ਰੱਖਿਆ ਮੰਤਰਾਲਾ

ਏਅਰ ਵਾਇਸ ਮਾਰਸ਼ਲ ਪੀ.ਐਸ. ਕਰਕਰੇ ਨੇ ਪੱਛਮੀ ਏਅਰ ਕਮਾਨ ਹੈਡਕੁਆਰਟਰ ’ਚ ਸੀਨੀਅਰ ਅਧਿਕਾਰੀ ( ਪ੍ਰਸ਼ਾਸਨ) ਵਜੋਂ ਅਹੁਦਾ ਸੰਭਾਲਿਆ

Posted On: 23 APR 2021 7:43PM by PIB Chandigarh

ਏਅਰ ਵਾਇਸ ਮਾਰਸ਼ਲ ਪੀ.ਐਸ.  ਕਰਕਰੇ ਨੇ 1 ਫਰਵਰੀ,  2021 ਨੂੰ ਪੱਛਮੀ ਏਅਰ  ਕਮਾਨ ਹੈਡਕੁਆਰਟਰ ’ਚ ਸੀਨੀਅਰ  ਅਧਿਕਾਰੀ ਵਜੋਂ  ਅਹੁਦਾ ਸੰਭਾਲਿਆ। ਉਨ੍ਹਾਂ ਨੇ ਇਹ ਅਹੁਦਾ ਵਿਸ਼ੇਸ਼ ਸੇਵਾ ਮੈਡਲ ਏਅਰ ਵਾਇਸ ਮਾਰਸ਼ਲ  ਦੇ ਅਨੰਤਰਮਣ ਤੋਂ ਸੰਭਾਲਿਆ ।   

ਏਅਰ ਵਾਇਸ ਮਾਰਸ਼ਲ ਪੀ.ਐਸ.  ਕਰਕਰੇ ਨੂੰ 19 ਦਿਸੰਬਰ,  1987 ਨੂੰ ਪ੍ਰਸ਼ਾਸਨ ਸ਼ਾਖਾ ’ਚ ਨਿਯੁਕਤ ਕੀਤਾ ਗਿਆ ਸੀ। ਇਸ ਹਵਾਈ ਸੈਨਾ ਅਧਿਕਾਰੀ ਨੇ ਕਮਾਨ ਮੁੱਖ ਦਫਤਰ ਅਤੇ ਹਵਾਈ  ਮੁੱਖ ਦਫਤਰਾਂ ਦੀਆਂ ਵੱਖ ਵੱਖ  ਇਕਾਈਆਂ ਵਿੱਚ ਸੇਵਾਵਾਂ ਦਿੱਤੀਆਂ ਹਨ। ਉਹ ਡਿਫੇਂਸ ਸਰਵਿਸੇਜ ਸਟਾਫ ਕਾਲਜ ਅਤੇ ਕਾਲਜ ਆਫ ਡਿਫੇਂਸ ਮੈਨੇਜਮੇਂਟ  (ਸੀ.ਡੀ.ਐਮ.) ਤੋਂ ਦਰਜੇਦਾਰ ਹਨ ਅਤੇ ਸੀ.ਡੀ.ਐਮ. ਹੈਦਰਾਬਾਦ ਵਿੱਚ ਇੱਕ ਡਾਇਰੇਕਟਿੰਗ ਸਟਾਫ ਰਹਿ ਚੁੱਕੇ ਹਨ ।

ਏ.ਵੀ.ਐਮ.  ਪੀ.ਐਸ.  ਕਰਕਰੇ ਪੱਛਮੀ ਵਾਯੂ ਕਮਾਂਡ ਮੁੱਖ ਦਫਤਰ ’ਚ ਵਰਤਮਾਨ ਨਿਯੁਕਤੀ ਤੋਂ ਪਹਿਲਾਂ ਵਾਯੂ ਮੁੱਖ ਦਫਤਰ ( ਵਾਯੂ ਭਵਨ) ਵਿੱਚ ‘ਏਅਰ ਕਮਾਂਡਰ ਏਅਰ ਫੋਰਸ ਵਰਕਸ’ ਸਨ।


 

 

************************


ਏਬੀਬੀ/ਆਈਐਨ/ਐਮਐਸ


(Release ID: 1713743)
Read this release in: English , Urdu , Hindi , Tamil