ਪ੍ਰਧਾਨ ਮੰਤਰੀ ਦਫਤਰ
ਜਲਵਾਯੂ 2021 ਬਾਰੇ ਲੀਡਰਾਂ ਦੇ ਸਿਖਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
Posted On:
22 APR 2021 7:07PM by PIB Chandigarh
ਮਹਾਮਹਿਮ ਰਾਸ਼ਟਰਪਤੀ ਬਾਇਡਨ,
ਵਿਸ਼ਿਸ਼ਟ ਸਹਿਯੋਗੀ ਸੱਜਣ,
ਇਸ ਧਰਤੀ ਦੇ ਮੇਰੇ ਸਾਥੀ ਨਾਗਰਿਕਜਨ,
ਨਮਸਕਾਰ!
ਇਹ ਪਹਿਲਕ ਲੈਣ ਲਈ ਮੈਂ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਕਰਨਾ ਚਾਹਾਂਗਾ। ਸਮੁੱਚੀ ਮਾਨਵਤਾ ਇਸ ਵੇਲੇ ਵਿਸ਼ਵ–ਪੱਧਰੀ ਮਹਮਾਰੀ ਨਾਲ ਜੂਝ ਰਹੀ ਹੈ। ਅਤੇ, ਇਹ ਸਮਾਰੋਹ ਬਿਲਕੁਲ ਮੌਕੇ ‘ਤੇ ਰੱਖਿਆ ਗਿਆ ਹੈ ਕਿਉਂਕਿ ਹਾਲੇ ਜਲਵਾਯੂ ਤਬਦੀਲੀ ਦਾ ਗੰਭੀਰ ਖ਼ਤਰਾ ਟਲਿਆ ਨਹੀਂ ਹੈ।
ਦਰਅਸਲ, ਜਲਵਾਯੂ ਪਰਿਵਰਤਨ ਸਮੁੱਚੇ ਵਿਸ਼ਵ ਦੇ ਕਰੋੜਾਂ ਲੋਕਾਂ ਲਈ ਜਿਊਂਦੀ–ਜਾਗਦੀ ਸਚਾਈ ਹੈ। ਉਨ੍ਹਾਂ ਦੇ ਜੀਵਨਾਂ ਤੇ ਆਜੀਵਿਕਾਵਾਂ ਨੂੰ ਪਹਿਲਾਂ ਹੀ ਇਸ ਦੇ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿੱਤਰੋ,
ਮਨੁੱਖਤਾ ਨੂੰ ਜਲਵਾਯੂ ਪਰਿਵਰਤਨ ਦਾ ਟਾਕਰਾ ਕਰਨ ਲਈ, ਠੋਸ ਕਾਰਵਾਈ ਦੀ ਜ਼ਰੂਰਤ ਹੈ। ਸਾਨੂੰ ਤੇਜ਼–ਰਫ਼ਤਾਰ ਨਾਲ ਵੱਡੇ ਪੱਧਰ ‘ਤੇ ਵਿਸ਼ਵ–ਪੱਧਰੀ ਗੁੰਜਾਇਸ਼ ਨਾਲ ਅਜਿਹੀ ਕਾਰਵਾਈ ਦੀ ਲੋੜ ਹੈ। ਅਸੀਂ, ਭਾਰਤ ਵਿੱਚ, ਆਪਣਾ ਫ਼ਰਜ਼ ਨਿਭਾ ਰਹੇ ਹਾਂ। ਸਾਲ 2030 ਤੱਕ 450 ਗੀਗਾਵਾਟ ਦਾ ਉਦੇਸ਼ਮੁਖੀ ਅਖੁੱਟ ਊਰਜਾ ਦਾ ਟੀਚਾ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਸਾਡੇ ਵਿਕਾਸ ਦੀਆਂ ਚੁਣੌਤੀਆਂ ਦੇ ਬਾਵਜੂਦ, ਅਸੀਂ ਸਵੱਛ ਊਰਜਾ, ਊਰਜਾ ਕਾਰਜਕੁਸ਼ਲਤਾ, ਵਣਾਂ ਅਧੀਨ ਰਕਬਾ ਵਧਾਉਣ ਅਤੇ ਜੈਵਿਕ ਵਿਵਿਧਤਾ ਦੀ ਦਿਸ਼ਾ ਵਿੱਚ ਬਹੁਤ ਸਾਰੇ ਦਲੇਰਾਨਾ ਕਦਮ ਚੁੱਕੇ ਹਨ। ਇਹੋ ਕਾਰਨ ਹੈ ਕਿ ਅਸੀਂ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹਾਂ, ਜਿਨ੍ਹਾਂ ਦੇ NDCs 2–ਡਿਗਰੀ ਸੈਲਸੀਅਸ ਦੇ ਅਨੁਕੂਲ ਹਨ।
ਅਸੀਂ ‘ਇੰਟਰਨੈਸ਼ਨਲ ਸੋਲਰ ਅਲਾਇੰਸ’, ‘ਲੀਡਆਈਟੀ’ ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ੍ਰਾਸਟ੍ਰਕਚਰ’ ਜਿਹੀਆਂ ਵਿਸ਼ਵ–ਪੱਧਰੀ ਪਹਿਲਾਂ ਨੂੰ ਵੀ ਹੁਲਾਰਾ ਦਿੰਦੇ ਹਾਂ।
ਮਿੱਤਰੋ,
ਜਲਵਾਯੂ ਪ੍ਰਤੀ ਇੱਕ ਜ਼ਿੰਮੇਵਾਰ ਵਿਕਾਸਸ਼ੀਲ ਦੇਸ਼ ਵਜੋਂ, ਭਾਰਤ ਆਪਣੇ ਭਾਈਵਾਲਾਂ ਵੱਲੋਂ ਭਾਰਤ ‘ਚ ਟਿਕਾਊ ਵਿਕਾਸ ਦੇ ਢਾਂਚੇ ਸਿਰਜੇ ਜਾਣ ਦਾ ਸੁਆਗਤ ਕਰਦਾ ਹੈ। ਇਸ ਨਾਲ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਮਦਦ ਮਿਲੇਗੀ, ਜਿਨ੍ਹਾਂ ਨੂੰ ਗ੍ਰੀਨ ਫ਼ਾਈਨਾਂਸ ਤੱਕ ਕਿਫ਼ਾਇਤੀ ਪਹੁੰਚ ਤੇ ਸਵੱਛ ਟੈਕਨੋਲੋਜੀਸ ਦੀ ਜ਼ਰੂਰਤ ਹੈ।
ਇਹੋ ਕਾਰਨ ਹੈ ਕਿ ਰਾਸ਼ਟਰਪਤੀ ਬਾਇਡਨ ਅਤੇ ਮੈਂ ‘ਭਾਰਤ–ਅਮਰੀਕਾ ਜਲਵਾਯੂ ਤੇ ਸਵੱਛ ਊਰਜਾ ਏਜੰਡਾ 2030 ਭਾਈਵਾਲੀ’ ਲਾਂਚ ਕਰ ਰਹੇ ਹਨ। ਇਕਜੁੱਟਤਾ ਨਾਲ ਅਸੀਂ ਨਿਵੇਸ਼ ਕਰਨ, ਸਵੱਛ ਟੈਕਨੋਲੋਜੀਆਂ ਪ੍ਰਦਰਸ਼ਿਤ ਕਰਨ ਅਤੇ ਪ੍ਰਦੂਸ਼ਣ–ਮੁਕਤ ਤਾਲਮੇਲ ਯੋਗ ਬਣਾਉਣ ਵਿੱਚ ਮਦਦ ਕਰਾਂਗੇ।
ਮਿੱਤਰੋ,
ਅੱਜ, ਅਸੀਂ ਜਦੋਂ ਵਿਸ਼ਵ–ਪੱਧਰੀ ਜਲਵਾਯੂ ਦੇ ਮੁੱਦੇ ‘ਤੇ ਕਾਰਵਾਈ ਬਾਰੇ ਵਿਚਾਰ ਕਰ ਰਹੇ ਹਾਂ, ਮੈਂ ਆਪਣਾ ਇੱਕ ਵਿਚਾਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਫੁੱਟਪ੍ਰਿੰਟ 60% ਹੈ, ਜੋ ਵਿਸ਼ਵ–ਪੱਧਰੀ ਔਸਤ ਨਾਲੋਂ ਘੱਟ ਹੈ। ਅਜਿਹਾ ਇਸ ਕਰਕੇ ਹੈ ਕਿਉਂਕਿ ਸਾਡੀ ਜੀਵਨ–ਸ਼ੈਲੀ ਹਾਲੇ ਵੀ ਟਿਕਾਊ ਰਵਾਇਤੀ ਅਭਿਆਸਾਂ ਵਿੱਚ ਡੂੰਘੀ ਲੱਥੀ ਹੋਈ ਹੈ।
ਇਸੇ ਲਈ ਅੱਜ, ਮੈਂ ਜਲਵਾਯੂ ਦੇ ਮਾਮਲੇ ‘ਤੇ ਕਾਰਵਾਈ ਲਈ ਜੀਵਨ–ਸ਼ੈਲੀ ਬਦਲਣ ਦੇ ਮਹੱਤਵ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਟਿਕਾਊ ਜੀਵਨ–ਸ਼ੈਲੀਆਂ ਤੇ ‘ਬੁਨਿਆਦੀ ਗੱਲਾਂ ਵੱਲ ਵਾਪਸੀ’ ਦਾ ਮਾਰਗ–ਦਰਸ਼ਕ ਫ਼ਲਸਫ਼ਾ ਜ਼ਰੂਰ ਹੀ ਕੋਵਿਡ ਤੋਂ ਬਾਅਦ ਦੇ ਜੁੱਗ ਲਈ ਸਾਡੀ ਆਰਥਿਕ ਰਣਨੀਤੀ ਦਾ ਇੱਕ ਅਹਿਮ ਥੰਮ੍ਹ ਹੋਵੇਗਾ।
ਮਿੱਤਰੋ,
ਮੈਂ ਮਹਾਨ ਭਾਰਤੀ ਸੰਤ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਚੇਤੇ ਕਰਦਾ ਹਾਂ। ਉਨ੍ਹਾਂ ਸਾਨੂੰ ਸੱਦਾ ਦਿੱਤਾ ਸੀ ‘ਉੱਠੋ, ਜਾਗੋ ਤੇ ਜਦੋਂ ਤੱਕ ਨਿਸ਼ਾਨੇ ‘ਤੇ ਅੱਪੜ ਨਾ ਜਾਵੋ, ਰੁਕੋ ਨਾ। ਆਓ ਅਸੀਂ ਇਸ ਨੂੰ ‘ਜਲਵਾਯੂ ਪਰਿਵਰਤਨ’ ਵਿਰੁੱਧ ‘ਕਾਰਵਾਈ ਦਾ ਦਹਾਕਾ’ ਬਣਾਈਏ।’
ਤੁਹਾਡਾ ਧੰਨਵਾਦ। ਤੁਹਾਡਾ ਬਹੁਤ- ਬਹੁਤ ਧੰਨਵਾਦ।
***
ਡੀਐੱਸ
(Release ID: 1713483)
Visitor Counter : 247
Read this release in:
Marathi
,
Bengali
,
English
,
Urdu
,
Hindi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam