕਾਂ ਵੀ ਸ਼ਾਮਲ ਹਨ।  ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 14,89,76,248 ਸ਼ਾਮਲ ਹਨ। ਇੱਕ ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,06,19,892) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਉਪਲਬਧ ਹਨ। ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 57 ਲੱਖ ਤੋਂ ਵੱਧ (57,70,000) ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

https://pib.gov.in/PressReleseDetail.aspx?PRID=1714777

 

ਪੀਐੱਮ ਕੇਅਰਸ ਫੰਡ ਤੋਂ 1 ਲੱਖ ਪੋਰਟੇਬਲ ਆਕਸੀਜਨ ਕੰਸੰਟ੍ਰੇਟਰ ਖਰੀਦੇ ਜਾਣਗੇ

ਡੀਆਰਡੀਓ ਦੁਆਰਾ ਵਿਕਸਿਤ ਟੈਕਨੋਲੋਜੀ ‘ਤੇ ਅਧਾਰਿਤ 500 ਹੋਰ ਪੀਐੱਸਏ ਆਕਸੀਜਨ ਪਲਾਂਟ ਪੀਐੱਮ ਕੇਅਰਸ ਫੰਡ ਦੇ ਤਹਿਤ ਸਵੀਕ੍ਰਿਤ ਕੀਤੇ ਗਏ।ਆਕਸੀਜਨ ਕੰਸੰਟ੍ਰੇਟਰ ਅਤੇ ਪੀਐੱਸਏ ਪਲਾਂਟ ਮੰਗ ਦੇ ਅਨੁਰੂਪ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਕਰਨਗੇ

https://pib.gov.in/PressReleseDetail.aspx?PRID=1714777

 

ਪ੍ਰਧਾਨ ਮੰਤਰੀ ਨੇ ਭਾਰਤੀ ਵਾਯੂ ਸੈਨਾ ਦੁਆਰਾ ਸੰਚਾਲਿਤ ਕੋਵਿਡ ਨਾਲ ਸਬੰਧਿਤ ਅਪ੍ਰੇਸ਼ਨਾਂ ਦੀ ਸਮੀਖਿਆ ਕੀਤੀ

ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਆਈਏਐੱਫ ਨੇ ਸਾਰੇ ਹੈਵੀ ਲਿਫਟ ਫਲੀਟ ਅਤੇ ਕਾਫ਼ੀ ਗਿਣਤੀ ਵਿੱਚ ਮੀਡੀਅਮ ਲਿਫਟ ਫਲੀਟਸ ਨੂੰ ਇੱਕ ਹੱਬ ਐਂਡ ਸਪੋਕ ਮਾਡਲ ਵਿੱਚ ਸੰਚਾਲਿਤ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਦੇਸ਼ ਅਤੇ ਵਿਦੇਸ਼ ਵਿੱਚ ਕੋਵਿਡ ਨਾਲ ਸਬੰਧਿਤ ਸਾਰੇ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ। ਸਾਰੇ ਫਲੀਟਸ ਦੇ ਏਅਰ ਕ੍ਰਿਊ ਨੂੰ ਲਗਾਤਾਰ ਅਪ੍ਰੇਸ਼ਨਸ ਸੁਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਕਸੀਜਨ ਟੈਂਕਰਾਂ ਅਤੇ ਹੋਰ ਜ਼ਰੂਰੀ ਸਮੱਗਰੀ ਦੀ ਟ੍ਰਾਂਸਪੋਰਟਿੰਗ ਵਿੱਚ ਅਪ੍ਰੇਸ਼ਨਸ ਦੀ ਗਤੀ, ਪੈਮਾਨੇ ਅਤੇ ਸੁਰੱਖਿਆ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਬਾਰੇ ਗੱਲ ਕੀਤੀ ਕਿ ਕੋਵਿਡ ਨਾਲ ਸਬੰਧਿਤ ਕਾਰਜਾਂ ਵਿੱਚ ਲੱਗੇ ਆਈਏਐੱਫ ਕਰਮੀ ਸੰਕ੍ਰਮਣ ਤੋਂ ਸੁਰੱਖਿਅਤ ਰਹਿਣ। ਉਨ੍ਹਾਂ ਨੇ ਕੋਵਿਡ ਨਾਲ ਸਬੰਧਿਤ ਸਾਰੇ ਅਪ੍ਰੇਸ਼ਨਸ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ।

https://pib.gov.in/PressReleseDetail.aspx?PRID=1714777

 

ਆਕਸੀਜਨ ਐਕਸਪ੍ਰੈੱਸ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 50 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ

ਭਾਰਤੀ ਰੇਲਵੇ ਨੇ ਹੁਣ ਤੱਕ ਉੱਤਰ ਪ੍ਰਦੇਸ਼ ਨੂੰ 202 ਮੀਟ੍ਰਿਕ ਟਨ, ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਦਿੱਲੀ ਨੂੰ 70 ਮੀਟ੍ਰਿਕ ਟਨ ਅਤੇ ਮੱਧ ਪ੍ਰਦੇਸ਼ ਨੂੰ 64 ਮੀਟ੍ਰਿਕ ਟਨ ਤਰਲ ਆਕਸੀਜਨ ਪਹੁੰਚਾਈ ਹੈ। 

https://pib.gov.in/PressReleseDetail.aspx?PRID=1714777

 

 

ਭਾਰਤੀ ਫੌਜ ਨੇ ਕੋਵਿਡ ਮਹਾਮਾਰੀ ਨਾਲ ਟਾਕਰੇ ਲਈ ਦਿੱਲੀ ਕੈਂਟ ਵਿਖੇ ਹਸਪਤਾਲ ਸਹੂਲਤਾਂ ਵਿੱਚ ਵਾਧਾ ਕੀ

ਰਾਸ਼ਟਰ ਨੂੰ ਆਪਣੀ ਨਿਰਸਵਾਰਥ ਸੇਵਾ ਦੇ ਸਿਧਾਂਤਾਂ ਦੇ ਮੱਦੇਨਜ਼ਰ, ਭਾਰਤੀ ਫੌਜ ਨੇ ਕਈ ਥਾਵਾਂ 'ਤੇ ਬਜ਼ੁਰਗਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵਿਆਪਕ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਜੰਗੀ ਪੱਧਰ 'ਤੇ ਕਈ ਕੋਵਿਡ ਸਹੂਲਤਾਂ ਤਿਆਰ ਕੀਤੀਆਂ ਹਨ। ਅਜਿਹੀ ਹੀ ਇੱਕ ਸਹੂਲਤ ਬੇਸ ਹਸਪਤਾਲ ਦਿੱਲੀ ਛਾਉਣੀ (ਬੀਐੱਚਡੀਸੀ) ਵਿਖੇ ਬਣਾਈ ਗਈ ਹੈ, ਜਿਥੇ ਸਾਰੇ ਹਸਪਤਾਲ ਨੂੰ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਗੰਭੀਰ ਦੇਖਭਾਲ ਮੁਹੱਈਆ ਕਰਾਉਣ ਲਈ ਵਿਆਪਕ ਪ੍ਰਬੰਧਾਂ ਨਾਲ ਲੈਸ ਹੈ।

ਨਾਗਰਿਕ ਇਸ ਸਹੂਲਤ ਦਾ ਲਾਭ ਲੈਣ ਲਈ ਹੇਠ ਲਿਖੇ ਨੰਬਰਾਂ ਦੀ ਵਰਤੋਂ ਕਰ ਸਕਦੇ ਹਨ: -

- 011-25683580

- 011-25683585

- 011-25683581

- 37176 (ਆਰਮੀ ਲਾਈਨ ਰਾਹੀਂ )

https://pib.gov.in/PressReleseDetail.aspx?PRID=1714777

 

 

ਖਾਦ ਕੰਪਨੀਆਂ ਕੋਵਿਡ ਮਰੀਜ਼ਾਂ ਲਈ 50 ਮੀਟ੍ਰਿਕ ਟਨ ਪ੍ਰਤੀ ਦਿਨ ਮੈਡੀਕਲ ਆਕਸੀਜਨ ਸਪਲਾਈ ਕਰਨਗੀਆਂ

ਕੁਲ ਮਿਲਾ ਕੇ ਖਾਦ ਪਲਾਂਟਾਂ ਵੱਲੋਂ ਕੋਵਿਡ ਮਰੀਜ਼ਾਂ ਲਈ ਲਗਭਗ 50 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਪ੍ਰਤੀ ਦਿਨ ਉਪਲਬਧ ਕਰਵਾ ਸਕਣ ਦੀ ਸੰਭਾਵਨਾ ਹੈ। ਇਹ ਕਦਮ ਆਉਂਦੇ ਦਿਨਾ ਵਿੱਚ ਦੇਸ਼ ਵਿੱਚ ਹਸਪਤਾਲਾਂ ਨੂੰ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਨੂੰ ਵਧਾਉਣਗੇ

https://pib.gov.in/PressReleseDetail.aspx?PRID=1714777

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

ਮਹਾਰਾਸ਼ਟਰ: ਮਹਾਰਾਸ਼ਟਰ ਦੇ ਮੰਤਰੀ ਮੰਡਲ ਨੇ ਅੱਜ 18-44 ਸਾਲ ਦੀ ਉਮਰ ਦੇ ਸਮੂਹ ਵਿੱਚ ਮੁਫ਼ਤ ਟੀਕਾਕਰਣ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਉਮਰ ਸਮੂਹ ਦੇ ਲਗਭਗ 57.1 ਮਿਲੀਅਨ ਨਾਗਰਿਕਾਂ ਦੇ ਟੀਕੇ ਲਗਾਉਣ ਲਈ ਰਾਜ ਸਰਕਾਰ ਦੇ 6,500 ਕਰੋੜ ਰੁਪਏ ਖਰਚ ਆਉਣਗੇ। ਇਹ ਫੈਸਲਾ ਕੇਂਦਰ ਦੇ ਸਾਰੇ ਬਾਲਗਾਂ ਲਈ ਟੀਕਾਕਰਣ ਮੁਹਿੰਮ ਦੇ ਵਿਸਤਾਰ ਦੇ ਮੱਦੇਨਜ਼ਰ ਲਿਆ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ, “ਮਹਾਰਾਸ਼ਟਰ ਵਿੱਚ ਸਾਡੇ 13,000 ਟੀਕਾਕਰਣ ਕੇਂਦਰ ਹਨ, ਜਿਸ ਰਾਹੀਂ ਅਸੀਂ ਅਗਲੇ ਛੇ ਮਹੀਨਿਆਂ ਵਿੱਚ 57.1 ਮਿਲੀਅਨ ਲੋਕਾਂ ਦੇ ਟੀਕਾਕਰਣ ਨੂੰ ਪੂਰਾ ਕਰਨ ਦਾ ਟੀਚਾ ਰੱਖ ਰਹੇ ਹਾਂ।” ਮਹਾਰਾਸ਼ਟਰ ਵਿੱਚ ਮੰਗਲਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 895 ਮੌਤਾਂ ਹੋਈਆਂ। ਰਾਜ ਵਿੱਚ, 66,3588 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਇਸ ਵਿੱਚ 2.88 ਲੱਖ ਕੋਵਿਡ ਟੈਸਟ ਵੀ ਕੀਤੇ ਗਏ, ਜੋ ਇੱਕ ਨਵਾਂ ਰਿਕਾਰਡ ਹੈ।

ਗੁਜਰਾਤ: ਕੋਵਿਡ-19 ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਰਾਜ ਸਰਕਾਰ ਨੇ ਸਖਤ ਪਾਬੰਦੀਆਂ ਲਗਾਈਆਂ ਹਨ ਅਤੇ ਰਾਤ ਦੇ ਕਰਫਿਊ ਨੂੰ ਮੌਜੂਦਾ 20 ਸ਼ਹਿਰਾਂ ਅਤੇ 29 ਕਸਬਿਆਂ ਤੱਕ ਕਰ ਦਿੱਤਾ ਹੈ। ਤਾਜ਼ਾ ਰੋਕਾਂ 29 ਅਪ੍ਰੈਲ ਤੋਂ 5 ਮਈ ਦੇ ਦਰਮਿਆਨ ਲਗਾਈਆਂ ਜਾਣਗੀਆਂ। ਸੀਐੱਮ ਵਿਜੇ ਰੁਪਾਨੀ ਗੁਜਰਾਤ ਦੀ ਹੋਈ ਉੱਚ ਪੱਧਰੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਸੀ| ਗੁਜਰਾਤ ਵਿੱਚ 14,352 ਨਵੇਂ ਕੇਸ ਆਏ ਹਨ।

ਮੱਧ ਪ੍ਰਦੇਸ਼: ਕੁੱਲ 64 ਮੈਟਰਿਕ ਟਨ ਮੈਡੀਕਲ ਆਕਸੀਜਨ ਦੇ 6 ਟੈਂਕਰਾਂ ਵਾਲੀ ‘ਆਕਸੀਜਨ ਐਕਸਪ੍ਰੈੱਸ’ ਅੱਜ ਭੋਪਾਲ ਦੇ ਨਜ਼ਦੀਕ ਮੰਡੀਦੀਪ ਪਹੁੰਚੀ। ਇਨ੍ਹਾਂ ਵਿੱਚੋਂ ਦੋ ਟੈਂਕਰ ਗ੍ਰੀਨ ਕਾਰੀਡੋਰ ਰਾਹੀਂ ਭੋਪਾਲ ਲਿਆਂਦੇ ਗਏ ਸਨ।

ਗੋਆ: ਗੋਆ ਸਰਕਾਰ ਨੇ ਵੀਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ 80 ਘੰਟਿਆਂ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਮਿਆਦ ਦੇ ਦੌਰਾਨ, ਸਾਰੀਆਂ ਜ਼ਰੂਰੀ ਸੇਵਾਵਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਪੂਰੇ ਦਿਨ ਲਈ ਖੁੱਲੀਆਂ ਰਹਿਣਗੀਆਂ, ਜਦੋਂ ਕਿ ਰੈਸਟੋਰੈਂਟ ਸਿਰਫ ਘਰਾਂ ਤੱਕ ਡਿਲਵਰੀ ਲਈ ਖੋਲ੍ਹ ਸਕਦੇ ਹਨ। ਕੈਸੀਨੋ ਅਤੇ ਜਨਤਕ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।

ਕੇਰਲ: ਰਾਜ ਸਰਕਾਰ ਨੇ ਕੋਵਿਡ ਟੀਕੇ ਦੀਆਂ ਇੱਕ ਕਰੋੜ ਖੁਰਾਕਾਂ, 70 ਲੱਖ ਕੋਵੀਸ਼ੀਲਡ ਅਤੇ 30 ਲੱਖ ਕੋਵੈਕਸਿਨ ਖੁਰਾਕਾਂ ਖਰੀਦਣ ਦਾ ਫੈਸਲਾ ਕੀਤਾ ਹੈ। ਇਸਨੇ ਲੌਕਡਾਊਨ ਨਾ ਲਗਾਉਣ ਦਾ ਫੈਸਲਾ ਵੀ ਕੀਤਾ। ਵਰਤਮਾਨ ਵਿੱਚ ਵੀਕੈਂਡ ’ਤੇ ਇੱਕ ਮਿਨੀ ਲੌਕਡਾਊਨ ਹੈ। ਇਸ ਤੋਂ ਇਲਾਵਾ, ਰੋਜ਼ਾਨਾ ਰਾਤ ਦੇ ਕਰਫਿਊ ਹੁੰਦੇ ਹਨ। ਰਾਜ ਵਿੱਚ ਕੱਲ੍ਹ 32,819 ਕੋਵਿਡ-19 ਕੇਸ ਆਏ, ਜੋ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ, ਕੁੱਲ ਅੰਕੜੇ 14,60,364 ਹੋ ਗਏ ਹਨ। ਟੈਸਟ ਦੀ ਪਾਜ਼ਟਿਵਿਟੀ ਦਰ 23.24% ਸੀ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,170 ਹੋ ਗਈ ਹੈ। ਰਾਜ ਨੇ ਕੱਲ੍ਹ 1,13,009 ਲੋਕਾਂ ਨੂੰ ਟੀਕੇ ਲਗਾਏ।

ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਨੇ ਪਹਿਲੇ ਪੜਾਅ ਵਿੱਚ 1.50 ਕਰੋੜ ਕੋਵਿਡ-19 ਵੈਕਸਿਨ 19 ਦੀ ਖਰੀਦ ਦਾ ਹੁਕਮ ਦਿੱਤਾ ਹੈ, ਰਾਜ ਵਿੱਚ 1 ਮਈ ਤੋਂ 18 ਸਾਲ ਵੱਧ ਉਮਰ ਸਭ ਲਈ ਵੈਕਸੀਨ ਲਈ ਤਿਆਰੀ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਤਮਿਲ ਨਾਡੂ ਦੇ ਲੋਕ ਨਿਰਮਾਣ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਹ 12,370 ਵਾਧੂ ਆਕਸੀਜਨ ਪਾਈਪ ਵਾਲੇ ਬੈੱਡ ਮੁਹੱਈਆ ਕਰਾਵੇਗਾ। ਸੋਮਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ-19 ਦੇ 15,684 ਪਾਜ਼ਿਟਿਵਿਟ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 10,97,672 ਹੋ ਗਈ ਹੈ| ਇਨ੍ਹਾਂ ਵਿੱਚੋਂ ਚੇਨਈ ਵਿੱਚ 4250 ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਦੇ ਕੁੱਲ ਮਾਮਲੇ 3,14,074 ਹੋ ਗਏ ਹਨ। ਰਾਜ ਨੇ ਕੱਲ੍ਹ 1,41,458 ਲੋਕਾਂ ਨੂੰ ਟੀਕਾ ਲਗਾਇਆ ਸੀ। ਇਸ ਦੇ ਨਾਲ ਰਾਜ ਭਰ ਵਿੱਚ ਕੁੱਲ 56,26,091 ਟੀਕੇ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 44,96,115 ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 11,29,976 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

ਕਰਨਾਟਕ: ਨਵੇਂ ਕੇਸ ਆਏ: 31830; ਕੁੱਲ ਐਕਟਿਵ ਕੇਸ: 301899; ਨਵੀਆਂ ਕੋਵਿਡ ਮੌਤਾਂ: 180; ਕੁੱਲ ਕੋਵਿਡ ਮੌਤਾਂ: 14807। ਰਾਜ ਵਿੱਚ ਕੱਲ ਤੱਕ ਲਗਭਗ 1,33,662 ਟੀਕੇ ਲਗਾਏ ਗਏ ਹਨ ਅਤੇ ਹੁਣ ਤੱਕ ਕੁੱਲ 90,43,861 ਟੀਕੇ ਲਗਾਏ ਜਾ ਚੁੱਕੇ ਹਨ। ਸ਼ਹਿਰ ਦੀਆਂ ਸੀਮਾਵਾਂ ਵਿੱਚ ਆਮ ਕੋਵਿਡ ਬਿਸਤਰੇ ਦੀ ਕੋਈ ਘਾਟ ਨਹੀਂ ਹੈ। ਬੀਬੀਐੱਮਪੀ ਦੇ ਚੀਫ਼ ਕਮਿਸ਼ਨਰ ਗੌਰਵ ਗੁਪਤਾ ਨੇ ਕਿਹਾ ਕਿ ਕੋਵਿਡ ਵਾਲੇ ਲੋਕ ਕੋਵਿਡ ਹੈਲਪਲਾਈਨ ਨੂੰ ਕਾਲ ਕਰ ਸਕਦੇ ਹਨ ਅਤੇ ਹਸਪਤਾਲ ਵਿੱਚ ਦਾਖਲ ਕਰਵਾ ਸਕਦੇ ਹਨ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਅਧਿਕਾਰ ਖੇਤਰ ਨੂੰ ਸਾਰੀਆਂ ਨਿੱਜੀ ਪ੍ਰਯੋਗਸ਼ਾਲਾਵਾਂ ਦੇ ਅਧਿਕਾਰ ਖੇਤਰ ਵਿੱਚ ਸਲਾਹ ਲੈਣ ਲਈ ਕਿਹਾ ਹੈ ਤਾਂ ਜੋ 24 ਘੰਟਿਆਂ ਵਿੱਚ ਕੋਵਿਡ ਟੈਸਟ ਦੀ ਰਿਪੋਰਟ ਜਾਰੀ ਕਰਨ ਲਈ ਕਾਰਵਾਈ ਕੀਤੀ ਜਾ ਸਕੇ।

ਆਂਧਰ ਪ੍ਰਦੇਸ਼: ਰਾਜ ਵਿੱਚ 64 ਮੌਤਾਂ ਦੇ ਹੋਣ ਨਾਲ ਕੁੱਲ 11,434 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 7055 ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 10,54,875; ਐਕਟਿਵ ਕੇਸ: 99,446; ਡਿਸਚਾਰਜ: 9,47,629; ਮੌਤਾਂ: 7800| ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 61,77,974 ਖੁਰਾਕਾਂ ਲਗਾਈਆਂ ਗਈਆਂ ਹਨ। ਰਾਜ ਸਰਕਾਰ ਨੇ 40 ਬਿਸਤਰਿਆਂ ਵਾਲੇ ਹਸਪਤਾਲਾਂ ਨੂੰ ਕੋਵਿਡ ਹਸਪਤਾਲਾਂ ਵਿੱਚ ਤਬਦੀਲ ਕਰਨ ਲਈ ਇੱਕ ਅਹਿਮ ਫੈਸਲਾ ਲਿਆ ਹੈ ਅਤੇ ਹਰ ਹਲਕੇ ਵਿੱਚ ਕੇਅਰ ਸੈਂਟਰ ਸਥਾਪਤ ਕਰਨ ਲਈ ਕਦਮ ਚੁੱਕੇ ਗਏ ਹਨ। ਅਧਿਕਾਰੀ ਹਲਕੇ ਦੇ ਕੇਂਦਰਾਂ ਵਿੱਚ ਕਾਲਜਾਂ ਦੀ ਪਛਾਣ ਕਰਨ ਵਿੱਚ ਲੱਗੇ ਹੋਏ ਸਨ। ਸਰਕਾਰ ਹਰ ਰੋਜ਼ 12,000 ਰੀਮਡੇਸਿਵਿਰ ਟੀਕੇ ਵੰਡਣ ਦਾ ਪ੍ਰਬੰਧ ਕਰ ਰਹੀ ਹੈ। ਇਸ ਦੌਰਾਨ, ਟੀਟੀਡੀ ਪ੍ਰਸ਼ਾਸਨ ਨੇ ਪਹਿਲੀ ਮਈ ਤੋਂ ਸ਼ੁਰੂ ਕੀਤੀ ਗਈ ਪਾਬੰਦੀਆਂ ਨੂੰ ਦੁਬਾਰਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਮੰਦਰ ਦੇ ਡਿਪਟੀ ਕਾਰਜਕਾਰੀ ਅਧਿਕਾਰੀ ਅਨੁਸਾਰ ਇਸ ਵੇਲੇ ਸਿਰਫ 15,000 ਸ਼ਰਧਾਲੂਆਂ ਨੂੰ ਪ੍ਰਤੀ ਦਿਨ ਦਰਸ਼ਨਾਂ ਦੀ ਆਗਿਆ ਦਿੱਤੀ ਜਾਏਗੀ।

ਤੇਲੰਗਾਨਾ: ਰਾਜ ਵਿੱਚ ਕੁੱਲ 8,061 ਨਵੇਂ ਕੋਵਿਡ ਮਾਮਲੇ ਅਤੇ 56 ਮੌਤਾਂ ਹੋਈਆਂ। ਮੰਗਲਵਾਰ ਸ਼ਾਮ ਤੱਕ, ਰਾਜ ਵਿੱਚ ਕੋਵਿਡ ਟੀਕੇ ਦੀ ਦਿੱਤੀ ਪਹਿਲੀ ਖੁਰਾਕ ਦੀ ਕੁੱਲ ਸੰਖਿਆ 38,48,591 ਹੈ ਅਤੇ ਦੂਜੀ ਖੁਰਾਕ ਦੀ ਗਿਣਤੀ 5,49,898 ਹੈ। ਰਾਜ ਦੇ ਸਿਹਤ ਮੰਤਰੀ ਸ਼੍ਰੀ ਈਤਾਲਾ ਰਾਜੇਂਦਰ ਨੇ ਕਿਹਾ ਕਿ ਰਾਜ ਵਿੱਚ ਮੈਡੀਕਲ ਆਕਸੀਜਨ ਦੀ ਘਾਟ ਨਹੀਂ ਹੈ ਅਤੇ ਅਗਲੇ ਇੱਕ ਹਫਤੇ ਵਿੱਚ ਰਾਜ ਵਿੱਚ ਕੋਵਿਡ ਦੇ ਮਰੀਜ਼ਾਂ ਲਈ 3010 ਵਾਧੂ ਆਕਸੀਜਨ ਬਿਸਤਰੇ ਉਪਲਬਧ ਕਰਵਾਏ ਜਾਣਗੇ। ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ, ਜੋ ਕੋਵੈਕਸਿਨ ਤਿਆਰ ਕਰ ਰਿਹਾ ਹੈ, ਨੇ ਰਾਜ ਨੂੰ ਵੱਧ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਮੁਹੱਈਆ ਕਰਾਉਣ ਦੀ ਤੇਲੰਗਾਨਾ ਸਰਕਾਰ ਦੀ ਬੇਨਤੀ ਦਾ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਰਟੀ-ਪੀਸੀਆਰ ਟੈਸਟ ਵਧਾਏ, ਐੱਚਆਈਟੀਐੱਮ (ਹੋਮ ਆਈਸੋਲੇਸ਼ਨ ਟੈਲੀਮੇਡਸਿਨ ਐਂਡ ਮਾਨੀਟਰਿੰਗ) ਐਪ ਨੂੰ ਮੁੜ ਤੋਂ ਚਾਲੂ ਕਰਨ ਲਈ ਕੋਵਿਡ ਮਰੀਜ਼ਾਂ ਨੂੰ ਟੈਲੀਮੈਡੀਸਨ ਸਹੂਲਤਾਂ ਮੁਹੱਈਆ ਕਰਵਾਉਣ ਜੋ ਘਰੇਲੂ ਆਈਸੋਲੇਸ਼ਨ ਵਿੱਚ ਹਨ।

ਅਸਾਮ: ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦੇ ਦੌਰਾਨ ਅਸਾਮ ਸਰਕਾਰ ਨੇ 8 ਵਜੇ ਤੋਂ ਸਵੇਰੇ 5 ਵਜੇ ਤੱਕ ਅਸਾਮ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਰਾਜ ਵਿੱਚ ਮੰਗਲਵਾਰ ਨੂੰ ਟੀਕੇ ਦੀਆਂ 5 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ। ਸਾਰੇ ਸਕੂਲ ਅਤੇ ਕਾਲਜ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੇ ਉਹਨਾਂ ਜ਼ਿਲ੍ਹਿਆਂ ਵਿੱਚ 15 ਦਿਨਾਂ ਦੀ ਮਿਆਦ ਲਈ ਬੰਦ ਰਹਿਣਗੇ ਜਿਨ੍ਹਾਂ ਵਿੱਚ 300 ਤੋਂ ਵੱਧ ਕੋਵਿਡ-19 ਕੇਸ ਹਨ।

ਮਣੀਪੁਰ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਕਾਰਣ ਤਿੰਨ ਹੋਰ ਮੌਤਾਂ ਹੋਈਆਂ ਹਨ ਜਦੋਂ ਕਿ 175 ਵਿਅਕਤੀਆਂ ਵਿੱਚ ਕੇਸ ਪਾਜ਼ਟਿਵ ਪਾਏ ਗਏ ਹਨ। ਰਾਜ ਵਿੱਚ ਹੁਣ ਤੱਕ 1,39,457 ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਗਵਾਏ ਗਏ ਹਨ।

ਮੇਘਾਲਿਆ: ਮੇਘਾਲਿਆ ਵਿੱਚ ਮੰਗਲਵਾਰ ਨੂੰ ਨੌਵੇਂ ਦਿਨ 100 ਤੋਂ ਵੱਧ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਵੀ ਦਿਨ ਵਿੱਚ ਚਾਰ ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 165 ਹੋ ਗਈ ਹੈ। ਮੰਗਲਵਾਰ ਨੂੰ 147 ਤਾਜ਼ਾ ਕੇਸਾਂ ਦੇ ਆਉਣ ਨਾਲ, ਰਾਜ ਵਿੱਚ ਹੁਣ 1,456 ਐਕਟਿਵ ਕੇਸ ਹਨ। ਰਾਜ ਵਿੱਚ ਮੰਗਲਵਾਰ ਨੂੰ 90 ਲੋਕ ਠੀਕ ਹੋਏ। ਸਿਹਤ ਮੰਤਰੀ ਏ ਐੱਲ ਹੇਕ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ 20 ਮਈ ਤੱਕ ਰਾਜ ਵਿੱਚ ਆਕਸੀਜਨ ਪੈਦਾ ਕਰਨ ਵਾਲੇ ਤਿੰਨ ਪਲਾਂਟ ਲਗਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰ ਦੇਵੇਗਾ। ਰਾਜ ਸਰਕਾਰ ਇਹ ਪਤਾ ਲਗਾਉਣ ਦੀ ਪ੍ਰਕਿਰਿਆ ਵਿੱਚ ਹੈ ਕਿ ਕੋਵਿਡ-19 ਦਾ ਕਿਹੜਾ ਸਟ੍ਰੇਨ ਸਥਿਰ ਵਾਧੇ ਵਿੱਚ ਯੋਗਦਾਨ ਪਾ ਰਿਹਾ ਹੈ ਅਤੇ ਮੇਘਾਲਿਆ ਵਿੱਚ ਮੌਤ ਦੀ ਗਿਣਤੀ ਵਧਾ ਰਿਹਾ ਹੈ।

ਸਿੱਕਿਮ: ਕੇਂਦਰੀ ਰੱਖਿਆ ਮੰਤਰੀ ਨੇ ਰਾਜਪਾਲ ਨਾਲ ਸਿੱਕਿਮ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ। ਸਰਕਾਰੀ ਦਫ਼ਤਰਾਂ ਨੂੰ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਸਿੱਕਿਮ ਵਿੱਚ 9 ਨਵੇਂ ਕੇਸ ਆਏ ਹਨ ਅਤੇ ਦੋ ਹੋਰ ਕੋਵਿਡ ਮੌਤਾਂ ਹੋਈਆਂ ਹਨ। ਨੇਪਾਲ ਨੇ ਦੇਸ਼ ਵਿੱਚ ਕੋਵਿਡ ਦੇ ਵਾਧੇ ਕਾਰਨ ਭਾਰਤ ਨਾਲ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ।

ਤ੍ਰਿਪੁਰਾ: ਪਿਛਲੇ 24 ਘੰਟਿਆਂ ਵਿੱਚ 111 ਕੋਵਿਡ ਪਾਜ਼ਟਿਵਿਟ ਮਾਮਲਿਆਂ ਸਮੇਤ 2 ਦੀ ਮੌਤ ਹੋਣ ਦਾ ਪਤਾ ਲੱਗਿਆ। ਤ੍ਰਿਪੁਰਾ ਹਾਈ ਕੋਰਟ 31 ਮਈ ਤੱਕ ਵਰਚੁਅਲ ਸੁਣਵਾਈ ਕਰੇਗੀ। ਲੋਅਰ ਕੋਰਟ ਵਿੱਚ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋਵੇਗੀ ਪਰ ਅਜਿਹੇ ਕੇਸਾਂ ਦੀ ਸੁਣਵਾਈ ਅਦਾਲਤ ਦੇ ਕਮਰੇ ਵਿੱਚ ਹੋਵੇਗੀ।

ਨਾਗਾਲੈਂਡ: ਮੰਗਲਵਾਰ ਨੂੰ ਨਾਗਾਲੈਂਡ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 207 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸ ਹੁਣ 874 ਹਨ। ਨਾਗਾਲੈਂਡ ਦੀ ਕੈਬਨਿਟ ਨੇ 30 ਅਪ੍ਰੈਲ ਤੋਂ 14 ਮਈ ਤੱਕ ਲੌਕਡਾਊਨ ਵਰਗੇ ਉਪਾਅ ਲਗਾਉਣ ਦਾ ਫੈਸਲਾ ਕੀਤਾ ਹੈ। ਇਕਜੁਟ ਦਿਸ਼ਾ-ਨਿਰਦੇਸ਼ ਕੱਲ੍ਹ ਜਾਰੀ ਕੀਤੇ ਜਾਣਗੇ। ਇਸ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 18 ਸਾਲ ਤੋਂ ਉਪਰ ਵਾਲੇ ਸਾਰੇ ਵਿਅਕਤੀਆਂ ਨੂੰ ਕੋਵਿਡ ਟੀਕਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਕੁੱਲ ਗਿਣਤੀ 351282 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 51936 ਹੈ। ਕੁੱਲ ਮੌਤਾਂ ਦੀ ਗਿਣਤੀ 8630 ਹੈ। ਕੁੱਲ ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) 599384 ਨੂੰ ਲਗਾਇਆ ਗਿਆ ਹੈ। ਦੂਜੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) ਦੇ ਲਾਈ 174908 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੁੱਲ 45 ਸਾਲ ਤੋਂ ਵੱਧ ਉੱਪਰ ਦੇ ਪਹਿਲੀ ਖੁਰਾਕ ਦੇ 2167231 ਲੋਕਾਂ ਨੂੰ ਟੀਕਾ ਦਿੱਤਾ ਗਿਆ ਹੈ, ਅਤੇ ਦੂਜੀ ਖੁਰਾਕ ਨੂੰ 164329 ਲੋਕਾਂ ਤੱਕ ਪਹੁੰਚਾਇਆ ਗਿਆ ਹੈ।

ਚੰਡੀਗੜ੍ਹ: ਲੈਬ ਦੁਆਰਾ ਕੋਵਿਡ-19 ਦੇ ਪੁਸ਼ਟੀ ਕੀਤੇ ਗਏ ਕੇਸ 40350 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 5980 ਹੈ। ਅੱਜ ਤੱਕ ਦੀ ਕੋਵਿਡ-19 ਮੌਤਾਂ ਦੀ ਕੁੱਲ ਗਿਣਤੀ 446 ਹੈ।

ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਹੁਣ ਤੱਕ ਦੀ ਗਿਣਤੀ 91350 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 15151 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1374 ਹੈ।

 

 

ਮਹੱਤਵਪੂਰਨ ਟਵੀਟਸ

 

https://twitter.com/PIBHomeAffairs/status/1387359964264468481

 

https://twitter.com/SetuAarogya/status/1387362355349131264

 

https://twitter.com/MoHFW_INDIA/status/1387304736064524296

 

https://twitter.com/MoHFW_INDIA/status/1387308018690256898

 

 

 


ਫੈਕਟਚੈੱਕ

 

https://twitter.com/PIBFactCheck/status/1387351228833689600

 C:\Users\user\Desktop\narinder\2021\April\12 April\image0039353.jpg

C:\Users\user\Desktop\narinder\2021\April\12 April\image00430I2.jpg

C:\Users\user\Desktop\narinder\2021\April\12 April\image00586A2.jpg

 

 *****

 

ਐੱਮਵੀ/ਏਪੀ



(Release ID: 1714836) Visitor Counter : 158