ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਚੰਡੀਗੜ੍ਹ , ਪੰਜਾਬ , ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ 13 ਵੱਖ ਵੱਖ ਥਾਵਾਂ ਤੇ ਖੂਨਦਾਨ ਕੈਂਪਾਂ ਦੀ ਇੱਕ ਕੜੀ ਦਾ ਉਦਘਾਟਨ ਕੀਤਾ
ਦੇਸ਼ 2020 ਦੇ ਮੁਕਾਬਲੇ ਮਾਨਸਿਕ ਅਤੇ ਸਰੀਰਿਕ ਤੌਰ ਤੇ ਵਧੇਰੇ ਤਜ਼ਰਬੇ ਨਾਲ ਮਹਾਮਾਰੀ ਨੂੰ ਹਰਾਉਣ ਲਈ ਜਿ਼ਆਦਾ ਚੰਗੀ ਤਰ੍ਹਾਂ ਤਿਆਰ ਹੈ
Posted On:
27 APR 2021 4:37PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ , ਵਿਗਿਆਨ ਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੀ ਹਾਜ਼ਰੀ ਵਿੱਚ ਇੱਕ ਵੈਬੀਨਾਰ ਰਾਹੀਂ ਚੰਡੀਗੜ੍ਹ , ਪੰਜਾਬ , ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ 13 ਵੱਖ ਵੱਖ ਥਾਵਾਂ ਤੇ ਖੂਨਦਾਨ ਕੈਂਪਾਂ ਦੀ ਇੱਕ ਕੜੀ ਦਾ ਉਦਘਾਟਨ ਕੀਤਾ ।
ਖੂਨਦਾਨ ਕੈਂਪਾਂ ਦਾ ਆਯੋਜਨ ਕੰਪੀਟੈਂਟ ਫਾਊਂਡੇਸ਼ਨ ਨੇ ਵੱਖ ਵੱਖ ਐਸੋਸੀਏਸ਼ਨਾਂ , ਐੱਨ ਜੀ ਓਜ਼ ਅਤੇ ਬਲੱਡ ਬੈਂਕਾਂ ਦੀ ਸਹਾਇਤਾ ਨਾਲ ਕੀਤਾ ਹੈ ਤਾਂ ਜੋ ਕੋਵਿਡ ਮਹਾਮਾਰੀ ਦੌਰਾਨ ਲੋੜੀਂਦੀ ਖੂਨ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ ।
ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕੋਵਿਡ 19 ਮਹਾਮਾਰੀ ਕਾਰਨ ਪੈਦਾ ਹੋਈ ਖੂਨ ਦੀ ਲੋੜ ਨੂੰ ਪੂਰਾ ਕਰਨ ਲਈ ਵਧੇਰੇ ਮਜ਼ਬੂਤੀ ਅਤੇ ਵਿਸਥਾਰ ਨਾਲ ਖੂਨਦਾਨ ਕੈਂਪਾਂ ਨੂੰ ਆਯੋਜਿਤ ਕਰਨ ਲਈ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ । ਉਹਨਾਂ ਕਿਹਾ ਕਿ ਖੂਨਦਾਨ ਕਰਨਾ ਦਾਨੀ ਖੁੱਦ ਲਈ ਕਈ ਤਰ੍ਹਾਂ ਫਾਇਦੇਮੰਦ ਹੁੰਦਾ ਹੈ , ਜਦਕਿ ਸਮੁੱਚੀ ਮਨੁੱਖਤਾ ਲਈ ਇੱਕ ਵੱਡੀ ਸਹਾਇਤਾ ਹੁੰਦੀ ਹੈ । ਇਸ ਪਵਿੱਤਰ ਕੰਮ ਲਈ ਹੋਰ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਆਪੋ ਆਪਣੇ ਜਨਮਦਿਨ ਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਖੂਨਦਾਨ ਕਰਨ ਲਈ ਆਖਿਆ । ਉਹਨਾਂ ਕਿਹਾ ਕਿ ਉਹਨਾਂ ਦੀ ਸਲਾਹ ਅਨੁਸਾਰ ਖੂਨਦਾਨ ਕਰਨਾ ਬਹੁਤ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਨ ਤੋਂ ਵੀ ਪਵਿੱਤਰ ਹੈ ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਵਰੀ 2021 ਵਿੱਚ ਦੇਸ਼ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਲਾਂਚ ਕੀਤੀ ਸੀ । ਜਿਸ ਨੂੰ ਹੁਣ ਹੋਰ ਤੇਜ਼ ਕਰਦਿਆਂ ਪਹਿਲੀ ਮਈ ਤੋਂ ਨੌਜਵਾਨਾਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ । ਉਹਨਾਂ ਇਹ ਵੀ ਕਿਹਾ ਕਿ 2021 ਵਿੱਚ ਦੇਸ਼ 2020 ਦੇ ਮੁਕਾਬਲੇ ਮਾਨਸਿਕ ਅਤੇ ਸਰੀਰਿਕ ਤੌਰ ਤੇ ਵਧੇਰੇ ਤਜ਼ਰਬੇ ਨਾਲ ਮਹਾਮਾਰੀ ਨੂੰ ਹਰਾਉਣ ਲਈ ਜਿ਼ਆਦਾ ਚੰਗੀ ਤਰ੍ਹਾਂ ਤਿਆਰ ਹੈ । ਉਹਨਾਂ ਨੇ ਇਸ ਸੱਚਾਈ ਦੀ ਵੀ ਪ੍ਰਸ਼ੰਸਾ ਕੀਤੀ ਕਿ ਖੂਨਦਾਨ ਕੈਂਪ ਸਾਰੇ ਕੋਵਿਡ ਪ੍ਰੋਟੋਕੋਲ , ਦਿਸ਼ਾ ਨਿਰਦੇਸ਼ ਅਤੇ ਐੱਸ ਓ ਪੀਜ਼ ਦੀ ਪਾਲਣਾ ਕਰਦਿਆਂ ਆਯੋਜਿਤ ਕੀਤੇ ਗਏ ਹਨ । ਉਹਨਾਂ ਕਿਹਾ ਖੂਨਦਾਨ ਮੁਹਿੰਮ ਨੌਜਵਾਨਾਂ ਦੇ ਟੀਕਾਕਰਨ ਤੋਂ ਪਹਿਲਾਂ ਚਲਾਈ ਜਾ ਰਹੀ ਹੈ, ਜੋ ਪ੍ਰਸ਼ੰਸਾ ਯੋਗ ਹੈ ਕਿਉਂਕਿ ਟੀਕਾਕਰਨ ਮੁਹਿੰਮ ਤੋਂ ਬਾਅਦ 2 ਮਹੀਨਿਆਂ ਲਈ ਖੂਨਦਾਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
ਕੰਪੀਟੈਂਟ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਸੰਜੇ ਟੰਡਨ ਨੇ ਕਿਹਾ ਕਿ ਇਸ ਸਾਲ ਫਾਊਂਡੇਸ਼ਨ ਨੇ ਚੰਡੀਗੜ੍ਹ ਦੇ ਤਿੰਨ ਸ਼ਹਿਰਾਂ ਤੋਂ ਬਾਹਰੀ ਖੇਤਰ ਦੇ 13 ਵੱਖ ਵੱਖ ਥਾਵਾਂ ਤੇ ਖੂਨਦਾਨ ਕੈਂਪ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਵਿਡ ਮਹਾਮਾਰੀ ਦੌਰਾਨ ਖੂਨ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ । ਉਹਨਾਂ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਪੀਲ ਕੀਤੀ ਕਿ ਇਸ ਘੋਰ ਸੰਕਟ ਵਿੱਚ ਖੂਨਦਾਨ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ , ਕਿਉਂਕਿ ਖੂਨ ਦੀ ਸਪਲਾਈ ਬਹੁਤ ਮੁਸ਼ਕਿਲ ਹੋ ਗਈ ਹੈ । ਇਸ ਲਈ ਉਹਨਾਂ ਨੇ ਇਸ ਪਵਿੱਤਰ ਕੰਮ ਦੇ ਇੱਕ ਹਿੱਸੇ ਵਜੋਂ ਲੋਕਾਂ ਨੂੰ ਵਿਸ਼ੇਸ਼ਕਰ ਨੌਜਵਾਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ।
*************************
ਐੱਮ ਵੀ / ਏ ਐੱਸ
(Release ID: 1714453)
Visitor Counter : 147