ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਉੱਘੇ ਰੇਡੀਓਲੌਜਿਸਟ ਡਾ. ਕਾਕਰਲਾ ਸੁੱਬਾ ਰਾਓ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟ

Posted On: 16 APR 2021 3:32PM by PIB Chandigarh

ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਉੱਘੇ ਰੇਡੀਓਲੌਜਿਸਟ ਡਾ. ਕਾਕਰਲਾ ਸੁੱਬਾ ਰਾਓ ਦੇ ਅਕਾਲ ਚਲਾਣੇ  ਉੱਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਫ਼ੇਸਬੁੱਕ ਪੋਸਟ ’ਚ ਉਨ੍ਹਾਂ ਡਾ. ਕਾਕਰਲਾ ਨੂੰ ਹਸਪਤਾਲ ਦਾ ਇੱਕ ਸ਼ਾਨਦਾਰ ਪ੍ਰਸ਼ਾਸਕ ਦੱਸਿਆ, ਜੋ ਆਪਣੀ ਇਮਾਨਦਾਰੀ, ਪੇਸ਼ਾਵਰੀ (ਪ੍ਰੋਫੈਸ਼ਨਲਿਜ਼ਮ), ਸਖ਼ਤ ਮਿਹਨਤ ਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਸਨ।

ਉਪ ਰਾਸ਼ਟਰਪਤੀ ਦੇ ਸੋਗ ਸੰਦੇਸ਼ ਦਾ ਸੰਪੂਰਨ ਮੂਲ–ਪਾਠ ਨਿਮਨਲਿਖਤ ਅਨੁਸਾਰ ਹੈ:

‘‘ਮੈਂ ਉੱਘੇ ਰੇਡੀਓਲੌਜਿਸਟ ਡਾ. ਕਾਕਰਲਾ ਸੁੱਬਾ ਰਾਓ ਗਾਰੂ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਉਦਾਸ ਹਾਂ। ਪਦਮ ਸ਼੍ਰੀ ਪੁਰਸਕਾਰ ਜੇਤੂ ਡਾ. ਕਾਕਰਲਾ ਦੇ ਨਾਮ ਨਾਲ ਵਧੇਰੇ ਪ੍ਰਸਿੱਧ ਸਨ ਅਤੇ ਉਨ੍ਹਾਂ ਦਾ ਬਹੁਤਾ ਯੋਗਦਾਨ ਮੈਡੀਸਿਨ ਦੇ ਖੇਤਰ ਵਿੱਚ ਹੈ। ਹੈਦਰਾਬਾਦ ਸਥਿਤ ਇੱਕ ਪ੍ਰਤਿਸ਼ਠਿਤ ਸੁਪਰ ਸਪੈਸ਼ਿਐਲਿਟੀ ਹਸਪਤਾਲ ਨਿਜ਼ਾਮ’ਜ਼ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (NIMS) ਦੇ ਵਿਕਾਸ ਵਿੱਚ ਯੋਗਦਾਨ ਦਾ ਸਿਹਰਾ ਉਨ੍ਹਾਂ ਸਿਰ ਵਧੇਰੇ ਬੱਝਦਾ ਹੈ, ਜਿੱਥੇ ਉਹ ਉਸ ਦੇ ਡਾਇਰੈਕਟਰ ਸਨ।

ਡਾ. ਕਾਕਰਲਾ ਹਸਪਤਾਲ ਦੇ ਇੱਕ ਸ਼ਾਨਦਾਰ ਪ੍ਰਸ਼ਾਸਕ ਸਨ ਤੇ ਉਹ ਆਪਣੀ ਇਮਾਨਦਾਰੀ, ਪੇਸ਼ਾਵਰੀ (ਪ੍ਰੋਫੈਸ਼ਨਲਿਜ਼ਮ), ਸਖ਼ਤ ਮਿਹਨਤ ਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਸਨ। ਉਹ ਆਪਦੇ ਕਿੱਤੇ ਪ੍ਰਤੀ ਸਮਰਪਿਤ ਸਨ।

ਇਸ ਤੱਥ ਤੋਂ ਵੀ ਸਾਰੇ ਭਲੀਭਾਂਤ ਜਾਣੂ ਹਨ ਕਿ ਉਹ ਤਤਕਾਲੀਨ ਮੁੱਖ ਮੰਤਰੀ ਸ੍ਰੀ ਐੱਨ.ਟੀ. ਰਾਮਾ ਰਾਓ ਦੀ ਬੇਨਤੀ ਉੱਤੇ ਅਮਰੀਕਾ ਤੋਂ ਭਾਰਤ ਪਰਤੇ ਸਨ ਤੇ ਪੂਰੇ ਸਮਰਪਣ ਨਾਲ ਮਾਤਭੂਮੀ ਦੀ ਸੇਵਾ ਕੀਤੀ ਸੀ।

ਆਪਣੇ ਲੰਬੇ ਅਤੇ ਵਿਲੱਖਣ ਕਰੀਅਰ ਦੌਰਾਨ ਉਹ ਬ੍ਰੌਂਕਸ, ਨਿਊ ਯਾਰਕ ਸਥਿਤ ਅਲਬਰਟ ਆਈਨਸਟਾਈਨ ਕਾਲੇਜ ਆਵ੍ ਮੈਡੀਸਿਨ ’ਚ ਰੇਡੀਓਲੌਜੀ ਦੇ ਪ੍ਰਫ਼ੈਸਰ ਜਿਹੇ ਹੋਰ ਵਿਭਿੰਨ ਅਹੁਦਿਆਂ ’ਤੇ ਰਹੇ, ਉਹ ‘ਤੇਲਗੂ ਐਸੋਸੀਏਸ਼ਨ ਆਵ੍ ਨੌਰਥ ਅਮੈਰਿਕਾ’ (TANA) ਦੇ ਬਾਨੀ ਪ੍ਰਧਾਨ ਵੀ ਸਨ।

ਮੇਰੀਆਂ ਸੰਵੇਦਨਾਵਾਂ ਡਾ. ਕਾਕਰਲਾ ਦੇ ਪਰਿਵਾਰਕ ਮੈਂਬਰਾਂ ਨਾਲ ਹਨ।

ਓਮ ਸ਼ਾਂਤੀ!’’

*****

ਐੱਮਐੱਸ/ਆਰਕੇ/ਡੀਪੀ



(Release ID: 1712304) Visitor Counter : 144