ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
24 APR 2021 4:53PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਨੇ ਮਹਾਵੀਰ ਜਯੰਤੀ ਦੇ ਅਵਸਰ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਹਨ।
ਉਪ ਰਾਸ਼ਟਰਪਤੀ ਦਾ ਸੰਦੇਸ਼ ਨਿਮਨਲਿਖਿਤ ਹੈ:
ਮੈਂ ‘ਮਹਾਵੀਰ ਜਯੰਤੀ’ ਦੇ ਸ਼ੁਭ ਅਵਸਰ ’ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਗਵਾਨ ਮਹਾਵੀਰ ਨੇ ਅਹਿੰਸਾ, ਦਇਆ ਅਤੇ ਨਿਰਸੁਆਰਥ ਭਾਵ ਦੀਆਂ ਆਪਣੀਆਂ ਸਿੱਖਿਆਵਾਂ ਦੇ ਮਾਧਿਅਮ ਨਾਲ ਸਦਭਾਵ ਅਤੇ ਮਾਨਵਤਾ ਦੀ ਪ੍ਰਗਤੀ ਦਾ ਪ੍ਰਬੁੱਧ ਮਾਰਗ ਦਿਖਾਇਆ। ਉਹ ਅਸਲ ਵਿੱਚ ਸਾਡੇ ਦੇਸ਼ ‘ਚ ਸਮਾਜਿਕ ਸੁਧਾਰ ਅਤੇ ਸ਼ਾਂਤੀ ਦੇ ਮਹਾਨਤਮ ਪੈਗੰਬਰਾਂ ਵਿੱਚੋਂ ਇੱਕ ਹਨ।
ਇਹ ਤਿਉਹਾਰ ਜੈਨ ਸਮੁਦਾਇ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਭਾਰਤ ਤੇ ਪੂਰੇ ਵਿਸ਼ਵ ਵਿੱਚ ਅਧਿਆਤਮਿਕ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸ਼ਰਧਾਲੂਆਂ ਦੁਆਰਾ ਦਾਨ-ਪੁੰਨ ਕਾਰਜ, ਸਤਵਨਾਂ ਦਾ ਪਾਠ, ਰਥ ਵਿੱਚ ਭਗਵਾਨ ਦਾ ਜਲੂਸ ਅਤੇ ਜੈਨ ਮੁਨੀਆਂ ਅਤੇ ਸਾਧਵੀਆਂ ਦੁਆਰਾ ਅਧਿਆਤਮਿਕ ਉਪਦੇਸ਼ ਇਸ ਉਤਸਵ ਦੇ ਮੁੱਖ ਆਕਰਸ਼ਣ ਹਨ। ਪਰੰਤੂ ਕੋਵਿਡ-19 ਆਲਮੀ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ, ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਸ ਤਿਉਹਾਰ ਨੂੰ ਘਰ ’ਤੇ ਰਹਿੰਦੇ ਹੋਏ ਅਤੇ ਕੋਵਿਡ ਸਿਹਤ ਤੇ ਸਵੱਛਤਾ ਪ੍ਰੋਟੋਕੋਲ ਦਾ ਪਾਲਨ ਕਰਦੇ ਹੋਏ ਮਨਾਉਣ।
ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਦੇ ਹੋਏ ਆਓ ਅਸੀਂ ਕੋਵਿਡ-19 ਦੇ ਖ਼ਿਲਾਫ਼ ਸਾਂਝੀ ਲੜਾਈ ਵਿੱਚ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਪਾਈਏ। ਆਓ ਇਸ ਪਾਵਨ ਅਵਸਰ ’ਤੇ ਅਸੀਂ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਈਏ ਅਤੇ ਖੁਦ ਨੂੰ ਇੱਕ ਸ਼ਾਂਤੀਪੂਰਨ, ਸਦਭਾਵਨਾਪੂਰਨ ਅਤੇ ਨਿਆਂਪੂਰਨ ਸਮਾਜ ਦੇ ਨਿਰਮਾਣ ਦੇ ਲਈ ਸਮਰਪਿਤ ਕਰੀਏ।
*****
ਐੱਮਐੱਸ/ ਆਰਕੇ/ ਡੀਪੀ
(Release ID: 1713844)
Visitor Counter : 198