ਵਿੱਤ ਮੰਤਰਾਲਾ
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਉਦਯੋਗਾਂ ਨੂੰ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ; ਉਦਯੋਗਾਂ ਨੂੰ ਸਥਿਤੀ ਦਾ ਮੁਲਾਂਕਣ ਕਰਨ ਲਈ ਕਿਹਾ
ਸਰਕਾਰ ਦੁਆਰਾ ਚੁੱਕੇ ਗਏ ਸਾਰੇ ਕਦਮਾਂ ਨਾਲ, ਅਸੀਂ ਸਕਾਰਾਤਮਕ ਤਬਦੀਲੀ ਦੀ ਉਮੀਦ ਕਰਦੇ ਹਾਂ: ਵਿੱਤ ਮੰਤਰੀ
Posted On:
21 APR 2021 7:59PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਉਦਯੋਗਾਂ ਨੂੰ ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਸਥਿਤੀ ਦਾ ਜਾਇਜ਼ਾ ਲੈਣ ਲਈ ਅਗਲੇ ਕੁਝ ਦਿਨ ਇੰਤਜ਼ਾਰ ਕਰਨ ਅਤੇ ਧਿਆਨ ਰੱਖਣ ਦੀ ਅਪੀਲ ਕੀਤੀ। ਵਿੱਤ ਮੰਤਰੀ ਨੇ ਉਦਯੋਗ ਨੂੰ ਪੂਰਾ ਸਰਕਾਰੀ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ।
ਫਿੱਕੀ ਦੀ ਕੌਮੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਵਰਚੁਅਲ ਮੋਡ ਰਾਹੀਂ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਟੀਕਾਕਰਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ ਅਤੇ ਕੋਵਿਡ -19 ਮਾਮਲਿਆਂ ਨੂੰ ਨਜਿੱਠਣ ਲਈ ਅਪਣਾਈ ਗਈ ਪੰਜ-ਪੱਧਰੀ ਰਣਨੀਤੀ - ਜਿਵੇਂ ਕਿ, ਟੈਸਟ, ਟਰੈਕ, ਇਲਾਜ਼, ਕੋਵਿਡ -19 ਪ੍ਰੋਟੋਕੋਲ ਅਤੇ ਟੀਕਾਕਰਣ - ਭਰੋਸੇ ਦੀ ਭਾਵਨਾ ਪੈਦਾ ਹੋਵੇਗੀ।
“ਇਨ੍ਹਾਂ ਸਾਰੇ ਕਦਮਾਂ ਦੇ ਨਾਲ, ਸਾਨੂੰ ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇ ਦਰਮਿਆਨ ਇੱਕ ਸਕਾਰਾਤਮਕ ਤਬਦੀਲੀ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੇਖ ਰਿਹਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ (ਉਦਯੋਗ) ਬੜੇ ਧਿਆਨ ਨਾਲ ਨਿਗਰਾਨੀ ਕਰੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਇਸ (ਮਹਾਮਾਰੀ) ਵਿੱਚ ਉਦਯੋਗ ਦੇ ਨਾਲ ਮਿਲ ਕੇ ਲੜ ਰਹੇ ਹਾਂ। ਸੀਤਾਰਮਣ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਮਿਲ ਕੇ ਸਮਝ ਸਕਦੇ ਹਾਂ ਕਿ ਵਿਕਾਸ ਦੀ ਰਫ਼ਤਾਰ ਨੂੰ ਵਧਾਉਣ ਅਤੇ ਉਸ ਨੂੰ ਕਾਇਮ ਰੱਖਣ ਲਈ ਸਭ ਤੋਂ ਬਿਹਤਰ ਹੈ, ਜਿਸ ਨੂੰ ਵੇਖਣ ਲਈ ਅਸੀਂ ਸਾਰੇ ਆਖਰੀ ਤਿਮਾਹੀ ਅਤੇ ਇਸ ਤਿਮਾਹੀ ਦਰਮਿਆਨ ਵੇਖਣਾ ਚਾਹੁੰਦੇ ਹਾਂ। ”
ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਮੈਂ ਉਦਯੋਗ ਨੂੰ ਅਗਲੇ ਦਿਨਾਂ ਵਿੱਚ ਥੋੜੇ ਜਿਹਾ ਹੋਰ ਧਿਆਨ ਦੇਣ ਦੀ ਬੇਨਤੀ ਕਰਾਂਗੀ, ਅਤੇ ਫਿਰ ਮੁਲਾਂਕਣ ਕੀਤਾ ਜਾਵੇਗਾ ਕਿ ਇਸ ਤਿਮਾਹੀ ਦੀ ਸਥਿਤੀ ਕੀ ਰਹੀ ਹੈ।"
ਸ਼੍ਰੀਮਤੀ ਸੀਤਾਰਮਣ ਨੇ ਅੱਗੇ ਦੱਸਿਆ ਕਿ ਕੋਵਿਡ -19 ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਪ੍ਰਾਹੁਣਚਾਰੀ, ਹਵਾਬਾਜ਼ੀ, ਯਾਤਰਾ, ਸੈਰ-ਸਪਾਟਾ ਅਤੇ ਹੋਟਲ ਵਰਗੇ ਸੈਕਟਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵਿੱਤ ਮੰਤਰੀ ਨੇ ਕਿਹਾ, “ਅਸੀਂ ਇਨ੍ਹਾਂ ਸੈਕਟਰਾਂ ਲਈ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ (ਈਸੀਜੀਐਲਐਸ 2.0) ਵਧਾ ਦਿੱਤੀ ਹੈ ਅਤੇ ਮੈਂ ਇਹ ਯਕੀਨੀ ਬਣਾਵਾਂਗੀ ਕਿ ਪਿਛਲੇ ਸਾਲ ਜਿਸ ਕੁਸ਼ਲਤਾ ਨਾਲ ਇਹ ਕੀਤਾ ਗਿਆ ਸੀ, ਉਸੇ ਤਰਾਂ ਹਵਾਬਾਜ਼ੀ ਅਤੇ ਸੈਰ-ਸਪਾਟਾ ਸੈਕਟਰ ਲਈ ਵੀ ਪ੍ਰਦਰਸ਼ਨ ਕਰੇਗੀ।”
ਆਕਸੀਜਨ ਦੀ ਸਪਲਾਈ 'ਤੇ ਬੋਲਦਿਆਂ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਪਲਾਈ ਬਹੁਤ ਸਾਫ਼-ਸੁਥਰੇ ਢੰਗ ਨਾਲ ਕੀਤੀ ਗਈ ਹੈ ਅਤੇ 12 ਰਾਜਾਂ (ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਕਰਨਾਟਕ, ਤਾਮਿਲਨਾਡੂ ਅਤੇ ਕੇਰਲ) ਲਈ ਖਾਸ ਤੌਰ 'ਤੇ ਨਵੀਆਂ ਇਜਾਜ਼ਤ ਦਿੱਤੀਆਂ ਗਈਆਂ ਹਨ। ਜ਼ਿਲਾ ਪੱਧਰ 'ਤੇ ਸਪਲਾਈ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅਗਲੇ 15 ਦਿਨਾਂ ਲਈ ਉਨ੍ਹਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਏਗੀ। ਵਿੱਤ ਮੰਤਰੀ ਨੇ ਕਿਹਾ, “ਸਰਕਾਰ ਨੇ ਆਕਸੀਜਨ ਟੈਂਕਰਾਂ ਦੀ ਅੰਤਰ-ਰਾਜ ਗਤੀਵਿਧੀ ਨੂੰ ਛੋਟ ਦਿੱਤੀ ਹੈ, ਪੰਜੀਕਰਣ ਅਤੇ ਪਰਮਿਟ ਤੋਂ ਛੋਟ ਦਿੱਤੀ ਹੋਈ ਹੈ, ਉਹ 24 ਘੰਟੇ ਕੰਮ ਕਰ ਸਕਦੇ ਹਨ, ਅਤੇ ਸਿਲੰਡਰ ਭਰਨ ਵਾਲੇ ਪਲਾਂਟ 24 ਘੰਟੇ ਕੰਮ ਕਰ ਰਹੇ ਹਨ ਤਾਂ ਜੋ ਜ਼ਰੂਰੀ ਸਾਵਧਾਨੀਆਂ ਨਾਲ ਤਰੁੱਟੀਆਂ ਨੂੰ ਪੂਰਾ ਕੀਤਾ ਜਾ ਸਕੇ।”
ਫਾਰਮਾ ਸੈਕਟਰ ਦੀ ਵਧੀ ਹੋਈ ਸਮਰੱਥਾ ਬਾਰੇ ਵਿਸਥਾਰ ਵਿੱਚ ਦੱਸਦਿਆਂ, ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਦਵਾਈਆਂ ਲਈ ਲੋੜੀਂਦੇ ਢੁੱਕਵੇਂ ਕਦਮ ਚੁੱਕੇ ਗਏ ਹਨ ਜੋ ਕਿ ਮਹੱਤਵਪੂਰਨ ਹਨ, ਅਸੀਂ ਰੈਮਡੇਸਿਵਿਰ ਉਤਪਾਦਨ ਲਈ ਤੇਜ਼ ਰਫ਼ਤਾਰ ਨਾਲ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਤਪਾਦਨ ਨੂੰ ਹਰ ਮਹੀਨੇ 1 ਲੱਖ ਵਾਇਲਾਂ ਤੱਕ ਪਹੁੰਚਾਇਆ ਜਾਵੇਗਾ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜਿਵੇਂ ਹੀ ਮੈਡੀਕਲ ਆਕਸੀਜਨ ਦੀ ਮੰਗ ਪੂਰੀ ਕੀਤੀ ਜਾਏਗੀ, ਉਦਯੋਗ ਨੂੰ ਆਕਸੀਜਨ ਦੀ ਲੋੜੀਂਦੀ ਸਪਲਾਈ ਵੀ ਮਿਲ ਜਾਵੇਗੀ ਕਿਉਂਕਿ ਮੈਡੀਕਲ ਆਕਸੀਜਨ ਦੇ ਆਯਾਤ ਦੀ ਆਗਿਆ ਦਿੱਤੀ ਗਈ ਹੈ।
ਫਿਕੀ ਦੇ ਪ੍ਰਧਾਨ ਸ੍ਰੀ ਉਦੈ ਸ਼ੰਕਰ ਨੇ ਕਿਹਾ ਕਿ ਜ਼ਰੂਰੀ ਅਤੇ ਗੈਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਬਾਰੇ ਕੁਝ ਸਪਸ਼ਟਤਾ ਦੀ ਜ਼ਰੂਰਤ ਹੋ ਸਕਦੀ ਹੈ। ਉਨ੍ਹਾਂ ਅੱਗੇ ਐਮਐਸਐਮਈ ਖੇਤਰ ਨੂੰ ਸਮਰਥਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਇਸ ਸਮੇਂ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ।
ਸ੍ਰੀ ਸੰਜੀਵ ਮੇਹਤਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਫਿਕੀ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਦੁਹਰਾਇਆ ਕਿ ਉਦਯੋਗ ਜੀਵਨ ਅਤੇ ਰੋਜ਼ੀ ਰੋਟੀ ਨੂੰ ਯਕੀਨੀ ਬਣਾਉਣ ਲਈ ਆਪਣੇ ਸਾਰੇ ਯਤਨਾਂ ਵਿੱਚ ਸਰਕਾਰ ਦਾ ਪੂਰਾ ਸਹਿਯੋਗ ਕਰੇਗਾ।
****
ਆਰਐੱਮ/ ਐੱਮਵੀ/ਕੇਐੱਮਐੱਨ
(Release ID: 1713327)
Visitor Counter : 198