ਵਣਜ ਤੇ ਉਦਯੋਗ ਮੰਤਰਾਲਾ

ਆਸਟ੍ਰੇਲੀਆ , ਭਾਰਤ , ਜਾਪਾਨ ਦੇ ਵਪਾਰ ਮੰਤਰੀਆਂ ਨੇ ਸਪਲਾਈ ਚੇਨ ਲਚਕੀਲੀ ਪਹਿਲਕਦਮੀ ਲਾਂਚ ਕਰਨ ਲਈ ਸਾਂਝਾ ਬਿਆਨ ਜਾਰੀ ਕੀਤਾ

Posted On: 27 APR 2021 4:50PM by PIB Chandigarh

ਭਾਰਤ , ਆਸਟ੍ਰੇਲੀਆ ਤੇ ਜਾਪਾਨ ਦੇ ਵਪਾਰ ਮੰਤਰੀਆਂ ਨੇ 27—04—2021 ਨੂੰ ਵਰਚੂਅਲੀ ਸਪਲਾਈ ਚੇਨ ਲਚਕੀਲੀ ਪਹਿਲਕਦਮੀ ਨੂੰ ਰਸਮੀ ਤੌਰ ਤੇ ਲਾਂਚ ਕੀਤਾ ਹੈ । ਤ੍ਰਿਕੋਣੀ ਮੰਤਰਾਲਾ ਮੀਟਿੰਗ ਵਿੱਚ ਅਪਣਾਏ ਜਾਣ ਵਾਲੇ ਸਾਂਝੇ ਬਿਆਨ ਦਾ ਪਾਠ ਹੇਠਾਂ ਦਿੱਤਾ ਗਿਆ ਹੈ :—
1.   ਸ਼੍ਰੀ ਡੈਨ ਤੇਹਾਨ ਆਸਟ੍ਰੇਲੀਆ ਦੇ ਵਪਾਰ , ਸੈਰ ਸਪਾਟਾ ਤੇ ਨਿਵੇਸ਼ ਮੰਤਰੀ , ਸ਼੍ਰੀ ਪੀਯੂਸ਼ ਗੋਇਲ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਅਤੇ ਸ਼੍ਰੀ ਕਾਜੀਆਮਾ ਹੇਰੋਸ਼ੀ ਜਾਪਾਨ ਦੇ ਅਰਥਚਾਰਾ , ਵਪਾਰ ਅਤੇ ਉਦਯੋਗ ਮੰਤਰੀ ਨੇ 27 ਅਪ੍ਰੈਲ 2021 ਨੂੰ ਇੱਕ ਮੰਤਰਾਲਿਆਂ ਦੀ ਵੀਡੀਓ ਕਾਨਫਰੰਸ ਕੀਤੀ ਹੈ ।
2.   ਮੰਤਰੀਆਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਕੋਵਿਡ 19 ਮਹਾਮਾਰੀ ਵਿੱਚ ਲੋਕਾਂ ਦੀਆਂ ਜਾਨਾਂ ਜਾਣ , ਰੋਜ਼ੀ ਰੋਟੀ ਅਤੇ ਅਰਥਚਾਰੇ ਉੱਪਰ ਬੇਮਿਸਾਲ ਅਸਰ ਹੋਇਆ ਹੈ ਅਤੇ ਮਹਾਮਾਰੀ ਨੇ ਵਿਸ਼ਵ ਤੇ ਖੇਤਰੀ ਪੱਧਰ ਤੇ ਸਪਲਾਈ ਚੇਨ ਦੇ ਕਮਜ਼ੋਰ ਬਿੰਦੂ ਸਾਹਮਣੇ ਲਿਆਂਦੇ ਹਨ । ਮੰਤਰੀਆਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸਪਲਾਈ ਚੇਨਜ਼ ਕਈ ਤਰ੍ਹਾਂ ਦੇ ਪਹਿਲੂਆਂ ਕਰਕੇ ਕਮਜ਼ੋਰ ਹੋਏ ਹਨ ।
3.   ਪਿਛਲੇ ਸਾਲ ਸਤੰਬਰ ਤੋਂ ਆਸਟ੍ਰੇਲੀਆ , ਭਾਰਤ ਤੇ ਜਾਪਾਨ ਵਿਚਾਲੇ ਉੱਚ ਪੱਧਰੀ ਵਿਚਾਰ ਵਟਾਂਦਰੇ ਦੇ ਅਧਾਰ ਤੇ ਮੰਤਰੀਆਂ ਨੇ ਸਪਲਾਈ ਚੇਨ ਦੀਆਂ ਰੁਕਾਵਟਾਂ ਤੋਂ ਬਚਣ ਲਈ ਜੋਖਿਮ ਪ੍ਰਬੰਧਨ ਅਤੇ ਨਿਰੰਤਰਤਾ ਦੀਆਂ ਯੋਜਨਾਵਾਂ ਦੇ ਮਹੱਤਵ ਨੂੰ ਨੋਟ ਕੀਤਾ ਅਤੇ ਲਚਕੀਲੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ । ਸੰਭਾਵਿਤ ਨੀਤੀਗਤ ਉਪਾਵਾਂ ਵਿੱਚ ਜੋ ਕੁਝ ਸ਼ਾਮਲ ਹੋ ਸਕਦਾ ਹੈ , ਉਹ ਹੈ 1. ਡਿਜੀਟਲ ਤਕਨਾਲੋਜੀ ਦੀ ਵਧੀਆ ਵਰਤੋਂ ਦੀ ਸਹਾਇਤਾ ਅਤੇ 2.  ਵਪਾਰ ਅਤੇ ਨਿਵੇਸ਼ ਵਿਭਿੰਨਤਾ ਦਾ ਸਮਰਥਨ ਕਰਨਾ ।
4.   ਮੰਤਰੀਆਂ ਨੇ ਸਪਲਾਈ ਚੇਨ ਲਚਕੀਲੀ ਪਹਿਲਕਦਮੀ ਲਾਂਚ ਕੀਤੀ ਹੈ । ਮੰਤਰੀਆਂ ਨੇ ਅਧਿਕਾਰੀਆਂ ਨੂੰ ਐੱਸ ਸੀ ਆਰ ਆਈ ਦੇ ਸ਼ੁਰੂਆਤੀ ਪ੍ਰਾਜੈਕਟਾਂ ਵਜੋਂ ਹੇਠ ਲਿਖੇ ਕਦਮਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ : 1. ਸਪਲਾਈ ਚੇਨ ਲਚਕੀਲੇਪਣ ਬਾਰੇ ਵਧੀਆ ਅਭਿਆਸਾਂ ਨੂੰ ਸਾਂਝੇ ਕਰਨਾ । 2.  ਨਿਵੇਸ਼ ਉਤਸ਼ਾਹਿਤ ਈਵੇਂਟਸ ਆਯੋਜਿਤ ਕਰਨੀਆਂ ਅਤੇ ਭਾਗੀਦਾਰਾਂ ਨੂੰ ਮੌਕੇ ਮੁਹੱਈਆ ਕਰਨ ਲਈ ਖਰੀਦਦਾਰ ਵਿਕਰੇਤਾ ਮੈਚਿੰਗ ਈਵੈਂਟਸ ਕਰਨੀਆਂ ਤਾਂ ਜੋ ਉਹਨਾਂ ਦੇ ਸਪਲਾਈ ਚੇਨਜ਼ ਦੀ ਵਿਭਿੰਨਤਾ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕੇ ।
5.   ਮੰਤਰੀਆਂ ਨੇ ਘੱਟੋ ਘੱਟ ਸਾਲ ਵਿੱਚ ਇੱਕ ਵਾਰ ਐੱਸ ਸੀ ਆਰ ਆਈ ਨੂੰ ਲਾਗੂ ਕਰਨ ਲਈ ਸਿਹਤ ਦੇ ਨਾਲ ਨਾਲ ਪਹਿਲਕਦਮੀ ਦਾ ਵਿਕਾਸ ਕਿਵੇਂ ਕਰਨਾ ਹੈ , ਬਾਰੇ ਸਲਾਹ ਮਸ਼ਵਰਾ ਕਰਨ ਲਈ ਇੱਕ ਵਾਰ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ । ਮੰਤਰੀਆਂ ਨੇ ਪਹਿਲਕਦਮੀ ਲਈ ਵਿਦਵਾਨਾਂ ਅਤੇ ਕਾਰੋਬਾਰ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਨੋਟ ਕੀਤਾ ਹੈ । ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਪਹਿਲਕਦਮੀ ਨੂੰ ਅੱਗੇ ਲਿਜਾਣ ਲਈ ਜਿੰਨੀ ਜਲਦੀ ਮਿਲਣ ਦੀ ਲੋੜ ਹੋਵੇ ਮਿਲਣ ਦੇ ਨਿਰਦੇਸ਼ ਦਿੱਤੇ ਹਨ । ਐੱਸ ਸੀ ਆਰ ਆਈ ਖੇਤਰ ਵਿੱਚ ਮਜ਼ਬੂਤ , ਟਿਕਾਉਣਯੋਗ , ਸੰਤੂਲਿਤ ਤੇ ਸਮੁੱਚੇ ਵਿਕਾਸ ਦੇ ਮੱਦੇਨਜ਼ਰ ਸਪਲਾਈ ਚੇਨ ਲਚਕੀਲੇਪਣ ਦੇ ਗੋਲੇ ਨੂੰ ਵਧਾਉਣ ਦਾ ਟੀਚਾ ਰੱਖਦੀ ਹੈ । ਮੰਤਰੀ ਇਸ ਗੱਲ ਤੇ ਵੀ ਸਹਿਮਤ ਸਨ ਕਿ ਜੇ ਲੋੜ ਪਵੇ ਤਾਂ ਆਪਸੀ ਸਹਿਮਤੀ ਦੇ ਅਧਾਰ ਤੇ ਐੱਸ ਸੀ ਆਰ ਆਈ ਦਾ ਵਿਸਥਾਰ ਆਉਂਦੇ ਸਮੇਂ ਵਿੱਚ ਕੀਤਾ ਜਾ ਸਕਦਾ ਹੈ  ।
ਪਹਿਲਕਦਮੀ ਨੂੰ ਤੇਜ਼ੀ ਨਾਲ ਅੱਗੇ ਲਿਜਾਣ ਲਈ ਮੰਤਰੀਆਂ ਨੇ 4 ਮਹੀਨਿਆਂ ਬਾਅਦ ਇੱਕ ਵਾਰ ਤ੍ਰਿਕੋਣੀ ਮੰਤਰਾਲਾ ਮੀਟਿੰਗ ਆਯੋਜਿਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ।

 

***************************

 

ਵਾਈ ਬੀ / ਐੱਸ ਐੱਸ



(Release ID: 1714451) Visitor Counter : 231