ਰੱਖਿਆ ਮੰਤਰਾਲਾ

ਕੋਵਿਡ-19 ਰਾਹਤ ਲਈ ਭਾਰਤੀ ਹਵਾਈ ਸੈਨਾ ਦੇ ਯਤਨ

Posted On: 24 APR 2021 5:07PM by PIB Chandigarh

ਭਾਰਤੀ ਹਵਾਈ ਸੈਨਾ ਨੇ ਕੋਵਿਡ-19 ਰਾਹਤ ਲਈ ਆਪਣੇ ਯਤਨ ਜਾਰੀ ਰੱਖੇ ਹਨ। 

ਭਾਰਤੀ ਹਵਾਈ ਸੈਨਾ ਦੇ ਇਕ ਜਹਾਜ ਸੀ -17 ਨੇ 24 ਅਪ੍ਰੈਲ 21 ਨੂੰ ਸਵੇਰੇ 2 ਵਜੇ ਸਿੰਗਾਪੁਰ ਦੇ ਚਾਂਗੀ ਕੌਮਾਂਤਰੀ ਹਵਾਈ ਅੱਡੇ ਲਈ ਹਿੰਡਨ ਏਅਰ ਬੇਸ ਤੋਂ ਉਡਾਣ ਭਰੀ। ਜਹਾਜ਼ ਸਵੇਰੇ 0745 ਵਜੇ ਸਿੰਗਾਪੁਰ ਪਹੁੰਚਿਆ। 4 ਖਾਲੀ ਕ੍ਰਾਇਓਜੈਨਿਕ ਆਕਸੀਜਨ ਕੰਟੇਨਰਾਂ ਨੂੰ ਲੋਡ ਕਰਨ ਤੋਂ ਬਾਅਦ, ਇਹ ਸਿੰਗਾਪੁਰ ਤੋਂ ਰਵਾਨਾ ਹੋ ਗਿਆ ਹੈ ਅਤੇ ਇਹਨਾਂ ਕੰਟੇਨਰਾਂ ਨੂੰ ਉਤਾਰਨ ਲਈ ਇਹ ਜਹਾਜ਼ ਪਨਗੜ ਏਅਰ ਬੇਸ ਲਈ ਰਵਾਨਾ ਹੋ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਇਕ ਹੋਰ ਸੀ -17 ਜਹਾਜ਼ ਨੇ ਹਿੰਡਨ ਏਅਰ ਬੇਸ ਤੋਂ ਪੁਣੇ ਏਅਰ ਬੇਸ ਲਈ ਸਵੇਰੇ 08:00 ਵਜੇ ਉੱਡਾਣ ਭਰੀ ਸੀ। ਜਹਾਜ਼ ਸਵੇਰੇ 10 ਵਜੇ ਪੁਣੇ ਪਹੁੰਚਿਆ। ਜੈੱਟ ਵਿੱਚ 2 ਖਾਲੀ ਕ੍ਰਾਇਓਜੇਨਿਕ ਆਕਸੀਜਨ ਕੰਟੇਨਰ ਟਰੱਕ ਭਰੇ ਗਏ ਸਨ ਜੋ ਫੇਰ ਜਾਮਨਗਰ ਏਅਰ ਬੇਸ ਵੱਲ ਭੱਜੇ ਗਏ ਸਨ। ਇਹੋ ਸੀ-17 ਜਹਾਜ਼ ਇਸ ਸਮੇਂ ਪੁਣੇ ਤੋਂ ਜਾਮਨਗਰ ਜਾ ਰਹੀ ਆਪਣੀ ਦੂਜੀ ਸ਼ਟਲ 'ਤੇ ਹੈ, ਜਿਸ ਵਿਚ 2 ਹੋਰ ਖਾਲੀ ਕੰਟੇਨਰਾਂ ਦਾ ਭਾਰ ਹੈ। 

ਇਸਤੋਂ ਪਹਿਲਾਂ ਅੱਜ ਦਿਨ ਵਿੱਚ ਇਕ ਸੀ -17 ਦੋ ਖਾਲੀ ਕੰਟੇਨਰ ਜੋਧਪੁਰ ਤੋਂ ਜਾਮਨਗਰ ਲਿਆਇਆ ਸੀ। 

 

ਇਕ ਆਈਏਐਫ ਚਿਨੂਕ ਹੈਲੀਕਾਪਟਰ ਅਤੇ ਇਕ ਐਨ 32 ਟਰਾਂਸਪੋਰਟ ਏਅਰਕ੍ਰਾਫਟ ਕ੍ਰਮਵਾਰ ਜੰਮੂ ਤੋਂ ਲੇਹ ਅਤੇ ਜੰਮੂ ਤੋਂ ਕਾਰਗਿਲ ਲਈ ਕ੍ਰਮਵਾਰ ਕੋਵਿਡ ਟੈਸਟਿੰਗ ਉਪਕਰਣ ਲੈ ਕੇ ਗਿਆ ਸੀ। ਉਪਕਰਣਾਂ ਵਿਚ ਬਾਇਓ ਸੇਫਟੀ ਕੈਬਨਿਟਾਂ, ਸੈਂਟਰਿਫਿਉਜਸ ਅਤੇ ਸਟੈਬੀਲਾਇਜ਼ਰ ਸ਼ਾਮਲ ਸਨ। ਇਹ ਮਸ਼ੀਨਾਂ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਵੱਲੋਂ ਬਣਾਈਆਂ ਗਈਆਂ ਹਨ ਅਤੇ ਹੁਣ ਟੈਸਟਿੰਗ ਵਧਾਉਣ ਲਈ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਨੂੰ ਦਿੱਤੀਆਂ ਗਈਆਂ ਹਨ।


 

ਜਿਵੇਂ ਕਿ ਦੇਸ਼ ਮਹਾਮਾਰੀ ਦੀ ਰੋਕਥਾਮ ਅਤੇ ਇਸਨੂੰ ਹਰਾਉਣ ਲਈ ਆਪਣੀ ਲੜਾਈ ਵਿੱਚ ਵੱਡੇ ਕਦਮ ਚੁੱਕ ਰਿਹਾ ਹੈ, ਭਾਰਤੀ ਹਵਾਈ ਸੈਨਾ ਪੇਸ਼ੇਵਰਾਨਾ ਢੰਗ ਨਾਲ ਸਾਰੀਆਂ ਉਭਰਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਆਪਣੀ ਵਚਨਵੱਧਤਾ ਦੀ ਮੁੜ ਤੋਂ ਪੁਸ਼ਟੀ ਕਰਦੀ ਹੈ।  

--------------------------------------------------

 

ਏ ਬੀ ਬੀ / ਏ ਐਮ / ਜੇ ਪੀ (Release ID: 1713813) Visitor Counter : 198


Read this release in: English , Urdu , Hindi , Tamil , Telugu