ਖੇਤੀਬਾੜੀ ਮੰਤਰਾਲਾ
ਖਰੀਫ 2021 ਸੀਜ਼ਨ ਲਈ ਇੰਟਰਫੇਸ ਮੀਟਿੰਗ ਕੀਤੀ ਗਈ
ਪੋਸ਼ਣ ਸੁਰੱਖਿਆ ਨੂੰ ਖੁਰਾਕ ਸੁਰੱਖਿਆ ਨਾਲ ਹੱਲ ਕੀਤਾ ਜਾਵੇਗਾ
ਖੇਤੀਬਾੜੀ ਵਿਚ ਖੋਜ ਐਕਸਟੈਂਸ਼ਨ ਇੰਟਰਫੇਸ ਸਰਬੋਤਮ ਮਹੱਤਵ ਦੇ ਹਨ - ਖੇਤੀਬਾੜੀ ਸਕੱਤਰ
Posted On:
20 APR 2021 5:45PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ (ਡੀਏਸੀ ਐਂਡ ਐਫਡਬਲਿਊ) ਨੇ ਸਾਂਝੇ ਤੌਰ ਤੇ 20 ਅਪ੍ਰੈਲ, 2021 ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਭਾਰਤੀ ਖੇਤੀਬਾੜੀ ਖੋਜ ਪਰੀਸ਼ਦ ਆਈਸੀਏਆਰ ਨਾਲ ਖਰੀਫ 2021 ਲਈ ਇੰਟਰਫੇਸ ਮੀਟਿੰਗ ਦਾ ਆਯੋਜਨ ਕੀਤਾ। ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਦੇ ਵਿਭਾਗ (ਡੀਏਸੀ ਐਂਡ ਐਫਡਬਲਿਊ) ਦੀਆਂ ਡਵੀਜ਼ਨਾਂ ਨੇ ਆਈਸੀਏਆਰ ਵਿਚ ਆਪਣੇ ਹਮ-ਅਹੁਦਿਆਂ ਨਾਲ ਖੋਜ ਯੋਗ ਮੁੱਦਿਆਂ ਤੇ ਪ੍ਰੀ-ਸੀਜ਼ਨਲ ਇੰਟਰਫੇਸਾਂ ਲਈ ਬਣਾਏ ਗਏ ਗਰੁੱਪ ਦੀਆਂ ਸਿਫਾਰਸ਼ਾਂ ਤੇ ਖਰੀਫ ਅਤੇ ਰੱਬੀ ਸੀਜ਼ਨ ਦੀਆਂ ਫਸਲਾਂ ਤੋਂ ਪਹਿਲਾਂ ਦੋ ਵਾਰੀ ਸਾਲਾਨਾ ਮੀਟਿੰਗਾਂ ਕੀਤੀਆਂ। ਜਿਸ ਤੋਂ ਬਾਅਦ ਇਸ ਗਰੁੱਪ ਦੀਆਂ ਸਿਫਾਰਸ਼ਾਂ ਤੇ ਡੀਏਸੀ ਐਂਡ ਐਫਡਬਲਿਊ - ਆਈਸੀਏਆਰ ਇੰਟਰਫੇਸ ਦੇ ਸਾਂਝੇ ਮੁੱਖ ਸੈਸ਼ਨ ਵਿਚ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਹ ਕੋਸ਼ਿਸ਼ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿਚ ਖੋਜ ਅਤੇ ਵਿਕਾਸ ਦੀ ਸੰਭਾਵਨਾ ਦੇ ਦੋਹਾਂ ਮੁੱਖ ਮੁੱਦਿਆਂ ਨੂੰ ਸਮਝਣ ਦੇ ਉਦੇਸ਼ ਅਤੇ ਆਉਣ ਵਾਲੇ ਖਰੀਫ ਸੀਜ਼ਨ ਵਿਚ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸਾਂਝੀਆਂ ਰਣਨੀਤੀਆਂ ਵਿਕਸਤ ਕਰਨਾ ਹੈ। ਇਹ ਮੁੱਦੇ ਰਾਜਾਂ ਵਲੋਂ ਕੀਤੀਆਂ ਗਈਆਂ ਕਾਰਵਾਈਆਂ ਨਾਲ ਖੇਤੀਬਾੜੀ ਤੇ ਰਾਸ਼ਟਰੀ ਕਾਨਫਰੰਸ ਵਿਚ ਚੁੱਕੇ ਜਾਂਦੇ ਹਨ ਅਤੇ ਰਾਜਾਂ ਨਾਲ ਸੰਬੰਧਤ ਸੈਸ਼ਨਾਂ ਵਿਚ ਇਨ੍ਹਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤਾਕਿ ਉਨ੍ਹਾਂ ਨੂੰ ਲਾਗੂ ਕਰਨ ਦੇ ਕੰਮ ਵਿਚ ਕਿਸੇ ਵੀ ਤਰ੍ਹਾਂ ਦੇ ਗੈਪ ਨੂੰ ਰੋਕਿਆ ਜਾ ਸਕੇ।
ਪ੍ਰੀ-ਖਰੀਫ ਇੰਟਰਵੇਸ ਵਿਚ ਅੱਜ ਡੀਏਸੀ ਐਂਡ ਐਫਡਬਲਿਊ ਦੀਆਂ ਡਵੀਜ਼ਨਾਂ ਜਿਵੇਂ ਕਿ ਫਸਲਾਂ, ਬੀਜ, ਬਾਗਬਾਨੀ, ਪੌਦਿਆਂ ਦੀ ਸੁਰੱਖਿਆ, ਮਸ਼ੀਨੀਕਰਨ ਅਤੇ ਟੈਕਨੋਲੋਜੀ ਆਦਿ ਏਕੀਕ੍ਰਿਤ ਪੋਸ਼ਣ ਪ੍ਰਬੰਧਨ, ਕੁਦਰਤੀ ਸਾਧਨਾਂ ਦਾ ਪ੍ਰਬੰਧਨ ਅਤੇ ਬਾਰਿਸ਼ ਭਰਪੂਰ ਫਾਰਮਿੰਗ ਸਿਸਟਮ ਅਤੇ ਐਕਸਟੈਂਸ਼ਨ ਤੇ ਬਣਾਏ ਗਏ ਗਰੁੱਪ ਦੀਆਂ ਸਿਫਾਰਸ਼ਾਂ, ਜੋ ਉੱਭਰਦੇ ਮੁੱਦਿਆਂ ਦੀ ਪ੍ਰਤੀਕ੍ਰਿਆ ਅਤੇ ਆਈਸੀਏਆਰ ਨਾਲ ਖਰੀਫ ਸੀਜ਼ਨ 2021 ਤੇ ਅਧਾਰਤ ਪਛਾਣੇ ਗਏ ਮੁੱਦਿਆਂ ਨਾਲ ਸੰਬੰਧਤ ਹੈ, ਉਪਰ ਚਰਚਾ ਕੀਤੀ ਜਾਂਦੀ ਹੈ। । ਵਿਚਾਰ ਵਟਾਂਦਰਿਆਂ ਦੀ ਅਗਵਾਈ ਅਤੇ ਮਾਰਗ ਦਰਸ਼ਨ ਸਕੱਤਰ (ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ) ਅਤੇ ਸਕੱਤਰ ਡੀਏਆਰਈ-ਡੀਜੀ (ਆਈਸੀਏਆਰ), ਵਲੋਂ ਕੀਤਾ ਗਿਆ। ਡੀਜੀ (ਆਈਸੀਏਆਰ) ਨੇ ਦੋਹਾਂ ਵਿਭਾਗਾਂ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਆਯੋਜਿਤ ਕੀਤੇ ਗਏ ਇੰਟਰਫੇਸ ਲਈ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਾਲ ਨੂੰ ਫਲਾਂ ਅਤੇ ਸਬਜ਼ੀਆਂ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਾਡੀ ਖੋਜ ਅਤੇ ਵਿਸਥਾਰ ਪ੍ਰਣਾਲੀ ਜਿਸ ਵਿਚ ਕੇਵੀਕੇ'ਜ਼ ਵੀ ਸ਼ਾਮਿਲ ਹਨ, ਨੂੰ ਮੌਜੂਦਾ ਸਾਲ ਦੌਰਾਨ ਕਾਨਫਰੈਂਸਾਂ ਵਿਚ ਆਪਣੀਆਂ ਉਪਲਬਧੀਆਂ ਨੂੰ ਸਰਗਰਮੀ ਨਾਲ ਦਰਸਾਉਣਾ ਚਾਹੀਦਾ ਹੈ।
ਸਕੱਤਰ (ਡੀਏਸੀ ਐਂਡ ਐਫਡਬਲਿਊ) ਸ਼੍ਰੀ ਸੰਜੇ ਅਗਰਵਾਲ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿਚ ਅਨੁਕੂਲ ਕੀੜੇਮਾਰ ਅਤੇ ਫਸਲਾਂ ਦੀਆਂ ਬੀਮਾਰੀ ਨਿਰੋਧਕ ਕਿਸਮਾਂ ਦੀ ਵਰਤੋਂ ਕਰਕੇ ਕਾਸ਼ਤ ਦੀ ਲਾਗਤ ਨੂੰ ਘਟਾਉਣ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬਾਇਓ-ਫੋਰਟੀਫਾਈਡ ਕਿਸਮਾਂ ਦੀ ਕਾਸ਼ਤ ਨਾਲ ਖਰੀਫ ਫਸਲਾਂ ਦੀ ਉਤਪਾਦਕਤਾ ਵਿਚ ਵਾਧਾ ਹੋਵੇਗਾ, ਵਿਸ਼ੇਸ਼ ਤੌਰ ਤੇ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਵਿਚ, ਜਿਸ ਨਾਲ ਵਰਾਇਟੀ ਮਿਸਮੈਚ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ, ਖੇਤੀਬਾੜੀ ਵਿਚ ਡਰੋਨਾਂ ਦੇ ਇਸਤੇਮਾਲ ਵਿਸ਼ੇਸ਼ ਤੌਰ ਤੇ ਕੀੜੇਮਾਰ ਦਵਾਈਆਂ ਦੇ ਛਿੜਕਾਅ, ਮਸ਼ੀਨੀਕਰਨ ਟੈਕਨੋਲੋਜੀ ਦੀ ਢੁਕਵੀਂ ਵਰਤੋਂ, ਭੌਂ-ਸਿਹਤ ਪ੍ਰਬੰਧਨ ਅਭਿਆਸਾਂ, ਹਮਲਾਵਰ ਕੀੜਿਆਂ ਦਾ ਪ੍ਰਬੰਧਨ ਆਦਿ ਉਤਪਾਦਨ ਅਤੇ ਖੇਤੀਬਾੜੀ ਉਤਪਾਦਨ, ਉਤਪਾਦਕਤਾ ਅਤੇ ਬਾਗਬਾਨੀ ਦੀਆਂ ਫਸਲਾਂ ਵਿਚ ਸੁਧਾਰ ਲਿਆ ਸਕਦਾ ਹੈ। ਖੁਰਾਕ ਸੁਰੱਖਿਆ ਦੇ ਨਾਲ ਨਾਲ ਪੋਸ਼ਣ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਰਾਹੀਂ ਦਾਲਾਂ ਸਮੇਤ ਅਨਾਜ ਦੀਆਂ ਬਾਇਓ-ਫੋਰਟੀਫਾਈਡ ਕਿਸਮਾਂ ਨੂੰ ਪ੍ਰਫੁਲਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਖੇਤੀਬਾੜੀ ਮੰਤਰਾਲਾ ਨੇ ਇਸਦਾ ਨਾਂ ਬਦਲ ਕੇ ਇਸ ਨੂੰ ਰਾਸ਼ਟਰੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਮਿਸ਼ਨ ਦਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਬਾਜਰੇ ਨੂੰ ਅੰਤਰ-ਰਾਸ਼ਟਰੀ ਸਾਲ ਵਜੋਂ ਮਨਾਉਣ ਲਈ ਖੇਤੀਬਾੜੀ ਮੰਤਰਾਲਾ ਵਲੋਂ ਕੀਤੀਆਂ ਗਈਆਂ ਤਿਆਰੀਆਂ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਦੱਸਿਆ ਅਤੇ ਇਸ ਦੀਆਂ ਢੁਕਵੀਆਂ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਖੇਤੀਬਾੜੀ ਖੇਤਰ ਵਿਚ ਪ੍ਰਭਾਵਸ਼ਾਲੀ ਖੋਜ ਐਕਸਟੈਂਸ਼ਨ ਇੰਟਰਫੇਸ ਸਰਬੋਤਮ ਮਹੱਤਤਾ ਵਾਲੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਦਿਆਂ ਲਈ ਉਪਲਬਧ ਸਮਾਧਾਨ, ਰਾਜਾਂ ਨੂੰ ਉਨ੍ਹਾਂ ਦੀ ਕਾਰਜ ਯੋਜਨਾ ਨੂੰ ਉਤਪਾਦਨ ਅਤੇ ਉਤਪਾਦਕਤਾ ਨੂੰ ਵਧੀਆ ਇਨਪੁਟਸ ਰਾਹੀਂ ਵਧਾਉਣ ਲਈ ਰਣਨੀਤੀ ਤਿਆਰ ਕਰਨ ਲਈ ਭੇਜਿਆ ਜਾਵੇਗਾ ਜਿਸ ਵਿਚ ਨਵੀਆਂ ਬੀਜ ਕਿਸਮਾਂ, ਪਹਿਲਾਂ ਤੋਂ ਨਿਰਧਾਰਤ ਸੀਡ ਰੋਲਿੰਗ ਯੋਜਨਾ, ਪੌਸ਼ਣ ਪ੍ਰਬੰਧਨ, ਪੈਸਟ ਪ੍ਰਬੰਧਨ ਅਤੇ ਆਧੁਨਿਕ ਮਸ਼ੀਨਰੀ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਰੀਫ ਫਸਲਾਂ 2021 ਤੇ ਇਕ ਰਾਸ਼ਟਰੀ ਵਰਚੁਅਲ ਕਾਨਫਰੰਸ 30 ਅਪ੍ਰੈਲ, 2021 ਨੂੰ ਡੀਏਸੀਐਫਡਬਲਿਊ ਵਲੋਂ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿਚ ਸਾਰੇ ਰਾਜਾਂ ਦੇ ਵਧੀਕ ਸਕੱਤਰਾਂ, ਖੇਤੀਬਾੜੀ ਅਤੇ ਬਾਗਬਾਨੀ ਦੇ ਸਕੱਤਰਾਂ ਨਾਲ ਖਰੀਫ ਸੀਜ਼ਨ ਯੋਜਨਾ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਕਿ ਆਈਐਮਡੀ ਵਲੋਂ ਹਾਲ ਵਿਚ ਹੀ ਕੀਤੀ ਗਈ ਚੰਗੀ ਮਾਨਸੂਨ ਬਾਰੇ ਭਵਿੱਖਬਾਣੀ ਦਾ ਪੂਰਾ ਲਾਭ ਲਿਆ ਜਾ ਸਕੇ ਅਤੇ ਅਨਾਜ ਉਤਪਾਦਨ ਦੇ ਟੀਚਿਆਂ ਨੂੰ ਹਾਸਿਲ ਕੀਤਾ ਜਾ ਸਕੇ।
--------------------------------------------
ਏਪੀਐਸ
(Release ID: 1713127)
Visitor Counter : 159