ਰੱਖਿਆ ਮੰਤਰਾਲਾ

ਆਈਐਨਏਐਸ 323 ਨੂੰ ਸਵਦੇਸ਼ੀ ਤੌਰ ਤੇ ਬਣਾਈ ਗਈ ਏਐਲਐਚ ਐਮਕੇ III ਦੀ ਪਹਿਲੀ ਯੂਨਿਟ ਵੱਜੋਂ ਗੋਆ ਵਿਖੇ ਨੇਵਲ ਸਰਵਿਸ ਵਿੱਚ ਸ਼ਾਮਲ ਕੀਤਾ ਗਿਆ

Posted On: 19 APR 2021 7:25PM by PIB Chandigarh

ਇੰਡੀਅਨ ਨੇਵਲ ਏਅਰ ਸਕੁਐਡਰਨ (ਆਈਐੱਨਏਐੱਸ) 323, ਸਵਦੇਸ਼ੀ ਤੌਰ 'ਤੇ ਬਣੇ ਏਐੱਲਐੱਚਕੇ III ਜਹਾਜ਼ ਦੀ ਪਹਿਲੀ ਇਕਾਈ ਵੱਜੋਂ, ਮਾਨਯੋਗ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਅਤੇ ਵੈਸਟਰਨ ਨੇਵਲ ਕਮਾਂਡ ਦੇ ਵਾਈਸ ਐਡਮਿਰਲ ਆਰ ਹਰੀ ਕੁਮਾਰ, ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ, ਦੀ ਹਾਜ਼ਰੀ ਵਿਚ ਭਾਰਤੀ ਜਲ ਸੈਨਾ ਵਿਚ 19 ਅਪ੍ਰੈਲ 21 ਨੂੰ ਐਨਐਸ ਹੰਸਾ, ਗੋਆ ਵਿਖੇ ਸ਼ਾਮਲ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਮਾਨਯੋਗ ਰਕਸ਼ਾ ਰਾਜ ਮੰਤਰੀ ਨੇ ਕਿਹਾ ਕਿ ਆਈਐਨਏਐੱਸ 323 ਦੀ ਸ਼ੁਰੂਆਤ ਸਮੁਦਰੀ ਸੁਰੱਖਿਆ ਨੂੰ ਵਧਾਉਣ ਅਤੇ ਸਮੁਦਰੀ ਸੁਰੱਖਿਆ ਦੀ ਦਿਸ਼ਾ ਵੱਲ ਵੱਧਣ ਦੇ ਯਤਨਾਂ ਵਿਚ ਇਕ ਹੋਰ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਰਾਸ਼ਟਰ ਦੇ ਹਿੱਤਾਂ ਦੇ ਨਾਲ ਨਾਲ ਆਤਮਨਿਰਭਰ ਭਾਰਤ ਦੀ ਭਾਵਨਾ ਦਾ ਪ੍ਰਤੀਕ ਵੀ ਹੈ। 

 ਸਕੁਐਡਰਨ, ਤਿੰਨ ਅਤਿ ਆਧੁਨਿਕ ਏਐਲਐਚ ਐਮ ਕੇ III ਨੂੰ ਸੰਚਾਲਿਤ ਕਰੇਗਾ, ਜੋ ਏਅਰੋਨਾਟਿਕਸ ਲਿਮਿਟਿਡ (ਐਚ ਏ ਐਲ)ਵੱਲੋਂ ਇੱਕ ਨਿਰਮਿਤ ਸ਼ਕਤੀ ਇੰਜਨ ਵਾਲਾ ਇਕ ਮਲਟੀਰੋਲ ਹੈਲੀਕਾਪਟਰ ਹੈ। ਏਐੱਲਐੱਚ ਐਮ ਕੇ III ਸੰਸਕਰਣ ਵਿੱਚ ਇੱਕ ਮੁਕੰਮਲ ਗਲਾਸ ਕਾਕਪਿਟ ਹੈ ਅਤੇ ਇਹ ਖੋਜ ਅਤੇ ਬਚਾਅ, ਵਿਸ਼ੇਸ਼ ਅਪਰੇਸ਼ਨਾਂ ਅਤੇ ਤੱਟਵਰਤੀ ਨਿਗਰਾਨੀ ਲਈ ਵਰਤੇ ਜਾਣਗੇ। 16 ਜਹਾਜ਼ ਖਰੀਦ ਅਧੀਨ ਹਨ ਅਤੇ ਹਵਾਈ ਜਹਾਜ਼ ਦੀ ਪੜਾਅਵਾਰ ਭਾਰਤੀ ਜਲ ਸੈਨਾ ਨੂੰ ਸਪੁਰਦਗੀ ਕੀਤੀ ਜਾ ਰਹੀ ਹੈ।   

ਆਈਐਨਏਐਸ 323 ਦੀ ਕਮਾਂਡ ਕਮਾਂਡਰ ਸਮਿਕ ਨੁੰਦੀ ਵੱਲੋਂ ਕੀਤੀ ਗਈ ਹੈ, ਜੋ ਇੱਕ ਪ੍ਰਪੱਕ ਅਤੇ ਤਜਰਬੇਕਾਰ ਏਐੱਲਐੱਚ ਪਾਇਲਟ ਹੈ, ਜਿਸਦਾ ਵਿਸ਼ਾਲ ਆਪ੍ਰੇਸ਼ਨਲ ਤਜਰਬਾ ਹੈ। 

--------------------------------------------

 ਏ ਬੀ ਬੀ ਬੀ /ਐਮ ਕੇ/ਵੀ ਐਮ/ਐਮ ਐਸ


(Release ID: 1712797) Visitor Counter : 271


Read this release in: English , Urdu , Hindi