ਖੇਤੀਬਾੜੀ ਮੰਤਰਾਲਾ

ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਪਸੀਨਾ ਵਹਾ ਰਹੇ ਹਨ ਅਤੇ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਮਿਹਨਤ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭੋਜਨ ਹਰੇਕ ਵਿਅਕਤੀ ਤੱਕ ਪਹੁੰਚੇ


ਦੇਸ਼ ਵਿਚ ਹਾੜੀ ਦੀਆਂ ਫਸਲਾਂ ਦੀ ਵਾਢੀ ਨਿਰਧਾਰਤ ਸਮੇਂ ਤੇ ਹੈ

ਬੀਜੀ ਗਈ ਗਈ ਕਣਕ ਦੇ 81.55% ਹਿੱਸੇ ਦੀ ਵਾਢੀ ਪਹਿਲਾਂ ਹੀ ਹੋ ਚੁੱਕੀ ਹੈ

ਛੱਤੀਸਗੜ੍ਹ, ਕਰਨਾਟਕ ਅਤੇ ਤੇਲੰਗਾਨਾ ਨੇ ਗੰਨੇ ਦੀ ਵਾਢੀ ਪੂਰੀ ਕਰ ਲਈ ਹੈ

ਚਨੇ, ਮਸੂਰ, ਉੜਦ, ਮੂੰਗ ਅਤੇ ਖੇਤ ਮਟਰ ਦੀ ਵਾਢੀ ਪੂਰੀ ਹੋ ਗਈ ਹੈ

ਰਾਜਸਥਾਨ, ਯੂ ਪੀ, ਐਮ ਪੀ, ਪੱਛਮ ਬੰਗਾਲ, ਝਾਰਖੰਡ, ਗੁਜਰਾਤ, ਛੱਤੀਸਗੜ, ਉਡੀਸ਼ਾ ਅਤੇ ਅਸਾਮ ਰਾਜਾਂ ਵਿਚ ਰੇਪਸੀਡ ਸਰੋਂ ਦੀ 100% ਵਾਢੀ ਕਰ ਲਈ ਗਈ ਹੈ

Posted On: 25 APR 2021 1:19PM by PIB Chandigarh

ਮੌਜੂਦਾ ਮਹਾਮਾਰੀ ਦੇ ਚਲਦਿਆਂ, ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਪਸੀਨਾ ਵਹਾ ਰਹੇ ਹਨ ਅਤੇ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭੋਜਨ ਸਾਡੇ ਘਰਾਂ ਤੱਕ ਪਹੁੰਚ ਸਕੇ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ ਸਿਰ ਦਖਲੰਦਾਜ਼ੀ ਦੇ ਨਾਲ-ਨਾਲ ਉਨ੍ਹਾਂ ਦੇ ਬਿਨਾਂ ਦੱਸੇ ਅਰਥਾਤ ਚੁਪਚਾਪ ਕੀਤੇ ਯਤਨਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਵਾਢੀ ਦੀਆਂ ਗਤੀਵਿਧੀਆਂ ਵਿੱਚ ਘੱਟੋ ਘੱਟ ਜਾਂ ਕੋਈ ਰੁਕਾਵਟ ਨ ਆਵੇ। ਸਰਗਰਮ ਕਦਮਾਂ ਦੇ ਸਿੱਟੇ ਵਜੋਂ, ਹਾੜੀ ਦੀ ਫਸਲ ਦੀ ਵਾਢੀ ਨਿਰਧਾਰਤ ਸਮੇਂ ਤੇ ਹੈ ਅਤੇ ਕਿਸਾਨਾਂ ਦੇ ਲਾਭ ਲਈ ਸਮੇਂ ਸਿਰ ਖਰੀਦ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਹਾੜੀ ਦੀ ਫਸਲ ਦੀ ਵਾਢੀ ਵਿਚੋਂ 315.80 ਲੱਖ ਹੈਕਟੇਅਰ ਵਿਚ ਬੀਜੀ ਕਣਕ ਵਿਚੋਂ 81.55% ਦੀ ਵਾਢੀ ਦੇਸ਼ ਵਿਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਰਾਜ ਪੱਧਰੀ ਵਾਢੀ ਵੀ ਵਧ ਗਈ ਹੈ ਅਤੇ ਇਹ ਰਾਜਸਥਾਨ ਵਿਚ 99%, ਮੱਧ ਪ੍ਰਦੇਸ਼ ਵਿਚ 96%, ਉੱਤਰ ਪ੍ਰਦੇਸ਼ ਵਿਚ 80%, ਹਰਿਆਣਾ ਵਿਚ 65% ਅਤੇ ਪੰਜਾਬ ਵਿਚ 60% ਤੱਕ ਪਹੁੰਚ ਗਈ ਹੈ।  ਹਰਿਆਣਾ, ਪੰਜਾਬ ਅਤੇ ਯੂ ਪੀ ਵਿੱਚ ਵਾਢੀ ਸਿਖਰ ਤੇ ਹੈ ਅਤੇ ਇਸ ਦੇ ਅਪ੍ਰੈਲ 2021 ਦੇ ਅੰਤ ਤੱਕ ਪੂਰਾ ਹੋ ਜਾਣ ਦੀ ਸੰਭਾਵਨਾ ਹੈ।  

158.10 ਲੱਖ ਹੈਕਟੇਅਰ ਵਿਚ ਬੀਜੀਆਂ ਗਈਆਂ ਦਾਲਾਂ ਵਿਚੋਂ ਛੋਲਿਆਂ, ਮਸੂਰ, ਉੜਦ, ਮੂੰਗ ਅਤੇ ਖੇਤ ਮਟਰ ਦੀ ਵਾਢੀ ਪੂਰੀ ਹੋ ਗਈ ਹੈ।

ਗੰਨੇ ਲਈ ਕੁੱਲ 48.52 ਲੱਖ ਹੈਕਟੇਅਰ ਵਿੱਚ ਬੀਜੀ ਗਈ (ਖੰਡ ਸੀਜ਼ਨ 2020-21) ਫਸਲ ਦੀ ਛੱਤੀਸਗੜ, ਕਰਨਾਟਕ ਅਤੇ ਤੇਲੰਗਾਨਾ ਵਿਚ ਵਾਢੀ ਪੂਰੀ ਹੋ ਚੁੱਕੀ ਹੈ। ਬਿਹਾਰ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼, ਉਤਰਾਖੰਡ ਅਤੇ ਪੱਛਮੀ ਬੰਗਾਲ ਰਾਜਾਂ ਲਈ, 92-98% ਵਾਢੀ ਪੂਰੀ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਵਿਚ, 84% ਵਾਢੀ ਪੂਰੀ ਹੋ ਗਈ ਹੈ ਅਤੇ ਇਹ ਮਈ 2021 ਦੇ ਮੱਧ ਤਕ ਜਾਰੀ ਰਹੇਗੀ।

ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਕਰਨਾਟਕ, ਕੇਰਲ, ਉਡੀਸ਼ਾ, ਤਾਮਿਲਨਾਡੂ,  ਤੇਲੰਗਾਨਾ,  ਤ੍ਰਿਪੁਰਾ ਅਤੇ ਪੱਛਮੀ ਬੰਗਾਲ ਰਾਜਾਂ ਵਿਚ 45.32 ਲੱਖ ਹੈਕਟੇਅਰ ਰਕਬੇ ਵਿਚ ਚੌਲਾਂ (ਸਰਦੀਆਂ) ਦੀ ਬਿਜਾਈ ਕੀਤੀ ਗਈ ਸੀ, ਜਿਸ ਵਿਚੋਂ 18.73 ਲੱਖ ਹੈਕਟੇਅਰ ਰਕਬੇ 'ਚ ਵਾਢੀ ਕੀਤੀ ਗਈ ਹੈ। ਬਾਕੀ ਦਾ ਰਕਬਾ ਵਾਢੀ ਦੇ ਪੜਾਅ ਵਿਚ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਹਾੜੀ ਚੋਲਾਂ ਦੀ ਵਾਢੀ ਲਗਭਗ ਪੂਰੀ ਹੋ ਗਈ ਹੈ। 

ਤੇਲ ਬੀਜ ਵਾਲੀਆਂ ਫਸਲਾਂ ਵਿਚੋਂ, ਰੇਪਸੀਡ ਸਰੋਂ ਦੀ ਕਰੀਬ 70 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਕੀਤੀ ਗਈ ਸੀ, ਰਾਜਸਥਾਨ, ਯੂ ਪੀ, ਐਮ ਪੀ, ਪੱਛਮੀ ਬੰਗਾਲ, ਝਾਰਖੰਡ,  ਗੁਜਰਾਤ,  ਛੱਤੀਸਗੜ੍ਹ, ਉਡੀਸ਼ਾ ਅਤੇ ਅਸਾਮ ਰਾਜਾਂ ਵਿਚ 100% ਵਾਢੀ ਪੂਰੀ ਹੋ ਗਈ ਹੈ। ਇਹ ਹਰਿਆਣੇ ਵਿਚ ਲਗਭਗ (99.95%) ਪੂਰੀ ਹੋ ਚੁਕੀ ਹੈ ਅਤੇ ਪੰਜਾਬ ਵਿਚ ਤਕਰੀਬਨ 77% ਦੀ ਵਾਢੀ ਕੀਤੀ ਜਾ ਚੁਕੀ ਹੈ। ਮੂੰਗਫਲੀ ਦੀ 7.34 ਲੱਖ ਹੈਕਟੇਅਰ ਰਕਬੇ ਵਿਚ ਕਾਸ਼ਤ ਕੀਤੀ ਗਈ ਹੈ, ਜਿਸ ਵਿਚੋਂ 62.53% ਦੀ ਵਾਢੀ ਹੋ ਚੁਕੀ ਹੈ। 

ਇਸ ਤਰ੍ਹਾਂ, ਫਸਲਾਂ ਦੀ ਵਾਢੀ ਨਿਰਧਾਰਤ ਸਮੇਂ ਤੇ ਹੈ ਅਤੇ ਕਿਸਾਨਾਂ ਦੇ ਯਤਨਾਂ ਦੀ ਸ਼ਲਾਘਾ ਕਰਨ ਅਤੇ ਮਾਨਤਾ ਦੇਣ ਦੀ ਜਰੂਰਤ ਹੈ। 

---------------------------------------------

ਏ ਪੀ ਐਸ /ਜੇ ਕੇ 



(Release ID: 1714012) Visitor Counter : 130