ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਾਮ ਨੌਮੀ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 20 APR 2021 4:42PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਰਾਮ ਨੌਮੀ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਸੰਦੇਸ਼ ਦਾ ਪੂਰਾ ਪਾਠ ਨਿਮਨਲਿਖਿਤ ਹੈ :

'ਰਾਮ ਨੌਮੀ' ਦੇ ਸ਼ੁਭ ਅਵਸਰ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਭਗਵਾਨ ਰਾਮ ਸਦਗੁਣ, ਚੰਗਿਆਈ, ਸਾਹਸ ਅਤੇ ਕਰੁਣਾ ਦੇ ਪ੍ਰਤੀਕ ਸਨ। ਰਾਮ ਨੌਮੀ ਦਾ ਪੁਰਬ ਸਾਨੂੰ ਮਰਯਾਦਾ ਪੁਰੂਸ਼ੋਤਮ ਭਗਵਾਨ ਰਾਮ ਦੇ ਆਦਰਸ਼ ਜੀਵਨ ਦਾ ਸਮਰਣ ਕਰਵਾਉਂਦਾ ਹੈ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਚੰਗਿਆਈ ਦੇ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦਾ ਹੈ। ਇਹ ਪੁਰਬ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਪ੍ਰਤੀ ਸਾਡੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਦਾ ਸਮਰਣ ਕਰਵਾਉਂਦਾ ਹੈ।   

ਭਗਵਾਨ ਰਾਮ ਦੀ ਨਿਆਂ, ਸੁਸ਼ਾਸਨ ਅਤੇ ਆਪਣੀ ਪਰਜਾ ਦੀ ਭਲਾਈ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਮਾਨਵਤਾ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।

ਸਾਡੇ ਦੇਸ਼ ਵਿੱਚ, ਤਿਉਹਾਰ ਪਰਿਵਾਰਾਂ ਅਤੇ ਮਿੱਤਰਾਂ ਦੇ ਨਾਲ ਮਿਲ-ਜੁਲ ਕੇ ਖੁਸ਼ੀਆਂ ਮਨਾਉਣਾ ਦਾ ਮਹਾਨ ਅਵਸਰ ਹੁੰਦੇ ਹਨ ਪਰੰਤੂ ਕੋਵਿਡ-19 ਆਲਮੀ ਮਹਾਮਾਰੀ ਦੀ ਵਰਤਮਾਨ ਸਥਿਤੀ ਦੇ ਦ੍ਰਿਸ਼ਟੀਗਤ ਮੈਂ ਦੇਸ਼ਵਾਸੀਆਂ ਨੂੰ ਇਹ ਤਿਉਹਾਰ ਘਰ ਵਿੱਚ ਹੀ ਰਹਿ ਕੇ ਮਨਾਉਣ ਅਤੇ ਕੋਵਿਡ ਸਬੰਧੀ ਸਿਹਤ ਅਤੇ ਸਵੱਛਤਾ ਪ੍ਰੋਟੋਕੋਲ ਦਾ ਪਾਲਨ ਕਰਨ ਦੀ ਤਾਕੀਦ ਕਰਦਾ ਹਾਂ। 

ਇਹ ਕਾਮਨਾ ਕਰਦਾ ਹਾਂ ਕਿ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਤੀ ਲਿਆਏ, ਸਾਨੂੰ ਭਗਵਾਨ ਰਾਮ ਦੁਆਰਾ ਦਿਖਾਏ ਗਏ ਮਾਰਗ 'ਤੇ ਚਲਣ ਦੇ ਲਈ ਪ੍ਰੇਰਿਤ ਕਰੇ ਅਤੇ ਉਨ੍ਹਾ ਦੁਆਰਾ ਸਥਾਪਿਤ ਆਦਰਸ਼ਾਂ ਨਾਲ ਯੁਕਤ ਵਿਸ਼ਵ ਦਾ ਨਿਰਮਾਣ ਕਰੇ।

 

 ****

 

ਐੱਮਐੱਸ/ਆਰਕੇ/ਡੀਪੀ



(Release ID: 1713152) Visitor Counter : 109