ਰੱਖਿਆ ਮੰਤਰਾਲਾ
ਏ ਐੱਫ ਐੱਮ ਐੱਸ ਨੇ ਕੋਵਿਡ 19 ਕੇਸਾਂ ਵਿੱਚ ਮੌਜੂਦਾ ਉਛਾਲ ਨਾਲ ਜੰਗ ਲਈ ਦਿੱਲੀ ਵਿੱਚ ਐੱਸ ਵੀ ਪੀ ਕੋਵਿਡ ਹਸਪਤਾਲ ਵਿਖੇ ਵਧੇਰੇ ਸਿਹਤ ਪੇਸ਼ਾਵਰਾਂ ਨੂੰ ਤਾਇਨਾਤ ਕੀਤਾ
Posted On:
24 APR 2021 11:51AM by PIB Chandigarh
ਹਥਿਆਰਬੰਦ ਸੈਨਾ ਮੈਡੀਕਲ ਸੇਵਾਵਾਂ ਨੇ ਕੋਵਿਡ 19 ਕੇਸਾਂ ਵਿੱਚ ਮੌਜੂਦਾ ਉਛਾਲ ਤੇ ਕਾਬੂ ਪਾਉਣ ਲਈ ਨਵੀਂ ਦਿੱਲੀ ਸਥਿਤ ਸਰਦਾਰ ਵੱਲਭ ਭਾਈ ਪਟੇਲ (ਐੱਸ ਵੀ ਪੀ) ਕੋਵਿਡ ਹਸਪਤਾਲ ਵਿੱਚ ਪੈਰਾ ਮੈਡੀਕਲ ,ਸੁਪਰ ਸਪੈਸ਼ਲਿਸਟ ਅਤੇ ਸਪੈਸ਼ਲਿਸਟਾਂ ਸਮੇਤ ਵਧੇਰੇ ਡਾਕਟਰ ਤਾਇਨਾਤ ਕੀਤੇ ਹਨ ।
2020 ਵਿੱਚ 294 ਡਾਕਟਰ ਅਤੇ ਸਿਹਤ ਕਾਮਿਆਂ ਦੇ ਮੁਕਾਬਲੇ 2021 ਵਿੱਚ 378 ਡਾਕਟਰ ਤੇ ਸਿਹਤ ਕਾਮਿਆਂ ਨੂੰ ਲਗਾਇਆ ਗਿਆ ਹੈ । 2020 ਵਿੱਚ 132 ਡਾਕਟਰਾਂ ਦੇ ਮੁਕਾਬਲੇ 2021 ਵਿੱਚ 164 ਡਾਕਟਰ ਸ਼ਾਮਿਲ ਕੀਤੇ ਗਏ ਹਨ । ਪਿਛਲੇ ਸਾਲ ਕੇਵਲ 18 ਸਪੈਸ਼ਲਿਸਟ ਹੀ ਲਗਾਏ ਗਏ ਸਨ । ਇਸ ਸਾਲ ਇਸ ਦੇ ਮੁਕਾਬਲੇ 43 ਸਪੈਸ਼ਲਿਸਟ ਅਤੇ 17 ਸੁਪਰ ਸਪੈਸ਼ਲਿਸਟ ਲਗਾਏ ਗਏ ਹਨ ।
Health professionals
|
2020
|
2021
|
Doctors
MOs
Specialists
Super specialists
|
114
18
NIL
|
104
43
17
|
Paramedics
|
162
|
214
|
TOTAL
|
294
|
378
|
ਇਸ ਸਾਲ ਕੇਵਲ 3 ਦਿਨਾਂ ਦੇ ਬਹੁਤ ਥੋੜ੍ਹੇ ਸਮੇਂ ਵਿੱਚ ਮਨੁੱਖੀ ਸ਼ਕਤੀ ਨੂੰ ਲਾਮਬੰਦ ਕਰਨ ਦਾ ਕੰਮ ਕੀਤਾ ਗਿਆ ਹੈ । ਇਸ ਵਾਰ ਸਹੂਲਤਾਂ ਵਿੱਚ ਉੱਚ ਹੁਨਰ ਪ੍ਰਾਪਤ ਸਪੈਸ਼ਲਿਸਟ ਅਤੇ ਸਪੁਰ ਸਪੈਸ਼ਲਿਸਟ ਤਾਇਨਾਤ ਕੀਤੇ ਗਏ ਹਨ ਅਤੇ ਇਹ ਸਾਰੇ ਸੇਵਾ ਹਸਪਤਾਲਾਂ ਦੇ ਪਹਿਲਾਂ ਤੋਂ ਹੀ ਵੱਧ ਸਮਰੱਥਾ ਨਾਲ ਕੰਮ ਕਰਨ ਵਾਲੇ ਹਸਪਤਾਲਾਂ ਵਿੱਚੋਂ ਲਏ ਗਏ ਹਨ । ਸਾਰੇ ਪੱਖਾਂ ਤੋਂ ਇਸ ਸਾਲ ਐੱਸ ਵੀ ਪੀ ਸਹੂਲਤ ਲਈ ਯਤਨ ਪਿਛਲੇ ਸਾਲ ਨਾਲੋਂ ਕਾਫੀ ਜਿ਼ਆਦਾ ਹਨ ਅਤੇ ਬਹੁਤ ਤੇਜ਼ੀ ਨਾਲ ਕੀਤੇ ਗਏ ਹਨ । ਇਸ ਸਾਲ 19 ਅਪ੍ਰੈਲ 2021 ਨੂੰ ਜਦੋਂ ਇਹ ਸਹੂਲਤ ਸ਼ੁਰੂ ਕੀਤੀ ਗਈ , ਉਸ ਵੇਲੇ 250 ਬੈੱਡਾਂ ਦੀ ਵਿਵਸਥਾ ਸੀ ਅਤੇ ਸਾਰੇ 250 ਬੈੱਡ ਸਹੂਲਤ ਸ਼ੁਰੂ ਹੋਣ ਦੇ 2 ਘੰਟਿਆਂ ਵਿੱਚ ਹੀ ਭਰ ਗਏ ਸਨ । ਇਹ ਦਿੱਲੀ ਵਿੱਚ ਕੋਵਿਡ ਕੇਸਾਂ ਵਿੱਚ ਵੱਡੀ ਭਰਮਾਰ ਹੋਣ ਕਰਕੇ ਹੋਇਆ ਹੈ । ਇਹ ਸਾਰੇ ਮਰੀਜ਼ ਨਾਜ਼ੁਕ ਹਾਲਤ ਵਿੱਚ ਹਨ ਅਤੇ ਆਕਸੀਜਨ ਤੇ ਨਿਰਭਰ ਹਨ । ਇਸ ਸਮੇਂ ਦਾਖ਼ਲ ਕੀਤੇ ਗਏ ਨਾਜ਼ੁਕ ਹਾਲਤ ਵਿੱਚ ਮਰੀਜ਼ਾਂ ਦੀ ਸੰਖਿਆ ਕਿਸੇ ਵੀ ਸਮੇਂ ਦਾਖ਼ਲ ਕੀਤੇ ਜਾਣ ਵਾਲੇ ਮਰੀਜ਼ਾਂ ਤੋਂ 85 ਫ਼ੀਸਦ ਤੋਂ ਵੱਧ ਹੈ (ਪਿਛਲੇ ਸਾਲ ਸਭ ਤੋਂ ਬਦਤਰ ਹਾਲ ਦੇ ਮੁਕਾਬਲੇ 85 ਗੁਣਾ ਤੋਂ ਵਧੇਰੇ)
**************************
ਏ ਬੀ ਬੀ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ / ਆਰ ਏ ਜੇ ਆਈ ਬੀ
(Release ID: 1713910)
Visitor Counter : 179