ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਪੀਐੱਸਸੀ ਨੇ ਕੋਵਿਡ-19 ਮਹਾਮਾਰੀ ਦੇ ਚਲਦਿਆਂ ਹਾਲਾਤ ਦੀ ਸਮੀਖਿਆ ਦੇ ਲਈ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ


ਕੁੱਝ ਪਰੀਖਿਆ ਅਤੇ ਇੰਟਰਵਿਊ ਮੁਲਤਵੀ ਕੀਤੇ ਗਏ

Posted On: 19 APR 2021 7:21PM by PIB Chandigarh

ਆਯੋਗ ਨੇ ਤੇਜੀ ਨਾਲ ਬਦਲਦੀਆਂ ਪਰਿਸਥਿਤੀਆਂ, ਸਿਹਤ ਦੀ ਮੱਦੇਨਜਰ, ਮਾਹਮਾਰੀ ਦੇ ਚਲਦਿਆਂ ਲਾਗੂ ਕੀਤੇ ਸਮਾਜਿਕ ਦੂਰੀ ਦੇ ਮਾਪਦੰਡਾਂ ਸਹਿਤ ਲੌਕਡਾਊਨ ਦੀਆਂ ਪਾਬੰਦੀਆਂ ਅਤੇ ਵਿਗੜਦੇ ਹਾਲਾਤ ‘ਤੇ ਵਿਚਾਰ ਕੀਤਾ। ਆਯੋਗ ਨੇ ਫੈਸਲਾ ਕੀਤਾ ਹੈ ਕਿ ਵਰਤਮਾਨ ਵਿੱਚ ਪਰੀਖਿਆ ਅਤੇ ਇੰਟਰਵਿਊ ਦਾ ਆਯੋਜਨ ਸੰਭਵ ਨਹੀਂ ਹੋਵੇਗਾ।

ਇਸ ਲਈ 9 ਮਈ, 2021 ਨੂੰ ਪ੍ਰਸਤਾਵਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਓ/ਏਓ) ਭਰਤੀ ਪਰੀਖਿਆ, 2020 ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤੀ ਅਰਥਿਕ ਸੇਵਾ/ ਭਾਰਤੀ ਅੰਕੜਾ ਸੇਵਾ ਪਰੀਖਿਆ, 2020 (20-23 ਅਪ੍ਰੈਲ, 2021 ਤੱਕ ਨਿਧਾਰਿਤ), ਸਿਵਲ ਸੇਵਾ ਪਰੀਖਿਆ, 2020 (26 ਅਪ੍ਰੈਲ-18 ਜੂਨ, 2021 ਤੱਕ ਨਿਰਧਾਰਿਤ) ਦੀ ਇੰਟਰਵਿਊ ਅਤੇ ਭਰਤੀ ਪਰੀਖਿਆਂ ਨੂੰ ਵੀ ਅਗਲੇਰੀ ਸੂਚਨਾ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇੰਟਰਵਿਊਜ਼ ਅਤੇ ਭਰਤੀ ਪਰੀਖਿਆ, ਜਿੱਥੇ ਉਮੀਦਵਾਰਾਂ ਅਤੇ ਸਲਾਹਕਾਰਾਂ ਨੂੰ ਦੇਸ਼ ਤੋਂ ਸਾਰਿਆਂ ਹਿੱਸਿਆਂ ਤੋਂ ਯਾਤਰਾ ਕਰਕੇ ਆਉਣਾ ਪੈਂਦਾ ਹੈ, ਤਾਰੀਖਾ ਦੀ ਸਮੇਂ-ਸਮੇਂ ‘ਤੇ ਸਮੀਖਿਆ ਕੀਤੀ ਜਾਏਗੀ। ਇਨ੍ਹਾਂ ਦੇ ਲਈ ਯੂਪੀਐੱਸਸੀ ਦੀ ਵੈਬਸਾਈਟ ‘ਤੇ ਸੰਸ਼ੋਧਿਤ ਪ੍ਰੋਗਰਾਮ ਜਾਰੀ ਕੀਤਾ ਜਾਏਗਾ।

ਪਰੀਖਿਆ, ਭਰਤੀਆਂ ਅਤੇ ਇੰਟਰਵਿਊਜ਼ ਦੇ ਸੰਬੰਧ ਵਿੱਚ ਆਯੋਗ ਦਾ ਕੋਈ ਹੋਰ ਫੈਸਲੇ ਜਲਦੀ ਤੋਂ ਆਯੋਗ ਦੀ ਵੈਬਸਾਈਟ ‘ਤੇ ਉਪਲੱਬਧ ਕਰਾ  ਦਿੱਤਾ ਜਾਏਗਾ।

ਮੁਲਤਵੀ ਪਰੀਖਿਆ/ਇੰਟਰਵਿਊ ਲਈ ਜਦੋਂ ਵੀ ਮਿਤੀ ‘ਤੇ ਫੈਸਲਾ ਹੁੰਦਾ ਹੈ, ਤਾਂ ਸੁਨਿਸ਼ਚਿਤ ਕੀਤਾ ਜਾਏਗਾ ਕਿ ਘੱਟ ਤੋਂ ਘੱਟ 15 ਦਿਨ ਪਹਿਲਾਂ ਇਸ ਦੀ ਸੂਚਨਾ ਉਮੀਦਵਾਰਾਂ ਨੂੰ ਦੇ ਦਿੱਤੀ ਜਾਏ। 

 

<><><>

ਐੱਸਐੱਨਸੀ



(Release ID: 1712884) Visitor Counter : 177