ਰੱਖਿਆ ਮੰਤਰਾਲਾ

ਅਭਿਆਸ ਵਰੁਣ-2021

Posted On: 24 APR 2021 8:36PM by PIB Chandigarh

ਭਾਰਤ ਅਤੇ ਫ਼ਰਾਂਸ ਦੀ ਨੇਵੀ ਦੇ ਦੁਵੱਲੇ ਅਭਿਆਸ ਵਰੁਣ-2021 ਦਾ 19ਵਾਂ ਸੰਸਕਰਣ 25 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ, 2021 ਤੱਕ ਅਰਬ ਸਾਗਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਨੇਵੀ ਵਲੋਂ ਗਾਇਡੇਡ ਮਿਸਾਇਲ ਸਟੀਲਥ ਡਿਸਟਰਾਇਰ ਆਈ.ਐਨ.ਐਸ. ਕੋਲਕਾਤਾ, ਗਾਇਡੇਡ ਮਿਸਾਇਲ ਫਰਿਗੇਟਸ ਆਈ.ਐਨ.ਐਸ. ਤਰਕਸ਼ ਅਤੇ ਆਈ.ਐਨ.ਐਸ. ਤਲਵਾਰ, ਫਲੀਟ ਸਪੋਰਟ ਸ਼ਿਪ ਆਈ.ਐਨ.ਐਸ. ਦੀਪਕ, ਸੀਕਿੰਗ 42ਬੀ ਅਤੇ ਚੇਤਕ ਇੰਟੀਗਰਲ ਹੈਲੀਕਾਪਟਰਾਂ ਦੇ ਨਾਲ ਇੱਕ ਕਲਵਰੀ ਸ਼੍ਰੇਣੀ ਦੀ ਪਨਡੁੱਬੀ ਅਤੇ ਪੀ-ਆਈ ਲੋਂਗ ਰੇਂਜ ਮੈਰੀਟਾਇਮ ਪੈਟਰੋਲ ਏਅਰਕਰਾਫਟ ਇਸ ਅਭਿਆਸ ਵਿੱਚ ਸ਼ਾਮਿਲ ਹੋਣਗੇ। ਫਰਾਂਸੀਸੀ ਨੇਵੀ ਵਲੋਂ ਇਸ ਅਭਿਆਸ ਦਾ ਨੁਮਾਇੰਦਗੀ ਵਿਮਾਨ ਵਾਹਕ ਪੋਤ ਚਾਰਲਸ-ਡੀ-ਗਾਲ ਵਲੋਂ ਰਾਫੇਲ-ਐਮ ਫਾਇਟਰ, ਈ2ਸੀ ਹਾਕਵੇ ਏਅਰਕਰਾਫਟ ਅਤੇ ਕੈਲਮਨ ਐਮ ਅਤੇ ਦਾਉਫਿਨ ਹੈਲੀਕਾਪਟਰਾਂ ਦੇ ਨਾਲ ਕੀਤਾ ਜਾਵੇਗਾ, ਨਾਲ ਹੀ ਇਸ ਵਿੱਚ ਰੁਖ-ਸ਼੍ਰੇਣੀ ਦਾ ਏਅਰ ਡਿਫੇਂਸ ਡਿਸਟਰਾਇਰ ਸ਼ੇਵੇਲਿਅਰ ਪਾਲ, ਐਕਵਿਟਾਇਨ- ਕਲਾਸ ਮਲਟੀ-ਮਿਸ਼ਨ ਫਰਿਗੇਟ ਐਫ.ਐਨ.ਐਸ ਪ੍ਰੋਵੇਂਸ ਦੇ ਨਾਲ ਇੱਕ ਕੈਲਮਨ ਐਮ ਹੈਲੀਕਾਪਟਰ ਅਤੇ ਕਮਾਂਡ ਐਂਡ ਸਪਲਾਈ ਜਹਾਜ ਵਾਰ ਸ਼ਾਮਿਲ ਹੈ। ਇਸ ਅਭਿਆਨ ਦੀ ਅਗਵਾਈ ਭਾਰਤ ਵਲੋਂ ਰਿਅਰ ਏਡਮਿਰਲ ਅਜੈ ਕੋਚਰ, ਨੌ ਸੇਨਾ ਮੇਡਲ, ਫਲੈਗ ਅਫਸਰ ਕਮਾਂਡਿੰਗ ਵੈਸਟਰਨ ਫਲੀਟ ਕਰਨਗੇ। ਫ਼ਰਾਂਸ ਦੀ   ਅਗਵਾਈ ਰਿਅਰ ਏਡਮਿਰਲ ਮਾਰਕ ਆਸੈਡੇਟ, ਕਮਾਂਡਰ ਟਾਸਕ ਫੋਰਸ 473 ਕਰਨਗੇ । 
ਇਸ ਤਿੰਨ ਦਿਨਾਂ ਅਭਿਆਸ ਦੇ ਦੌਰਾਨ ਸਮੁੰਦਰ ’ਚ ਉੱਚ ਪੱਧਰ ਨੌਸੈਨਿਕ ਅਭਿਆਨਾਂ ਨੂੰ ਵੇਖਿਆ ਜਾ ਸਕੇਗਾ, ਜਿਨ੍ਹਾਂ ਵਿੱਚ ਉੱਨਤ ਏਅਰ ਡਿਫੇਂਸ ਅਤੇ ਐਂਟੀ ਸਬਮਰੀਨ ਅਭਿਆਸ, ਇੰਟੇਂਸ ਫਿਕਸਡ ਅਤੇ ਰੋਟਰੀ ਵਿੰਗ ਫਲਾਂਈਗ ਆਪਰੇਸ਼ਨ, ਸਾਮਰਿਕ ਯੁੱਧਾਭਿਆਸ, ਸਰਫੇਸ ਐਂਡ ਐਂਟੀ ਏਅਰ ਵੇਪਨ ਫਾਇਰਿੰਗ, ਅੰਡਰਵੇ ਪੁਨਪੂਰਤੀ ਅਤੇ ਹੋਰ ਸਮੁੰਦਰੀ ਸੁਰੱਖਿਆ ਆਪਰੇਸ਼ਨ ਸ਼ਾਮਿਲ ਹਨ। ਦੋਵੇਂ ਨੇਵੀ ਦੀਆਂ ਇਕਾਇਆਂ ਇੱਕਜੁੱਟ ਦੇ ਰੂਪ ਵਿੱਚ ਆਪਣੇ ਯੁੱਧ ਕੌਸ਼ਲ ਸਮਰੱਥਾ ਨੂੰ ਵਧਾਉਣ ਅਤੇ ਨਿਖਾਰਨ ਲਈ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੀਆਂ, ਜਿਸਦੇ ਨਾਲ ਸਮੁੰਦਰੀ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਵਾਧਾ ਦਿੱਤਾ ਜਾ ਸਕੇ। 
ਅਭਿਆਸ ਵਰੁਣ-21 ਦੇ ਪੂਰਾ ਹੋਣ ਦੇ ਬਾਅਦ, ਪ੍ਰਾਪਤ ਕੀਤੇ ਗਏ ਸਭ ਤੋਂ ਵਧੀਆਂ ਅਭਿਆਸਾਂ ਨੂੰ ਜਾਰੀ ਰੱਖਣ ਲਈ ਭਾਰਤੀ ਨੇਵੀ ਦਾ ਗਾਇਡੇਡ ਮਿਸਾਇਲ ਫਰਿਗੇਟ ਆਈ.ਐਨ.ਐਸ. ਤਰਕਸ਼ 28 ਅਪ੍ਰੈਲ ਤੋਂ 1 ਮਈ, 2021 ਤੱਕ ਫਰਾਂਸੀਸੀ ਨੇਵੀ ਦੇ ਕੈਰੀਅਰ ਸਟਰਾਇਕ ਗਰੁਪ (ਸੀ.ਐਸ.ਜੀ.) ਦੇ ਨਾਲ ਅਭਿਆਸ ਜਾਰੀ ਰੱਖੇਗਾ। ਇਸ ਮਿਆਦ ਦੇ ਦੌਰਾਨ ਇਹ ਜਹਾਜ ਫਰਾਂਸੀਸੀ ਸੀ.ਐਸ.ਜੀ. ਦੇ ਨਾਲ ਐਡਵਾਂਸਡ ਸਰਫੇਸ, ਐਂਟੀ- ਸਬਮਰੀਨ ਅਤੇ ਏਅਰ-ਡਿਫੇਂਸ ਅਭਿਆਨਾਂ ਵਿੱਚ ਸ਼ਾਮਿਲ ਹੋਵੇਗਾ। 
ਵਰੁਣ-21, ਦੋਵੇ ਦੇਸ਼ਾਂ ’ਚ ਵਧ ਰਹੇ ਸਹਿਯੋਗ  ’ਤੇ ਚਾਨਣਾ ਪਾਉਂਦਾ ਹੈ ਅਤੇ ਨਾਲ ਹੀ ਦੋਵਾਂ ਦੇਸ਼ਾਂ ਦੀ  ਨੇਵੀ  ਵਿੱਚ ਦੋਸਤਾਨਾ ਤਾਲਮੇਲ, ਸੰਜੋਗ ਅਤੇ ਅੰਤਰ- ਸੰਚਾਲਨਸ਼ੀਲਤਾ ਦੇ ਪੱਧਰ ’ਚ ਵਾਧੇ ਨੂੰ ਵੀ ਦਰਸਾਉਂਦਾ ਹੈ। ਇਹ  ਪਾਰਸਪਰਿਕ ਕਿਰਿਆਵਾਂ ਭਾਗੀਦਾਰ ਨੇਵੀ ਦੇ ਵਿੱਚ ਸਾਂਝੇ ਮੁੱਲਾਂ ਨੂੰ ਅੱਗੇ ਵਧਾਉਂਦੀਆ  ਹਨ ਅਤੇ ਸਾਮੁਦਰਿਕ ਸੁਤੰਤਰਤਾ ਅਤੇ ਇੱਕ ਖੁੱਲੇ, ਸਮਾਵੇਸ਼ੀ ਇੰਡੋ-ਪੈਸਿਫਿਕ ਅਤੇ ਨਿਯਮ-ਆਧਾਰਿਤ ਅੰਤਰਰਾਸ਼ਟਰੀ ਆਦੇਸ਼ ਲਈ ਪ੍ਰਤਿਬੱਧਤਾ ਨੂੰ ਯਕੀਨੀ ਬਣਾਉਂਦੀਆਂ  ਹਨ।

***************************

 

ਏਬੀਬੀਬੀ/ਵੀਐਮ/ਐਮਐਸ


(Release ID: 1714013) Visitor Counter : 276


Read this release in: Marathi , English , Urdu , Hindi