ਰੇਲ ਮੰਤਰਾਲਾ
ਰੇਲਵੇ ਪਰਿਸਰਾਂ (ਟ੍ਰੇਨਾਂ ਸਹਿਤ) ਵਿੱਚ ਮੂੰਹ ਨੂੰ ਢੱਕਣਾ/ਫੇਸ ਮਾਸਕ ਪਹਿਨਣਾ ਜ਼ਰੂਰੀ
ਰੇਲਵੇ ਪਰਿਸਰ ਵਿੱਚ ਫੇਸ ਮਾਸਕ/ਕਵਰ ਨਾ ਪਹਿਨਣ ਵਾਲੇ ਵਿਅਕਤੀਆਂ (ਟ੍ਰੇਨਾਂ ਸਹਿਤ) ‘ਤੇ ਅਧਿਕ੍ਰਿਤ ਰੇਲਵੇ ਅਧਿਕਾਰੀਆਂ ਦੁਆਰਾ ਭਾਰਤੀ ਰੇਲਵੇ (ਰੇਲਵੇ ਪਰਿਸਰ ਵਿੱਚ ਸਫਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਲਈ ਦੰਡ) ਦੇ ਨਿਯਮ 2012 ਤਹਿਤ ਜੁਰਮਾਨਾ (500 ਰੁਪਏ ਤੱਕ) ਲਗਾਇਆ ਜਾਵੇਗਾ
ਭਾਰਤੀ ਰੇਲਵੇ ਨੇ ਕੋਵਿਡ-19 ਮਹਾਮਾਰੀ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਕਈ ਉਪਾਅ ਕੀਤੇ
Posted On:
17 APR 2021 7:02PM by PIB Chandigarh
ਭਾਰਤੀ ਰੇਲਵੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਿਹ ਮੰਤਰਾਲੇ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਕੋਵਿਡ-19 ਮਹਾਮਾਰੀ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਕਈ ਉਪਾਅ ਕਰ ਰਿਹਾ ਹੈ। ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਵਿੱਚੋਂ ਇੱਕ ਫੇਸ ਮਾਸਕ/ਕਵਰ ਪਹਿਨਣਾ ਹੈ ।
ਭਾਰਤੀ ਰੇਲਵੇ ਦੁਆਰਾ 11.05.2020 ਨੂੰ ਟ੍ਰੇਨਾਂ ਦੀ ਆਵਾਜਾਈ ਲਈ ਮਾਨਕ ਪਰਿਚਾਲਨ ਪ੍ਰਕਿਰਿਆ (ਐੱਸਓਪੀ) ਦੇ ਪੈਰਾ 2.3 (ix) ਵਿੱਚ ਕਿਹਾ ਗਿਆ ਹੈ ਕਿ “ਸਾਰੇ ਯਾਤਰੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਵੇਸ਼ ਦੌਰਾਨ ਅਤੇ ਯਾਤਰਾ ਦੌਰਾਨ ਫੇਸ ਕਵਰ/ਮਾਸਕ ਪਹਿਨੇ ਹੋਏ ਹੋਣ”।
ਇਸ ਬਾਰੇ ਵਿੱਚ, ਭਾਰਤੀ ਰੇਲਵੇ ਦੇ (ਰੇਲਵੇ ਪਰਿਸਰ ਵਿੱਚ ਸਫਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਲਈ ਦੰਡ) ਨਿਯਮ 2012 ਦੇ ਅਨੁਪਾਲਨ ਦੇ ਸੰਬੰਧ ਵਿੱਚ ਪੱਤਰ ਸੰਖਿਆ 2012 ਦੇ 76 ਮਿਤੀ 14.12.2012 ਨੂੰ ਦੇਖੋ ਰਾਜਪੱਤਰ ਅਧਿਸੂਚਨਾ ਸੰਖਿਆ ਜੀਐੱਸਆਰ 846 (ਈ) ਮਿਤੀ 26.11.2012 ਨੂੰ ਦੇਖੋ ਉਕਤ ਰਾਜਪੱਤਰ ਅਧਿਸੂਚਨਾ ਦੇ ਪੈਰਾ 3 (1) (ਬੀ) ਨੂੰ। ਰੇਲਵੇ ਕਰਮੀਆਂ ਵਿੱਚ ਸਫਾਈ ਅਤੇ ਸਫਾਈ ਨੂੰ ਪ੍ਰਭਾਵਿਤ ਕਰਨ ਵਾਲੇ ਕੰਮਾਂ ‘ਤੇ ਰੋਕ ਦੇ ਤਹਿਤ ਹੋਰ ਗੱਲਾਂ ਦੇ ਇਲਾਵਾ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਰੇਲਵੇ ਪਰਿਸਰ ਵਿੱਚ ਨਹੀਂ ਥੁੱਕੇਗਾ।
ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ, ਥੁੱਕਣ ਅਤੇ ਕਿਸੇ ਵੀ ਵਿਅਕਤੀ ਦੁਆਰਾ ਮਾਸਕ ਨਾ ਪਹਿਨਣ ਦੇ ਕਾਰਨ ਇਸੇ ਤਰ੍ਹਾਂ ਦਾ ਕੁਝ ਹੋਰ ਕਾਰਜ ਕਰਨ ਅਤੇ ਰੇਲਵੇ ਪਰਿਸਰ (ਰੇਲ ਗੱਡੀਆਂ ਸਹਿਤ) ਵਿੱਚ ਪ੍ਰਵੇਸ਼ ‘ਤੇ ਨਿਯੰਤ੍ਰਣ ਮਹੱਤਵਪੂਰਣ ਹੈ ਤਾਕਿ ਅਸ਼ੁੱਧ/ਅਸਵੱਛ ਪਰਿਸਥਿਤੀਆਂ ਤੋਂ ਬਚਿਆ ਜਾ ਸਕੇ ਜਿਨ੍ਹਾਂ ਨਾਲ ਜੀਵਨ/ਜਨਤਕ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।
ਇਸ ਦੇ ਅਨੁਸਾਰ, ਥੁੱਕਣ ਅਤੇ ਇਸ ਪ੍ਰਕਾਰ ਦੇ ਕਾਰਜ ਨੂੰ ਰੋਕਣ ਅਤੇ ਰੇਲਵੇ ਪਰਿਸਰਾਂ (ਰੇਲ ਗੱਡੀਆਂ ਸਹਿਤ), ਵਿੱਚ ਸਾਰੇ ਵਿਅਕਤੀਆਂ ਦੁਆਰਾ ਫੇਸ ਮਾਸਕ/ਫੇਸ ਕਵਰ ਪਹਿਨਣਾ ਸੁਨਿਸ਼ਚਿਤ ਕਰਨ ਦੇ ਲਈ ਭਾਰਤੀ ਰੇਲਵੇ ਦੇ ਅਨੁਸਾਰ 500 ਰੁਪਏ ਤੱਕ ਦਾ ਜੁਰਮਾਨਾ (ਰੇਲਵੇ ਗਤੀਵਿਧੀਆਂ ਵਿੱਚ ਸਫਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਲਈ ਦੰਡ) ਨਿਯਮ 2012 ਦੇ ਤਹਿਤ ਅਧਿਕ੍ਰਿਤ ਰੇਲਵੇ ਅਧਿਕਾਰੀਆਂ ਦੁਆਰਾ ਰੇਲਵੇ ਪਰਿਸਰ (ਟ੍ਰੇਨਾਂ ਸਹਿਤ) ਵਿੱਚ ਫੇਸ ਮਾਸਕ/ਕਵਰ ਨਾ ਲਗਾਉਣ ਵਾਲੇ ਵਿਅਕਤੀਆਂ‘ਤੇ ਲਗਾਇਆ ਜਾਵੇਗਾ।
*****
ਡੀਜੇਐੱਨ/ਐੱਮਕੇਵੀ
(Release ID: 1712684)
Visitor Counter : 220