ਰੱਖਿਆ ਮੰਤਰਾਲਾ

ਭਾਰਤੀ ਨੌ ਸੈਨਾ ਨੇ ਸਮੁੰਦਰੀ ਦੀਪਾਂ ਤੱਕ ਆਕਸੀਜਨ ਐਕਸਪ੍ਰੈਸ ਪਹੁੰਚਾਈ

Posted On: 25 APR 2021 6:49PM by PIB Chandigarh

ਕੋਵਿਡ -19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਸਹਿਯੋਗ ਕਰਦਿਆਂ, ਭਾਰਤੀ ਨੌ ਸੈਨਾ ਦੀ ਦੱਖਣੀ ਕਮਾਨ ਦੇ ਹੈੱਡਕੁਆਟਰ ਕੋਚੀ ਤੋਂ ਜਹਾਜ਼ ਆਕਸੀਜਨ ਐਕਸਪ੍ਰੈਸ ਮਿਸ਼ਨ ਦੇ ਤਹਿਤ ਲਕਸ਼ਦੀਪ ਪ੍ਰਸ਼ਾਸਨ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੇ ਤਹਿਤ, 25 ਅਪ੍ਰੈਲ ਦੀ ਸਵੇਰ, ਕੋਚੀ ਸਥਿਤ ਆਈਐਨਐਸ ਸ਼ਾਰਦਾ ਜ਼ਰੂਰੀ ਦਵਾਈਆਂ ਦੀ ਸਪਲਾਈ ਕਰਨ ਲਈ ਲਕਸ਼ਦੀਪ ਦੀ ਰਾਜਧਾਨੀ ਕਾਵਾਰਤੀ ਲਈ ਰਵਾਨਾ ਹੋਇਆ। ਕੋਵਿਡ -19 ਮਹਾਂਮਾਰੀ ਨਾਲ ਲੜਨ ਲਈ ਆਈਐਨਐਸ ਸ਼ਾਰਦਾ ਦੁਆਰਾ 35 ਆਕਸੀਜਨ ਸਿਲੰਡਰ, ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ (ਆਰਏਡੀਟੀ), ਨਿੱਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਮਾਸਕ ਅਤੇ ਹੋਰ ਚੀਜ਼ਾਂ ਦੀ ਸਪਲਾਈ ਕੀਤੀ ਗਈ।

ਇਨ੍ਹਾਂ ਚੀਜ਼ਾਂ ਦਾ ਭੰਡਾਰਨ ਕੰਮ ਆਈਐਨਐਸ ਦੀਪਰਕਸ਼ਕ ਦੇ ਕਰਮਚਾਰੀਆਂ ਦੁਆਰਾ ਕੀਤਾ ਗਿਆ ਸੀ। ਇਸ ਮਿਸ਼ਨ ਤਹਿਤ ਜਹਾਜ਼ ਨੇ ਮਿਨੀਕੋਏ ਟਾਪੂ 'ਤੇ ਆਕਸੀਜਨ ਸਿਲੰਡਰ ਅਤੇ ਮੈਡੀਕਲ ਸਪਲਾਈ ਵੀ ਦਿੱਤੀ।

ਇਸ ਤੋਂ ਇਲਾਵਾ, ਆਕਸੀਜਨ ਦੇ 41 ਖਾਲੀ ਸਿਲੰਡਰ ਟਾਪੂ ਤੋਂ ਮੇਘਨਾ ਸਮੁੰਦਰੀ ਜਹਾਜ਼ ਰਾਹੀਂ ਭੇਜੇ ਗਏ। ਇਹ ਸਮੁੰਦਰੀ ਜਹਾਜ਼ ਹੁਣ ਕੋਚੀ ਪਹੁੰਚੇਗਾ ਅਤੇ ਖਾਲੀ ਸਿਲੰਡਰਾਂ ਵਿੱਚ ਆਕਸੀਜਨ ਭਰਵਾ ਕੇ ਇਨ੍ਹਾਂ ਨੂੰ ਵਾਪਸ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਪਹੁੰਚਾਏਗਾ, ਤਾਂ ਜੋ ਆਕਸੀਜਨ ਦੀ ਸਪਲਾਈ ਨਿਰਵਿਘਨ ਰਹੇ। ਇਹ ਕਾਰਵਾਈ ਲਕਸ਼ਦੀਪ ਦੇ ਨੌ ਸੈਨਾ ਅਧਿਕਾਰੀਆਂ (ਇੰਚਾਰਜ) ਅਤੇ ਲਕਸ਼ਦੀਪ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਕੀਤੀ ਗਈ।

ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਕੜਮਤ ਟਾਪੂ ਦੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਅੱਜ (25 ਅਪ੍ਰੈਲ 2021) ਇੱਕ ਨੌ ਸੈਨਾ ਦੀ ਟੀਮ ਵੀ ਕੜਮਤ ਪਹੁੰਚੀ। ਜਿਸ ਵਿੱਚ ਇੱਕ ਡਾਕਟਰ, ਮੈਡੀਕਲ ਸਹਾਇਕ ਅਤੇ ਵਾਧੂ ਨਾਵਿਕ ਸ਼ਾਮਲ ਹਨ। ਇਸ ਤੋਂ ਇਲਾਵਾ ਐਸਐਨਸੀ, ਕੋਚੀ, ਆਈਐਨਐਸ ਦੀਪਰਕਸ਼ਕ ਅਤੇ ਕਾਵਾਰਤੀ ਦੇ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਇਸ ਤੋਂ ਇਲਾਵਾ, ਐੱਚਕਿਊਐੱਸਐੱਨਸੀ ਨੇ ਲਕਸ਼ਦੀਪ ਦੇ ਮਰੀਜ਼ਾਂ ਲਈ ਆਈਐਨਐਚਐੱਸ ਸੰਜੀਵਨੀ ਕੋਚੀ ਵਿਖੇ ਆਈਸੀਯੂ ਦੀ ਸਹੂਲਤ ਵਾਲੇ 10 ਬੈੱਡ ਵੀ ਤਿਆਰ ਕੀਤੇ ਹਨ, ਤਾਂ ਜੋ ਬੈੱਡਾਂ ਦੀ ਘਾਟ ਦੇ ਸਮੇਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਤੋਂ ਇਲਾਵਾ, ਨੇਵਲ ਏਅਰਕ੍ਰਾਫਟ ਯਾਰਡ ਕੋਚੀ ਦੁਆਰਾ ਸਥਾਨਕ ਤੌਰ 'ਤੇ ਹਵਾ ਨਿਕਾਸੀ ਪੋਡਸ ਵੀ ਤਿਆਰ ਕੀਤੇ ਗਏ ਹਨ, ਜਿਸਦੇ ਜ਼ਰੀਏ ਕੋਵਿਡ -19 ਦੇ ਮਰੀਜ਼ਾਂ ਨੂੰ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਟਾਪੂ ਅਤੇ ਹੋਰ ਕਿਸੇ ਪਾਸਿਉਂ ਬਾਹਰ ਕੱਢਿਆ ਜਾ ਸਕਦਾ ਹੈ।

 

********************

ਏਬੀਬੀਬੀ / ਵੀਐਮ / ਐਮਐਸ



(Release ID: 1714014) Visitor Counter : 124


Read this release in: English , Urdu , Hindi , Tamil