PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
22 APR 2021 7:09PM by PIB Chandigarh
· India’s Cumulative Vaccination Coverage exceeds13.23 Crore
· More than 22 Lakh Vaccine Doses administered in the last 24 hours
· 5 States account for 60% of India’s total Active Caseload
· More than 1.78 Lakh Recoveries in the last 24 hours
· Oxygen Expresses getting prepared to leave with Liquid Medical Oxygen (LMO) from Visakhapatnam and Bokaro today for Maharashtra and UP respectively.
|
-
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 13.23 ਕਰੋੜ ਤੋਂ ਪਾਰ
-
ਪਿਛਲੇ 24 ਘੰਟਿਆਂ ਦੌਰਾਨ 22 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ
-
ਭਾਰਤ ਦੇ 5 ਰਾਜਾਂ ਵਿੱਚੋਂ 60 ਫੀਸਦੀ ਐਕਟਿਵ ਕੇਸ ਦਰਜ ਕੀਤੇ ਗਏ ਹਨ
-
ਪਿਛਲੇ 24 ਘੰਟਿਆਂ ਵਿੱਚ 1.78 ਲੱਖ ਤੋਂ ਵੱਧ ਦੀ ਰਿਕਵਰੀ ਦਰਜ ਕੀਤੀ ਗਈ ਹੈ
-
ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਲਈ ਕ੍ਰਮਵਾਰ ਵਿਸ਼ਾਖਾਪਟਨਮ ਅਤੇ ਬੋਕਾਰੋ ਤੋਂ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਜਾਣ ਲਈ ਆਕਸੀਜਨ ਐਕਸਪ੍ਰੈੱਸ ਤਿਆਰ ਹੋਈ
#Unite2FightCorona
#IndiaFightsCorona
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 13.23 ਕਰੋੜ ਤੋਂ ਪਾਰ, ਪਿਛਲੇ 24 ਘੰਟਿਆਂ ਦੌਰਾਨ 22 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 13.23 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜ਼ੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 19,28,118 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 13,23,30,644 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 92,19,544 ਸਿਹਤ ਸੰਭਾਲ਼ ਵਰਕਰ (ਪਹਿਲੀ ਖੁਰਾਕ), 58,52,071 ਸਿਹਤ ਸੰਭਾਲ਼ ਵਰਕਰ (ਦੂਜੀ ਖੁਰਾਕ), ਟੀਕਾਕਰਣ ਮੁਹਿੰਮ ਦੇ 96 ਦਿਨ (21 ਅਪ੍ਰੈਲ, 2021) ਨੂੰ 22,11,334 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 15,01,704 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 35,499 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 7,09,630 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ 3,14,835 ਨਵੇਂ ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਅਤੇ ਰਾਜਸਥਾਨ ਸਮੇਤ ਦਸ ਰਾਜਾਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ 10 ਰਾਜਾਂ ਵਿੱਚੋਂ 75.66 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 67,468 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚੋਂ 33,106 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਦਿੱਲੀ ਵਿੱਚ 24,638 ਨਵੇਂ ਮਾਮਲੇ ਦਰਜ ਹੋਏ ਹਨ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 22,91,428 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 14.38 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,33,890 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਸੂਬੇ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 59.99 ਫੀਸਦੀ ਦਾ ਯੋਗਦਾਨ ਪਾ ਰਹੇ ਹਨ। ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,34,54,880 ਤੇ ਪੁੱਜ ਗਈ ਹੈ। ਕੌਮੀ ਰਿਕਵਰੀ ਦੀ ਦਰ 84.46 ਫੀਸਦੀ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1,78,841 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ। ਕੌਮੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.16 ਫੀਸਦੀ 'ਤੇ ਖੜੀ ਹੈ। ਪਿਛਲੇ 24 ਘੰਟਿਆਂ ਦੌਰਾਨ 2,104 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਹ ਹਨ - ਲੱਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਸਿੱਕਿਮ, ਮਿਜ਼ੋਰਮ, ਲਕਸ਼ਦੀਪ, ਨਾਗਾਲੈਂਡ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।
https://www.pib.gov.in/PressReleasePage.aspx?PRID=1713356
ਪ੍ਰਧਾਨ ਮੰਤਰੀ ਨੇ ਆਕਸੀਜਨ ਦੀ ਸਪਲਾਈ ਅਤੇ ਉਪਲਬਧਤਾ ਬਾਰੇ ਇੱਕ ਉੱਚ ਪੱਧਰੀ ਬੈਠਕ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਕਰਨ ਅਤੇ ਇਸ ਦੀ ਉਪਲਬਧਤਾ ਨੂੰ ਵਧਾਉਣ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਪਿਛਲੇ ਕੁਝ ਹਫ਼ਤਿਆਂ ਦੌਰਾਨ ਆਕਸੀਜਨ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਈ ਪਹਿਲੂਆਂ ‘ਤੇ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਬਾਰੇ ਦੱਸਿਆ: ਆਕਸੀਜਨ ਦਾ ਉਤਪਾਦਨ ਵਧਾਉਣਾ, ਵੰਡ ਦੀ ਗਤੀ ਵਧਾਉਣਾ ਅਤੇ ਸਿਹਤ ਸੁਵਿਧਾਵਾਂ ਨੂੰ ਆਕਸੀਜਨ ਸਹਾਇਤਾ ਮੁਹੱਈਆ ਕਰਵਾਉਣ ਲਈ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਨਾ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਆਕਸੀਜਨ ਦੀ ਮੰਗ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਸ ਅਨੁਸਾਰ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਰਾਜਾਂ ਨਾਲ ਤਾਲਮੇਲ ਵਾਸਤੇ ਇੱਕ ਵਿਆਪਕ ਅਭਿਆਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਸ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਰਾਜਾਂ ਨੂੰ ਆਕਸੀਜਨ ਸਪਲਾਈ ਲਗਾਤਾਰ ਵਧ ਰਹੀ ਹੈ। 20 ਰਾਜਾਂ ਤੋਂ ਤਰਲ ਮੈਡੀਕਲ ਆਕਸੀਜਨ ਦੀ ਰੋਜ਼ਾਨਾ 6,785 ਮੀਟ੍ਰਿਕ ਟਨ ਦੀ ਮੌਜੂਦਾ ਮੰਗ ਦੇ ਵਿਰੁੱਧ, ਭਾਰਤ ਸਰਕਾਰ ਨੇ ਇਨ੍ਹਾਂ ਰਾਜਾਂ ਨੂੰ 21 ਅਪ੍ਰੈਲ ਤੋਂ 6,822 ਮੀਟ੍ਰਿਕ ਟਨ ਪ੍ਰਤੀ ਦਿਨ ਦੀ ਐਲੋਕੇਸ਼ਨ ਕੀਤੀ ਹੈ। ਇਹ ਨੋਟ ਕੀਤਾ ਗਿਆ ਕਿ ਪਿਛਲੇ ਦਿਨਾਂ ਵਿੱਚ, ਪ੍ਰਾਈਵੇਟ ਅਤੇ ਪਬਲਿਕ ਸਟੀਲ ਪਲਾਂਟਾਂ, ਉਦਯੋਗਾਂ, ਆਕਸੀਜਨ ਨਿਰਮਾਤਾਵਾਂ ਦੇ ਯੋਗਦਾਨ ਦੇ ਨਾਲ-ਨਾਲ ਗ਼ੈਰ-ਜ਼ਰੂਰੀ ਉਦਯੋਗਾਂ ਲਈ ਆਕਸੀਜਨ ਦੀ ਸਪਲਾਈ ਦੀ ਮਨਾਹੀ ਦੇ ਨਾਲ, ਤਰਲ ਮੈਡੀਕਲ ਆਕਸੀਜਨ ਦੀ ਉਪਲਬਧਤਾ ਵਿੱਚ ਤਕਰੀਬਨ 3,300 ਮੀਟ੍ਰਿਕ ਟਨ ਪ੍ਰਤੀ ਦਿਨ ਦਾ ਵਾਧਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਪ੍ਰਵਾਨਿਤ ਪੀਐੱਸਏ ਆਕਸੀਜਨ ਪਲਾਂਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਉਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਵਿਭਿੰਨ ਰਾਜਾਂ ਨੂੰ ਆਕਸੀਜਨ ਦੀ ਸਪਲਾਈ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕੀਤਾ ਜਾਣਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰੁਕਾਵਟ ਦੇ ਮਾਮਲਿਆਂ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੰਤਰਾਲਿਆਂ ਨੂੰ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣ ਦੇ ਵਿਭਿੰਨ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨ ਲਈ ਵੀ ਕਿਹਾ।
https://www.pib.gov.in/PressReleasePage.aspx?PRID=1713393
ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗਾਂ ਕਾਰਨ ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦਾ ਦੌਰਾ ਰੱਦ ਕੀਤਾ
ਪ੍ਰਧਾਨ ਮੰਤਰੀ ਕੱਲ੍ਹ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਸ਼੍ਰੀ ਮੋਦੀ ਨੇ ਟਵੀਟ ਕੀਤਾ, "ਕੱਲ੍ਹ, ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਾਂਗਾ। ਇਸ ਕਰਕੇ, ਮੈਂ ਪੱਛਮ ਬੰਗਾਲ ਨਹੀਂ ਜਾਵਾਂਗਾ।"
https://www.pib.gov.in/PressReleasePage.aspx?PRID=1713420
ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਲਈ ਕ੍ਰਮਵਾਰ ਵਿਸ਼ਾਖਾਪਟਨਮ ਅਤੇ ਬੋਕਾਰੋ ਤੋਂ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਜਾਣ ਲਈ ਆਕਸੀਜਨ ਐਕਸਪ੍ਰੈੱਸ ਤਿਆਰ ਹੋਈ
ਭਾਰਤੀ ਰੇਲ ਕੋਵਿਡ-19 ਦੇ ਖ਼ਿਲਾਫ਼ ਆਪਣੀ ਲੜਾਈ ਦੇ ਤਹਿਤ ਆਕਸੀਜਨ ਐਕਸਪ੍ਰੈੱਸ ਦਾ ਸੰਚਾਲਨ ਕਰ ਰਹੀ ਹੈ।
ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਟੈਂਕਰਾਂ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਰਾਤ ਤੋਂ ਵਿਸ਼ਾਖਾਪਟਨਮ ਤੋਂ ਮੁੰਬਈ ਦੇ ਲਈ ਆਪਣੀ ਪਹਿਲੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਵਿਸ਼ਾਖਾਪਟਨਮ ‘ਤੇ ਐੱਲਐੱਮਓ ਨਾਲ ਭਰੇ ਟੈਂਕਰਾਂ ਦੀ ਭਾਰਤੀ ਰੇਲ ਦੀ ਰੋ-ਰੋ ਸੇਵਾ ਰਾਹੀਂ ਭੇਜਿਆ ਜਾ ਰਿਹਾ ਹੈ।
ਇੱਕ ਹੋਰ ਆਕਸੀਜਨ ਐਕਸਪ੍ਰੈੱਸ ਨੇ ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਪੂਰੀ ਕਰਨ ਲਈ ਵਾਰਾਣਸੀ ਦੇ ਰਾਸਤੇ ਲਖਨਊ ਤੋਂ ਬੋਰਾਕੋ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਟ੍ਰੇਨ ਦੀ ਯਾਤਰਾ ਲਈ ਲਖਨਊ ਤੋਂ ਵਾਰਾਣਸੀ ਦਰਮਿਆਨ ਇੱਕ ਗ੍ਰੀਨ ਕੌਰੀਡੋਰ ਤਿਆਰ ਕੀਤਾ ਗਿਆ ਸੀ। ਟ੍ਰੇਨ ਨੇ 270 ਕਿਲੋਮੀਟਰ ਦੀ ਦੂਰੀ 62.35 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਗਤੀ ਨਾਲ 4 ਘੰਟੇ 20 ਮਿੰਟ ਵਿੱਚ ਤੈਅ ਕੀਤੀ ਸੀ।
ਟ੍ਰੇਨਾਂ ਰਾਹੀਂ ਆਕਸੀਜਨ ਦੀ ਢੁਆਈ ਲੰਬੀ ਦੂਰੀਆਂ ‘ਤੇ ਸੜਕ ਆਵਾਜਾਈ ਦੀ ਤੁਲਨਾ ਵਿੱਚ ਤੇਜ਼ ਹੈ। ਟ੍ਰੇਨਾਂ ਇੱਕ ਦਿਨ ਵਿੱਚ 24 ਘੰਟੇ ਤੱਕ ਚਲ ਸਕਦੀਆਂ ਹਨ, ਲੇਕਿਨ ਟਰੱਕ ਦੇ ਚਾਲਕਾਂ ਨੂੰ ਅਰਾਮ ਆਦਿ ਦੀ ਜ਼ਰੂਰਤ ਹੁੰਦੀ ਹੈ।
ਇਹ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਟੈਂਕਰਾਂ ਦੀ ਲੋਡਿੰਗ/ਅਨਲੋਡਿੰਗ ਨੂੰ ਅਸਾਨ ਬਣਾਉਣ ਲਈ ਇੱਕ ਰੈਂਪ ਦੀ ਜ਼ਰੂਰਤ ਹੁੰਦੀ ਹੈ। ਕੁਝ ਸਥਾਨਾਂ ‘ਤੇ ਰੋਡ ਓਵਰ ਬ੍ਰਿਜ (ਆਰਓਬੀ) ਓਵਰ ਹੈੱਡ ਇਕੁਇਪਮੈਂਟ (ਓਐੱਚਈ) ਦੀ ਉਚਾਈ ਦੀਆਂ ਸੀਮਾਵਾਂ ਦੇ ਕਾਰਨ, ਰੋਡ ਟੈਂਕਰ ਦਾ 3320 ਮਿਮੀ ਉਚਾਈ ਵਾਲਾ ਟੀ 1618 ਮਾਡਲ 1290 ਮਿਮੀ ਉੱਚੇ ਫਲੈਟ ਵੈਂਗਨਾਂ ‘ਤੇ ਰੱਖੇ ਜਾਣ ਲਈ ਵਿਵਹਾਰਕ ਪਾਇਆ ਗਿਆ ਸੀ।
ਰੇਲਵੇ ਨੇ ਬੀਤੇ ਸਾਲ ਲੌਕਡਾਊਨ ਦੌਰਾਨ ਵੀ ਜ਼ਰੂਰੀ ਵਸਤਾਂ ਦੀ ਢੁਆਈ ਕੀਤੀ ਅਤੇ ਸਪਲਾਈ ਚੇਨ ਨੂੰ ਬਣਾਈ ਰੱਖਿਆ ਅਤੇ ਐਮਰਜੈਂਸੀ ਵਿੱਚ ਰਾਸ਼ਟਰ ਦੀ ਸੇਵਾ ਜਾਰੀ ਰੱਖੀ।
https://www.pib.gov.in/PressReleasePage.aspx?PRID=1713395
ਕੇਂਦਰ ਸਰਕਾਰ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੇਮਡੇਸਿਵਿਰ ਦੀ ਸਪਲਾਈ ਐਲੋਕੇਟ ਕੀਤੀ
ਭਾਰਤ ਸਰਕਾਰ ਨੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਾਲ ਹੀ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਪ੍ਰਭਾਵੀ ਪ੍ਰਬੰਧਨ ਲਈ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਸਮਾਧਾਨ ਲਈ ਅਨੇਕ ਕਦਮ ਉਠਾਏ ਹਨ। ਕੇਂਦਰ ਸਰਕਾਰ ਦੁਆਰਾ ਸਮੁੱਚੇ ਤੌਰ ‘ਤੇ ਉਠਾਏ ਗਏ ਇਨ੍ਹਾਂ ਸਰਗਰਮ ਉਪਾਵਾਂ ਦੀ ਨਿਯਮਿਤ ਰੂਪ ਨਾਲ ਉੱਚਤਮ ਪੱਧਰ ‘ਤੇ ਸਮੀਖਿਆ ਅਤੇ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਹਸਪਤਾਲਾਂ ਵਿੱਚ ਗੰਭੀਰ ਕੋਵਿਡ-19 ਰੋਗੀਆਂ ਦੀ ਸੰਖਿਆ ਦੇ ਵਧਣ ਨਾਲ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਲਈ ਰੇਮਡੇਸਿਵਿਰ ਦੀ ਮੰਗ ਵਿੱਚ ਵਾਧਾ ਹੋਇਆ ਹੈ, ਜਦਕਿ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਿਹਤ ਮੰਤਰਾਲੇ ਦੁਆਰਾ ਇਸ ਦਵਾਈ ਦੇ ਵਿਵੇਕਪੂਰਨ ਉਪਯੋਗ ਨੂੰ ਹੀ ਹੁਲਾਰਾ ਦਿੱਤਾ ਜਾਵੇ , ਕਿਉਂਕਿ ਇਸ ਨੂੰ ਇੱਕ ਜਾਂਚ ਚਿਕਿਤਸਾ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ। ਰਾਜਾਂ ਨੂੰ ਦਵਾਈ ਦੀ ਸੰਭਾਵਿਤ ਜਮ੍ਹਾਂਖੋਰੀ ਅਤੇ ਕਾਲ਼ਾਬਜ਼ਾਰੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
ਕੋਵਿਡ-19 ਚਿਕਿਤਸਾ ਲਈ ਜ਼ਰੂਰੀ ਰੇਮਡੇਸਿਵਿਰ ਇੰਜੈਕਸ਼ਨ ਦੀ ਮੰਗ ਵਿੱਚ ਦੇਸ਼ ਵਿੱਚ ਅਚਾਨਕ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਘਰੇਲੂ ਰੇਮਡੇਸਿਵਿਰ ਨਿਰਮਾਤਾਵਾਂ ਦੀ ਮੈਨੂਫੈਕਚਰਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਇਸ ਪ੍ਰਯਤਨ ਵਿੱਚ ਸਰਕਾਰ ਦੁਆਰਾ ਨਿਰਮਾਤਾਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਉਤਪਾਦਨ ਸਮਰੱਥਾ ਦੇ ਮੌਜੂਦਾ ਪੱਧਰ ਨੂੰ ਪ੍ਰਤੀ ਮਹੀਨਾ 38 ਲੱਖ ਸ਼ੀਸ਼ੀਆਂ ਤੋਂ ਵਧਾ ਕੇ 74 ਲੱਖ ਸ਼ੀਸ਼ੀਆਂ ਪ੍ਰਤੀ ਮਹੀਨਾ ਕੀਤਾ ਜਾ ਰਿਹਾ ਹੈ ਅਤੇ 20 ਅਤਿਰਿਕਤ ਮੈਨੂਫੈਕਚਰਿੰਗ ਸਥਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਘਰੇਲੂ ਸਪਲਾਈ ਨੂੰ ਵਧਾਉਣ ਲਈ 11 ਅਪ੍ਰੈਲ, 2021 ਨੂੰ ਰੇਮਡੇਸਿਵਿਰ ਦੇ ਨਿਰਯਾਤ ਉੱਤੇ ਵੀ ਪਾਬੰਦੀ ਲਗਾਈ ਗਈ ਹੈ।
ਦੇਸ਼ ਦੇ ਕੁਝ ਖੇਤਰਾਂ ਵਿੱਚ ਰੇਮਡੇਸਿਵਿਰ ਦੀ ਕਮੀ ਦੀ ਰਿਪੋਰਟ ਅਤੇ ਇਸ ਦੀ ਸੁਚਾਰੂ ਇੰਟਰ-ਸਟੇਟ ਸਪਲਾਈ ਦੀ ਸੁਵਿਧਾ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਔਸ਼ਧੀ ਨਿਰਮਾਣ ਵਿਭਾਗ ਨਾਲ ਤਾਲਮੇਲ ਦੇ ਜ਼ਰੀਏ 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 30 ਅਪ੍ਰੈਲ, 2021 ਤੱਕ ਰੇਮਡੇਸਿਵਿਰ ਦੀ ਅੰਤਰਿਮ ਐਲੋਕੇਸ਼ਨ ਕੀਤੀ ਗਈ ਹੈ।
https://www.pib.gov.in/PressReleasePage.aspx?PRID=1713329
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਉਦਯੋਗਾਂ ਨੂੰ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ; ਉਦਯੋਗਾਂ ਨੂੰ ਸਥਿਤੀ ਦਾ ਮੁੱਲਾਂਕਣ ਕਰਨ ਲਈ ਕਿਹਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਉਦਯੋਗਾਂ ਨੂੰ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਸਥਿਤੀ ਦਾ ਜਾਇਜ਼ਾ ਲੈਣ ਲਈ ਅਗਲੇ ਕੁਝ ਦਿਨ ਇੰਤਜ਼ਾਰ ਕਰਨ ਅਤੇ ਧਿਆਨ ਰੱਖਣ ਦੀ ਅਪੀਲ ਕੀਤੀ। ਵਿੱਤ ਮੰਤਰੀ ਨੇ ਉਦਯੋਗ ਨੂੰ ਪੂਰਾ ਸਰਕਾਰੀ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਫਿੱਕੀ ਦੀ ਕੌਮੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਵਰਚੁਅਲ ਮੋਡ ਰਾਹੀਂ ਸੰਬੋਧਨ ਕਰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਟੀਕਾਕਰਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ ਅਤੇ ਕੋਵਿਡ -19 ਮਾਮਲਿਆਂ ਨੂੰ ਨਜਿੱਠਣ ਲਈ ਅਪਣਾਈ ਗਈ ਪੰਜ-ਪੱਧਰੀ ਰਣਨੀਤੀ - ਜਿਵੇਂ ਕਿ, ਟੈਸਟ, ਟਰੈਕ, ਇਲਾਜ਼, ਕੋਵਿਡ -19 ਪ੍ਰੋਟੋਕੋਲ ਅਤੇ ਟੀਕਾਕਰਣ - ਭਰੋਸੇ ਦੀ ਭਾਵਨਾ ਪੈਦਾ ਹੋਵੇਗੀ। “ਇਨ੍ਹਾਂ ਸਾਰੇ ਕਦਮਾਂ ਦੇ ਨਾਲ, ਸਾਨੂੰ ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇ ਦਰਮਿਆਨ ਇੱਕ ਸਕਾਰਾਤਮਕ ਤਬਦੀਲੀ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੇਖ ਰਿਹਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ (ਉਦਯੋਗ) ਬੜੇ ਧਿਆਨ ਨਾਲ ਨਿਗਰਾਨੀ ਕਰੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਇਸ (ਮਹਾਮਾਰੀ) ਵਿੱਚ ਉਦਯੋਗ ਦੇ ਨਾਲ ਮਿਲ ਕੇ ਲੜ ਰਹੇ ਹਾਂ। ਸੀਤਾਰਮਣ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਮਿਲ ਕੇ ਸਮਝ ਸਕਦੇ ਹਾਂ ਕਿ ਵਿਕਾਸ ਦੀ ਰਫ਼ਤਾਰ ਨੂੰ ਵਧਾਉਣ ਅਤੇ ਉਸ ਨੂੰ ਕਾਇਮ ਰੱਖਣ ਲਈ ਸਭ ਤੋਂ ਬਿਹਤਰ ਹੈ, ਜਿਸ ਨੂੰ ਵੇਖਣ ਲਈ ਅਸੀਂ ਸਾਰੇ ਆਖਰੀ ਤਿਮਾਹੀ ਅਤੇ ਇਸ ਤਿਮਾਹੀ ਦਰਮਿਆਨ ਵੇਖਣਾ ਚਾਹੁੰਦੇ ਹਾਂ। ” ਸ਼੍ਰੀਮਤੀ ਸੀਤਾਰਮਣ ਨੇ ਅੱਗੇ ਦੱਸਿਆ ਕਿ ਕੋਵਿਡ -19 ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਪ੍ਰਾਹੁਣਚਾਰੀ, ਹਵਾਬਾਜ਼ੀ, ਯਾਤਰਾ, ਸੈਰ-ਸਪਾਟਾ ਅਤੇ ਹੋਟਲ ਵਰਗੇ ਸੈਕਟਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵਿੱਤ ਮੰਤਰੀ ਨੇ ਕਿਹਾ, “ਅਸੀਂ ਇਨ੍ਹਾਂ ਸੈਕਟਰਾਂ ਲਈ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ (ਈਸੀਜੀਐਲਐਸ 2.0) ਵਧਾ ਦਿੱਤੀ ਹੈ ਅਤੇ ਮੈਂ ਇਹ ਯਕੀਨੀ ਬਣਾਵਾਂਗੀ ਕਿ ਪਿਛਲੇ ਸਾਲ ਜਿਸ ਕੁਸ਼ਲਤਾ ਨਾਲ ਇਹ ਕੀਤਾ ਗਿਆ ਸੀ, ਉਸੇ ਤਰਾਂ ਹਵਾਬਾਜ਼ੀ ਅਤੇ ਸੈਰ-ਸਪਾਟਾ ਸੈਕਟਰ ਲਈ ਵੀ ਪ੍ਰਦਰਸ਼ਨ ਕਰੇਗੀ।”
https://www.pib.gov.in/PressReleasePage.aspx?PRID=1713304
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
∙ ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, ਜੇਲ੍ਹ ਅਧਿਕਾਰੀਆਂ ਦੇ ਅਨੁਸਾਰ, ਰਾਜ ਭਰ ਦੀਆਂ 47 ਜੇਲ੍ਹਾਂ ਵਿੱਚ 246 ਕੈਦੀਆਂ ਨੂੰ ਵਾਇਰਸ ਹੋਇਆ ਹੈ। ਕੋਵਿਡ-19 ਦੀ ਰੋਕਥਾਮ ਲਈ ਰਾਜ ਵਿੱਚ ਅੱਜ ਰਾਤ 8 ਵਜੇ ਤੋਂ ਸਖ਼ਤ ਰੋਕਾਂ ਲਗਾ ਦਿੱਤੀਆਂ ਜਾਣਗੀਆਂ। ਇਹ ਪਾਬੰਦੀਆਂ ਅਜਿਹੇ ਸਮੇਂ ਵਿੱਚ ਲਗਾਈਆਂ ਜਾ ਰਹੀਆਂ ਹਨ ਜਦੋਂ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 67 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਅਤੇ 568 ਮੌਤਾਂ ਹੋਈਆਂ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਸਰੀ ਵਾਰ ਹੋਇਆ ਹੈ ਜਦੋਂ ਰਾਜ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ 67 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਰਾਜ ਸਰਕਾਰ ਹੌਲ਼ੀ-ਹੌਲ਼ੀ ਸਖਤ ਲੌਕਡਾਊਨ ਲਗਾਉਣ ਵੱਲ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਗੈਰ-ਜ਼ਰੂਰੀ ਅੰਤਰ-ਜ਼ਿਲ੍ਹਾ ਆਵਾਜਾਈ ਨੂੰ ਕਿਸੇ ਵੀ ਸਥਿਤੀ ਵਿੱਚ ਮਨਜ਼ੂਰੀ ਨਹੀਂ ਦਿੱਤੀ ਜਾਏਗੀ।
∙ ਗੁਜਰਾਤ: ਗੁਜਰਾਤ ਵਿੱਚ ਬੁੱਧਵਾਰ ਨੂੰ ਪਹਿਲੀ ਵਾਰ 12 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਅਤੇ 121 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 76,500 ਹੋ ਗਈ ਹੈ। ਅਹਿਮਦਾਬਾਦ ਸਿਵਲ ਹਸਪਤਾਲ ਕੈਂਪਸ ਦੇ 1200 ਬੈੱਡਾਂ ਦੇ ਹਸਪਤਾਲ ਦੇ ਬਾਹਰ 108 ਐਂਬੂਲੈਂਸਾਂ ਵਿੱਚ ਪਹੁੰਚੇ ਕੋਰੋਨਾ ਮਰੀਜ਼ਾਂ ਦਾ ਹੁਣ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੁੱਢਲਾ ਇਲਾਜ ਸ਼ੁਰੂ ਹੋ ਚੁੱਕਿਆ ਹੈ। ਹਸਪਤਾਲ ਦੇ ਮੈਡੀਕਲ ਸਟਾਫ਼ ਦੀ ਟੀਮ ਨੇ ਅਜਿਹੇ ਮਰੀਜ਼ਾਂ ਦੀ ਦੇਖਭਾਲ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਐਂਟੀਬਾਇਓਟਿਕਸ ਨੂੰ ਆਕਸੀਜਨ ਦੇਣੀ ਵੀ ਸ਼ੁਰੂ ਕੀਤੀ ਗਈ ਹੈ। ਇਸਦਾ ਨਾਮ ਟ੍ਰੀਟਮੈਂਟ ਆਨ ਵ੍ਹੀਲਜ਼ ਰੱਖਿਆ ਗਿਆ ਹੈ।
∙ ਮੱਧ ਪ੍ਰਦੇਸ਼: ਰਾਜ ਵਿੱਚ 18 ਤੋਂ ਵੱਧ ਉਮਰ ਸਮੂਹ ਦੇ ਲਗਭਗ 3.32 ਕਰੋੜ ਨਾਗਰਿਕਾਂ ਨੂੰ ਮੁਫ਼ਤ ਟੀਕਾ ਲਗਾਇਆ ਜਾਵੇਗਾ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕੈਬਨਿਟ ਦੀ ਇੱਕ ਵਰਚੁਅਲ ਬੈਠਕ ਕੀਤੀ ਜਿਸ ਵਿੱਚ 14 ਮੰਤਰੀਆਂ ਨੂੰ ਲਾਗ ਨੂੰ ਕੰਟਰੋਲ ਕਰਨ ਲਈ ਰਾਜ ਪੱਧਰੀ ਜ਼ਿੰਮੇਵਾਰੀਆਂ ਵੰਡੀਆਂ ਗਈਆਂ। ਉਨ੍ਹਾਂ ਨੇ ਮਜ਼ਦੂਰਾਂ ਨੂੰ ਰੋਜ਼ਗਾਰ ਦੀ ਭਾਲ ਵਿੱਚ ਵਾਪਸ ਨਾ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਰਾਜ ਮੁਫ਼ਤ ਰਾਸ਼ਨ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਦੀ ਸਰਕਾਰੀ ਬੀਨਾ ਰਿਫਾਇਨਰੀ ਰਾਜ ਦੇ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਏਗੀ। ਰਿਫਾਇਨਰੀ ਨੇ ਆਕਸੀਜਨ ਸਪਲਾਈ ਦੀ ਰੁਕਾਵਟ ਨੂੰ ਦੂਰ ਕਰਨ ਲਈ ਉੱਥੇ 1000 ਬੈੱਡਾਂ ਦਾ ਹਸਪਤਾਲ ਸਥਾਪਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਦਿਨ ਵਿੱਚ ਮੱਧ ਪ੍ਰਦੇਸ਼ ਵਿੱਚ 13107 ਨਵੇਂ ਕੇਸ ਆਏ। ਭੋਪਾਲ ਵਿੱਚ ਕੋਵਿਡ ਦੇ 1729 ਨਵੇਂ ਕੇਸ ਆਏ ਹਨ। ਭੋਪਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਟੀਕਾਕਰਣ ਕੇਂਦਰਾਂ ਤੋਂ ਲੋਕਾਂ ਨੂੰ ਕੋਵਿਡ ਟੀਕਾਕਰਣ ਲਈ ਉਤਸ਼ਾਹਿਤ ਕਰਨ ਲਈ ‘ਘਰ ਘਰ ਕੁੰਡੀ ਖੜਕਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
∙ ਛੱਤੀਸਗੜ੍ਹ: ਕੋਵਿਡ-19 ਸਿਹਤ ਸੰਭਾਲ਼ ਕਰਮਚਾਰੀਆਂ ਦੇ ਟੀਕਾਕਰਣ ਵਿੱਚ ਛੱਤੀਸਗੜ੍ਹ ਦੂਸਰੇ ਨੰਬਰ ’ਤੇ ਹੈ ਅਤੇ ਰਾਜ ਦੇ ਰਜਿਸਟਰਡ ਸਿਹਤ ਦੇਖਭਾਲ਼ ਕਰਨ ਵਾਲੇ 90ਫੀਸਦੀ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਚਲ ਰਹੇ ਲੌਕਡਾਊਨ ਦੇ ਦੌਰ ਵਿੱਚ, ਪਿਛਲੇ ਚਾਰ ਦਿਨਾਂ ਵਿੱਚ, ਛੱਤੀਸਗੜ੍ਹ ਵਿੱਚ 56,323 ਨਵੇਂ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਦੋਂ ਕਿ ਇਸ ਸਮੇਂ ਦੌਰਾਨ 57,908 ਮਰੀਜ਼ ਠੀਕ ਹੋਏ ਹਨ। ਹਾਲਾਂਕਿ, ਕੋਰੋਨਾ ਸੰਕ੍ਰਮਣ ਨਾਲ ਹੋਈਆਂ ਮੌਤਾਂ ਦੀ ਗਿਣਤੀ ਹਾਲੇ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਪਿਛਲੇ ਚਾਰ ਦਿਨਾਂ ਵਿੱਚ, ਛੱਤੀਸਗੜ੍ਹ ਵਿੱਚ ਕੋਰੋਨਾ ਦੀ ਲਾਗ ਕਾਰਨ 699 ਲੋਕਾਂ ਦੀ ਮੌਤ ਹੋ ਚੁੱਕੀ ਹੈ।
∙ ਰਾਜਸਥਾਨ: ਬੁੱਧਵਾਰ ਨੂੰ ਕੋਵਿਡ-19 ਦੇ 14,622 ਮਾਮਲਿਆਂ ਦੇ ਆਉਣ ਨਾਲ ਰਾਜਸਥਾਨ ਵਿੱਚ ਲਗਾਤਾਰ ਛੇਵੇਂ ਦਿਨ ਰੋਜ਼ਾਨਾ ਰਿਕਾਰਡਤੋੜ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਰਾਜ ਵਿੱਚ ਕੁਲ ਕੇਸਾਂ ਦੀ ਗਿਣਤੀ 4,53,407 ਹੋ ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 3,330 ਹੋ ਗਈ ਹੈ ਕਿਉਂਕਿ 62 ਹੋਰ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 96,366 ਰਹੀ। ਰਾਜ ਸਰਕਾਰ ਨੇ 22 ਅਪ੍ਰੈਲ ਤੋਂ 6 ਜੂਨ ਤੱਕ ਸਾਰੇ ਸਰਕਾਰੀ ਅਤੇ ਨਿਜੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹ ਕਦਮ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
∙ ਗੋਆ: ਰਾਜ ਸਰਕਾਰ ਨੇ ਬੁੱਧਵਾਰ ਤੋਂ 30 ਅਪ੍ਰੈਲ ਤੱਕ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ ਪਰ ਜ਼ਰੂਰੀ ਸੇਵਾਵਾਂ ਚਲਾਉਣ ਵਿੱਚ ਲੱਗੇ ਲੋਕਾਂ ਦੀ ਆਵਾਜਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੋਆ ਸਰਕਾਰ ਨੇ ਕੈਸੀਨੋ, ਰੈਸਟੋਰੈਂਟਾਂ, ਪੱਬਾਂ, ਜਿੰਮਾਂ, ਸਿਨੇਮਾ ਹਾਲਾਂ ਅਤੇ ਥੀਏਟਰਾਂ ਵਿੱਚ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਪਾਬੰਦੀ ਲਗਾਈ ਹੈ। ਸਰਕਾਰ ਨੇ ਸਵੀਮਿੰਗ ਪੂਲ, ਸਕੂਲ, ਕਾਲਜ ਬੰਦ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਉੱਪਰ ਮਨਾਹੀ ਦਾ ਫੈਸਲਾ ਵੀ ਲਿਆ ਹੈ। ਗੋਆ ਸਰਕਾਰ ਮੈਡੀਕਲ ਆਕਸੀਜਨ ਲਈ ਹੋਰ ਸਪਲਾਇਰਾਂ ਦੀ ਸਹਾਇਤਾ ਲੈ ਰਹੀ ਹੈ।
∙ ਕੇਰਲ: ਅੱਜ ਤੋਂ ਰਾਜ ਵਿੱਚ ਕੋਵਿਡ ਪਾਬੰਦੀਆਂ ਸਖਤ ਕਰ ਦਿੱਤੀਆਂ ਗਈਆਂ ਹਨ। ਜਨਤਕ ਥਾਵਾਂ ’ਤੇ ਭੀੜ ਦੀ ਆਗਿਆ ਨਹੀਂ ਹੈ। ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 22,414 ਕੋਵਿਡ-19 ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਿਸ ਵਿੱਚ ਟੀਪੀਆਰ 18.41%ਤੱਕ ਪਹੁੰਚ ਗਈ ਹੈ। ਰਾਜ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਕਿ ਕੋਵਿਡ ਟੀਕਾਕਰਣ ਮੁਹਿੰਮ ਦੀ ਯੋਜਨਾਬੰਦੀ ਅਤੇ ਅਮਲ ਲਈ ਛੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੱਜ ਦੁਪਹਿਰ ਤੱਕ ਕੁੱਲ 63,625ਵਿਅਕਤੀਆਂ ਨੂੰ ਟੀਕੇ ਦੀਪਹਿਲੀ ਖੁਰਾਕ ਅਤੇ 39,711ਵਿਅਕਤੀਆਂ ਨੂੰ ਟੀਕੇ ਦੀਦੂਸਰੀ ਖੁਰਾਕ ਦਿੱਤੀ ਗਈ ਹੈ। ਰਾਜ ਵਿੱਚ ਕੋਵਿਡ ਟੀਕਿਆਂ ਦੀਆਂ ਹੁਣ ਤੱਕ ਕੁੱਲ 64,29,758 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
∙ ਤਮਿਲ ਨਾਡੂ: ਬੁੱਧਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ ਦੇ 11,681 ਕੇਸ ਆਏ ਅਤੇ 53 ਮੌਤਾਂ ਹੋਈਆਂ, ਇਨ੍ਹਾਂ ਕੇਸਾਂ ਵਿੱਚੋਂ ਸਿਰਫ਼ ਪੰਜ ਜ਼ਿਲ੍ਹਿਆਂ, ਚੇਨਈ, ਚੇਂਗੱਲਪੱਟੂ, ਤਿਰੂਵੱਲੂਰ, ਕੰਚੀਪੁਰਮ ਅਤੇ ਕੋਇੰਬਟੂਰ ਵਿੱਚੋਂ 50 ਫੀਸਦੀ ਕੇਸ ਆਏ ਹਨ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ, 84,36161 ਹੈ ਅਤੇ ਕੋਵਿਡ ਦੀਆਂ ਮੌਤਾਂ ਦੀ ਗਿਣਤੀ 13258 ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰਰਾਜ ਵਿੱਚ 73,46161 ਲੋਕਾਂ ਨੂੰ ਟੀਕਾ ਲਗਾਇਆ ਗਿਆ। ਕੱਲ੍ਹ ਤੱਕ, ਰਾਜ ਭਰ ਵਿੱਚ ਕੁੱਲ 49,65,949 ਟੀਕੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 42,23,499 ਵਿਅਕਤੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 7,42,450 ਵਿਅਕਤੀਆਂ ਨੂੰ ਦੂਸਰੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ। ਸਿਰਫ 10 ਦਿਨਾਂ ਰਹਿੰਦੇ ਹਨ, ਮੁੱਖ ਚੋਣ ਅਧਿਕਾਰੀ ਸੱਤਿਆਬ੍ਰਤਾ ਸਾਹੂ ਨੇ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਕੇ 2 ਮਈ ਨੂੰ ਚੋਣ ਨਤੀਜਿਆਂ ਦਾ ਐਲਾਨ ਥੋੜੀ ਦੇਰੀ ਨਾਲ ਹੋਵੇਗਾ।
∙ ਕਰਨਾਟਕ: ਰਾਜ ਸਰਕਾਰ ਦੁਆਰਾ ਜਾਰੀ ਕੋਵਿਡ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 23558; ਕੁੱਲ ਐਕਟਿਵਕੇਸ: 176188; ਨਵੀਆਂ ਕੋਵਿਡ ਮੌਤਾਂ: 116; ਕੁੱਲ ਕੋਵਿਡ ਮੌਤਾਂ: 13762। ਰਾਜ ਵਿੱਚ ਕੱਲ੍ਹ ਲਗਭਗ 60,248 ਟੀਕੇ ਲਗਾਏ ਗਏ ਹਨ ਅਤੇ ਹੁਣ ਤੱਕ ਕੁੱਲ 74,60,493 ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਬੰਗਲੁਰੂ ਵਿੱਚ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਅਤੇ ਰੇਮਡੇਸਿਵਿਰ ਦੀ ਸਪਲਾਈ ਦੀ ਜਾਂਚ ਕਰਨ ਲਈ ਬੰਗਲੁਰੂ ਵਿੱਚ ਇੱਕ ਯੁੱਧ ਰੂਮ ਦਾ ਸੰਚਾਲਨ ਸ਼ੁਰੂ ਕੀਤਾ ਹੈ। ਸਿਟੀ ਪੁਲਿਸ ਕੋਰੋਨਾ ਨਿਯੰਤਰਣ ਲਈ ਨਵੇਂ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਤਿਆਰ ਹੈ। ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ, ਮੌਜੂਦਾ ਮੰਗ ਅਤੇ ਖਪਤ ਦੇ ਅਨੁਮਾਨਾਂ ਅਨੁਸਾਰ 1,500 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ ਅਤੇ ਉਸ ਅਨੁਸਾਰ ਪ੍ਰਬੰਧ ਕੀਤੇ ਜਾ ਰਹੇ ਹਨ।
∙ ਆਂਧਰ ਪ੍ਰਦੇਸ਼: ਰਾਜ ਵਿੱਚ ਇੱਕੋ ਦਿਨ ਵਿੱਚ ਕੋਵਿਡ ਦੇ 9716 ਨਵੇਂ ਮਾਮਲੇ ਆਏ ਅਤੇ 38 ਮੌਤਾਂ ਹੋਈਆਂ, ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 3359ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 9,86,703; ਐਕਟਿਵ ਕੇਸ: 60,208; ਮੌਤਾਂ: 7510; ਡਿਸਚਾਰਜ ਮਰੀਜ਼: 9,18,985। ਉਨ੍ਹਾਂ ਸਾਰਿਆਂ ਲਈ ਅੱਜ ਰਾਜ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਆਯੋਜਿਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਕੋਵਿਡ ਟੀਕੇ ਦੀ ਦੂਸਰੀ ਖੁਰਾਕ ਲੈਣ ਦੀ ਜ਼ਰੂਰਤ ਹੈ। ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 49,68,504 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ42,57,224 ਪਹਿਲੀ ਖੁਰਾਕ ਅਤੇ 7,11,280 ਦੂਸਰੀ ਖੁਰਾਕ ਸ਼ਾਮਲ ਹੈ। ਇਸੇ ਦੌਰਾਨ ਮੁੰਬਈ ਤੋਂ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਸਵੇਰੇ ਹੀ ਵਿਸ਼ਾਖਾਪਟਨਮ ਵਿੱਚ ਵਿਜਾਗ ਸਟੀਲ ਦੀ ਕਾਰਪੋਰੇਟ ਸੰਸਥਾ ਰਾਸ਼ਟਰੀ ਇਸਪਤ ਨਿਗਮ ਲਿਮਟਿਡ (ਆਰਆਈਐੱਨਐੱਲ) ਵਿਖੇ ਪਹੁੰਚੀ ਹੈ। 100 ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਕੁੱਲ ਢੋਣ ਦੀ ਸਮਰੱਥਾ ਵਾਲੇ ਸੱਤ ਖਾਲੀ ਕ੍ਰਾਇਓਜੈਨਿਕ ਟੈਂਕਰ ਕੋਵਿਡ ਮਰੀਜ਼ਾਂ ਦੀਆਂ ਮੈਡੀਕਲ ਲੋੜਾਂ ਨੂੰ ਪੂਰਾ ਕਰਨ ਲਈ ਮਹਾਰਾਸ਼ਟਰ ਜਾਣ ਤੋਂ ਪਹਿਲਾਂ ਪ੍ਰੋਟੋਕੋਲ ਦੇ ਅਨੁਸਾਰ ਸੁਰੱਖਿਆ ਜਾਂਚਾਂ ਨੂੰ ਭਰਨ, ਤੋਲਣ ਅਤੇ ਪੂਰਾ ਕਰਨ ਵਿੱਚ ਲਗਭਗ 20 ਤੋਂ 24 ਘੰਟੇ ਦਾ ਸਮਾਂ ਲੈਣਗੇ।
∙ ਤੇਲੰਗਾਨਾ: ਕੇਂਦਰ ਸਰਕਾਰ ਵੱਲੋਂ 30 ਅਪ੍ਰੈਲ ਤੱਕ 19 ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 11 ਲੱਖ ਐਂਟੀ-ਵਾਇਰਲ ਡਰੱਗ ਰੇਮਡੇਸਿਵਿਰ ਟੀਕਿਆਂ ਦੇ ਅੰਤਰਿਮ ਅਲਾਟਮੈਂਟ ਵਿੱਚ, ਤੇਲੰਗਾਨਾ ਨੂੰ 21,551 ਟੀਕੇ ਅਲਾਟ ਕੀਤੇ ਗਏ ਹਨ। ਕੋਵਿਡ-19 ਦੇ ਮਰੀਜ਼ਾਂ ਨੂੰ ਸਮਰਪਿਤ ਹਸਪਤਾਲਾਂ ਦੇ ਬੈੱਡਾਂਦੀ ਉਪਲਬਧਤਾ ਨਾਲ ਜੁੜੀ ਜਾਣਕਾਰੀ ਤੱਕ ਆਮ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ, ਰਾਜ ਸਰਕਾਰ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਹਸਪਤਾਲ ਬੈੱਡਾਂ ਦੀ ਉਪਲਬਤਾ ਦੇ ਅਸਲੀ ਸਮੇਂ ਨੂੰ https://health.telangana.gov.in ਵੈੱਬਸਾਈਟ ’ਤੇ ਪਾਉਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਲਈ ਰਾਜ ਵਿੱਚ 4,837 ਬੈੱਡਾਂ ਵਾਲੇ 50 ਹੋਰ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਕੱਲ੍ਹ (ਬੁੱਧਵਾਰ) ਸਾਰੇ ਵਰਗਾਂ ਦੇ ਕੁੱਲ 1,04,770 ਲੋਕਾਂ ਨੇ ਟੀਕੇ ਦੀਪਹਿਲੀ ਖੁਰਾਕ ਅਤੇ 18,035 ਲੋਕਾਂ ਨੇ ਟੀਕੇ ਦੀ ਦੂਸਰੀ ਖੁਰਾਕ ਪ੍ਰਾਪਤ ਕੀਤੀ। ਹੁਣ, ਪਹਿਲੀ ਖੁਰਾਕ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 29,73,323 ਹੈ ਅਤੇ ਦੂਸਰੀ ਖੁਰਾਕ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,18,167 ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ 5,567 ਨਵੇਂ ਕੋਵਿਡ ਮਾਮਲੇ ਆਏ ਅਤੇ 23 ਮੌਤਾਂ ਹੋਈਆਂ ਹਨ। ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 3,73,468 ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 1,899 ਹੋ ਗਈ ਹੈ। ਹੁਣ, ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 49,781 ਹੈ।
∙ ਅਸਾਮ: ਅਸਾਮ 18-45 ਸਾਲ ਦੇ ਉਮਰ ਸਮੂਹ ਵਿੱਚ ਹਰੇਕ ਨੂੰ ਮੁਫ਼ਤ ਵੈਕਸੀਨ ਦੇਵੇਗਾ। ਪਿਛਲੇ ਸਾਲ ਅਸਾਮ ਅਰੋਗਿਆ ਨਿਧੀ ਲਈ ਇਕੱਤਰ ਕੀਤੇ ਗਏ ਫੰਡ (118 ਕਰੋੜ ਰੁਪਏ)ਦੀ ਵਰਤੋਂ ਟੀਕੇ ਦੀ ਖਰੀਦਣ ਲਈ ਕੀਤੀ ਜਾਏਗੀ। ਬੁੱਧਵਾਰ ਨੂੰ ਅਸਾਮ ਵਿੱਚ ਕੋਵਿਡ-19 ਦੇ ਕੁੱਲ 1,665 ਨਵੇਂ ਮਾਮਲੇ ਆਏ, ਪਾਜ਼ਿਟਿਵ ਦਰ 2.68 ਫੀਸਦੀ ਰਹੀ। ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਸਭ ਤੋਂ ਵੱਧ 674 ਨਵੇਂ ਕੇਸ ਸਾਹਮਣੇ ਆਏ। ਦਿਨ ਦੌਰਾਨ ਪੰਜ ਮੌਤਾਂ ਹੋਈਆਂ ਹਨ। ਅਸਾਮ ਦੇ ਸਿਹਤ ਵਿਭਾਗ ਨੇ ਉਦਾਰੀਕ੍ਰਿਤ ਕੋਵਿਡ ਟੀਕਾ ਖਰੀਦ ਨੀਤੀ ਦੇ ਤਹਿਤ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਅਤੇ ਸੀਰਮ ਇੰਸਟੀਟਿਊਟ ਤੋਂ ਟੀਕੇ ਦੀਆਂ ਦੋ ਕਰੋੜ ਖੁਰਾਕਾਂ ਦੀ ਮੰਗ ਕੀਤੀ ਹੈ। ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਕਿਹਾ ਕਿ ਗੁਹਾਟੀ ਮੈਟਰੋ ਵਿੱਚ ਰੋਜ਼ਾਨਾ ਕੇਸਾਂ ਦੀ ਦਰ 1000 ਨੂੰ ਛੂਹਣ ਦੀ ਸਥਿਤੀ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿੱਦਿਅਕ ਸੰਸਥਾਵਾਂ ਅਤੇ ਹੋਸਟਲਾਂ ਨੂੰ ਬੰਦ ਕਰਨ ਦਾ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ।
∙ ਮਣੀਪੁਰ: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਵਿੱਚ ਦੋ ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 380 ਹੋ ਗਈ ਹੈ, ਜਦਕਿ 92 ਹੋਰ ਵਿਅਕਤੀਆਂ ਨੂੰ ਇਸੇ ਸਮੇਂ ਦੌਰਾਨ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ। ਟੀਕਾਕਰਣ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਹੁਣ ਤੱਕ ਕੁੱਲ ਗਿਣਤੀ 1,13,651 ਹੈ।
∙ ਮੇਘਾਲਿਆ: ਮੇਘਾਲਿਆ ਸਰਕਾਰ ਨੇ ਟੀਕਾਕਰਣ ਮੁਹਿੰਮ ਨੂੰ ਜੰਗੀ ਪੱਧਰ ’ਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਸਾਰੇ 6.5 ਲੱਖ ਯੋਗ ਲਾਭਾਰਥੀਆਂ ਨੂੰ ਇੱਕ ਹਫ਼ਤੇ ਜਾਂ ਦਸ ਦਿਨਾਂ ਦੇ ਅੰਦਰ ਟੀਕਾ ਲਗਾਉਣ ਦਾ ਟੀਚਾ ਹੈ। ਮੁੱਖ ਮੰਤਰੀ ਕੋਨਾਰਡ ਕੇ ਸੰਗਮਾ ਨੇ ਅੱਜ ਦੱਸਿਆ ਕਿ ਰਾਜ ਦਾ ਟੀਚਾ ਹੈ ਕਿ ਉਹ ਅਗਲੇ ਮਹੀਨੇ ਦੌਰਾਨ 45 ਸਾਲ ਤੋਂ ਵੱਧ ਉਮਰ ਦੇ ਸਾਰੇ 6.5 ਲੱਖ ਨਾਗਰਿਕਾਂ ਦਾ ਟੀਕਾਕਰਣ ਪੂਰਾ ਕਰ ਲਵੇਗਾ। ਬੁੱਧਵਾਰ ਨੂੰ 192 ਮਾਮਲਿਆਂ ਦੇ ਆਉਣ ਨਾਲ, ਰਾਜ ਵਿੱਚ ਹੁਣ ਕੋਵਿਡ-19 ਦੇ ਕੁੱਲ 1,021ਐਕਟਿਵ ਕੇਸ ਹਨ। ਬੁੱਧਵਾਰ ਨੂੰ ਤਿੰਨ ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 157 ਤੱਕ ਪਹੁੰਚ ਗਈ ਹੈ।
∙ ਸਿੱਕਿਮ: ਸਿੱਕਿਮ ਵਿੱਚ 50 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 536 ਹੈ।
∙ ਤ੍ਰਿਪੁਰਾ: ਤ੍ਰਿਪੁਰਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਯਾਤਰਾ ਤੋਂ 72 ਘੰਟੇ ਪਹਿਲਾਂ ਦੀ ਨੈਗੀਟਿਵ ਕੋਵਿਡ ਰਿਪੋਰਟ ਹੋਣੀ ਚਾਹੀਦੀ ਹੈ। ਜੇ ਆਉਣ ’ਤੇ ਟੈਸਟ ਰਿਪੋਰਟ ਉਪਲਬਧ ਨਹੀਂ ਹੈ, ਤਾਂ ਵਿਅਕਤੀ ਦਾ ਦਾਖਲਾ ਬਿੰਦੂ ’ਤੇ ਹੀ ਟੈਸਟ ਕੀਤਾ ਜਾਵੇਗਾ। ਰਾਜ ਵਿੱਚ ਕੋਵਿਡ-19 ਦੇ 92 ਮਾਮਲਿਆਂ ਆਏ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਇਸ ਦੂਸਰੀ ਵੇਵ ਦਾ ਸਭ ਤੋਂ ਉੱਚਾ ਅੰਕੜਾ ਹੈ।
∙ ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ 97 ਨਵੇਂ ਕੋਵਿਡ ਮਾਮਲੇ ਆਏ। ਐਕਟਿਵ ਕੇਸ 347 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 12,747 ਹੋ ਗਈ ਹੈ। ਕੋਹਿਮਾ ਦੇ ਡੀਸੀ ਦਾ ਕਹਿਣਾ ਹੈ ਕਿ ਫਿਲਹਾਲ ਰਾਜ ਦੀ ਰਾਜਧਾਨੀ ਵਿੱਚ ਕੋਈ ਲੌਕਡਾਊਨ ਜਾਂ ਵਾਹਨ ’ਤੇ ਰੋਕ ਨਹੀਂ ਹੈ। ਦੀਮਾਪੁਰ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਅਤੇ ਦੁਕਾਨਾਂ ਬਦਲਵੇਂ ਦਿਨਾਂ ਵਿੱਚ ਖੁੱਲ੍ਹਣਗੀਆਂ।
∙ ਪੰਜਾਬ: ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 314269 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 38866 ਹੈ। ਕੁੱਲ ਮੌਤਾਂ ਦੀ ਗਿਣਤੀ 8114 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 527972 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 156138 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 1865948 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 93329 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ।
∙ ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 381247 ਹੈ। ਕੁੱਲ ਐਕਟਿਵ ਕੋਵਿਡ ਕੇਸ 55422 ਹਨ। ਮੌਤਾਂ ਦੀ ਗਿਣਤੀ 3528 ਹੈ। ਟੀਕਾਕਰਣ ਦੀ ਕੁੱਲ ਕਵਰੇਜ 3386492 ਹੈ।
∙ ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 35770 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 4125 ਹੈ। ਅੱਜ ਤੱਕ ਦੀ ਕੋਵਿਡ-19ਦੀਆਂ ਮੌਤਾਂ ਦੀ ਕੁੱਲ ਗਿਣਤੀ 423 ਹੈ।
∙ ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 81102 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 10793 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1223 ਹੈ।
*****
ਐੱਮਵੀ/ਏਪੀ
(Release ID: 1713565)
Visitor Counter : 215