ਸੈਰ ਸਪਾਟਾ ਮੰਤਰਾਲਾ
ਸ਼੍ਰੀਨਗਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਹਾਲ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ “ਕਸ਼ਮੀਰ ਦੀਆਂ ਸੰਭਾਵਨਾਵਾਂ ਦਾ ਦੋਹਨ : ਸਵਰਗ ਵਿੱਚ ਇੱਕ ਹੋਰ ਦਿਨ” ਵਿੱਚ ਵੱਡੇ ਪੈਮਾਨੇ ‘ਤੇ ਜੰਮੂ ਤੇ ਕਸ਼ਮੀਰ ਵਿੱਚ ਟੂਰਿਜ਼ਮ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਗਿਆ
ਇਸ ਪ੍ਰੋਗਰਾਮ ਵਿੱਚ ਹਿਤਧਾਰਕਾਂ ਦੁਆਰਾ ਘਰੇਲੂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਜੰਮੂ ਤੇ ਕਸ਼ਮੀਰ ਦੇ ਉਤਕ੍ਰਿਸ਼ਟ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੀਆਂ ਰਣਨੀਤੀਆਂ ‘ਤੇ ਵਿਚਾਰ ਕੀਤਾ ਗਿਆ
Posted On:
18 APR 2021 12:12PM by PIB Chandigarh
ਜੰਮੂ ਤੇ ਕਸ਼ਮੀਰ ਦੀਆਂ ਕਈ ਟੂਰਿਜ਼ਮ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਅਤੇ ਸੰਘ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਯਾਤਰਾ, ਟੂਰਿਜ਼ਮ ਅਤੇ ਪ੍ਰਾਹੁਣਚਾਰੀ ਵਿੱਚ ਕਈ ਅਵਸਰਾਂ ਦਾ ਲਾਭ ਉਠਾਉਣ ਲਈ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਅਤੇ ਜੰਮੂ ਤੇ ਕਸ਼ਮੀਰ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ, ਫਿੱਕੀ (ਨਾਲੇਜ ਪਾਰਟਨਰ) ਅਤੇ ਆਈਜੀਟੀਏ ਦੇ ਸਹਿਯੋਗ ਨਾਲ, ਹਾਲ ਹੀ ਵਿੱਚ ਕਸ਼ਮੀਰ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਉਪਯੋਗ : "ਸਵਰਗ ਵਿੱਚ ਇੱਕ ਹੋਰ ਦਿਨ" ਦਾ ਸ਼੍ਰੀਨਗਰ ਵਿੱਚ ਇੱਕ ਅਨੋਖਾ ਨੈਟਵਰਕਿੰਗ ਪਲੇਟਫਾਰਮ ਆਯੋਜਿਤ ਕੀਤਾ।
ਸੰਘ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ , ਸ਼੍ਰੀ ਮਨੋਜ ਸਿਨਹਾ ਅਤੇ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਇਸ ਦਾ ਉਦਘਾਟਨ ਕੀਤਾ ਅਤੇ ਇਸ ਸਮਾਰੋਹ ਵਿੱਚ ਪ੍ਰਤੀਨਿਧੀਆਂ ਨੂੰ ਵਰਚੁਅਲੀ ਸੰਬੋਧਨ ਕੀਤਾ। ਇਸ ਆਯੋਜਨ ਦਾ ਉਦੇਸ਼ ਸੰਘ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਅਣਗਿਣਤ ਟੂਰਿਜ਼ਮ ਉਤਪਾਦਾਂ ਦਾ ਪ੍ਰਦਰਸ਼ਨ ਕਰਨਾ ਅਤੇ ਛੁੱਟੀਆਂ ਬਿਤਾਉਣ, ਸਾਹਸਿਕ, ਈਕੋ, ਵਿਆਹ , ਫਿਲਮਾਂ ਅਤੇ ਐੱਮਆਈਸੀਈ ਟੂਰਿਸਟ ਡੈਸਟੀਨੇਸ਼ਨ ਦੇ ਰੂਪ ਵਿੱਚ ਜੰਮੂ ਅਤੇ ਕਸ਼ਮੀਰ ਦੇ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ। ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ ; ਜੰਮੂ - ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ, ਸ਼੍ਰੀ ਬਸ਼ੀਰ ਖਾਨ ; ਜੰਮੂ ਅਤੇ ਕਸ਼ਮੀਰ ਸਰਕਾਰ ਵਿੱਚ ਟੂਰਿਜ਼ਮ ਸਕੱਤਰ, ਸ਼੍ਰੀ ਸਰਮਦ ਹਾਫਿਜ ; ਟੂਰਿਜ਼ਮ ਮੰਤਰਾਲੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀਮਤੀ ਰੁਪਿੰਦਰ ਬਰਾੜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਦਘਾਟਨ ਸੈਸ਼ਨ ਵਿੱਚ ਮੌਜੂਦ ਸਨ ।
ਇਸ ਆਯੋਜਨ ਵਿੱਚ ਯਾਤਰਾ, ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ , ਪ੍ਰਮੁੱਖ ਉਦਯੋਗ ਹਿਤਧਾਰਕਾਂ ਅਤੇ ਕਸ਼ਮੀਰ ਅਤੇ ਭਾਰਤ ਦੇ ਕਈ ਹਿੱਸਿਆਂ ਦੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ ।
ਜੰਮੂ ਤੇ ਕਸ਼ਮੀਰ ਦੇ ਯਾਤਰਾ , ਟੂਰਿਜ਼ਮ ਅਤੇ ਪ੍ਰਾਹੁਣਚਾਰੀ ਉਦਯੋਗ ਦੇ ਪ੍ਰਮੁੱਖ ਉਦਯੋਗ ਹਿਤਧਾਰਕਾਂ ਅਤੇ ਸ਼੍ਰੀਨਗਰ ਆਏ ਬਾਕੀ ਭਾਰਤ ਦੇ ਪ੍ਰਤੀਨਿਧੀਆਂ ਦਰਮਿਆਨ ਇੱਕ ਬੀ 2 ਬੀ ਬੈਠਕਾਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਸੀ । ਇਸ ਬੈਠਕ ਵਿੱਚ ਸਥਾਨਕ ਟੂਰ ਆਪਰੇਟਰ , ਹੋਟਲ ਕਾਰੋਬਾਰੀ , ਹਾਊਸਬੋਟ ਮਾਲਿਕ , ਟ੍ਰਾਂਸਪੋਰਟ ਕੰਪਨੀਆਂ ਅਤੇ ਕਸ਼ਮੀਰ ਦੇ ਵਿਕਰੇਤਾਵਾਂ ਦੇ ਰੂਪ ਵਿੱਚ , ਟੂਰਿਜ਼ਮ ਅਤੇ ਪ੍ਰਾਹੁਣਚਾਰੀ ਦੇ ਹੋਰ ਪ੍ਰਮੁੱਖ ਹਿਤਧਾਰਕ ਸ਼ਾਮਿਲ ਹੋਏ । ਖਰੀਦਦਾਰਾਂ ਵਿੱਚ ਭਾਰਤ ਦੇ ਕਈ ਹਿੱਸੀਆਂ ਦੇ ਟੌਪ ਟੂਰ ਆਪਰੇਟਰ , ਡੀਐੱਮਸੀ , ਫਿਲਮੀ ਹਸਤੀਆਂ , ਇਕੋ ਟੂਰਿਜ਼ਮ ਮਾਹਰ ਸ਼ਾਮਿਲ ਸਨ ।
ਉਦਘਾਟਨ ਸੈਸ਼ਨ ਦੌਰਾਨ ਵਰਚੁਅਲ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮਨੋਜ ਸਿਨਹਾ ਨੇ ਜ਼ਿਕਰ ਕੀਤਾ ਕਿ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਅਤੇ ਇਸ ਖੇਤਰ ਨੂੰ ਇੱਕ ਹੌਟ ਸਪੌਟ ਫਿਲਮ ਸ਼ੂਟਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਸੰਘ ਸ਼ਾਸਿਤ ਜੰਮੂ-ਕਸ਼ਮੀਰ ਪ੍ਰਦੇਸ਼ ਫਿਲਮ ਸ਼ੂਟਿੰਗ ‘ਤੇ ਨਵੀਂ ਨੀਤੀ ਦੇ ਨਾਲ ਸਾਹਮਣੇ ਆਵੇਗਾ।
ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਜ਼ਿਕਰ ਕੀਤਾ ਕਿ ਅਨੁੱਛੇਦ 370 ਨੂੰ ਹਟਾਉਣ ਅਤੇ ਉਸ ਦੇ ਬਾਅਦ ਵਿਕਾਸ ਕੰਮਾਂ ਦੇ ਹੋਣ ਨਾਲ ਇਸ ਖੇਤਰ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ ।
ਇਸ ਮੌਕੇ ‘ਤੇ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਖਾਨ ਨੇ ਜ਼ਿਕਰ ਕੀਤਾ ਕਿ ਇਹ ਵੇਖਣਾ ਉਤਸਾਹਜਨਕ ਹੈ ਕਿ ਲੌਕਡਾਊਨ ਦੇ ਬਾਅਦ ਸੰਘ ਸ਼ਾਸਿਤ ਜੰਮੂ ਅਤੇ ਕਸ਼ਮੀਰ ਵਿੱਚ ਸੈਲਾਨੀਆਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਆਉਣ ਵਾਲੇ 3-4 ਮਹੀਨਿਆਂ ਵਿੱਚ ਗਰਮੀਆਂ ਦੇ ਮੌਸਮ ਦੌਰਾਨ ਅਧਿਕ ਸੈਲਾਨੀਆਂ ਦੇ ਇੱਥੇ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਆਂ ਡੈਸਟੀਨੇਸ਼ਨਾਂ ਦੀ ਇੱਕ ਲੰਮੀ ਸੂਚੀ ਬਣਾ ਰਹੀ ਹੈ , ਜਿਨ੍ਹਾਂ ਨੂੰ ਅਧਿਕ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।
ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਕੱਤਰ , ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਉਹ ਜੰਮੂ - ਕਸ਼ਮੀਰ ਵਿੱਚ ਇੱਕ ਵਾਰ ਫਿਰ ਟੂਰਿਜ਼ਮ ਸ਼ੁਰੂ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ, ਇਸ ਦਿਸ਼ਾ ਵਿੱਚ ਸਰਦੀਆਂ ਤੋਂ ਯਤਨ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਵਿਸ਼ੇਸ਼ ਰੂਪ ਨਾਲ ਘਰੇਲੂ ਸੈਲਾਨੀਆਂ ਲਈ ਗਰਮੀ ਦੇ ਸਮੇਂ ਪ੍ਰਕਿਰਿਆ ਜਾਰੀ ਰਹੇਗੀ ।
ਜੰਮੂ ਅਤੇ ਕਸ਼ਮੀਰ ਸਰਕਾਰ ਵਿੱਚ ਟੂਰਿਜ਼ਮ ਸਕੱਤਰ ਸ਼੍ਰੀ ਸਰਮਦ ਹਫੀਜ ਨੇ ਇਸ ਮੌਕੇ ‘ਤੇ ਖੇਤਰ ਦੇ ਕੁਝ ਇਤਿਹਾਸਿਕ ਟੂਰਿਜ਼ਮ ਸਥਾਨਾਂ ਅਤੇ ਉਨ੍ਹਾਂ ਦੇ ਮਹੱਤਵ ‘ਤੇ ਚਾਨਣਾ ਪਾਇਆ ।
ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀਮਤੀ ਰੂਪਿੰਦਰ ਬਰਾੜ ਨੇ ਜ਼ਿਕਰ ਕੀਤਾ ਕਿ ਘਰੇਲੂ ਟੂਰਿਜ਼ਮ ਦੇ ਉਦੈ ਦਾ ਸੰਕੇਤ ਹੈ ਅਤੇ ਸੰਮੇਲਨ ਘਰੇਲੂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਜੰਮੂ ਅਤੇ ਕਸ਼ਮੀਰ ਦੇ ਸਰਬਸ੍ਰੇਸ਼ਠ ਟੂਰਿਜ਼ਮ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਦੀਆਂ ਰਣਨੀਤੀਆਂ ‘ਤੇ ਸਲਾਹ-ਮਸ਼ਵਰਾ ਕਰੇਗਾ ।
ਜੰਮੂ - ਕਸ਼ਮੀਰ ਸਰਕਾਰ ਵਿੱਚ ਟੂਰਿਜ਼ਮ ਡਾਇਰੈਕਟਰ ਡਾ. ਜੀ. ਐੱਨ. ਇਟੂ ਨੇ ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਕਈ ਟੂਰਿਸਟ ਸਥਾਨਾਂ ਨੂੰ ਦਰਸ਼ਾਉਣ ਬਾਰੇ ਇੱਕ ਪ੍ਰਸਤੁਤੀ ਦਿੱਤੀ ।
ਪੂਰੇ ਸੈਸ਼ਨ ਦੇ ਦੌਰਾਨ ਕਸ਼ਮੀਰ ਨੂੰ ਇੱਕ ਪਸੰਦੀਦਾ ਟੂਰਿਸਟ ਸਥਾਂਨ ਦੇ ਰੂਪ ਵਿੱਚ ਅਗਲੇ ਪੱਧਰ ਤੱਕ ਲਿਜਾਣ ਬਾਰੇ ਮਾਹਰਾਂ ਨੇ ਕਈ ਰਣਨੀਤੀਆਂ ਦੀ ਚਰਚਾ ਕੀਤੀ ਕਿ ਕਿਵੇਂ ਇੱਕ ਮਹਾਮਾਰੀ ਬਾਅਦ ਖੇਤਰ ਵਿੱਚ ਸੈਲਾਨੀਆਂ ਦਾ ਦੌਰਾ ਵਧਾਇਆ ਜਾ ਸਕਦਾ ਹੈ । ਹੋਰ ਸੈਸ਼ਨ ਵਿੱਚ "ਕਸ਼ਮੀਰ ਨੂੰ ਹੋਰ ਅਧਿਕ ਪ੍ਰਭਾਵਸ਼ਾਲੀ ਬਣਾਉਣ ‘ਤੇ ਪੈਨਲ ਨੇ ਕਸ਼ਮੀਰ ਵਿੱਚ ਵਿਆਹ , ਐੱਮਆਈਸੀਈ ਅਤੇ ਫਿਲਮ ਟੂਰਿਜਮ ਸਮਰੱਥਾ ਨੂੰ ਛੂਇਆ। ਇੱਕ ਹੋਰ ਸੈਸ਼ਨ ਵਿੱਚ, "ਕਸ਼ਮੀਰ ਦੇ ਵਿਵਿਧ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ‘ਤੇ ਮਾਹਰਾਂ ਨੇ ਸੱਭਿਆਚਾਰ , ਵਿਰਾਸਤ , ਫਿਲਮ , ਛੁੱਟੀਆਂ ਬਿਤਾਉਣ ਅਤੇ ਗੋਲਫ ਟੂਰਿਜ਼ਮ ਸਹਿਤ ਕਸ਼ਮੀਰ ਦੀ ਕਈ ਆਲਾ ਟੂਰਿਜ਼ਮ ਸੰਭਾਵਨਾਵਾਂ ‘ਤੇ ਚਰਚਾ ਕੀਤੀ । ਸੈਸ਼ਨ ਵਿੱਚ ਵਾਜ਼ਵਾਨ , ਜਾਫ਼ਰਾਨ , ਅਤੇ ਸ਼ਿਕਾਰਾ – ਅਤੇ ਬਹੁਤ ਕੁਝ ......." ਮਾਹਰਾਂ ਨੇ ਕਿਹਾ ਕਿ ਕਿਸੇ ਵੀ ਵਿਦੇਸ਼ੀ ਸੈਲਾਨੀਆਂ ਲਈ ਕਸ਼ਮੀਰ ਦਾ "ਪ੍ਰਤੀਬੰਧਿਤ ਖੇਤਰ" ਦੇ ਰੂਪ ਵਿੱਚ ਜ਼ਿਕਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਸ਼ਮੀਰ ਵਿੱਚ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ ਵਿਸ਼ਵ ਮਾਹਰਾਂ ਤੋਂ ਸਲਾਹ ਲਈ ਜਾ ਸਕਦੀ ਹੈ। ਕਸ਼ਮੀਰ ਦੇ ਸਮਾਨ ਅੰਤਰਰਾਸ਼ਟਰੀ ਸਥਾਨਾਂ ਜਿਵੇਂ ਸਵਿਟਜਰਲੈਂਡ ਆਦਿ ਨੂੰ ਕਸ਼ਮੀਰ ਵਿੱਚ ਟੂਰਿਜ਼ਮ ਦੀ ਬਿਹਤਰੀ ਲਈ ਇੱਕ ਮਾਮਲੇ ਦੇ ਅਧਿਐਨ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਕਸ਼ਮੀਰ ਨੂੰ ਪਾਕ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਲਈ , ਭੋਜਨ ਅਤੇ ਵਿਅੰਜਨਾਂ ਨਾਲ ਸੰਬੰਧਿਤ ਲੋਕਾਂ , ਵੀਡੀਓ , ਚਿੱਤਰ ਆਦਿ ਵਰਗੀਆਂ ਕਈ ਦ੍ਰਿਸ਼ ਰਣਨੀਤੀਆਂ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ।
ਕਸ਼ਮੀਰ ਦੇ ਗੈਸਟ੍ਰੋਨੌਮੀਕਲ ਹੈਰੀਟੇਜ ਨੂੰ ਹੁਲਾਰਾ ਦੇਣ ਦੇ ਲਈ , ਭਾਰਤ ਸਰਕਾਰ ਨੇ ਮਾਸਟਰ ਸ਼ੇਫ ਇੰਡੀਆ ਵਿਜੇਤਾ ਅਤੇ ਸੈਲੀਬਰਿਟੀ ਸ਼ੇਫ ਪੰਕਜ ਭਦੌਰਿਆ ਅਤੇ ਸ਼ੇਫ ਰਣਵੀਰ ਬਰਾੜ ਦੇ ਨਾਲ ਲਾਈਵ ਕੁਕਿੰਗ ਕਲਾਸਾਂ ਦਾ ਆਯੋਜਨ ਕੀਤਾ । ਦੋਵੇਂ ਸ਼ੇਫਸ ਨੇ ਸ਼੍ਰੀਨਗਰ ਦੇ ਸਥਾਨਕ ਬਾਜ਼ਾਰ ਦਾ ਦੌਰਾ ਕੀਤਾ ਅਤੇ ਸਮੱਗਰੀ ਖਰੀਦੀ ਅਤੇ ਸ਼੍ਰੀਨਗਰ ਦੇ ਇੰਸਟੀਚਿਊਟ ਆਵ੍ ਹੋਟਲ ਮੈਨੇਜਮੈਂਟ ( ਆਈਐੱਚਐੱਮ) ਦੇ ਵਿਦਿਆਰਥੀਆਂ ਨੂੰ ਕਸ਼ਮੀਰੀ ਵਿਅੰਜਨਾਂ ਵਿੱਚ ਆਪਣਾ ਖਾਣਾ ਪਕਾਉਣ ਦੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ । ਸੈਸ਼ਨ ਦਾ ਉਦੇਸ਼ ਕਸ਼ਮੀਰ ਦੇ ਸਥਾਨਕ ਪਾਕ ਅਤੇ ਵਿਅੰਜਨਾਂ ਨੂੰ ਭਾਰਤ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਹੁਲਾਰਾ ਦੇਣਾ ਸੀ ।
ਸੰਮੇਲਨ ਸਥਾਨ ‘ਤੇ ਕਈ ਕਸ਼ਮੀਰੀ ਬਸਤਰ , ਕਢਾਈ ਅਤੇ ਭੋਜਨ ਦੀ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ । ਇਸ ਦੇ ਨਾਲ ਹੀ ਪ੍ਰਤੀਨਿਧੀਆਂ ਲਈ ਡਲ ਝੀਲ ਵਿੱਚ ਸ਼ਿਕਾਰਾ ਅਤੇ ਕਿਸ਼ਤੀ ਦੀ ਸਵਾਰੀ ਸੀ, ਜਿਸ ਦੇ ਬਾਅਦ ਡਲ ਝੀਲ ਵਿੱਚ ਇੱਕ ਸੁੰਦਰ ਲੇਜਰ ਸ਼ੋਅ ਦੇ ਨਾਲ ਸੰਗੀਤਮਈ ਫੱਵਾਰਾ ਸੀ । ਡਲ ਝੀਲ ਵਿੱਚ ਲੇਜਰ ਸ਼ੋਅ ਪ੍ਰੋਜੈਕਟ , ਐੱਸਕੇਆਈਸੀਸੀ ਹੁਣ ਸਥਾਈ ਹੈ , ਜੋ ਟੂਰਿਜ਼ਮ ਮੰਤਰਾਲੇ ਦੁਆਰਾ ਵਿੱਤ ਪੋਸ਼ਿਤ ਹੈ ।
ਕਸ਼ਮੀਰ ਦਾ ਟਿਊਲਿਪ ਗਾਰਡਨ ਇੱਕ ਅਨੌਖਾ ਟੂਰਿਜ਼ਮ ਸਥਾਂਨ ਹੈ , ਜਿਸ ਵਿੱਚ ਨੂੰ ਕਈ ਬਾਲੀਵੁਡ ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ , ਜਿਸ ਵਿੱਚ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ। ਇਹ ਏਸ਼ਿਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਹੈ ਜੋ ਲਗਭਗ 30 ਹੈਕਟੇਅਰ ਖੇਤਰ ਵਿੱਚ ਫੈਲਿਆ ਹੈ । ਇਹ ਡਲ ਝੀਲ ਦੇ ਅਵਲੋਕਨ ਨਾਲ ਜਬਰਵਾਨ ਰੇਂਜ ਦੀ ਤਲਹਟੀ ਵਿੱਚ ਸਥਿਤ ਹੈ । ਗਾਰਡਨ ਨੂੰ 2007 ਵਿੱਚ ਕਸ਼ਮੀਰ ਘਾਟੀ ਵਿੱਚ ਫੁੱਲਾਂ ਦੀ ਖੇਤੀ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਖੋਲ੍ਹਿਆ ਗਿਆ ਸੀ । ਟਿਊਲਿਪ ਗਾਰਡਨ ਦੀ ਯਾਤਰਾ ਦਾ ਸਭ ਤੋਂ ਵਧੀਆ ਸਮਾਂ ਮਾਰਚ ਦੇ ਅੰਤ ਅਤੇ ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਹੈ ।
ਕਸ਼ਮੀਰ ਨੂੰ ਅੰਤਰਰਾਸ਼ਟਰੀ ਗੋਲਫ ਟੂਰਿਜ਼ਮ ਸਥਾਂਨ ਦੇ ਰੂਪ ਵਿੱਚ ਹੁਲਾਰਾ ਦੇਣ ਅਤੇ ਕਸ਼ਮੀਰ ਵਿੱਚ ਵਿਸ਼ਵ ਪੱਧਰ ਦੇ ਗੋਲਫ ਇਨਫ੍ਰਾਸਟ੍ਰਕਚਰ ਦਾ ਪ੍ਰਦਰਸ਼ਨ ਕਰਨ ਦੇ ਲਈ , ਭਾਰਤ ਦੇ ਕਈ ਹਿੱਸਿਆਂ ਤੋਂ ਗੋਲਫਰਾਂ ਦੇ ਵਫ਼ਦ ਅਤੇ ਸ਼੍ਰੀਨਗਰ ਦੇ ਸਥਾਨਿਕ ਗੋਲਫਰਾਂ ਦੁਆਰਾ ਰਾਈਲ ਸਪ੍ਰਿੰਗ ਗੋਲਫ ਕੋਰਸ ਵਿੱਚ ਗੋਲਫ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਦੇ ਬਾਅਦ ਇੱਕ ਪੁਰਸਕਾਰ ਸਮਾਰੋਹ ਹੁੰਦਾ ਹੈ ।
ਕਸ਼ਮੀਰ ਵਿੱਚ ਭਾਰਤ ਦੇ ਟੌਪ ਅਤੇ ਵਿਸ਼ਵ ਦੇ ਪ੍ਰਮੁੱਖ ਗੋਲਫ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ । ਜੰਮੂ ਅਤੇ ਕਸ਼ਮੀਰ ਗਰਮੀਆਂ ਦੇ ਦੌਰਾਨ ( ਅਪ੍ਰੈਲ ਤੋਂ ਨਵੰਬਰ ਤੱਕ ) ਗੋਲਫ ਖਿਡਾਰੀਆਂ ਲਈ ਉਤਕ੍ਰਿਸ਼ਟ ਮੌਕਾ ਪ੍ਰਦਾਨ ਕਰਦਾ ਹੈ । ਜੰਮੂ ਅਤੇ ਕਸ਼ਮੀਰ ਵਿੱਚ ਗੋਲਫ ਹਮੇਸ਼ਾ ਇੱਕ ਸੁਖਦ ਅਤੇ ਸੈਲਾਨੀਆਂ ਦੇ ਵਿੱਚ ਮੁੱਖ ਆਕਰਸ਼ਣ ਵਿੱਚੋਂ ਇੱਕ ਹੈ ।
ਵੀਅਤਨਾਮ ਦੇ ਰਾਜਦੂਤ ਐੱਚ. ਈ. ਫਾਮ ਸਨਾਹ ਚਾਊ ਜੋ ਦੁਨੀਆ ਦੇ ਕਈ ਹਿੱਸਿਆਂ ਦੀ ਯਾਤਰਾ ਕਰ ਚੁੱਕੇ ਹਨ , ਉਨ੍ਹਾਂ ਨੇ ਕਸ਼ਮੀਰ ਦੀ ਕਈ ਪ੍ਰਕਿਰਤਿਕ ਸੁੰਦਰਤਾ ਦੀ ਤੁਲਨਾ ਦੁਨੀਆ ਦੇ ਕਈ ਪ੍ਰਕਿਰਤਿਕ ਸੌਦਰਯ ਕੈਨੇਡਾ, ਸਵਿਟਜ਼ਰਲੈਂਡ , ਯੂਰੋਪ ਦੇ ਹੋਰ ਹਿੱਸਿਆਂ , ਵੀਅਤਨਾਮ ਅਤੇ ਕਈ ਹੋਰ ਨਾਲ ਕੀਤੀ ਹੈ । ਉਨ੍ਹਾਂ ਦੇ ਅਨੁਸਾਰ , ਕਸ਼ਮੀਰ ਵਿੱਚ ਹੀ ਪੂਰੀ ਦੁਨੀਆ ਦੀ ਖੂਬਸੂਰਤੀ ਦੇਖਣ ਨੂੰ ਮਿਲ ਸਕਦੀ ਹੈ ।
ਕੀਨੀਆ ਦੇ ਹਾਈ ਕਮਿਸ਼ਨਰ ਮਹਾਮਹਿਮ ਵਿਲੀ ਕਿਪਕੋਰਿਰ ਬੇਟ ਅਤੇ ਉਨ੍ਹਾਂ ਦੀ ਪਤਨੀ ਮਹਾਮਹਿਮ ਆਸਥਾ ਜੇਮਵਤਾਈ ਬੇਟ , ਦੋਵੇਂ ਸ਼੍ਰੀਨਗਰ ਦੇ ਰਾਈਲ ਸਪ੍ਰਿੰਗਸ ਗੋਲਫ ਕੋਰਸ ਤੋਂ ਪੂਰੀ ਤਰ੍ਹਾਂ ਨਾਲ ਅਭਿਭੂਤ ਸਨ ਅਤੇ ਇਸ ਦਾ ਜ਼ਿਕਰ ਇੱਕ ਵਿਸ਼ਵ ਪੱਧਰੀ ਗੋਲਫ ਡੈਸਟੀਨੇਸ਼ਨ ਦੇ ਰੂਪ ਵਿੱਚ ਕੀਤਾ । ਮਹਾਮਹਿਮ ਬੇੱਟ ਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਕਸ਼ਮੀਰੀ ਵਿਅੰਜਨਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਬਣ ਗਈ ਹੈ । ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ ਹੈ ਕਿ ਉਹ ਘਰ ਕੁਝ ਵਿਅੰਜਨਾਂ ਦੀ ਕੋਸ਼ਿਸ਼ ਕਰੇਗੀ ।
ਜਾਰਜੀਆ ਦੇ ਰਾਜਦੂਤ ਐੱਚ. ਈ. ਆਰਚਿਲ ਗੁਲਮਰਗ ਦੀ ਸੁੰਦਰਤਾ ਤੋਂ ਅਭਿਭੂਤ ਸਨ ਅਤੇ ਉਨ੍ਹਾਂ ਨੇ ਗੁਲਮਰਗ ਦੀ ਯਾਤਰਾ ਦੇ ਦੌਰਾਨ ਸਕੀਇੰਗ ਦਾ ਆਨੰਦ ਲਿਆ । ਉਨ੍ਹਾਂ ਨੇ ਕਿਹਾ ਕਿ ਗੁਲਮਰਗ ਵਿੱਚ ਢਲਾਨ ਸਕੀਇੰਗ ਲਈ ਆਦਰਸ਼ ਹਨ ਅਤੇ ਦੁਨੀਆ ਦੇ ਸਰਬਸ੍ਰੇਸ਼ਠ ਸਕੀਇੰਗ ਸਥਾਨਾਂ ਵਿੱਚੋਂ ਇੱਕ ਹੈ ।
*******
ਐੱਨਬੀ/ਓਏ
(Release ID: 1712600)
Visitor Counter : 172