ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਦੀ ਸਥਿਤੀ ਬਾਰੇ ਰਾਸ਼ਟਰ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 APR 2021 10:29PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ!

 

ਕੋਰੋਨਾ ਦੇ ਖ਼ਿਲਾਫ਼ ਦੇਸ਼ ਅੱਜ ਫਿਰ ਬਹੁਤ ਵੱਡੀ ਲੜਾਈ ਲੜ ਰਿਹਾ ਹੈ। ਕੁਝ ਹਫ਼ਤੇ ਪਹਿਲਾਂ ਤੱਕ ਸਥਿਤੀਆਂ ਸੰਭਲ਼ੀਆਂ ਹੋਈਆਂ ਸਨ ਅਤੇ ਫਿਰ ਇਹ ਕੋਰੋਨਾ ਦੀ ਦੂਸਰੀ ਵੇਵ ਤੂਫ਼ਾਨ ਬਣਕੇ ਆ ਗਈ। ਜੋ ਪੀੜਾ ਤੁਸੀਂ ਸਹੀ ਹੈ, ਜੋ ਪੀੜਾ ਤੁਸੀਂ ਸਹਿ ਰਹੇ ਹੋ, ਉਸ ਦਾ ਮੈਨੂੰ ਪੂਰਾ ਅਹਿਸਾਸ ਹੈ। ਜਿਨ੍ਹਾਂ ਲੋਕਾਂ ਨੇ ਬੀਤੇ ਦਿਨਾਂ ਵਿੱਚ ਆਪਣਿਆਂ ਨੂੰ ਖੋਇਆ ਹੈ, ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਉਨ੍ਹਾਂ ਦੇ ਪ੍ਰਤੀ ਸੰਵੇਦਨਾਵਾਂ ਵਿਅਕਤ ਕਰਦਾ ਹਾਂ। ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ, ਮੈਂ ਤੁਹਾਡੇ ਦੁਖ ਵਿੱਚ ਸ਼ਾਮਲ ਹਾਂ। ਚੁਣੌਤੀ ਵੱਡੀ ਹੈ ਲੇਕਿਨ ਅਸੀਂ ਮਿਲ ਕੇ ਆਪਣੇ ਸੰਕਲਪ, ਆਪਣੇ ਹੌਸਲੇ ਅਤੇ ਤਿਆਰੀ ਦੇ ਨਾਲ ਇਸ ਨੂੰ ਪਾਰ ਕਰਨਾ ਹੈ।

 

ਸਾਥੀਓ,

 

ਆਪਣੀ ਗੱਲ ਨੂੰ ਵਿਸਤਾਰ ਦੇਣ ਤੋਂ ਪਹਿਲਾਂ ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਸਾਡੇ ਸਾਰੇ ਸਫਾਈ ਕਰਮਚਾਰੀ ਭਾਈ ਭੈਣਾਂ, ਸਾਡੇ ਐਂਬੂਲੈਂਸ ਦੇ ਡਰਾਈਵਰਾਂ, ਸਾਡੇ ਸੁਰੱਖਿਆ ਬਲ-ਪੁਲੀਸਕਰਮੀਆਂ, ਸਾਰਿਆਂ ਦੀ ਸਰਾਹਨਾ ਕਰਾਂਗਾ। ਤੁਸੀਂ ਕੋਰੋਨਾ ਦੀ ਪਹਿਲੀ ਵੇਵ ਵਿੱਚ ਵੀ ਆਪਣਾ ਜੀਵਨ ਦਾਅ ’ਤੇ ਲਗਾ ਕੇ ਲੋਕਾਂ ਨੂੰ ਬਚਾਇਆ ਸੀ। ਅੱਜ ਤੁਸੀਂ ਫਿਰ ਇਸੇ ਸੰਕਟ ਵਿੱਚ ਆਪਣੇ ਪਰਿਵਾਰ, ਆਪਣੇ ਸੁਖ, ਆਪਣੀ ਚਿੰਤਾ ਛੱਡ ਕੇ ਦੂਸਰਿਆਂ ਦਾ ਜੀਵਨ ਬਚਾਉਣ ਵਿੱਚ ਦਿਨ ਰਾਤ ਜੁਟੇ ਹੋਏ ਹੋ।

 

ਸਾਥੀਓ,

 

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ – ਤਯਾਜਯਮ੍ ਨ ਧੈਰਯਮ੍, ਵਿਦੁਰੇऽਪੀ ਕਾਲੇ। ਅਰਥਾਤ, ਕਠਿਨ ਤੋਂ ਕਠਿਨ ਸਮੇਂ ਵਿੱਚ ਵੀ ਸਾਨੂੰ ਧੀਰਜ ਨਹੀਂ ਖੋਣਾ ਚਾਹੀਦਾ। ਕਿਸੇ ਵੀ ਪਰਿਸਥਿਤੀ ਨਾਲ ਨਜਿੱਠਣ ਦੇ ਲਈ ਅਸੀਂ ਸਹੀ ਫੈਸਲਾ ਲਈਏ, ਸਹੀ ਦਿਸ਼ਾ ਵਿੱਚ ਯਤਨ ਕਰੀਏ, ਤਦ ਹੀ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਇਸੇ ਮੰਤਰ ਨੂੰ ਸਾਹਮਣੇ ਰੱਖ ਕੇ ਅੱਜ ਦੇਸ਼ ਦਿਨ ਰਾਤ ਕੰਮ ਕਰ ਰਿਹਾ ਹੈ। ਬੀਤੇ ਕੁਝ ਦਿਨਾਂ ਵਿੱਚ ਜੋ ਫੈਸਲੇ ਲਏ ਗਏ ਹਨ, ਜੋ ਕਦਮ ਉਠਾਏ ਗਏ ਹਨ, ਉਹ ਸਥਿਤੀ ਨੂੰ ਤੇਜ਼ੀ ਨਾਲ ਸੁਧਾਰਨਗੇ। ਇਸ ਵਾਰ ਕੋਰੋਨਾ ਸੰਕਟ ਵਿੱਚ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ। ਇਸ ਵਿਸ਼ੇ ’ਤੇ ਤੇਜ਼ੀ ਨਾਲ ਅਤੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ, ਰਾਜ ਸਰਕਾਰਾਂ, ਪ੍ਰਾਈਵੇਟ ਸੈਕਟਰ, ਸਾਰਿਆਂ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਜ਼ਰੂਰਤਮੰਦ ਨੂੰ ਆਕਸੀਜਨ ਮਿਲੇ। ਆਕਸੀਜਨ ਪ੍ਰੋਡਕਸ਼ਨ ਅਤੇ ਸਪਲਾਈ ਨੂੰ ਵਧਾਉਣ ਦੇ ਲਈ ਵੀ ਕਈ ਪੱਧਰਾਂ ’ਤੇ ਉਪਾਅ ਕੀਤੇ ਜਾ ਰਹੇ ਹਨ। ਰਾਜਾਂ ਵਿੱਚ ਨਵੇਂ ਆਕਸੀਜਨ ਪਲਾਂਟਸ ਹੋਣ, ਇੱਕ ਲੱਖ ਨਵੇਂ ਸਿਲੰਡਰ ਪਹੁੰਚਾਉਣੇ ਹੋਣ, ਉਦਯੋਗਿਕ ਇਕਾਈਆਂ ਵਿੱਚ ਇਸਤੇਮਾਲ ਹੋ ਰਹੀ ਆਕਸੀਜਨ ਦਾ ਮੈਡੀਕਲ ਇਸਤੇਮਾਲ ਹੋਵੇ, ਆਕਸੀਜਨ ਰੇਲ ਹੋਵੇ, ਹਰ ਪ੍ਰਯਤਨ ਕੀਤਾ ਜਾ ਰਿਹਾ ਹੈ।

 

ਸਾਥੀਓ,

 

ਇਸ ਵਾਰ ਜਿਵੇਂ ਹੀ ਕੋਰੋਨਾ ਦੇ ਕੇਸ ਵਧੇ, ਦੇਸ਼ ਦੇ ਫਾਰਮਾ ਸੈਕਟਰ ਨੇ ਦਵਾਈਆਂ ਦਾ ਉਤਪਾਦਨ ਹੋਰ ਵਧਾ ਦਿੱਤਾ ਹੈ। ਅੱਜ ਜਨਵਰੀ-ਫਰਵਰੀ ਦੀ ਤੁਲਨਾ ਵਿੱਚ ਦੇਸ਼ ਵਿੱਚ ਕਈ ਗੁਣਾ ਜ਼ਿਆਦਾ ਦਵਾਈਆਂ ਦਾ ਪ੍ਰੋਡਕਸ਼ਨ ਹੋ ਰਿਹਾ ਹੈ। ਇਸ ਨੂੰ ਹਾਲੇ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਕੱਲ੍ਹ ਵੀ ਮੇਰੀ ਦੇਸ਼ ਦੀ ਫਾਰਮਾ ਇੰਡਸਟ੍ਰੀ ਦੇ ਵੱਡੇ ਜੋ ਪ੍ਰਮੁੱਖ ਲੋਕ ਹਨ, ਐਕਸਪਰਟ ਲੋਕ ਹਨ, ਉਨ੍ਹਾਂ ਨਾਲ ਬਹੁਤ ਲੰਬੀ ਗੱਲ ਹੋਈ ਹੈ। ਪ੍ਰੋਡਕਸ਼ਨ ਵਧਾਉਣ ਦੇ ਲਈ ਹਰ ਤਰੀਕੇ ਨਾਲ ਦਵਾਈ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਦੇ ਪਾਸ ਇਤਨਾ ਮਜ਼ਬੂਤ ਫਾਰਮਾ ਸੈਕਟਰ ਹੈ, ਜੋ ਬਹੁਤ ਚੰਗੀਆਂ ਅਤੇ ਤੇਜ਼ੀ ਨਾਲ ਦਵਾਈਆਂ ਬਣਾਉਂਦਾ ਹੈ। ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਬੈੱਡਾਂ ਦੀ ਸੰਖਿਆ ਨੂੰ ਵਧਾਉਣ ਦਾ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਕੁਝ ਸ਼ਹਿਰਾਂ ਵਿੱਚ ਜ਼ਿਆਦਾ ਡਿਮਾਂਡ ਨੂੰ ਦੇਖਦੇ ਹੋਏ ਵਿਸ਼ੇਸ਼ ਅਤੇ ਵਿਸ਼ਾਲ ਕੋਵਿਡ ਹਸਪਤਾਲ ਬਣਾਏ ਜਾ ਰਹੇ ਹਨ।

 

ਸਾਥੀਓ,

 

ਪਿਛਲੇ ਵਰ੍ਹੇ, ਜਦੋਂ ਦੇਸ਼ ਵਿੱਚ ਕਰੋਨਾ ਦੇ ਕੁਝ ਹੀ ਮਰੀਜ਼ ਸਾਹਮਣੇ ਆਏ ਸਨ, ਉਸੇ ਸਮੇਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਪ੍ਰਭਾਵੀ ਵੈਕਸੀਨ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਸਾਡੇ ਵਿਗਿਆਨਿਕਾਂ ਨੇ ਦਿਨ-ਰਾਤ ਇੱਕ ਕਰਕੇ ਬਹੁਤ ਘੱਟ ਸਮੇਂ ਵਿੱਚ ਦੇਸ਼ਵਾਸੀਆਂ ਦੇ ਲਈ ਵੈਕਸੀਨ ਵਿਕਸਿਤ ਕੀਤੀ ਹੈ। ਅੱਜ ਦੁਨੀਆ ਦੀ ਸਭ ਤੋਂ ਸਸਤੀ ਵੈਕਸੀਨ ਭਾਰਤ ਵਿੱਚ ਹੈ। ਭਾਰਤ ਦੀ ਕੋਲਡ ਚੇਨ ਵਿਵਸਥਾ ਦੇ ਅਨੁਕੂਲ ਵੈਕਸੀਨ ਸਾਡੇ ਪਾਸ ਹੈ। ਇਸ ਯਤਨ ਵਿੱਚ ਸਾਡੇ ਪ੍ਰਾਈਵੇਟ ਸੈਕਟਰ ਨੇ innovation ਅਤੇ enterprise ਦੀ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਵੈਕਸੀਨ ਦੀ approvals ਅਤੇ regulatory ਪ੍ਰੋਸੈਸਿਜ਼ ਨੂੰ ਫਾਸਟ ਟ੍ਰੈਕ ’ਤੇ ਰੱਖਣ ਦੇ ਨਾਲ ਹੀ, ਸਾਰੀ ਸਾਇੰਟਿਫਿਕ ਅਤੇ regulatory ਮਦਦ ਨੂੰ ਵੀ ਵਧਾਇਆ ਗਿਆ ਹੈ। ਇਹ ਇੱਕ team effort ਹੈ ਜਿਸ ਦੇ ਕਾਰਨ ਸਾਡਾ ਭਾਰਤ, ਦੋ ਮੇਡ ਇਨ ਇੰਡੀਆ ਵੈਕਸੀਨ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਸ਼ੁਰੂ ਕਰ ਪਾਇਆ। ਟੀਕਾਕਰਣ ਦੇ ਪਹਿਲੇ ਪੜਾਅ ਤੋਂ ਹੀ ਗਤੀ ਦੇ ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਖੇਤਰਾਂ ਤੱਕ, ਜ਼ਰੂਰਤਮੰਦ ਲੋਕਾਂ ਤੱਕ ਵੈਕਸੀਨ ਪਹੁੰਚੇ। ਦੁਨੀਆ ਵਿੱਚੋਂ ਸਭ ਤੋਂ ਤੇਜ਼ੀ ਨਾਲ ਭਾਰਤ ਵਿੱਚ ਪਹਿਲਾਂ 10 ਕਰੋੜ, ਫਿਰ 11 ਕਰੋੜ ਅਤੇ ਹੁਣ 12 ਕਰੋੜ ਵੈਕਸੀਨ ਦੇ ਡੋਜ਼ ਦਿੱਤੇ ਗਏ ਹਨ। ਅੱਜ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਸਾਨੂੰ ਹੌਸਲਾ ਮਿਲਦਾ ਹੈ ਕਿ ਸਾਡੇ ਹੈਲਥਕੇਅਰ ਵਰਕਰਸ, ਫ਼ਰੰਟਲਾਈਨ ਕੋਰੋਨਾ ਵਾਰੀਅਰਸ ਅਤੇ ਸੀਨੀਅਰ ਸਿਟੀਜ਼ਨ ਦੇ ਇੱਕ ਵੱਡੇ ਹਿੱਸੇ ਨੂੰ ਵੈਕਸੀਨ ਦਾ ਲਾਭ ਮਿਲ ਚੁੱਕਾ ਹੈ।

 

ਸਾਥੀਓ,

 

ਕੱਲ੍ਹ ਹੀ ਵੈਕਸੀਨੇਸ਼ਨ ਨੂੰ ਲੈ ਕੇ ਇੱਕ ਹੋਰ ਅਹਿਮ ਫੈਸਲਾ ਵੀ ਅਸੀਂ ਲਿਆ ਹੈ। ਇੱਕ ਮਈ ਤੋਂ ਬਾਅਦ, 18 ਸਾਲ ਤੋਂ ਉਪਰ ਦੇ ਕਿਸੇ ਵੀ ਵਿਅਕਤੀ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ। ਹੁਣ ਭਾਰਤ ਵਿੱਚ ਜੋ ਵੈਕਸੀਨ ਬਣੇਗੀ, ਉਸ ਦਾ ਅੱਧਾ ਹਿੱਸਾ ਸਿੱਧਾ ਰਾਜਾਂ ਅਤੇ ਹਸਪਤਾਲਾਂ ਨੂੰ ਵੀ ਮਿਲੇਗਾ। ਇਸ ਦੇ ਵਿੱਚ ਗ਼ਰੀਬਾਂ, ਬਜ਼ੁਰਗਾਂ, ਨਿਮਨ ਵਰਗ ਦੇ ਲੋਕਾਂ, ਨਿਮਨ ਮੱਧਮ ਵਰਗ ਦੇ ਲੋਕਾਂ ਅਤੇ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਦੇ ਲਈ ਕੇਂਦਰ ਸਰਕਾਰ ਦਾ ਜੋ ਵੈਕਸੀਨੇਸ਼ਨ ਪ੍ਰੋਗਰਾਮ ਚਲ ਰਿਹਾ ਹੈ, ਉਹ ਵੀ ਉਤਨੀ ਹੀ ਤੇਜ਼ੀ ਨਾਲ ਜਾਰੀ ਰਹੇਗਾ। ਪਹਿਲਾਂ ਦੀ ਤਰ੍ਹਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵੈਕਸੀਨ ਮਿਲਦੀ ਰਹੇਗੀ ਜਿਸਦਾ ਫ਼ਾਇਦਾ ਜਿਵੇਂ ਕਿ ਮੈਂ ਕਿਹਾ ਸਾਡੇ ਗ਼ਰੀਬ ਪਰਿਵਾਰ, ਸਾਡੇ ਨਿਮਨ ਵਰਗ, ਮੱਧਮ ਵਰਗ ਦੇ ਪਰਿਵਾਰ ਹੋਣ ਉਨ੍ਹਾਂ ਦਾ ਲਾਭ ਉਠਾ ਸਕਣਗੇ।

 

ਸਾਥੀਓ, 

 

ਸਾਡੇ ਸਾਰਿਆਂ ਦਾ ਪ੍ਰਯਤਨ, ਜੀਵਨ ਬਚਾਉਣ ਦੇ ਲਈ ਹੈ ਅਤੇ ਜੀਵਨ ਬਚਾਉਣ ਦੇ ਲਈ ਤਾਂ ਹੈ ਹੀ, ਪ੍ਰਯਤਨ ਇਹ ਵੀ ਹੈ ਕਿ ਆਰਥਿਕ ਗਤੀਵਿਧੀਆਂ ਅਤੇ ਆਜੀਵਿਕਾ, ਘੱਟ ਤੋਂ ਘੱਟ ਪ੍ਰਭਾਵਿਤ ਹੋਣ। ਪ੍ਰਯਤਨ ਦਾ ਤਰੀਕਾ ਇਹੀ ਰੱਖਿਆ ਜਾਵੇ। ਵੈਕਸੀਨੇਸ਼ਨ ਨੂੰ 18 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਦੇ ਲਈ ਓਪਨ ਕਰਨ ਨਾਲ ਸ਼ਹਿਰਾਂ ਵਿੱਚ ਜੋ ਸਾਡੀ ਵਰਕਫੋਰਸ ਹੈ, ਉਸ ਨੂੰ ਤੇਜ਼ੀ ਨਾਲ ਵੈਕਸੀਨ ਉਪਲਬਧ ਹੋਵੇਗੀ। ਰਾਜਾਂ ਅਤੇ ਕੇਂਦਰ ਸਰਕਾਰ ਦੇ ਪ੍ਰਯਤਨਾਂ ਨਾਲ, ਮਜ਼ਦੂਰਾਂ ਨੂੰ ਵੀ ਤੇਜ਼ੀ ਨਾਲ ਵੈਕਸੀਨ ਮਿਲਣ ਲਗੇਗੀ। ਮੇਰੀ ਰਾਜ ਪ੍ਰਸ਼ਾਸਨ ਨੂੰ ਤਾਕੀਦ ਹੈ ਕਿ ਉਹ ਮਜ਼ਦੂਰਾਂ ਦਾ ਭਰੋਸਾ ਜਗਾਈ ਰੱਖਣ, ਉਨ੍ਹਾਂ ਨੂੰ ਤਾਕੀਦ ਹੈ ਕਿ ਉਹ ਜਿੱਥੇ ਹਨ, ਉੱਥੇ ਹੀ ਰਹਿਣ। ਰਾਜਾਂ ਦੁਆਰਾ ਦਿੱਤਾ ਗਿਆ ਇਹ ਭਰੋਸਾ ਉਨ੍ਹਾਂ ਦੀ ਬਹੁਤ ਮਦਦ ਕਰੇਗਾ ਕਿ ਉਹ ਜਿਸ ਸ਼ਹਿਰ ਵਿੱਚ ਹਨ ਉੱਥੇ ਹੀ ਅਗਲੇ ਕੁਝ ਦਿਨਾਂ ਵਿੱਚ ਵੈਕਸੀਨ ਵੀ ਲਗੇਗੀ ਅਤੇ ਉਨ੍ਹਾਂ ਦਾ ਕੰਮ ਵੀ ਬੰਦ ਨਹੀਂ ਹੋਵੇਗਾ।

 

ਸਾਥਿਓ,

 

ਪਿਛਲੀ ਵਾਰ ਜੋ ਪਰਿਸਥਿਤੀਆਂ ਸਨ, ਉਹ ਹੁਣ ਤੋਂ ਕਾਫੀ ਭਿੰਨ ਸਨ। ਤਦ ਸਾਡੇ ਪਾਸ ਇਸ ਆਲਮੀ ਮਹਾਮਾਰੀ ਨਾਲ ਲੜਨ ਦੇ ਲਈ ਕੋਰੋਨਾ ਸਪੈਸੀਫਿਕ ਮੈਡੀਕਲ ਇੰਫ੍ਰਾਸਟ੍ਰਕਚਰ ਨਹੀਂ ਸੀ। ਤੁਸੀਂ ਯਾਦ ਕਰੋ, ਦੇਸ਼ ਦੀ ਕੀ ਸਥਿਤੀ ਸੀ। ਕੋਰੋਨਾ ਟੈਸਟਿੰਗ ਦੇ ਲਈ ਉਚਿਤ ਲੈਬ ਨਹੀਂ ਸੀ, PPEs ਦਾ ਕੋਈ ਪ੍ਰੋਡਕਸ਼ਨ ਨਹੀਂ ਸੀ। ਸਾਡੇ ਪਾਸ ਇਸ ਬਿਮਾਰੀ ਦੇ ਟ੍ਰੀਟਮੈਂਟ ਦੇ ਲਈ ਕੋਈ ਖਾਸ ਜਾਣਕਾਰੀ ਵੀ ਨਹੀਂ ਸੀ। ਲੇਕਿਨ ਬਹੁਤ ਹੀ ਘੱਟ ਸਮੇਂ ਵਿੱਚ ਅਸੀਂ ਇਨ੍ਹਾਂ ਚੀਜ਼ਾਂ ਵਿੱਚ ਸੁਧਾਰ ਕੀਤਾ। ਅੱਜ ਸਾਡੇ ਡਾਕਟਰਾਂ ਨੇ ਕੋਰੋਨਾ ਦੇ ਇਲਾਜ ਦੀ ਬਹੁਤ ਹੀ ਚੰਗੀ ਐਕਸਪਰਟੀਜ਼ ਹਾਸਲ ਕਰ ਲਈ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਜੀਵਨ ਬਚਾਅ ਰਹੇ ਹਨ। ਅੱਜ ਸਾਡੇ ਪਾਸ ਵੱਡੀ ਮਾਤਰਾ ਵਿੱਚ PPE ਕਿੱਟਾਂ ਹਨ, ਲੈਬਾਂ ਦਾ ਵੱਡਾ ਨੈੱਟਵਰਕ ਹੈ ਅਤੇ ਅਸੀਂ ਲੋਕ ਟੈਸਟਿੰਗ ਦੀ ਸੁਵਿਧਾ ਨੂੰ ਲਗਾਤਾਰ ਵਧਾ ਰਹੇ ਹਾਂ।

 

ਸਾਥਿਓ,

 

ਦੇਸ਼ ਨੇ ਕੋਰੋਨਾ ਦੇ ਖ਼ਿਲਾਫ਼ ਹੁਣ ਤੱਕ ਬਹੁਤ ਮਜ਼ਬੂਤੀ ਨਾਲ ਅਤੇ ਬਹੁਤ ਧੀਰਜ ਨਾਲ ਲੜਾਈ ਲੜੀ ਹੈ। ਇਸ ਦਾ ਸਿਹਰਾ ਆਪ ਸਭ ਦੇਸ਼ਵਾਸੀਆਂ ਨੂੰ ਹੀ ਜਾਂਦਾ ਹੈ। ਅਨੁਸ਼ਾਸਨ ਅਤੇ ਧੀਰਜ ਦੇ ਨਾਲ ਕੋਰੋਨਾ ਦੇ ਨਾਲ ਲੜਦੇ ਹੋਏ ਤੁਸੀਂ ਦੇਸ਼ ਨੂੰ ਇੱਥੋਂ ਤੱਕ ਲਿਆਏ ਹੋ। ਮੈਨੂੰ ਵਿਸ਼ਵਾਸ ਹੈ, ਜਨ-ਭਾਗੀਦਾਰੀ ਦੀ ਤਾਕਤ ਨਾਲ ਅਸੀਂ ਕੋਰੋਨਾ ਦੇ ਇਸ ਤੂਫਾਨ ਨੂੰ ਵੀ ਹਰਾ ਪਾਵਾਂਗੇ। ਅੱਜ ਅਸੀਂ ਆਪਣੇ ਚਾਰੇ ਪਾਸੇ ਦੇਖ ਰਹੇ ਹਾਂ ਕਿ ਕਿਵੇਂ ਕਈ ਲੋਕ, ਕਈ ਸਮਾਜਿਕ ਸੰਸਥਾਵਾਂ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਉਣ ਵਿੱਚ ਦਿਨ ਰਾਤ ਜੁਟੀਆਂ ਹਨ। ਦਵਾਈਆਂ ਪਹੁੰਚਾਉਣਾ ਹੋਵੇ, ਖਾਣਾ ਜਾਂ ਰਹਿਣ ਦਾ ਪ੍ਰਬੰਧ ਕਰਨਾ ਹੋਵੇ, ਲੋਕ ਪੂਰੇ ਮਨੋਯੋਗ ਦੇ ਨਾਲ ਕੰਮ ਕਰ ਰਹੇ ਹਨ। ਮੈਂ ਇਨ੍ਹਾਂ ਸਾਰਿਆਂ ਦੇ ਸੇਵਾ ਭਾਵ ਨੂੰ ਨਮਨ ਕਰਦਾ ਹਾਂ ਅਤੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿੱਚ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਓ ਅਤੇ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਓ। ਸਮਾਜ ਦੀ ਭਲਾਈ ਅਤੇ ਸੇਵਾ ਦੇ ਸੰਕਲਪ ਨਾਲ ਹੀ ਅਸੀਂ ਇਹ ਲੜਾਈ ਜਿੱਤ ਪਾਵਾਂਗੇ। ਮੇਰੀ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਸੋਸਾਇਟੀ ਵਿੱਚ, ਮੋਹੱਲੇ ਵਿੱਚ, ਅਪਾਰਟਮੈਂਟਸ ਵਿੱਚ ਛੋਟੀਆਂ-ਛੋਟੀਆਂ ਕਮੇਟੀਆਂ ਬਣਾ ਕੇ ਕੋਵਿਡ ਅਨੁਸ਼ਾਸਨ ਦੀ ਪਾਲਣਾ ਕਰਵਾਉਣ ਵਿੱਚ ਮਦਦ ਕਰਨ। ਅਸੀਂ ਅਜਿਹਾ ਕਰਾਂਗੇ ਤਾਂ ਸਰਕਾਰਾਂ ਨੂੰ ਨਾ ਕਦੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਲੋੜ ਪਵੇਗੀ ਨਾ ਕਰਫਿਊ ਲਗਾਉਣ ਦੀ ਜ਼ਰੂਰਤ ਪਵੇਗੀ ਅਤੇ ਲੌਕਡਾਊਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਜ਼ਰੂਰਤ ਹੀ ਨਹੀਂ ਪਵੇਗੀ। ਸਵੱਛਤਾ ਅਭਿਯਾਨ ਦੇ ਸਮੇਂ, ਦੇਸ਼ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਮੇਰੇ ਬਾਲ ਮਿੱਤਰਾਂ ਨੇ ਬਹੁਤ ਮਦਦ ਕੀਤੀ ਸੀ। ਛੋਟੇ-ਛੋਟੇ ਬਾਲਕ 5ਵੀਂ, 7ਵੀਂ, 10ਵੀਂ, ਵਿੱਚ ਪੜ੍ਹਨ ਵਾਲੇ। ਉਨ੍ਹਾਂ ਨੇ ਘਰ ਦੇ ਲੋਕਾਂ ਨੂੰ ਸਮਝਾਇਆ ਸੀ, ਮਨਾਇਆ ਸੀ। ਉਨ੍ਹਾਂ ਨੇ ਵੱਡਿਆਂ ਨੂੰ ਵੀ ਸਵੱਛਤਾ ਦਾ ਸੰਦੇਸ਼ ਦਿੱਤਾ ਸੀ। ਅੱਜ ਮੈਂ ਫਿਰ ਆਪਣੇ ਬਾਲ ਮਿੱਤਰਾਂ ਨੂੰ ਇੱਕ ਗੱਲ ਖ਼ਾਸ ਤੌਰ ’ਤੇ ਕਹਿਣਾ ਚਾਹੁੰਦਾ ਹਾਂ। ਮੇਰੇ ਬਾਲ ਮਿੱਤਰੋ, ਘਰ ਵਿੱਚ ਅਜਿਹਾ ਮਾਹੌਲ ਬਣਾਓ ਕਿ ਬਿਨਾ ਕੰਮ, ਬਿਨਾ ਕਾਰਨ ਘਰ ਦੇ ਲੋਕ, ਘਰ ਤੋਂ ਬਾਹਰ ਨਾ ਨਿਕਲਣ। ਤੁਹਾਡੀ ਜਿੱਦ ਬਹੁਤ ਵੱਡਾ ਨਤੀਜਾ ਲਿਆ ਸਕਦੀ ਹੈ। ਪ੍ਰਚਾਰ ਮਾਧਿਅਮਾਂ ਨੂੰ ਵੀ ਮੇਰੀ ਪ੍ਰਾਰਥਨਾ ਹੈ ਕਿ ਅਜਿਹੇ ਸੰਕਟ ਦੀ ਘੜੀ ਵਿੱਚ ਉਹ ਲੋਕਾਂ ਨੂੰ ਸਤਰਕ ਅਤੇ ਜਾਗਰੂਕ ਕਰਨ ਦੇ ਲਈ ਜੋ ਪ੍ਰਯਤਨ ਕਰ ਰਹੇ ਹਨ, ਉਨ੍ਹਾਂ ਨੂੰ ਹੋਰ ਵਧਾਉਣ। ਇਸ ਦੇ ਨਾਲ ਹੀ, ਇਸ ਦੇ ਲਈ ਵੀ ਕੰਮ ਕਰਨ ਕਿ ਡਰ ਦਾ ਮਾਹੌਲ ਘੱਟ ਹੋ ਸਕੇ, ਲੋਕ ਅਫ਼ਵਾਹ ਅਤੇ ਭਰਮ ਵਿੱਚ ਨਾ ਆਉਣ।

 

ਸਾਥਿਓ,

 

ਅੱਜ ਦੀ ਸਥਿਤੀ ਵਿੱਚ ਅਸੀਂ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ। ਮੈਂ ਰਾਜਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਲੌਕਡਾਊਨ ਨੂੰ ਅੰਤਿਮ ਵਿਕਲਪ ਦੇ ਤੌਰ ’ਤੇ ਹੀ ਇਸਤੇਮਾਲ ਕਰਨ। ਲੌਕਡਾਊਨ ਤੋਂ ਬਚਣ ਦੀ ਭਰਭੂਰ ਕੋਸ਼ਿਸ਼ ਕਰਨੀ ਹੈ। ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਤੇ ਹੀ ਧਿਆਨ ਕੇਂਦ੍ਰਿਤ ਕਰਨਾ ਹੈ। ਅਸੀਂ ਆਪਣੀ ਅਰਥਵਿਵਸਥਾ ਦੀ ਸਿਹਤ ਵੀ ਸੁਧਾਰਾਂਗੇ ਅਤੇ ਦੇਸ਼ਵਾਸੀਆਂ ਦੀ ਸਿਹਤ ਦਾ ਵੀ ਧਿਆਨ ਰੱਖਾਂਗੇ।

 

ਸਾਥਿਓ,

 

ਅੱਜ ਨਵਰਾਤ੍ਰਿਆਂ ਦਾ ਆਖਰੀ ਦਿਨ ਹੈ। ਕੱਲ੍ਹ ਰਾਮਨਵਮੀ ਹੈ ਅਤੇ ਮਰਯਾਦਾ ਪੁਰਸ਼ੋਤਮ ਸ਼੍ਰੀਰਾਮ ਦਾ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਮਰਯਾਦਾਵਾਂ ਦਾ ਪਾਲਨ ਕਰੀਏ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ, ਕੋਰੋਨਾ ਤੋਂ ਬਚਣ ਦੇ ਜੋ ਵੀ ਉਪਾਅ ਹਨ, ਕਿਰਪਾ ਕਰਕੇ ਉਨ੍ਹਾਂ ਦਾ ਪਾਲਨ ਸ਼ਤ ਪ੍ਰਤੀਸ਼ਤ ਕਰੀਏ। ਦਵਾਈ ਭੀ, ਕੜਾਈ ਭੀ ਦੇ ਮੰਤਰ ਨੂੰ ਕਦੇ ਵੀ ਭੁੱਲਣਾ ਨਹੀਂ ਹੈ। ਇਹ ਮੰਤਰ ਜ਼ਰੂਰੀ ਹੈ, ਵੈਕਸੀਨ ਦੇ ਬਾਅਦ ਵੀ ਜ਼ਰੂਰੀ ਹੈ। ਰਮਜਾਨ ਦੇ ਪਵਿੱਤਰ ਮਹੀਨੇ ਦਾ ਵੀ ਅੱਜ ਸੱਤਵਾਂ ਦਿਨ ਹੈ। ਰਮਜਾਨ ਸਾਨੂੰ ਧੀਰਜ, ਆਤਮਸੰਜਮ ਅਤੇ ਅਨੁਸ਼ਾਸਨ ਦੀ ਸਿੱਖਿਆ ਦਿੰਦਾ ਹੈ। ਕੋਰੋਨਾ ਦੇ ਖ਼ਿਲਾਫ਼ ਜੰਗ ਜਿੱਤਣ ਦੇ ਲਈ ਅਨੁਸ਼ਾਸਨ ਦੀ ਵੀ ਜ਼ਰੂਰਤ ਹੈ। ਜਦ ਜ਼ਰੂਰੀ ਹੋਵੇ, ਤਦ ਹੀ ਬਾਹਰ ਨਿਕਲੋ, ਕੋਵਿਡ ਅਨੁਸ਼ਾਸਨ ਦਾ ਪੂਰਾ ਪਾਲਨ ਕਰੋ, ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਤਾਕੀਦ ਹੈ। ਮੈਂ ਤੁਹਾਨੂੰ ਫਿਰ ਤੋਂ ਭਰੋਸਾ ਦਿੰਦਾ ਹਾਂ, ਤੁਹਾਡੇ ਇਸ ਸਾਹਸ, ਧੀਰਜ ਅਤੇ ਅਨੁਸ਼ਾਸਨ ਦੇ ਨਾਲ ਜੁੜ ਕੇ, ਅੱਜ ਜੋ ਪਰਿਸਥਿਤੀਆਂ ਹਨ, ਉਨ੍ਹਾਂ ਨੂੰ ਬਦਲਣ ਵਿੱਚ ਦੇਸ਼ ਕੋਈ ਕੋਰ-ਕਸਰ ਨਹੀਂ ਛੱਡੇਗਾ। ਤੁਸੀਂ ਸਾਰੇ ਤੰਦਰੁਸਤ ਰਹੋ, ਤੁਹਾਡੇ ਪਰਿਵਾਰ ਸਾਰੇ ਤੰਦਰੁਸਤ ਰਹਿਣ, ਇਸੇ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ!

 

********************

 

ਡੀਐੱਸ/ ਏਕੇਜੇ/ ਏਵੀ(Release ID: 1713151) Visitor Counter : 211