ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕੈਬਨਿਟ ਨੇ ਬੰਗਲੋਰ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ਼ 2ਏ ਅਤੇ ਫੇਜ਼ 2ਬੀ ਨੂੰ ਪ੍ਰਵਾਨਗੀ ਦਿੱਤੀ

Posted On: 20 APR 2021 3:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੰਗਲੋਰ ਮੈਟਰੋ ਰੇਲ ਪ੍ਰੋਜੈਕਟ  ਦੇ ਕੁੱਲ 58.19 ਕਿਲੋਮੀਟਰ ਲੰਬੇ ਫੇਜ਼ 2ਏ  (ਸੈਂਟ੍ਰਲ ਸਿਲਕ ਬੋਰਡ ਜੰਕਸ਼ਨ ਤੋਂ  ਕੇ.ਆਰ.  ਪੁਰਮ ਤੱਕ)  ਅਤੇ ਫੇਜ਼ 2ਬੀ  (ਹੇੱਬਲ ਜੰਕਸ਼ਨ  ਦੇ ਰਸਤੇ  ਕੇ. ਆਰ. ਪੁਰਮ ਤੋਂ ਹਵਾਈ ਅੱਡੇ ਤੱਕ)  ਨੂੰ ਪ੍ਰਵਾਨਗੀ  ਦੇ ਦਿੱਤੀ ਹੈ  ਪ੍ਰੋਜੈਕਟ ਦੀ ਕੁੱਲ ਤਕਮੀਲ ਲਾਗਤ 14,788.101 ਕਰੋੜ ਰੁਪਏ ਹੈ

ਪ੍ਰੋਜੈਕਟ ਦੇ ਲਾਗੂਕਰਨ ਨਾਲ ਬੰਗਲੌਰ ਨੂੰ ਬੇਹੱਦ ਜ਼ਰੂਰੀ ਅਤਿਰਿਕਤ ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਉਪਲਬਧ ਹੋਵੇਗਾ

ਉਦੇਸ਼:

ਪ੍ਰੋਜੈਕਟ ਬੰਗਲੌਰ ਵਿੱਚ ਸ਼ਹਿਰੀ ਟ੍ਰਾਂਸਪੋਰਟ ਪ੍ਰਣਾਲੀ ਨੂੰ ਸੁਨਿਸ਼ਚਿਤ ਕਰੇਗਾ,  ਜੋ ਤੇਜ਼ ਵਿਕਾਸ ਅਤੇ ਨਿਜੀ ਵਾਹਨਾਂ ਦੀ ਸੰਖਿਆ ਵਿੱਚ ਵਾਧਾ ਹੋਣ ਨਾਲ ਪ੍ਰਭਾਵਿਤ ਹੋਈ ਹੈ ਨਾਲ ਹੀ ਭਾਰੀ ਨਿਰਮਾਣ ਦੇ ਕਾਰਨ ਟ੍ਰਾਂਸਪੋਰਟ ਦੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਗਤੀਵਿਧੀਆਂ ਉੱਤੇ ਜ਼ੋਰ ਪੈ ਰਿਹਾ ਹੈ  ਇਸ ਪ੍ਰੋਜੈਕਟ ਨਾਲ ਲੋਕਾਂ ਨੂੰ ਇੱਕ ਸੁਰੱਖਿਅਤ,  ਭਰੋਸੇਯੋਗ ਅਤੇ ਅਰਾਮਦਾਇਕ ਜਨਤਕ ਟ੍ਰਾਂਸਪੋਰਟ ਉਪਲਬਧ ਹੋਵੇਗੀ

ਮੈਟਰੋ ਪ੍ਰੋਜੈਕਟ ਆਪਣੇ ਆਪ ਵਿੱਚ ਸ਼ਹਿਰੀ ਟ੍ਰਾਂਸਪੋਰਟ ਦੀ ਪਰੰਪਰਾਗਤ ਪ੍ਰਣਾਲੀ  ਦੇ ਰੂਪ ਵਿੱਚ ਇੱਕ ਇਨੋਵੇਸ਼ਨ ਹੈ  ਪ੍ਰੋਜੈਕਟ  ਦੇ ਤਹਿਤ ਸ਼ਹਿਰ ਦੀਆਂ ਹੋਰ ਟ੍ਰਾਂਸਪੋਰਟ ਪ੍ਰਣਾਲੀਆਂ ਨੂੰ ਇਕੱਠਿਆਂ ਕੁਸ਼ਲ ਅਤੇ ਪ੍ਰਭਾਵੀ ਤਰੀਕੇ ਨਾਲ ਏਕੀਕ੍ਰਿਤ ਕੀਤਾ ਜਾਵੇਗਾ ਜੋ ਡਿਜਾਈਨਿੰਗ ,  ਟੈਕਨੋਲੋਜੀ ਅਤੇ ਸੰਸਥਾਗਤ ਪ੍ਰਬੰਧਨ  ਦੇ ਨਵੀਨ ਤਰੀਕਿਆਂ ਨੂੰ ਅਪਣਾ ਕੇ ਹੀ ਸੰਭਵ ਹੋਵੇਗਾ

 

 

******

 

ਡੀਐੱਸ


(Release ID: 1713100) Visitor Counter : 129