ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਹੈਲੀਕਾਪਟਰ ਇੰਜਣ ਇਸਤੇਮਾਲ ਲਈ ਸਿੰਗਲ ਕ੍ਰਿਸਟਲ ਬਲੇਡ ਵਿਕਸਿਤ ਕੀਤੇ ਹਨ

Posted On: 26 APR 2021 4:29PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਨੇ ਸਿੰਗਲ ਕ੍ਰਿਸਟਲ ਬਲੇਡ ਤਕਨਾਲੋਜੀ ਵਿਕਸਿਤ ਕੀਤੀ ਹੈ ਅਤੇ ਇਹਨਾਂ ਵਿੱਚੋਂ 60 ਬਲੇਡਾਂ ਨੂੰ ਹਿੰਦੂਸਤਾਨ ਏਅਰੋਨੋਟਿਕਸ ਲਿਮਟਿਡ (ਐੱਚ ਏ ਐੱਲ) ਨੂੰ ਹੈਲੀਕਾਪਟਰ ਇੰਜਣ ਐਪਲੀਕੇਸ਼ਨ ਲਈ ਆਪਣੇ ਸਵਦੇਸ਼ੀ ਹੈਲੀਕਾਪਟਰ ਵਿਕਸਿਤ ਪ੍ਰੋਗਰਾਮ ਦੇ ਹਿੱਸੇ ਵਜੋਂ ਸਪਲਾਈ ਕੀਤੇ ਹਨ । ਡੀ ਆਰ ਡੀ ਓ ਦੀ ਮੁੱਖ ਲੈਬਾਰਟਰੀ , ਡਿਫੈਂਸ ਮੈਟਲਰਜੀਕਲ ਰਿਸਰਚ ਲੈਬਾਰਟਰੀ (ਡੀ ਐੱਮ ਆਰ ਆਈ) ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਨਿੱਕਲ ਅਧਾਰਿਤ ਸੂਪਰ ਧਾਤੂ ਵਰਤਦਿਆਂ ਸਿੰਗਲ ਕ੍ਰਿਸਟਲ ਹਾਈ ਪ੍ਰੈਸ਼ਰ ਟ੍ਰਿਬਾਈਨ ਬਲੇਡਾਂ ਦੇ 5 ਸੈੱਟ (ਗਿਣਤੀ ਵਿੱਚ 300) ਵਿਕਸਿਤ ਕਰਨੇ ਹਨ । ਬਾਕੀ ਰਹਿੰਦੇ 4 ਸੈੱਟਾਂ ਦੀ ਸਪਲਾਈ ਆਉਂਦੇ ਸਮੇਂ ਮੁਕੰਮਲ ਕੀਤੀ ਜਾਵੇਗੀ ।
ਰਣਨੀਤਕ ਅਤੇ ਰੱਖਿਆ ਐਪਲੀਕੇਸ਼ਨਸ ਲਈ ਵਰਤੇ ਜਾਂਦੇ ਹੈਲੀਕਾਪਟਰਾਂ ਨੂੰ ਅਤਿਅੰਤ ਹਾਲਤਾਂ ਵਿੱਚ ਭਰੋਸੇਯੋਗ ਸੰਚਾਲਨ ਲਈ ਕੰਪੈਕਟ ਤੇ ਸ਼ਕਤੀਸ਼ਾਲੀ ਏਅਰੋ ਇੰਜਣ ਦੀ ਲੋੜ ਹੁੰਦੀ ਹੈ । ਇਸ ਨੂੰ ਪ੍ਰਾਪਤ ਕਰਨ ਲਈ ਅਤਿ ਆਧੁਨਿਕ ਸਿੰਗਲ ਕ੍ਰਿਸਟਲ ਬਲੇਡ , ਜੋ ਗੁੰਝਲਦਾਰ ਅਕਾਰ ਅਤੇ ਜਿਓਮੈਟਰੀ ਵਾਲੇ ਅਤੇ ਇਹਨਾਂ ਨੂੰ ਨਿੱਕਲ ਅਧਾਰਿਤ ਸੂਪਰ ਧਾਤਾਂ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਉੱਚੇ ਤਾਪਮਾਨ ਦੀ ਪ੍ਰਵਾਹ ਨਾ ਕਰਦਿਆਂ ਸੰਚਾਲਨ ਯੋਗ ਹੁੰਦੇ ਹਨ । ਵਿਸ਼ਵ ਵਿੱਚ ਬਹੁਤ ਘੱਟ ਮੁਲਕ ਨੇ , ਜਿਵੇਂ ਯੂ ਐੱਸ ਏ , ਯੂਕੇ , ਫਰਾਂਸ ਅਤੇ ਰੂਸ ਜਿਹਨਾਂ ਕੋਲ ਅਜਿਹੇ ਸਿੰਗਲ ਕ੍ਰਿਸਟਲ (ਐੱਸ ਐਕਸ) ਕੰਪੋਨੈਂਟਸ ਬਣਾਉਣ ਅਤੇ ਡਿਜ਼ਾਈਨ ਕਰਨ ਦੀ ਯੋਗਤਾ ਹੈ ।
ਡੀ ਐੱਮ ਆਰ ਐੱਲ ਨੇ ਇਸ ਕੰਮ ਨੂੰ ਪਹਿਲਾਂ ਏਅਰ ਇੰਜਣ ਪ੍ਰਾਜੈਕਟ ਲਈ ਅਜਿਹੀ ਤਕਨਾਲੋਜੀ ਵਿਕਸਿਤ ਕਰਨ ਦੌਰਾਨ ਹੋਏ ਤਜ਼ਰਬੇ ਤੋਂ ਬਾਅਦ ਸ਼ੁਰੂ ਕੀਤਾ ਹੈ । ਬਲੇਡਾਂ ਨੂੰ ਬਣਾਉਣ ਲਈ ਮੁਕੰਮਲ ਵੈਕਿਊਮ ਨਿਵੇਸ਼ ਕਾਸਟਿੰਗ ਪ੍ਰਕਿਰਿਆ ਜਿਸ ਵਿੱਚ ਡਾਈ ਡਿਜ਼ਾਈਨ , ਮੋਮ ਪੈਟਰਿੰਗ , ਸੀਰੇਮਿਕ ਮੋਲਡਿੰਗ , ਕੰਪੋਨੈਂਟਸ ਦੀ ਅਸਲੀ ਕਾਸਟਿੰਗ , ਗੈਰ ਵਿਨਾਸ਼ਕਾਰੀ ਮੁਲਾਂਕਣ , ਹੀਟ ਟ੍ਰੀਟਮੈਂਟ ਅਤੇ ਡਾਇਮੈਂਸ਼ਨਲ ਪੈਮਾਇਸ਼ ਸ਼ਾਮਲ ਹੈ, ਨੂੰ ਡੀ ਐੱਮ ਆਰ ਐੱਲ ਨੇ ਸਥਾਪਿਤ ਕੀਤਾ ਹੈ ।
ਮਜ਼ਬੂਤ ਸਿਰਾਮਿਕ ਮੋਲਡਸ ਬਣਾਉਣ ਲਈ ਵਿਸ਼ੇਸ਼ ਸਿਰਾਮਿਕ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ , ਜੋ ਕਾਸਟਿੰਗ ਆਪ੍ਰੇਸ਼ਨ ਦੌਰਾਨ ਤਰਲ ਸੀ ਐੱਮ ਐੱਸ ਐੱਕਸ — 4 ਧਾਤੂ ਨੂੰ 1500 ਡਿਗਰੀ ਤੋਂ ਵੱਧ ਦੇ ਮੈਟਲ ਲੋਇਸਟੈਟਿਕ ਪ੍ਰੈਸ਼ਰ ਦੇ ਮੁਕਾਬਲੇ ਖੜ੍ਹਾ ਹੋ ਸਕਦਾ ਹੈ । ਤੱਤਾਂ ਲਈ ਲੋੜੀਂਦੇ ਤਾਪਮਾਨ ਨੂੰ ਬਣਾਏ ਰੱਖਣ ਦੀ ਚੁਣੌਤੀ ਤੇ ਕਾਸਟਿੰਗ ਪੈਰਾਮੀਟਰਜ਼ ਵੱਧ ਤੋਂ ਵੱਧ ਵਧਾ ਕੇ ਕਾਬੂ ਪਾਇਆ ਜਾਂਦਾ ਹੈ । ਗੁੰਝਲਦਾਰ ਸੀ ਐੱਮ ਐੱਸ ਐਕਸ — 4 ਸੂਪਰ ਧਾਤੂ ਵੱਲੋਂ ਲੋੜੀਂਦੇ ਮਾਈਕ੍ਰੋ ਸਟਰਕਚਰ ਅਤੇ ਮਸ਼ੀਨੀ ਗੁਣਾਂ ਨੂੰ ਪ੍ਰਾਪਤ ਕਰਨ ਲਈ ਇੱਕ ਬਹੁਪਖੀ ਵੈਕਿਊਮ ਸੋਲਿਊਸ਼ਨਾਈਜਿ਼ੰਗ ਹੀਟ ਟ੍ਰੀਟਮੈਂਟ ਸੂਚੀ ਨੂੰ ਵੀ ਸਥਾਪਿਤ ਕੀਤਾ ਗਿਆ ਹੈ । ਬਲੇਡਾਂ ਲਈ ਮਜ਼ਬੂਤ ਨਾਨ ਡਿਸਟਰਕਟਿਵ ਇਵੈਲਿਊਏਸ਼ਨ (ਐੱਨ ਡੀ ਈ) ਤਰੀਕੇ ਦੇ ਨਾਲ ਨਾਲ ਕ੍ਰਿਸਟੈਲੋਗ੍ਰਾਫਿਕ ਓਰੀਐਂਟੇਸ਼ਨਜ਼ ਨੂੰ ਨਿਸ਼ਚਿਤ ਕਰਨ ਦੀ ਤਕਨੀਕ , ਨੂੰ ਵੀ ਵਿਕਸਿਤ ਕੀਤਾ ਗਿਆ ਹੈ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ , ਐੱਚ ਏ ਐੱਲ ਅਤੇ ਮਹੱਤਵਪੂਰਨ ਤਕਨਾਲੋਜੀ ਦੇ ਵਿਕਾਸ ਵਿੱਚ ਸ਼ਾਮਲ ਉਦਯੋਗ ਨੂੰ ਵੀ ਮੁਬਾਰਕਬਾਦ ਦਿੱਤੀ ਹੈ ।
ਸਕੱਤਰ ਰੱਖਿਆ ਖੋਜ ਤੇ ਵਿਕਾਸ ਸੰਸਥਾ ਅਤੇ ਚੇਅਰਮੈਨ , ਡੀ ਆਰ ਡੀ ਓ , ਡਾਕਟਰ ਜੀ ਸਥੀਸ਼ ਰੈੱਡੀ ਨੇ ਇਸ ਮਹੱਤਵਪੂਰਨ ਤਕਨਾਲੋਜੀ ਦੇ ਸਵਦੇਸ਼ੀ ਵਿਕਾਸ ਲਈ ਯਤਨਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ ।

0

********************



 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
 


(Release ID: 1714220) Visitor Counter : 247


Read this release in: English , Urdu , Hindi , Bengali