ਰੇਲ ਮੰਤਰਾਲਾ

ਆਕਸੀਜਨ ਲਿਆਉਣ ਲਈ ਪਹਿਲੀ ਆਕਸੀਜਨ ਐਕਸਪ੍ਰੈੱਸ ਮੁੰਬਈ ਰੀਜ਼ਨ ਤੋਂ ਵਿਸ਼ਾਖਾਪਟਨਮ ਲਈ ਰਵਾਨਾ ਹੋਈ


ਰੋ ਰੋ ਸੇਵਾ ਦੇ ਤਹਿਤ ਕਲੰਬੋਲੀ ਤੋਂ 7 ਖਾਲੀ ਟੈਂਕਰਾਂ ਨੂੰ ਵਿਸ਼ਾਖਾਪਟਨਮ ਲਿਜਾਇਆ ਗਿਆ, ਜਿੱਥੇਂ ਤਰਲ ਮੈਡੀਕਲ ਆਕਸੀਜਨ ਲੋਡ ਕੀਤਾ ਜਾਏਗਾ

ਕੋਵਿਡ-18 ਨਾਲ ਨਿਪਟਨ ਲਈ ਰੇਲਵੇ ਨੇ ਆਕਸੀਜਨ ਐਕਸਪ੍ਰੈੱਸ ਚਲਾਉਣ ਦੀ ਤਿਆਰੀ ਕੀਤੀ ਹੈ

Posted On: 19 APR 2021 10:10PM by PIB Chandigarh

ਕੋਵਿਡ- 19 ਦੇ ਨਾਲ ਲੜਾਈ ਦੇ ਤਹਿਤ ਭਾਰਤੀ ਰੇਲਵੇ ਨੇ ਆਕਸੀਜਨ ਐਕਸਪ੍ਰੈੱਸ ਚਲਾਉਣ ਦੀ ਤਿਆਰੀ ਕੀਤੀ ਹੈ। 

ਮੁੰਬਈ ਡਿਵੀਜਨ ਨੇ ਰਾਤੋਂ ਰਾਤ 24 ਘੰਟੇ ਦੇ ਅੰਦਰ ਕਲੰਬੋਲੀ ਮਾਲ ਯਾਰਡ ‘ਤੇ ਫਲੈਟ ਵੈਗਨਾਂ ਤੋਂ ਟੈਂਕਰਾਂ ਦੀ ਲੋਡਿੰਗ/ਅਨਲੋਡਿੰਗ ਦੀ ਸੁਵਿਧਾ ਦੇ ਲਈ ਇੱਕ ਰੈਂਪ ਤਿਆਰ ਕੀਤਾ ਹੈ। 7 ਖਾਲੀ ਟੈਂਕਰਾਂ ਦੇ ਨਾਲ ਰੋ ਰੋ ਸੇਵਾ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਲਈ ਕਲੰਬੋਲੀ ਮਾਲ ਯਾਰਡ ਤੋਂ ਰਾਤ 8.05 ਵਜੇ ਰਵਾਨਾ ਹੋਈ। ਇਹ ਟ੍ਰੇਨ ਵਸਈ ਰੋਡ, ਜਲਗਾਂਵ, ਨਾਗਪੁਰ, ਰਾਏਪੁਰ, ਜੰਕਸ਼ਨ ਤੋਂ ਹੋ ਕੇ ਪੂਰਵ ਤੱਟ ਰੇਲਵੇ ਖੇਤਰ ਵਿੱਚ ਵਿਸ਼ਾਖਾਪਟਨਮ ਸਟੀਲ ਪਲਾਂਟ ਜਾਏਗੀ, ਜਿੱਥੇ ਤਰਲ ਮੈਡੀਕਲ ਆਕਸੀਜਨ ਲੋਡ ਕੀਤਾ ਜਾਏਗਾ।

ਪਿਛਲੇ ਸਾਲ ਲੌਕਡਾਊਨ ਦੇ ਦੌਰਾਨ ਵੀ ਰੇਲਵੇ ਨੇ ਜ਼ਰੂਰੀ ਵਸਤੂਆਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਸੀ ਅਤੇ ਸਪਲਾਈ ਚੇਨ ਨੂੰ ਬਰਕਰਾਰ ਰੱਖਿਆ ਸੀ ਅਤੇ ਐਮਰਜੈਂਸੀ ਸਥਿਤੀ ਵਿੱਚ ਵੀ ਦੇਸ਼ ਸੇਵਾ ਕਰਨਾ ਜਾਰੀ ਰੱਖਿਆ। 

ਇਹ ਗੌਰ ਕਰਨ ਵਾਲੀ ਗੱਲ ਹੈ ਕਿ ਆਕਸੀਜਨ ਪਹੁੰਚਾਉਣ ਲਈ ਵੱਖ-ਵੱਖ ਰਾਜਾਂ ਦੇ ਅਨੁਰੋਧ ‘ਤੇ ਰੇਲ ਮੰਤਰਾਲੇ ਨੇ ਤਰਲ ਆਕਸੀਜਨ ਦੇ ਟ੍ਰਾਂਸਪੋਰਟ ਦੀਆਂ ਸੰਭਾਵਨਾਵਾਂ ਲੱਭੀਆਂ ਅਤੇ ਟ੍ਰਾਇਲ ਰਨ ਸ਼ੁਰੂ ਕੀਤਾ।

*****

ਡੀਜੇਐੱਨ/ਐੱਮਕੇਵੀ



(Release ID: 1712886) Visitor Counter : 156


Read this release in: English , Urdu , Hindi , Bengali