ਰੱਖਿਆ ਮੰਤਰਾਲਾ

ਡੀ ਆਰ ਡੀ ਓ ਪੀ ਐੱਮ ਕੇਅਰਜ਼ ਫੰਡ ਤਹਿਤ ਤਿੰਨ ਮਹੀਨਿਆਂ ਦੇ ਅੰਦਰ ਅੰਦਰ 500 ਮੈਡੀਕਲ ਆਕਸੀਜਨ ਪਲਾਂਟ ਸਥਾਪਿਤ ਕਰੇਗੀ

Posted On: 28 APR 2021 1:05PM by PIB Chandigarh

ਮੈਡੀਕਲ ਆਕਸੀਜਨ ਪਲਾਂਟ ਤਕਨਾਲੋਜੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਵੱਲੋਂ ਡੀ ਈ ਬੀ ਈ ਐੱਲ ਦੁਆਰਾ ਤੇਜਸ , ਐੱਨ ਸੀ ਏ ਲਈ ਆਨਬੋਰਡ ਆਕਸੀਜਨ ਜਨਰੇਸ਼ਨ ਲਈ ਵਿਕਸਿਤ ਕੀਤੀ ਗਈ ਹੈ । ਰੱਖਿਆ ਖੋਜ ਅਤੇ ਵਿਕਾਸ ਸੰਸਥਾ ਹੁਣ ਕੋਵਿਡ 19 ਮਰੀਜ਼ਾਂ ਲਈ ਆਕਸੀਜਨ ਦੇ ਮੌਜੂਦਾ ਸੰਕਟ ਦੌਰਾਨ ਲੜਾਈ ਵਿੱਚ ਮਦਦ ਕਰੇਗੀ । 100 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਆਕਸੀਜਨ ਵਿਕਸਿਤ ਕੀਤਾ ਗਿਆ ਹੈ । ਇਹ ਪ੍ਰਣਾਲੀ 190 ਮਰੀਜ਼ਾਂ ਨੂੰ 5 ਐੱਲ ਪੀ ਐੱਮ ਦੀ ਵਹਾਅ ਦਰ ਤੇ ਆਕਸੀਜਨ ਮੁਹੱਈਆ ਕਰ ਸਕਦਾ ਹੈ ਅਤੇ 195 ਸਿਲੰਡਰ ਪ੍ਰਤੀ ਦਿਨ ਚਾਰਜ ਕਰ ਸਕਦਾ ਹੈ । ਤਕਨਾਲੋਜੀ ਨੂੰ ਐੱਮ ਐੱਸ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਬੈਂਗਲੋਰ ਅਤੇ ਐੱਮ ਐੱਸ ਟ੍ਰਾਈਡੈਂਟ ਨਿਊਮੈਟਿਕਸ ਪ੍ਰਾਈਵੇਟ ਲਿਮਟਿਡ ਕੋਇੰਬਟੂਰ ਨੂੰ ਤਬਦੀਲ ਕੀਤੀ ਗਈ ਹੈ , ਜੋ ਦੇਸ਼ ਵਿੱਚ ਵੱਖ ਵੱਖ ਹਸਪਤਾਲਾਂ ਵਿੱਚ 380 ਪਲਾਂਟ ਲਗਾਉਣਗੇ । 500 ਐੱਲ ਪੀ ਐੱਮ ਸਮਰੱਥਾ ਵਾਲੇ 120 ਪਲਾਂਟ ਸੀ ਐੱਸ ਆਈ ਆਰ ਨਾਲ ਸੰਬੰਧਤ ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਦੇਹਰਾਦੂਨ ਖੜੇ ਕਰੇਗਾ । 
ਆਕਸੀਜਨ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਇੱਕ ਮਹੱਤਵਪੂਰਨ ਕਲੀਨਿਕਲ ਗੈਸ ਹੈ । ਮੈਡੀਕਲ ਆਕਸੀਜਨ ਪਲਾਂਟ ਤਕਨਾਲੋਜੀ  93±3%  ਕੰਸਨਟ੍ਰੇਸ਼ਨ ਵਾਲੀ ਆਕਸੀਜਨ ਜਨਰੇਟ ਕਰਨ ਦੀ ਸਮਰੱਥਾ ਰੱਖਦੀ ਹੈ । ਜੋ ਹਸਪਤਾਲ ਬੈੱਡਾਂ ਨੂੰ ਸਿੱਧੀ ਸਪਲਾਈ ਕੀਤੀ ਜਾ ਸਕਦੀ ਹੈ ਜਾਂ ਮੈਡੀਕਲ ਆਕਸੀਜਨ ਸਿਲੰਡਰਾਂ ਨੂੰ ਭਰਨ ਲਈ ਵਰਤੀ ਜਾ ਸਕਦੀ ਹੈ । ਇਹ ਪ੍ਰੈਸ਼ਰ ਸਵਿੰਗ ਐਬਜ਼ਾਪਸ਼ਨ ਤਕਨੀਕ (ਪੀ ਐੱਸ ਏ) ਵਰਤਦੀ ਹੈ ਅਤੇ ਵਾਤਾਵਰਣ ਹਵਾ ਵਿੱਚੋਂ ਸਿੱਧੀ ਆਕਸੀਜਨ ਜਨਰੇਟ ਕਰਨ ਲਈ ਮੋਲਿਕਿਊਲਰ ਸੀਵ (ਜ਼ੀਓਲਾਈਟ) ਤਕਨਾਲੋਜੀ ਵਰਤਦੀ ਹੈ ।
ਐੱਮ ਓ ਪੀ ਤਕਨਾਲੋਜੀ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਹਸਪਤਾਲਾਂ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਸਪਲਾਈ ਮੁਹੱਈਆ ਕਰਨ ਲਈ ਲਾਭਦਾਇਕ ਹੋਵੇਗੀ । ਹਸਪਤਾਲ ਆਕਸੀਜਨ ਪਲਾਂਟਾਂ ਨਾਲ ਕਫਾਇਤੀ ਢੰਗ ਨਾਲ ਆਨ ਸਾਈਟ ਮੈਡੀਕਲ ਆਕਸੀਜਨ ਜਨਰੇਟ ਕਰਨ ਯੋਗ ਹੋਣਗੇ ਬਜਾਏ ਹੋਰਨਾਂ ਥਾਵਾਂ ਦੇ ਸਰੋਤਾਂ ਤੇ ਨਿਰਭਰ ਹੋਣਗੇ ।
ਇਸ ਪਲਾਂਟ ਦੀ ਸਥਾਪਨਾ ਆਕਸੀਜਨ ਸਿਲੰਡਰਾਂ ਦੀ ਕਮੀ ਨੂੰ ਹਸਪਤਾਲਾਂ ਦੀ ਨਿਰਭਰਤਾ ਨੂੰ ਟਾਲਦੀ ਹੈ ਵਿਸ਼ੇਸ਼ ਕਰਕੇ ਦੂਰ ਦੁਰਾਡੇ ਅਪਹੁੰਚ ਯੋਗ ਅਤੇ ਉਚਾਈ ਵਾਲੇ ਇਲਾਕਿਆਂ ਵਿੱਚ । ਐੱਮ ਓ ਪੀ ਪਹਿਲਾਂ ਹੀ ਉੱਤਰ ਪੂਰਬ ਅਤੇ ਲੇਹ ਲੱਦਾਖ਼ ਖੇਤਰ ਵਿੱਚ ਫ਼ੌਜ ਦੇ ਕੁਝ ਟਿਕਾਣਿਆਂ ਤੇ ਸਥਾਪਿਤ ਕੀਤੇ ਗਏ ਹਨ । ਇਹ ਪਲਾਂਟ ਆਈ ਐੱਸ ਓ 1008 , ਯੂਰਪੀ , ਅਮਰੀਕਾ ਤੇ ਭਾਰਤੀ ਫਰਮਾਕੋਪੀਆ ਦੇ ਅੰਤਰਰਾਸ਼ਟਰੀ ਮਾਣਕਾਂ ਨਾਲ ਮੇਲ ਖਾਂਦਾ ਹੈ । 5 ਪਲਾਂਟ ਜੋ ਦਿੱਲੀ / ਐੱਨ ਸੀ ਆਰ ਖੇਤਰ ਵਿੱਚ ਲਗਾਏ ਜਾਣੇ ਹਨ , ਉਹਨਾਂ ਲਈ ਥਾਵਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ  ਹਨ ।
ਡੀ ਆਰ ਡੀ ਓ ਨੇ ਪਹਿਲਾਂ ਹੀ 380 ਮੈਡੀਕਲ ਆਕਸੀਜਨ ਪਲਾਂਟ ਬਣਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ 332 ਸਪਲਾਈ ਆਰਡਰ ਐੱਮ ਐੱਸ ਟਾਟਾ ਐਡਵਾਂਸਡ ਸਿਸਟਮ ਬੈਂਗਲੋਰ ਅਤੇ 48 ਐੱਮ ਐੱਸ ਟ੍ਰਾਈਡੈਂਟ ਨਿਊਮੈਟਿਕਸ ਪ੍ਰਾਈਵੇਟ ਲਿਮਟਿਡ ਕੋਇੰਬਟੂਰ ਨੂੰ ਜਾਰੀ ਕੀਤੇ ਹਨ । ਇਹਨਾਂ ਦੋਹਾਂ ਵੱਲੋਂ ਪੀ ਐੱਮ ਕੇਅਰਜ਼ ਫੰਡ ਤਹਿਤ 125 ਪਲਾਂਟ ਪ੍ਰਤੀ ਮਹੀਨਾ ਲਗਾਉਣ ਦਾ ਟੀਚਾ ਹੈ । ਇਸ ਨਾਲ ਇਹਨਾਂ 500 ਮੈਡੀਕਲ ਆਕਸੀਜਨ ਪਲਾਂਟਾਂ ਦਾ ਤਿੰਨ ਮਹੀਨਿਆਂ ਦੇ  ਅੰਦਰ ਅੰਦਰ ਲਗਾਏ ਜਾਣ ਦੀ ਸੰਭਾਵਨਾ ਹੈ । 
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ 19 ਮਰੀਜ਼ਾਂ ਲਈ ਬਹੁਤ ਜ਼ਰੂਰੀ ਆਕਸੀਜਨ ਜਨਰੇਟ ਕਰਨ ਲਈ ਐੱਮ ਓ ਪੀ ਤਕਨਾਲੋਜੀ ਵਰਤਣ ਲਈ ਡੀ ਆਰ ਡੀ ਓ ਦੀ ਸ਼ਲਾਘਾ ਕੀਤੀ ਹੈ । ਇਹ ਮੌਜੂਦਾ ਸੰਕਟ ਤੇ ਕਾਬੂ ਪਾਉਣ ਵਿੱਚ ਮਦਦ ਕਰੇਗੀ । ਸਕੱਤਰ ਰੱਖਿਆ ਖੋਜ ਤੇ ਵਿਕਾਸ ਸੰਸਥਾ ਦੇ ਚੇਅਰਮੈਨ ਡੀ ਆਰ ਡੀ ਓ ਸ਼੍ਰੀ ਸਤੀਸ਼ ਰੈੱਡੀ ਨੇ ਹਸਪਤਾਲਾਂ ਅਤੇ ਹੋਰ ਸਿਹਤ ਏਜੰਸੀਆਂ ਨੂੰ ਤਕਨਾਲੋਜੀ ਦੀ ਵਰਤੋਂ ਲਈ ਡੀ ਆਰ ਡੀ ਓ ਦੀ ਸਹਾਇਤਾ ਦਾ ਭਰੋਸਾ ਦਿੱਤਾ ਹੈ ।


 

******************************



ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ 
 



(Release ID: 1714751) Visitor Counter : 200