ਰੇਲ ਮੰਤਰਾਲਾ
ਪਹਿਲੀ ਆਕਸੀਜਨ ਐਕਸਪ੍ਰੈੱਸ ਮੁੰਬਈ ਪਹੁੰਚੀ
3 ਆਕਸੀਜਨ ਟੈਂਕਰ ਦੇ ਨਾਲ ਰੋ-ਰੋ ਸਰਵਿਸ ਅੱਜ ਮਹਾਰਾਸ਼ਟਰ ਦੇ ਕਲੰਬੋਲੀ ਪਹੁੰਚੀ
Posted On:
26 APR 2021 5:42PM by PIB Chandigarh
ਤਰਲ (ਲਿਕਵਿਡ) ਮੈਡੀਕਲ ਆਕਸੀਜਨ (ਐੱਲਐੱਮਓ) ਨਾਲ ਭਰੇ ਤਿੰਨ ਟੈਂਕਰਾਂ ਦੇ ਨਾਲ ਰੋ-ਰੋ ਸਰਵਿਸ 25 ਅਪ੍ਰੈਲ, 2021 ਨੂੰ 18.03 ਵਜੇ ਗੁਜਰਾਤ ਦੇ ਹਾਪਾ ਤੋਂ ਰਵਾਨਾ ਹੋਈ ਅਤੇ 26 ਅਪ੍ਰੈਲ, 2021 ਨੂੰ ਸਵੇਰੇ 11.25 ਵਜੇ ਮਹਾਰਾਸ਼ਟਰ ਦੇ ਕਲੰਬੋਲੀ ਪਹੁੰਚੀ। ਆਕਸੀਜਨ ਐਕਸਪ੍ਰੈੱਸ ਦੀ ਨਿਰਵਿਘਨ ਅਤੇ ਤੇਜ਼ ਆਵਾਜਾਈ ਲਈ ਉਸ ਨੂੰ ਗ੍ਰੀਨ ਕੌਰੀਡੋਰ ਮੁਹੱਈਆ ਕਰਾਇਆ ਗਿਆ। ਰੇਲ ਮੰਤਰਾਲੇ ਦੁਆਰਾ ਸੰਚਾਲਿਤ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਾਹੀਂ ਦੇਸ਼ ਭਰ ਵਿੱਚ ਕੋਵਿਡ-19 ਰੋਗੀਆਂ ਦੇ ਇਲਾਜ ਦੇ ਲਈ ਮੈਡੀਕਲ ਆਕਸੀਜਨ ਉਪਲੱਬਧ ਕਰਾਈ ਜਾ ਰਹੀ ਹੈ।
ਆਕਸੀਜਨ ਐਕਸਪ੍ਰੈੱਸ ਨੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ 860 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਇਹ ਟੈਂਕਰ ਲਗਭਗ 44 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਪਹੁੰਚੇ ਹਨ। ਆਕਸੀਜਨ ਐਕਸਪ੍ਰੈੱਸ ਦੀ ਸੁਚਾਰੂ ਆਵਾਜਾਈ ਲਈ ਕਲੰਬੋਲੀ ਗੁਡਸ ਸ਼ੈਡ ਵਿੱਚ ਜ਼ਰੂਰੀ ਵਿਵਸਥਾ ਕੀਤੀ ਗਈ ਹੈ। ਆਕਸੀਜਨ ਐਕਸਪ੍ਰੈੱਸ ਸਾਰੇ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਪਾ ਵਿੱਚ ਵੀਰਮਗਾਮ, ਅਹਿਮਦਾਬਾਦ, ਵਡੋਦਰਾ, ਸੂਰਤ, ਵਸਈ ਰੋਡ ਅਤੇ ਭਿਵੰਡੀ ਰੋਡ ਤੋਂ ਕਲੰਬੋਲੀ ਪਹੁੰਚੀ ਹੈ। ਇਨ੍ਹਾ ਆਕਸੀਜਨ ਟੈਂਕਰਾਂ ਦੀ ਸਪਲਾਈ ਮੈਸਰਸ ਰਿਲਾਇੰਸ ਇੰਡਸਟ੍ਰੀਜ, ਜਾਮਨਗਰ ਦੁਆਰਾ ਕੀਤੀ ਗਈ ਹੈ।
ਰੇਲਵੇ ਨੇ ਹੁਣ ਤੱਕ ਮੁੰਬਈ ਨਾਗਪੁਰ-ਨਾਸਿਕ ਹੁੰਦੇ ਹੋਏ ਵਿਜਾਗ ਤੱਕ ਅਤੇ ਲਖਨਊ ਤੋਂ ਬੋਕਾਰੋ ਅਤੇ ਉਸ ਦੀ ਵਾਪਸੀ ਲਈ ਆਕਸੀਜਨ ਐਕਸਪ੍ਰੈੱਸ ਚਲਾਈ ਹੈ। ਅਤੇ ਲਗਭਗ 150 ਟਨ ਤਰਲ ਆਕਸੀਜਨ 25.4.2021 ਤੱਕ ਪਹੁੰਚਾਈ ਗਈ ਹੈ। ਦੇਸ਼ ਦੇ ਦੂਜੇ ਹਿੱਸਿਆਂ ਲਈ ‘ਆਕਸੀਜਨ ਐਕਸਪ੍ਰੈੱਸ’ ਵੀ ਚਲਾਈ ਜਾ ਰਹੀ ਹੈ ਅਤੇ ਅੱਗੇ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
*****
ਡੀਜੇਐੱਨ/ਐੱਮਕੇਵੀ
(Release ID: 1714378)
Visitor Counter : 174