ਰੱਖਿਆ ਮੰਤਰਾਲਾ

ਭਾਰਤੀ ਸੈਨਾ ਕੋਵਿਡ ਤੋਂ ਪ੍ਰਭਾਵਤ ਬਜ਼ੁਰਗਾਂ ਦੀ ਤੰਦਰੁਸਤੀ ਲਈ ਵਚਨਬੱਧ ਹੈ

प्रविष्टि तिथि: 27 APR 2021 6:42PM by PIB Chandigarh

ਭਾਰਤੀ ਸੈਨਾ ਬਜ਼ੁਰਗਾਂ ਅਤੇ ਉਨ੍ਹਾਂ ਤੇ ਨਿਰਭਰ ਲੋਕਾਂ ਵਿਚ ਕੋਵਿਡ ਦੇ ਕੇਸਾਂ ਵਿਚ ਵਾਧੇ ਕਾਰਨ ਆਪਣੀ ਡਾਕਟਰੀ ਸਮਰੱਥਾ ਨੂੰ ਵਧਾਉਣ ਲਈ ਕਈ ਕਦਮ ਉਠਾ ਰਹੀ ਹੈ। ਇਨ੍ਹਾਂ ਮੁਸ਼ਕਲ ਭਰੇ ਸਮਿਆਂ ਵਿਚ, ਭਾਰਤੀ ਸੈਨਾ ਆਪਣੇ ਬਜ਼ੁਰਗਾਂ ਨੂੰ ਕੋਵਿਡ ਦੀ ਦੇਖਭਾਲ ਅਤੇ ਇਲਾਜ ਦੇਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਸੈਨਾ ਦੀ ਨੇੜਲੀ ਸਹੂਲਤ ਤਕ ਪਹੁੰਚ ਕਰ ਸਕਦੇ ਹਨ। 

ਡਾਇਰੈਕਟੋਰੇਟ ਆਫ਼ ਇੰਡੀਅਨ ਆਰਮੀ ਵੈਟਰਨਜ਼, ਈਸੀਐਚਐਸ ਅਤੇ ਏਰੀਆ ਅਤੇ ਸਬ ਏਰੀਆ ਦੇ ਮੁੱਖ ਦਫਤਰ ਦੇ ਨਾਲ ਮਿਲ ਕੇ ਵੈਟਰਨਜ਼ ਅਤੇ ਉਨ੍ਹਾਂ ਤੇ  ਨਿਰਭਰ ਲੋਕਾਂ ਦੀ ਸਹਾਇਤਾ ਲਈ ਨਿਰੰਤਰ ਤਾਲਮੇਲ ਕਰ ਰਿਹਾ ਹੈ। ਕੋਵਿਡ ਤੋਂ ਪ੍ਰਭਾਵਿਤ ਬਜ਼ੁਰਗਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਡਾਕਟਰੀ ਸਲਾਹ ਅਤੇ ਦਾਖਲੇ ਲਈ ਸੇਧ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਦਿੱਲੀ ਵਿਖੇ ਬੇਸ ਹਸਪਤਾਲ ਅਤੇ ਸਾਰੇ ਮਿਲਟਰੀ ਸਟੇਸ਼ਨਾਂ ਦੇ ਸਰਵਿਸ ਹਸਪਤਾਲ ਵੱਧ ਤੋਂ ਵੱਧ ਵੈਟਰਨਜ਼ ਨੂੰ ਸਾਂਭਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਬੈੱਡਾਂ ਦੀ ਉਪਲੱਬਧਤਾ ਵਧਾਉਣ ਦੇ ਕੰਮ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਆਪਣੀ ਸਮਰੱਥਾ ਵਧਾ ਰਹੇ ਹਨ।

ਹਾਲਾਂਕਿ ਕੋਵਿਡ ਪ੍ਰਭਾਵਿਤ ਵੈਟਰਨਜ਼ ਦੀਆਂ ਜਰੂਰਤਾਂ ਦੀ ਪੂਰਤੀ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਇਸ ਲਈ ਦਿਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰ ਵਿਚ ਹੀ ਰਹਿਣ ਅਤੇ ਸਾਰੀਆਂ ਸੁਰੱਖਿਆ ਸਾਵਧਾਨੀਆਂ ਅਤੇ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਦਿਆਂ ਮਹਾਮਾਰੀ ਨਾਲ ਨਜਿੱਠਣ ਵਿਚ ਦ੍ਰਿੜ ਰਹਿਣ। ਵੱਖ-ਵੱਖ ਸਟੇਸ਼ਨਾਂ ਦੇ ਕਰਨਲ ਵੈਟਰਨਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੌਵਿਡ ਸਥਿਤੀ ਬਾਰੇ ਈਐਸਐਮ ਸੈੱਲਾਂ ਨਾਲ ਸੰਪਰਕ ਬਣਾਈ ਰੱਖਣ ਅਤੇ ਐਮਰਜੈਂਸੀ ਨੰਬਰਾਂ ਨੂੰ ਹਰ ਸਟੇਸ਼ਨ 'ਤੇ 24 ਘੰਟੇ ਕਾਰਜਸ਼ੀਲ ਰੱਖਣ ਲਈ ਸਰਗਰਮ ਕੀਤਾ ਗਿਆ ਹੈ। ਭਾਰਤੀ ਸੈਨਾ ਦੀਆਂ ਸਾਰੀਆਂ ਕੋਵਿਡ ਹੈਲਪਲਾਈਨਾਂ ਦੀ ਸੰਪਰਕ ਜਾਣਕਾਰੀ www.indianarmyveterans.gov.in ਤੇ ਉਪਲਬਧ ਹੈ। 

-----------------------------------

ਏ ਏ /ਬੀ ਐਸ ਸੀ


(रिलीज़ आईडी: 1714475) आगंतुक पटल : 174
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil