ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਈ ਅਤੇ ਜੂਨ 2021 ਵਿਚ ਐਨਐਫਐੱਸਏ ਦੇ ਲਾਭਪਾਤਰੀਆਂ ਨੂੰ ਵਾਧੂ ਮੁਫਤ ਅਨਾਜ ਵੰਡਿਆ ਜਾਵੇਗਾ


ਅਗਲੇ ਦੋ ਮਹੀਨਿਆਂ ਯਾਨੀਕਿ ਮਈ ਅਤੇ ਜੂਨ 2021 ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਦੇ ਤਹਿਤ ਕਵਰ ਕੀਤੇ ਲਗਭਗ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰਾਮ ਅਨਾਜ ਮੁਫਤ ਪ੍ਰਦਾਨ ਕੀਤਾ ਜਾਵੇਗਾ

Posted On: 23 APR 2021 4:02PM by PIB Chandigarh

 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਰੀਬਾਂ ਪ੍ਰਤੀ ਵਚਨਬੱਧਤਾ ਦੇ ਅਨੁਸਾਰ, ਭਾਰਤ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐਨਐੱਫਐੱਸਏ) ਦੇ ਅਧੀਨ ਆਉਣ ਵਾਲੇ ਲਗਭਗ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 5 ਕਿਲੋ ਪ੍ਰਤੀ ਮਹੀਨਾ ਮੁਫਤ ਅਨਾਜ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਜੋ ਅਗਲੇ ਦੋ ਮਹੀਨਿਆਂ, ਮਈ ਅਤੇ ਜੂਨ 2021 ਲਈ, ਪਹਿਲਾਂ ਵਾਂਗ ਐਨਐਫਐੱਸਏ ਤੋਂ ਵੱਧ ਅਨਾਜ  "ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪ੍ਰਧਾਨ ਮੰਤਰੀ-ਜੀਕੇਏਆਈ)" ਦੀ ਤਰਜ ਤੇ ਉਪਲਬਧ ਕਰਾਇਆ ਜਾਵੇਗਾ। 

 

ਇਸ ਵਿਸ਼ੇਸ਼ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ, ਐਨਐੱਫਐੱਸਏ ਦੀਆਂ ਦੋਵੇਂ ਸ਼੍ਰੇਣੀਆਂ ਜਿਵੇਂ ਕਿ ਅੰਤਯੋਦਿਆ ਅੰਨ ਯੋਜਨਾ (ਏਏਵਾਈ) ਅਤੇ ਤਰਜੀਹੀ ਘਰੇਲੂ ਵਸਨੀਕਾਂ (ਪੀਐੱਚਐੱਚ) ਦੇ ਅਧੀਨ ਆਉਣ ਵਾਲੇ ਲਗਭਗ 80 ਕਰੋੜ ਐਨਐੱਫਐੱਸਏ ਲਾਭਪਾਤਰੀਆਂ ਨੂੰ ਮੁਫਤ ਅਨਾਜ (ਚਾਵਲ/ਕਣਕ) ਦਾ ਵਾਧੂ ਕੋਟਾ ਦਿੱਤਾ ਜਾਵੇਗਾ, ਜੋ ਐਨਐਫਐਸ ਏ ਅਧੀਨ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਪ੍ਰਤੀ ਮਹੀਨਾ ਨਿਯਮਤ ਮਹੀਨਾਵਾਰ ਅਧਿਕਾਰਤ ਕੋਟੇ ਤੋਂ ਵੱਧ ਹੋਵੇਗਾ।   

ਭਾਰਤ ਸਰਕਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਦੇ ਹਿੱਸੇ ਵਜੋਂ ਅਨਾਜ ਦੀ ਲਾਗਤ, ਅੰਤਰ-ਰਾਜੀ ਢੋਆ ਢੁਆਈ ਆਦਿ ਦੀ ਕੀਮਤ ਦਾ 26,000 ਕਰੋੜ ਰੁਪਏ ਤੋਂ ਵੱਧ ਦਾ ਪੂਰਾ ਖਰਚਾ ਚੁੱਕੇਗੀ।

-------------------------------------------------

 ਡੀ ਜੇ ਐਨ (Release ID: 1713659) Visitor Counter : 219