ਰੱਖਿਆ ਮੰਤਰਾਲਾ
ਰਾਜ ਸੈਨਿਕ ਬੋਰਡਾਂ ਦੇ ਪੱਛਮੀ ਜ਼ੋਨ ਦੀ ਚੌਥੀ ਮੀਟਿੰਗ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ
Posted On:
16 APR 2021 5:37PM by PIB Chandigarh
ਰਾਜ ਸੈਨਿਕ ਬੋਰਡਾਂ (ਆਰਐਸਬੀਜ਼) ਦੇ ਪੱਛਮੀ ਜ਼ੋਨ ਦੀ ਚੌਥੀ ਮੀਟਿੰਗ 16 ਅਪ੍ਰੈਲ, 2021 ਨੂੰ ਨਵੀਂ ਦਿੱਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਇਹ ਮੀਟਿੰਗ ਐਕਸ ਸਰਵਿਸਮੈਨਜ ਭਲਾਈ ਵਿਭਾਗ ਦੇ ਸਕੱਤਰ (ਡੀਈਐੱਸਡਬਲਯੂ) ਸ਼੍ਰੀ ਰਵੀਕਾਂਤ ਦੀ ਪ੍ਰਧਾਨਗੀ ਹੇਠ ਹੋਈ।
ਪੱਛਮੀ ਜ਼ੋਨ ਦੀ ਤੀਜੀ ਮੀਟਿੰਗ ਦੀ ਐਕਸ਼ਨ ਟੇਕਨ ਰਿਪੋਰਟ ਉਪਰ ਤਾਜ਼ਾ ਏਜੰਡੇ ਦੇ ਮੁੱਦਿਆਂ ਸਮੇਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿਸ਼ਿਆਂ ਵਿੱਚ ਰੋਜ਼ਗਾਰ ਵਿੱਚ ਸਾਬਕਾ ਸੈਨਿਕਾਂ ਦੇ ਰਾਖਵੇਂਕਰਨ, ਸਟਾਫ ਦੀ ਘਾਟ, ਆਰਐਸਬੀ ਮੁਲਾਜ਼ਮਾਂ ਦੀ ਤਨਖਾਹ ਅਤੇ ਭੱਤਿਆਂ, ਵੱਖ ਵੱਖ ਭਲਾਈ ਸਕੀਮਾਂ ਅਧੀਨ ਲਾਭ ਦੀ ਅਦਾਇਗੀ ਵਿੱਚ ਦੇਰੀ, ਨਵੇਂ ਐਕਸ ਸਰਵਿਸ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਪੋਲੀਕਲੀਨਿਕਸ ਖੋਲ੍ਹਣ, ਨਵੀਂਆਂ ਸੀਐਸਡੀ ਕੰਟੀਨਾਂ ਖੋਲ੍ਹਣ ਅਤੇ ਪੈਨਸ਼ਨ ਦੇ ਮੁੱਦੇ ਸ਼ਾਮਲ ਸਨ।
ਈਐਸਡਬਲਯੂ ਦੇ ਸਕੱਤਰ ਨੇ ਆਰਐਸਬੀ'ਜ਼ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਤੁਰੰਤ ਅਤੇ ਸਮਾਂਬੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਰਐਸਬੀ'ਜ਼ ਨੂੰ ਮਸਲਿਆਂ ਦੇ ਹੱਲ ਲਈ ਡੀਈਐਸਡਬਲਯੂ ਅਤੇ ਕੇਂਦਰੀ ਸੈਨਿਕ ਬੋਰਡ ਤੋਂ ਪੂਰੀ ਸਹਾਇਤਾ ਦਿਵਾਉਣ ਦਾ ਭਰੋਸਾ ਦਿੱਤਾ।
------------------------------------------------------------
ਏ ਬੀ ਬੀ /ਕੇ ਏ/ਸੇਵੀ/ਏ ਡੀ ਏ
(Release ID: 1712291)
Visitor Counter : 162