PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 APR 2021 6:20PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg 

 

  • ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 12.71 ਕਰੋੜ ਤੋਂ ਪਾਰ।

  • ਪਿਛਲੇ 24 ਘੰਟਿਆਂ ਦੌਰਾਨ 32 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ।

  • 78 ਫੀਸਦੀ ਤੋਂ ਵੱਧ ਨਵੇਂ ਮਾਮਲੇ 10 ਰਾਜਾਂ ਚੋਂ ਰਿਪੋਰਟ ਹੋਏ; ਸਿਰਫ 5 ਰਾਜਾਂ ਵਿੱਚੋਂ 62 ਫੀਸਦੀ ਐਕਟਿਵ ਕੇਸ ਦਰਜ ਕੀਤੇ ਗਏ ਹਨ।

  • ਰਾਸ਼ਟਰੀ ਮੌਤ ਦਰ ਹੋਰ ਘੱਟ ਕੇ 1.18 ਫੀਸਦੀ ਰਹਿ ਗਈ।

  • ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ, ਕੰਟੇਨਮੈਂਟ ਤੇ ਹੋਰ ਪਬਲਿਕ ਸਿਹਤ ਉਪਾਵਾਂ ਦੀ ਸਮੀਖਿਆ ਕੀਤੀ।

 

#Unite2FightCorona

#IndiaFightsCorona

 

 ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

 

 

 

 

 

 

 

 

 

 

ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 12.71 ਕਰੋੜ ਤੋਂ ਪਾਰ; ਪਿਛਲੇ 24 ਘੰਟਿਆਂ ਦੌਰਾਨ 32 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

 

ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 12.71 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ 18,83,241 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 12,71,29,113 ਖੁਰਾਕਾਂ (10,96,59,181 ਪਹਿਲੀ ਖੁਰਾਕਾਂ ਅਤੇ 1,74,69,932 ਦੂਸਰੀ ਖੁਰਾਕ ) ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 91,70,717 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 57,67,657  ਸਿਹਤ ਸੰਭਾਲ ਵਰਕਰ (ਦੂਸਰੀ ਖੁਰਾਕ), 1,14,32,732 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 56,86,608 ਫਰੰਟ ਲਾਈਨ ਵਰਕਰ (ਦੂਸਰੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਾਰਥੀਆਂ ਨੇ 4,66,82,963 (ਪਹਿਲੀ ਖੁਰਾਕ ) ਅਤੇ 47,04,601 (ਦੂਸਰੀ ਖੁਰਾਕ), ਅਤੇ 45, 60 ਸਾਲ ਤਕ ਦੀ ਉਮਰ ਦੇ ਲਾਭਾਰਥੀ 4,23,72,769 (ਪਹਿਲੀ ਖੁਰਾਕ) ਅਤੇ 13,11,066 (ਦੂਸਰੀ ਖੁਰਾਕ) ਸ਼ਾਮਲ ਹਨ। ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 59.33 ਫੀਸਦੀ ਖੁਰਾਕਾਂ ਅੱਠ ਰਾਜਾਂ ਵਿੱਚ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 32 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 20,31,977 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 13.26 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,02,648 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਸੂਬੇ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 62.07 ਫੀਸਦੀ ਦਾ ਯੋਗਦਾਨ ਪਾ ਰਹੇ ਹਨ। ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,31,08,582 ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 85.56 ਫੀਸਦੀ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1,54,761 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ। ਰਾਸ਼ਟਰੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.18 ਫੀਸਦੀ 'ਤੇ ਖੜੀ ਹੈ। ਪਿਛਲੇ 24 ਘੰਟਿਆਂ ਦੌਰਾਨ 1,761 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੀਆਂ ਦਰਜ  ਮੌਤਾਂ ਵਿੱਚ 10 ਰਾਜਾਂ ਵੱਲੋਂ 82.74 ਫੀਸਦੀ ਦਾ ਹਿੱਸਾ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (351) ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ਵਿੱਚ ਰੋਜ਼ਾਨਾ 240 ਮੌਤਾਂ ਦਰਜ ਕੀਤੀਆਂ ਗਈਆਂ ਹਨ।

https://www.pib.gov.in/PressReleseDetail.aspx?PRID=1712824

 

ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ 19 ਦੀ ਸਥਿਤੀ, ਕੰਟੇਨਮੈਂਟ ਤੇ ਹੋਰ ਪਬਲਿਕ ਸਿਹਤ ਉਪਾਵਾਂ ਦੀ ਸਮੀਖਿਆ ਕੀਤੀ 

ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਨੇ ਸ਼੍ਰੀ ਰਾਜੇਸ਼ ਭੂਸ਼ਣ ਕੇਂਦਰੀ ਸਿਹਤ ਸਕੱਤਰ ਨਾਲ ਭਾਰਤ ਦੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਰਣਨੀਤੀ ਅਤੇ ਪ੍ਰਬੰਧਨ ਤੇ ਕੋਵਿਡ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਸਮੀਖਿਆ ਕਰਨ  ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਅਤੇ ਡਾਕਟਰ ਵੀ ਕੇ ਪੌਲ, ਮੈਂਬਰ (ਸਿਹਤ) ਨੀਤੀ ਆਯੋਗ, ਡਾਕਟਰ ਬਲਰਾਮ ਭਾਰਗਵ, ਸਕੱਤਰ, ਡੀ ਐੱਚ ਆਰ ਤੇ ਡੀ ਜੀ ਆਈ ਸੀ ਐੱਮ ਆਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀ ਜੀ ਪੁਲਿਸ ਵੀ ਇਸ ਵੀਡੀਓ ਕਾਨਫਰੰਸ ਵਿੱਚ ਅੱਜ ਸ਼ਾਮਲ ਹੋਏ।

ਗ੍ਰਹਿ ਸਕੱਤਰ ਨੇ ਦੱਸਿਆ ਕਿ ਪਹਿਲੀ ਜਨਵਰੀ 2021 ਨੂੰ ਦੇਸ਼ ਭਰ ਵਿੱਚ 20,000 ਕੇਸਾਂ ਦੇ ਇੱਕ ਵੱਡੇ ਅੰਕੜੇ ਦਾ ਵਾਧਾ ਹੋਇਆ ਸੀ। ਭਾਰਤ ਵਿੱਚ ਤਕਰੀਬਨ 10 ਗੁਣਾ ਜਿ਼ਆਦਾ ਮਾਮਲੇ (2 ਲੱਖ ਕੇਸਾਂ ਤੋਂ ਵੱਧ) 15 ਅਪ੍ਰੈਲ 2021 ਤੋਂ ਰੋਜ਼ਾਨਾ ਦਰਜ ਕੀਤੇ ਜਾ ਰਹੇ ਹਨ। ਪਿਛਲੇ 11 ਦਿਨਾਂ ਵਿੱਚ ਤਕਰੀਬਨ ਨਵੇਂ ਕੇਸ 2 ਗੁਣਾ ਹੋ ਗਏ ਹਨ ਕਿਉਂਕਿ 09 ਅਪ੍ਰੈਲ ਨੂੰ 1.31 ਲੱਖ ਨਵੇਂ ਕੇਸ ਦਰਜ ਕੀਤੇ ਗਏ ਸਨ, ਜਦਕਿ 20 ਅਪ੍ਰੈਲ ਨੂੰ 2.73 ਲੱਖ ਕੇਸ ਦਰਜ ਕੀਤੇ ਗਏ ਹਨ। ਵੇਰਵੇ ਸਹਿਤ ਅਤੇ ਸਮੁੱਚੀ ਪੇਸ਼ਕਾਰੀ ਰਾਹੀਂ ਕੁੱਲ ਨਵੇਂ ਕੋਵਿਡ ਕੇਸਾਂ ਦੀ ਮੌਜੂਦਾ ਚਾਲ, ਹਫਤਾਵਾਰ ਟੈਸਟ, ਹਫਤਾਵਾਰ ਪਾਜ਼ਿਟਿਵਿਟੀ ਦਰ, ਹਫਤਾਵਾਰ ਨਵੇਂ ਕੋਵਿਡ ਕੇਸ, ਹਫਤਾਵਾਰ ਮੌਤਾਂ ਦੀ ਗਿਣਤੀ ਅਤੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਰ ਟੀ ਪੀ ਸੀ ਆਰ ਟੈਸਟਾਂ ਅਤੇ ਐਂਟੀਜਨ ਟੈਸਟਾਂ ਦੀ ਸਥਿਤੀ / ਅਨੁਪਾਤ ਪੇਸ਼ ਕੀਤੇ ਗਏ। 

https://www.pib.gov.in/PressReleasePage.aspx?PRID=1712853

  

ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ 20 ਕੰਟਰੋਲ ਰੂਮਾਂ ਦੀ ਮੁੜ ਸੁਰਜੀਤੀ ਕੀਤੀ ਗਈ ਹੈ

ਕੋਵਿਡ 19 ਦੇ ਫਿਰ ਤੋਂ ਉਭਰਨ ਅਤੇ ਰਾਜ ਸਰਕਾਰਾਂ ਵੱਲੋਂ ਕੁਝ ਰੋਕਾਂ ਲਗਾਏ ਜਾਣ ਦੇ ਸਿੱਟੇ ਦੇ ਮੱਦੇਨਜ਼ਰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਅਪ੍ਰੈਲ 2020 ਵਿੱਚ ਪ੍ਰਵਾਸੀ ਕਾਮਿਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਬਣਾਏ ਗਏ 20 ਕੰਟਰੋਲ ਰੂਮਾਂ ਦੀ ਮੁੜ ਸੁਰਜੀਤੀ ਕੀਤੀ ਹੈ। ਦੇਸ਼ ਭਰ ਵਿੱਚ ਮੁਖੀ ਕਿਰਤ ਕਮਿਸ਼ਨਰ (ਕੇਂਦਰ) ਦੇ ਦਫ਼ਤਰ ਦੇ ਤਹਿਤ ਵੱਖ-ਵੱਖ ਰਾਜ ਸਰਕਾਰਾਂ ਨਾਲ ਤਾਲਮੇਲ ਦੁਆਰਾ ਪ੍ਰਵਾਸੀ ਕਾਮਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਸੀ। ਲੱਖਾਂ ਕਾਮਿਆਂ ਨੇ ਪਿਛਲੇ ਸਾਲ ਇਸ ਸਹੂਲਤ ਨੂੰ ਵਰਤਿਆ ਸੀ ਤੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਲੱਭਿਆ ਸੀ। 

ਪਰੇਸ਼ਾਨ ਕਾਮੇਂ ਈ-ਮੇਲ, ਮੋਬਾਈਲ ਅਤੇ ਵਾਟਸਐਪ ਰਾਹੀਂ ਇਹਨਾਂ ਕੰਟਰੋਲ ਰੂਮਾਂ ਤੱਕ ਪਹੁੰਚ ਕਰ ਸਕਦੇ ਹਨ। ਇਹਨਾਂ ਕੰਟਰੋਲ ਰੂਮਾਂ ਦਾ ਪ੍ਰਬੰਧ ਸਬੰਧਿਤ ਖੇਤਰ ਦੇ ਉੱਪ ਮੁਖੀ ਕਿਰਤ ਕਮਿਸ਼ਨਰਾਂ ਅਤੇ ਖੇਤਰੀ ਕਿਰਤ ਕਮਿਸ਼ਨਰਾਂ, ਅਸਿਸਟੈਂਟ ਕਿਰਤ ਕਮਿਸ਼ਨਰਾਂ ਅਤੇ ਕਿਰਤ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ। ਸਾਰੇ 20 ਕਾਲ ਸੈਂਟਰਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਅਧਾਰ ਤੇ ਮੁੱਖ ਕਿਰਤ ਕਮਿਸ਼ਨਰ (ਸੀ) ਦੇ ਮੁੱਖ ਦਫ਼ਤਰ ਵੱਲੋਂ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਸਬੰਧਿਤ ਖੇਤਰਾਂ ਵਿੱਚ ਸੀ ਐੱਲ ਸੀ (ਸੀ) ਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਖੁੱਦ ਰਾਜ ਦੇ ਦੌਰਿਆਂ ਦੌਰਾਨ ਸਮੀਖਿਆ ਕੀਤੀ ਗਈ ਹੈ। 

https://www.pib.gov.in/PressReleseDetail.aspx?PRID=1712849

 

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

ਮਹਾਰਾਸ਼ਟਰ: ਰਾਜ ਵਿੱਚ ਕੋਵਿਡ ਪਾਜ਼ਿਟਿਵ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ, ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਸ਼੍ਰੀ ਰਾਮ ਨੌਮੀ, ਮਹਾਵੀਰ ਜਯੰਤੀ ਅਤੇ ਹਨੂਮਾਨ ਜਯੰਤੀ ਨੂੰ ਛੋਟੇ ਪੱਧਰ ਤੱਕ ਮਨਾਉਣ ਲਈ ਪਾਬੰਦੀ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰ ਨੂੰ ਘਰ ਵਿੱਚ ਹੀ ਮਨਾਉਣ। ਇਸ ਦੌਰਾਨ ਰਾਜ ਸਰਕਾਰ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਕਾਰੋਬਾਰੀ ਸਮੇਂ ਨੂੰ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਘਟਾ ਦਿੱਤਾ ਹੈ।

ਗੁਜਰਾਤ: ਗੁਜਰਾਤ ਸਰਕਾਰ ਨੇ ਨਿਜੀ ਪ੍ਰਯੋਗਸ਼ਾਲਾਵਾਂ ਦੁਆਰਾ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟਾਂ ਦੇ ਰੇਟ ਘਟਾ ਦਿੱਤੇ ਹਨ। ਪ੍ਰਯੋਗਸ਼ਾਲਾਵਾਂ ਵਿੱਚ ਆਰਟੀ-ਪੀਸੀਆਰ ਟੈਸਟ ਲਈ ਚਾਰਜ 800 ਰੁਪਏ ਦੀ ਬਜਾਏ ਹੁਣ 700ਰੁਪਏਹੋਵੇਗਾ। ਜੇ ਪ੍ਰਯੋਗਸ਼ਾਲਾ ਦੇ ਸਟਾਫ਼ ਦੁਆਰਾ ਘਰ ਜਾ ਕੇ ਇਹ ਟੈਸਟ ਕੀਤਾ ਜਾਂਦਾ ਹੈ, ਤਾਂ ਇਹ ਚਾਰਜ 1100 ਰੁਪਏ ਦੀ ਬਜਾਏ 900 ਰੁਪਏ ਹੋਵੇਗਾ। ਸੋਮਵਾਰ ਨੂੰ ਗੁਜਰਾਤ ਵਿੱਚ 11,403 ਨਵੇਂ ਕੇਸ ਆਏ ਅਤੇ 117 ਮੌਤਾਂ ਹੋਈਆਂ ਹਨ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਕੋਰੋਨਾ ਦੇ ਮਰੀਜ਼ਾਂ ਨੂੰ ਹੁਣ ਫੌਜ ਦੇ ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਠਹਿਰਾਇਆ ਜਾਵੇਗਾ। ਸੰਭਾਵਤ ਤੌਰ ’ਤੇ ਦੇਸ਼ ਵਿੱਚ ਪਹਿਲੀ ਵਾਰ ਕਿਸੇ ਰਾਜ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਫੌਜੀ ਸਰੋਤਾਂ ਦੀ ਵਰਤੋਂ ਸ਼ੁਰੂ ਕੀਤੀ ਹੈ। ਭੋਪਾਲ ਦੇ ਆਰਮੀ ਹਸਪਤਾਲਾਂ ਵਿੱਚ 150, ਜਬਲਪੁਰ ਵਿੱਚ 100 ਅਤੇ ਸਾਗਰ ਅਤੇ ਗਵਾਲੀਅਰ ਵਿੱਚ 40-40 ਆਈਸੋਲੇਸ਼ਨ ਬੈਡਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਨ ਰਾਜ ਸਰਕਾਰ ਨੇ ਰਾਜ ਦੇ ਸਾਰੇ ਯੋਗ ਗ਼ਰੀਬ ਪਰਿਵਾਰਾਂ ਨੂੰ ਇੱਕੋ ਸਮੇਂ ਤਿੰਨ ਮਹੀਨਿਆਂ ਦਾ ਰਾਸ਼ਨ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਦਾ ਰਾਸ਼ਨ ਅਪ੍ਰੈਲ ਵਿੱਚ ਦਿੱਤਾ ਜਾਵੇਗਾ।

ਛੱਤੀਸਗੜ੍ਹ: ਅੱਜ ਤੋਂ ਸੁਕਮਾ ਅਤੇ ਕੌਂਡਾਗਾਓਂ ਨਾਂ ਦੇ ਦੋ ਹੋਰ ਜ਼ਿਲ੍ਹਿਆਂ ਦੇ ਬੰਦ ਹੋਣ ਨਾਲ ਛੱਤੀਸਗੜ੍ਹ ਵਿੱਚ ਸੰਪੂਰਨ ਲੌਕਡਾਊਨ ਲਾਗ ਚੁੱਕਿਆ ਹੈ। ਇਸ ਦੇ ਨਾਲ ਹੀ ਹੁਣ ਲੌਕਡਾਊਨ ਰਾਜ ਦੇ ਸਾਰੇ 28 ਜ਼ਿਲ੍ਹਿਆਂ ਵਿੱਚ ਪ੍ਰਭਾਵਸ਼ਾਲੀ ਹੈ।

ਗੋਆ: ਸੋਮਵਾਰ ਨੂੰ ਗੋਆ ਵਿੱਚ ਮਹਾਮਾਰੀ ਦਾ ਸਭ ਤੋਂ ਭਿਆਨਕ ਦਿਨ ਵੇਖਿਆ ਗਿਆ, ਜਦਕਿ 17 ਵਿਅਕਤੀ ਲਾਗ ਕਾਰਨ ਦਮ ਤੋੜ ਗਏ, ਜੋ ਕਿ ਕੋਵਿਡ ਦੇ ਫੈਲਣ ਤੋਂ ਬਾਅਦ ਇੱਕ ਦਿਨ ਵਿੱਚ ਹੋਈਆਂ ਇਹ ਸਭ ਤੋਂ ਜ਼ਿਆਦਾ ਮੌਤਾਂ ਹਨ। ਰਾਜ ਵਿੱਚ ਕੋਵਿਡ ਦੇ 940 ਨਵੇਂ ਕੇਸ ਆਏ ਹਨ, ਅਤੇ ਇਸ ਦੀ ਪਾਜ਼ਿਟਿਵਤਾ ਦਰ 34% ਤੱਕ ਵੱਧ ਗਈ ਹੈ।

ਕੇਰਲ: ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਕੇਰਲ ਵਿੱਚ ਅੱਜ ਰਾਤ ਦੇ9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। 21 ਅਤੇ 22 ਅਪ੍ਰੈਲ ਨੂੰ ਰਾਜ ਵਿੱਚ ਫਿਰ ਇੱਕ ਸਮੂਹਕ ਕੋਵਿਡ ਗਰੁੱਪ ਟੈਸਟ ਲਿਆ ਜਾਵੇਗਾ। ਦੋ ਦਿਨਾਂ ਵਿੱਚ ਤਿੰਨ ਲੱਖ ਲੋਕਾਂ ਦਾ ਟੈਸਟ ਲਿਆ ਜਾਵੇਗਾ। ਮੁੱਖ ਸਕੱਤਰ ਵੱਲੋਂ ਬੁਲਾਈ ਇੱਕ ਉੱਚ ਪੱਧਰੀ ਬੈਠਕ ਨੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੇ ਦਿਨ 2 ਮਈ ਨੂੰ ਮਨਾਉਣ ਵਾਲੇ ਜਸ਼ਨਾਂ ਜਾਂ ਭੀੜ ’ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਰਾਜ ਦੀ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਕੋਵਿਡ ਪਾਜ਼ਿਟਿਵਪਾਏ ਜਾਣ ਤੋਂ ਬਾਅਦ ਅੱਜ ਖੁਦ ਨੂੰ ਸੈਲਫ਼-ਕੁਆਰੰਟੀਨ ਕਰ ਲਿਆ ਹੈ। ਸੋਮਵਾਰ ਨੂੰ ਕੇਰਲ ਵਿੱਚ ਕੋਵਿਡ-19 ਦੇ 13,644 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਟੈਸਟ ਪਾਜ਼ਿਟਿਵ ਦਰ 15.63% ਹੈ। 19,739 ਲੋਕਾਂ ਨੇ ਅੱਜ ਟੀਕੇ ਦੀ ਪਹਿਲੀ ਖੁਰਾਕ ਅਤੇ 10,097ਲੋਕਾਂ ਨੇ ਟੀਕੇ ਦੀ ਦੂਸਰੀ ਖੁਰਾਕ ਲਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 61,23,075 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 53,60,907 ਨੂੰ ਪਹਿਲੀ ਖੁਰਾਕ ਅਤੇ 7,62,168ਨੂੰ ਦੂਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਤਮਿਲਨਾਡੂ: ਸੋਮਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ ਦੇ 10,941 ਨਵੇਂ ਐਕਟਿਵ ਕੇਸਾਂ ਦੇ ਆਉਣ ਨਾਲ ਐਕਟਿਵ ਕੇਸਾਂ ਦੀ ਕੁੱਲ ਗਿਣਤੀ 75,116 ਹੋ ਗਈ ਹੈ, ਜਦਕਿ ਰਾਜ ਵਿੱਚ 44 ਮੌਤਾਂ ਹੋਈਆਂ ਅਤੇ 6,172ਮਰੀਜ਼ ਡਿਸਚਾਰਜ ਹੋਏ ਹਨ। ਕੁੱਲ ਕੇਸਾਂ ਦੀ ਗਿਣਤੀ 10,02,392 ਨੂੰ ਛੂਹ ਗਈ ਹੈ ਜਦਕਿ ਕੁੱਲ ਮੌਤਾਂ ਦੀ ਗਿਣਤੀ 13,157 ਨੂੰ ਛੂਹ ਗਈ ਹੈ। ਇਸ ਦੌਰਾਨ ਰਾਜ ਨੇ ਸੋਮਵਾਰ ਨੂੰ 76,005 ਲੋਕਾਂ ਨੂੰ ਟੀਕਾ ਲਗਾਇਆ, ਜਿਸ ਨਾਲ ਰਾਜ ਵਿੱਚ ਟੀਕਾਕਰਣਦਾ ਕੁੱਲ ਅੰਕੜਾ 48,14,662 ਹੋ ਗਿਆ ਹੈ। ਰਾਜ ਭਰ ਦੇ ਜ਼ਿਲ੍ਹਿਆਂ ਦੇ ਸੈਂਟਰਾਂ ਅਤੇ ਕਈ ਨਿਜੀ ਹਸਪਤਾਲਾਂ ਵਿੱਚ ਸੋਮਵਾਰ ਨੂੰ ਟੀਕਿਆਂ ਦੇ ਲੋੜੀਂਦੇ ਸਟਾਕ ਦੀ ਸ਼ਿਕਾਇਤ ਜਾਰੀ ਰਹੀ। ਪੁਦੂਚੇਰੀ ਨੇ ਕੋਵਿਡ-19 ਦੀ ਰੋਕਥਾਮ ਲਈ 20 ਅਪ੍ਰੈਲ ਤੋਂ ਰਾਤ ਦੇ10 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ।

ਕਰਨਾਟਕ: ਨਵੇਂ ਕੇਸ ਆਏ: 15785; ਕੁੱਲ ਐਕਟਿਵ ਮਾਮਲੇ: 142084; ਨਵੀਆਂ ਕੋਵਿਡ ਮੌਤਾਂ: 146; ਕੁੱਲ ਕੋਵਿਡ ਮੌਤਾਂ: 13497। ਰਾਜ ਵਿੱਚ ਕੱਲ੍ਹ ਲਗਭਗ 84,785 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 71,17,405 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਦੇ ਰਾਜਪਾਲ ਵਾਜੂਭਾਈ ਆਰ ਵਾਲਾ 20 ਅਪ੍ਰੈਲ ਨੂੰ ਕੋਵਿਡ-19 ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਵਰਚੁਅਲ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਨਗੇ, ਕਿਉਂਕਿ ਰਾਜ ਵਿੱਚ ਕੇਸ ਬੇਮਿਸਾਲ ਤਰੀਕੇ ਨਾਲ ਵੱਧ ਰਹੇ ਹਨ।

ਆਂਧਰ ਪ੍ਰਦੇਸ਼: ਕੋਵਿਡ-19 ਦੀਆਂ ਮੌਤਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ। ਸੋਮਵਾਰ ਦੀ ਸਵੇਰ ਤੱਕ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ27 ਮਰੀਜ਼ਾਂ ਦੀ ਮੌਤ ਹੋ ਗਈ, 20 ਅਕਤੂਬਰ ਤੋਂ ਬਾਅਦ ਇਹ ਇੱਕ ਦਿਨ ਵਿੱਚ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਹਨ। ਰਾਜ ਵਿੱਚ ਹੁਣ ਤੱਕ ਕੁੱਲ 7437 ਕੋਵਿਡ-19 ਮੌਤਾਂ ਹੋਈਆਂ ਹਨ ਅਤੇ 5963 ਨਵੇਂ ਕੇਸ ਆਏ ਹਨ, ਜਦਕਿ ਪਾਜ਼ਿਟਿਵ ਦਰ 6.15 ਫ਼ੀਸਦੀ ਹੈ।ਕੁੱਲ ਕੇਸ ਵੱਧ ਕੇ 9.68 ਲੱਖ ਹੋ ਗਏ ਹਨ। ਰਾਜ ਸਰਕਾਰ ਨੇ ਵਿਦਿਅਕ ਸਾਲ 2020-21 ਨੂੰ ਬੰਦ ਕਰਨ ਦਾ ਐਲਾਨ ਕੀਤਾ ਅਤੇ ਮੌਜੂਦਾ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਕਲਾਸ 1 ਤੋਂ 9 ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਸਾਰੇ ਵਿਅਕਤੀਆਂ ਨੂੰ ਜਨਤਕ ਥਾਵਾਂ ’ਤੇ ਮਾਸਕ ਪਹਿਨਣੇ ਲਾਜ਼ਮੀ ਕੀਤੇ ਜਾਣ ਅਤੇ ਥਰਮਲ ਸਕ੍ਰੀਨਿੰਗ, ਹੈਂਡ ਸੈਨੀਟਾਈਜੇਸ਼ਨ ਅਤੇ ਸਾਰੇ ਖਰੀਦਦਾਰੀ ਦੇ ਖੇਤਰਾਂ, ਵਪਾਰਕ ਅਦਾਰਿਆਂ ਅਤੇ ਜਨਤਕ ਥਾਵਾਂ ’ਤੇ ਸਰੀਰਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਰਾਜ ਨੇ ਕੋਵਿਸ਼ਿਲਡ ਦੀਆਂ ਸੱਤ ਲੱਖ ਖੁਰਾਕਾਂ ਅਤੇ ਕੋਵੈਕਸਿਨ ਦੀਆਂ ਇੱਕ ਲੱਖਖੁਰਾਕਾਂ ਪ੍ਰਾਪਤ ਕਰਨ ਤੋਂ ਬਾਅਦ ਚਿਤੂਰ ਜ਼ਿਲ੍ਹੇ ਵਿੱਚ58,000 ਕੋਵਿਸ਼ਿਲਡ ਦੀਆਂ ਖੁਰਾਕਾਂ ਅਤੇ ਕੋਵੈਕਸਿਨ ਦੀਆਂ 8,000 ਖੁਰਾਕਾਂ ਭੇਜੀਆਂ ਹਨ, ਜਿੱਥੇ ਲਾਗ ਦੀ ਦਰ ਬਹੁਤ ਜ਼ਿਆਦਾ ਹੈ।

ਤੇਲੰਗਾਨਾ: ਸੋਮਵਾਰ ਨੂੰ ਰਾਜ ਵਿੱਚ ਸਾਰੇ ਵਰਗਾਂ ਦੇ ਕੁੱਲ 1,55,869 ਲੋਕਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 21,352 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ। ਹੁਣ, ਪਹਿਲੀ ਖੁਰਾਕ ਲੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ 27,47,831 ਹੈ ਅਤੇ ਦੂਸਰੀ ਖੁਰਾਕ ਲੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ3,81,664 ਹੈ। ਸ਼੍ਰੀ ਜੀ. ਸ਼੍ਰੀਨਿਵਾਸ ਰਾਓ, ਡਾਇਰੈਕਟਰ, ਸਟੇਟ ਪਬਲਿਕ ਹੈਲਥ ਨੇ ਦੱਸਿਆ ਕਿ ਰਾਜ ਨੂੰ ਅੱਜ (ਮੰਗਲਵਾਰ) ਰਾਤ ਤੱਕ ਕੋਵਿਡ ਟੀਕੇ ਦੀਆਂ 7.5 ਲੱਖ ਖੁਰਾਕਾਂ ਮਿਲਣਗੀਆਂ। ਇਸ ਦੌਰਾਨ ਸੋਮਵਾਰ ਨੂੰ ਰਾਜ ਵਿੱਚ5926 ਨਵੇਂ ਕੇਸ ਆਏ ਅਤੇ 18 ਮੌਤਾਂ ਹੋਈਆਂ ਹਨ, ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 3,61,359 ਹੋ ਗਈ ਹੈ ਅਤੇ ਨਵੀਆਂ ਮੌਤਾਂ ਦੇ ਨਾਲ ਕੁੱਲ ਮੌਤਾਂ ਦੀ ਗਿਣਤੀ 1856 ਹੋ ਗਈ ਹੈ। ਸੋਮਵਾਰ ਨੂੰਰਾਜ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜ ਵਿੱਚਵੱਧ ਰਹੇ ਕੋਵਿਡ ਮਾਮਲਿਆਂ ਦਾ ਮੁਕਾਬਲਾ ਕਰਨ ਲਈ 48 ਘੰਟਿਆਂ ਦੇ ਅੰਦਰ-ਅੰਦਰ ਕਦਮ ਚੁੱਕੇ, ਇਸ ਵਿੱਚ ਅਸਫ਼ਲ ਹੋਣ ’ਤੇ ਉਹ ਖੁਦ ਕਦਮ ਚੁੱਕੇਗੀ। ਇਸ ਨੇ ਸਰਕਾਰ ਨੂੰ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਅਤੇ ਜਨਤਕ ਥਾਵਾਂ ’ਤੇ ਭੀੜ ਦੇ ਨਿਯੰਤਰਣ ਲਈ ਸਖਤ ਪਾਬੰਦੀਆਂ ਲਗਾਉਣ ’ਤੇ ਤੇਜ਼ੀ ਨਾਲ ਫੈਸਲਾ ਕਰਨ ਲਈ ਕਿਹਾ ਹੈ।

ਅਸਾਮ: ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ ਰੇਟ 500 ਰੁਪਏ ਤੈਅ ਕੀਤਾ ਹੈ। ਜੇਕਰ ਨਮੂਨਾ ਘਰ ਤੋਂ ਇਕੱਠਾ ਕੀਤਾ ਜਾਵੇ ਤਾਂ ਇਹ ਰੇਟ 700 ਰੁਪਏ ਹੋਵੇਗਾ। ਰੈਪਿਡ ਐਂਟੀਜਨ ਟੈਸਟ ਦਾ ਰੇਟ 250 ਰੁਪਏ ਹੈ। ਅਸਾਮ ਵਿੱਚ ਕੋਵਿਡ-19 ਦੇ ਰੋਜ਼ਾਨਾ ਆਉਣ ਵਾਲੇ ਕੇਸ ਛੇ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਫਿਰ 1000 ਦੇ ਅੰਕ ਨੂੰ ਛੂਹ ਗਏ ਹਨ। ਰਾਜ ਭਰ ਵਿੱਚ ਕੀਤੇ ਗਏ 65,310 ਟੈਸਟਾਂ ਵਿੱਚੋਂ ਸੋਮਵਾਰ ਨੂੰ ਕੁੱਲ 1367 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ।

ਮਣੀਪੁਰ: ਮਣੀਪੁਰ ਵਿੱਚ ਕੋਵਿਡ ਕਾਰਨ ਇੱਕ ਹੋਰ ਮੌਤ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 377 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਪਾਏ ਗਏ ਨਵੇਂ 54 ਪਾਜ਼ਿਟਿਵ ਕੇਸਾਂ ਵਿੱਚੋਂ 6 ਫਲਾਈਟਾਂ ਰਾਹੀਂ ਆਉਣ ਵਾਲੇ ਸਨ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡਾਂ ਦੀ ਪਰੀਖਿਆ ਮੁਲਤਵੀ, ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਮੇਘਾਲਿਆ: ਸੋਮਵਾਰ ਨੂੰ ਰਾਜ ਵਿੱਚ 108 ਤਾਜ਼ਾ ਮਾਮਲੇ ਪਾਏ ਗਏ, ਜਿਨ੍ਹਾਂ ਵਿੱਚੋਂ 95 ਪੂਰਬੀ ਖਾਸੀ ਪਹਾੜੀਆਂ ਵਿੱਚੋਂ, 7 ਪੱਛਮੀ ਜੈਂਤੀਆ ਪਹਾੜੀਆਂ ਵਿੱਚੋਂ ਅਤੇ ਪੰਜ ਰਿਭੋਈ ਵਿੱਚੋਂ ਸਾਹਮਣੇ ਆਏ। ਰਿਕਵਰੀਆਂ ਦੀ ਕੁੱਲ ਗਿਣਤੀ 14,071 ਹੈ। ਸ਼ਿਲਾਂਗ ਅਤੇ ਪੂਰਬੀ ਖਾਸੀ ਪਹਾੜੀਆਂ ਵਾਲੇ ਜ਼ਿਲ੍ਹੇ ਵਿੱਚ ਅਚਾਨਕ ਵਧੇ ਕੋਵਿਡ ਦੇ ਮਾਮਲਿਆਂ ਦੌਰਾਨ, ਮੇਘਾਲਿਆ ਸਰਕਾਰ ਨੇ ਸਕੂਲ ਬੰਦ ਕਰਨ ਅਤੇ ਸੈਲਾਨੀਆਂ ਨੂੰ ਰਾਜ ਵਿੱਚ ਦਾਖਲ ਹੋਣ ’ਤੇ ਰੋਕ ਲਗਾਉਣ ਸਮੇਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ ਜਦਕਿ ਸੰਪੂਰਨ ਲੌਕਡਾਊਨ ਨਹੀਂ ਲਗਾਇਆ ਗਿਆ ਹੈ। ਇਹ ਪਾਬੰਦੀਆਂ ਸੋਮਵਾਰ ਨੂੰ ਇੱਥੇ ਰਾਜ ਦੀ ਕੋਵਿਡ ਸਥਿਤੀ ਅਤੇ ਵਾਇਰਸ ਦੀ ਰੋਕਥਾਮ ਬਾਰੇ ਵਿਚਾਰ ਵਟਾਂਦਰੇ ਲਈ ਹੋਈ ਸਮੀਖਿਆ ਬੈਠਕ ਤੋਂ ਬਾਅਦ ਲਗਾਈਆਂ ਗਈਆਂ ਹਨ।

ਸਿੱਕਮ: ਅੱਜ 9 ਕੇਸਾਂ ਦੇ ਆਉਣ ਨਾਲ ਸਿੱਕਮ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 404 ਹੋ ਗਈ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁੱਲ 902 ਵਿਅਕਤੀਆਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ ਸੀ।

ਨਾਗਾਲੈਂਡ: ਸੋਮਵਾਰ ਨੂੰ 13 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸ 189 ਹਨ ਅਤੇ ਕੁੱਲ ਕੇਸ 12,568 ਹਨ। ਸਰਕਾਰ ਨੇ ਅੱਠਵੀਂ ਜਮਾਤ ਤੱਕ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਐੱਚਐੱਸਐੱਲਸੀ ਅਤੇ ਐੱਚਐੱਸਐੱਸਐੱਲਸੀ ਦੀਆਂ ਪਰੀਖਿਆਵਾਂ ਜਾਰੀ ਰਹਿਣਗੀਆਂ। ਨਾਗਾਲੈਂਡ ਸਰਕਾਰ ਨੇ ਜ਼ਿਲ੍ਹਾ ਟਾਸਕ ਫੋਰਸਿਜ਼ ਨੂੰ ਰਾਤ ਦਾ ਕਰਫਿਊ, ਬਦਲਵੇਂ ਦਿਨਾਂ ’ਤੇ ਬਾਜ਼ਾਰਾਂ ਨੂੰ ਖੋਲ੍ਹਣ ਅਤੇ ਵਾਹਨਾਂ ਦੀ ਈਵਨ-ਓਡ ਪ੍ਰਣਾਲੀ ਨੂੰ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਉਪਾਅ ਵਜੋਂ ਵਿਚਾਰਨ ਲਈ ਕਿਹਾ ਹੈ।

ਤ੍ਰਿਪੁਰਾ: ਤ੍ਰਿਪੁਰਾ ਦੇ ਰਾਜਪਾਲ ਰਮੇਸ਼ ਬੇਸ ਨੇ ਸਿਹਤ ਅਧਿਕਾਰੀਆਂ ਨਾਲ ਦੂਸਰੀ ਵੇਵ ਨਾਲ ਨਜਿੱਠਣ ਲਈ ਰਾਜ ਦੀ ਤਿਆਰੀ ਸਬੰਧੀ ਸਮੀਖਿਆ ਬੈਠਕ ਕੀਤੀ।

ਪੰਜਾਬ: ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 304660 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 35311 ਹੈ। ਕੁੱਲ ਮੌਤਾਂ ਦੀ ਗਿਣਤੀ 7985 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 509430 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 151209 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 1764899 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 74061 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ।

ਹਰਿਆਣਾ: ਅੱਜ ਤੱਕ ਪਾਏ ਗਏ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 363813ਹੈ। ਕੋਵਿਡ-19 ਦੇ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 45363 ਹੈ। ਮੌਤਾਂ ਦੀ ਗਿਣਤੀ 3448 ਹੈ। ਅੱਜ ਤੱਕ ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 3275445 ਹੈ।

ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 34546 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 3804 ਹੈ। ਅੱਜ ਤੱਕ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 417 ਹੈ।

ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਕੁੱਲ ਗਿਣਤੀ 78070 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 9783 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1190 ਹੈ।

 

 1.jpg

 

2.jpg

 

3.jpg

 

 

*****

 

ਐੱਮਵੀ/ਏਪੀ


(Release ID: 1713150) Visitor Counter : 238