ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੈਡੀਕਲ ਆਕਸੀਜਨ ਉਪਲੱਬਧਤਾ ਬਾਰੇ ਤਾਜ਼ਾ ਜਾਣਕਾਰੀ
ਅਧਿਕਾਰਤ ਸਮੂਹ 2 ਨੇ ਆਕਸੀਜਨ ਸਰੋਤਾਂ ਨਾਲ 12 ਉੱਚ ਬੋਝ ਵਾਲੇ ਰਾਜਾਂ ਦੀ ਮੈਪਿੰਗ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ-ਕੇਅਰਜ਼ ਫੰਡ ਅਧੀਨ 100 ਨਵੇਂ ਹਸਪਤਾਲਾਂ ਵਿੱਚ ਆਪਣੇ ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣਗੇ
50,000 ਮੀਟ੍ਰਿਕ ਟਨ ਹੋਰ ਮੈਡੀਕਲ ਆਕਸੀਜਨ ਆਯਾਤ ਕੀਤੀ ਜਾਏਗੀ
Posted On:
15 APR 2021 8:45PM by PIB Chandigarh
ਕੋਵਿਡ ਦੌਰਾਨ ਜ਼ਰੂਰੀ ਮੈਡੀਕਲ ਉਪਕਰਣਾਂ ਅਤੇ ਆਕਸੀਜਨ ਦੀ ਉਪਲਬਧਤਾ ਦੀ ਸਮੀਖਿਆ ਕਰਨ ਲਈ ਅੱਜ ਅਧਿਕਾਰਤ ਸਮੂਹ 2 (ਈਜੀ 2) ਦੀ ਇੱਕ ਮੀਟਿੰਗ ਹੋਈ। ਹੇਠ ਦਿੱਤੇ ਅਨੁਸਾਰ ਅੱਜ ਲਏ ਗਏ ਤਿੰਨ ਮਹੱਤਵਪੂਰਨ ਫੈਸਲੇ ਹਨ:
i. 12 ਉੱਚ ਬੋਝ ਵਾਲੇ ਰਾਜਾਂ ਲਈ ਆਕਸੀਜਨ ਸਰੋਤਾਂ ਦੀ ਮੈਪਿੰਗ - ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਆਕਸੀਜਨ ਇੱਕ ਮਹੱਤਵਪੂਰਣ ਹਿੱਸਾ ਹੈ। ਮੈਡੀਕਲ ਆਕਸੀਜਨ ਦੀ ਮੰਗ ਵੱਧ ਰਹੀ ਹੈ, ਖ਼ਾਸਕਰ ਕੋਵਿਡ ਕੇਸਾਂ ਦੇ ਵਧੇਰੇ ਭਾਰ ਵਾਲੇ 12 ਰਾਜਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ, ਕਰਨਾਟਕ, ਕੇਰਲ, ਤਾਮਿਲਨਾਡੂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਆਕਸੀਜਨ ਦੀ ਵਧੇਰੇ ਮੰਗ ਹੈ। ਮਹਾਰਾਸ਼ਟਰ ਵਿੱਚ ਮੰਗ ਰਾਜ ਦੀ ਉਪਲਬਧ ਉਤਪਾਦਨ ਸਮਰੱਥਾ ਤੋਂ ਵਧੇਰੇ ਹੈ, ਮੱਧ ਪ੍ਰਦੇਸ਼ ਵਰਗੇ ਰਾਜਾਂ ਕੋਲ ਮੈਡੀਕਲ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਕੋਈ ਉਤਪਾਦਨ ਸਮਰੱਥਾ ਨਹੀਂ ਹੈ। ਇਸ ਤੋਂ ਇਲਾਵਾ, ਆਕਸੀਜਨ ਉਤਪਾਦਨ ਵਾਲੇ ਹੋਰ ਰਾਜਾਂ ਜਿਵੇਂ ਗੁਜਰਾਤ, ਕਰਨਾਟਕ, ਰਾਜਸਥਾਨ, ਆਦਿ ਵਿਚ ਵੀ ਮੰਗ ਵਧਣ ਦਾ ਰੁਝਾਨ ਹੈ।
ਸੂਬਿਆਂ ਨੂੰ ਅਗਲੇ ਕੁਝ ਹਫਤਿਆਂ ਤੋਂ ਵੱਧ ਰਹੇ ਮਾਮਲਿਆਂ ਵਿੱਚ ਆਕਸੀਜਨ ਦੀ ਸਪਲਾਈ ਅਤੇ ਪੂਰਤੀ ਦੇਣ ਲਈ, ਅਧਿਕਾਰਤ ਸਮੂਹ -2 (ਈਜੀ 2) ਦੇ ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਇੰਡਸਟਰੀਅਲ ਗੈਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਆਈਆਈਜੀਐਮਏ) ਦੇ ਨੁਮਾਇੰਦਿਆਂ ਸਮੇਤ ਪ੍ਰਮੁੱਖ ਹਿੱਸੇਦਾਰਾਂ ਦੇ ਨਾਲ ਡੀਪੀਆਈਆਈਟੀ, ਐਮਓਐਚਐਫਡਬਲਯੂ, ਇਸਪਾਤ ਮੰਤਰਾਲੇ, ਵੱਖ-ਵੱਖ ਪ੍ਰਭਾਵਿਤ ਰਾਜਾਂ, ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐਸਓ) ਦੁਆਰਾ ਸਾਂਝੇ ਤੌਰ 'ਤੇ ਮੈਪਿੰਗ ਅਭਿਆਸ ਸ਼ੁਰੂ ਕੀਤਾ ਗਿਆ ਸੀ। । ਮੈਡੀਕਲ ਆਕਸੀਜਨ ਦੇ ਸਰੋਤਾਂ ਅਤੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਨੂੰ ਰਾਜਾਂ ਦੀ ਜ਼ਰੂਰਤ ਨਾਲ ਮੇਲ ਕਰਨ ਲਈ ਮਾਨਚਿੱਤਰ ਕੀਤਾ ਗਿਆ ਸੀ ਅਤੇ ਮੈਡੀਕਲ ਆਕਸੀਜਨ ਦੇ ਸਰੋਤਾਂ 'ਤੇ ਰਾਜਾਂ ਦੀ ਸੇਧ ਲਈ ਇੱਕ ਸੰਕੇਤਕ ਢਾਂਚਾ ਤਿਆਰ ਕੀਤਾ ਗਿਆ ਹੈ।
ਇਸ ਦੇ ਅਨੁਸਾਰ, ਇਨ੍ਹਾਂ 12 ਰਾਜਾਂ ਨੂੰ ਕ੍ਰਮਵਾਰ 20 ਅਪ੍ਰੈਲ, 25 ਅਪ੍ਰੈਲ ਅਤੇ 30 ਅਪ੍ਰੈਲ ਨੂੰ ਆਪਣੀ ਅਨੁਮਾਨਤ ਮੰਗ ਨੂੰ ਪੂਰਾ ਕਰਨ ਲਈ 4880 ਮੀਟਰਕ ਟਨ, 5619 ਮੀਟਰਕ ਟਨ ਅਤੇ 6593 ਮੀਟਰਕ ਟਨ ਉਪਲੱਭਧ ਕਰਾਈ ਗਈ ਹੈ। ਐਮਓਐਚਐਫਡਬਲਯੂ ਇਸ ਸਬੰਧ ਵਿੱਚ ਆਦੇਸ਼ ਜਾਰੀ ਕਰ ਰਿਹਾ ਹੈ ਅਤੇ ਐਮਐਚਏ ਦੁਆਰਾ ਇਸ ਨੂੰ ਸੂਚਿਤ ਕੀਤਾ ਜਾਵੇਗਾ।
ii. ਪੀਐਸਏ ਪਲਾਂਟਾਂ ਲਈ 100 ਹੋਰ ਹਸਪਤਾਲਾਂ ਦੀ ਪਛਾਣ: ਪ੍ਰੈਸ਼ਰ ਸਵਿੰਗ ਐਡਰਸੋਪਰੇਸ਼ਨ (ਪੀਐਸਏ) ਪਲਾਂਟ ਆਕਸੀਜਨ ਦਾ ਨਿਰਮਾਣ ਕਰਦੇ ਹਨ ਅਤੇ ਮੈਡੀਕਲ ਆਕਸੀਜਨ ਦੀ ਪੂਰਤੀ ਲਈ ਰਾਸ਼ਟਰੀ ਗਰਿੱਡ 'ਤੇ ਪੈਂਦੇ ਬੋਝ ਨੂੰ ਘਟਾਉਂਦੇ ਹੋਏ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਜ਼ਰੂਰਤ ਵਿੱਚ ਆਪਣੇ ਆਪ ਨੂੰ ਨਿਰਭਰ ਬਣਨ ਵਿੱਚ ਸਹਾਇਤਾ ਕਰਦੇ ਹਨ। ਪੀਐਮ-ਕੇਅਰਜ਼ ਅਧੀਨ ਮਨਜ਼ੂਰ ਕੀਤੇ ਗਏ 162 ਪੀਐਸਏ ਪਲਾਂਟਾਂ ਦੀ ਹਸਪਤਾਲਾਂ ਵਿੱਚ ਖਾਸ ਕਰਕੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਆਕਸੀਜਨ ਦੀ ਸਵੈ-ਪੈਦਾਵਾਰ ਵਧਾਉਣ ਲਈ ਪਲਾਂਟਾਂ ਦੇ 100 ਪ੍ਰਤੀਸ਼ਤ ਦੇ ਛੇਤੀ ਮੁਕੰਮਲ ਹੋਣ ਲਈ ਨੇੜਿਓਂ ਸਮੀਖਿਆ ਕੀਤੀ ਜਾ ਰਹੀ ਹੈ। ਈਜੀ 2 ਨੇ ਐਮਐਚਐਫਡਬਲਯੂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੀਐਸਏ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਵਿਚਾਰ ਲਈ ਦੂਰ ਦੁਰਾਡੇ ਦੀਆਂ ਥਾਵਾਂ ਦੇ ਹੋਰ 100 ਹਸਪਤਾਲਾਂ ਦੀ ਪਛਾਣ ਕਰਨ।
iii. ਮੈਡੀਕਲ ਆਕਸੀਜਨ ਦੀ 50,000 ਮੀਟ੍ਰਿਕ ਟਨ ਦੀ ਦਰਾਮਦ: ਮੈਡੀਕਲ ਆਕਸੀਜਨ ਦੀ ਵੱਧਦੀ ਮੰਗ ਦੇ ਮੱਦੇਨਜ਼ਰ, ਈਜੀ 2 ਨੇ ਮੈਡੀਕਲ ਆਕਸੀਜਨ ਦੇ 50,000 ਮੀਟ੍ਰਿਕ ਟਨ ਦੀ ਦਰਾਮਦ ਲਈ ਇੱਕ ਟੈਂਡਰ ਜਾਰੀ ਕਰਨ ਦਾ ਫੈਸਲਾ ਕੀਤਾ। ਐਮਓਐਫਐਫਡਬਲਯੂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਲਈ ਟੈਂਡਰ ਨੂੰ ਅੰਤਮ ਰੂਪ ਦੇਵੇ ਅਤੇ ਐਮਈਏ ਦੇ ਮਿਸ਼ਨਾਂ ਦੁਆਰਾ ਪਛਾਣੇ ਗਏ ਦਰਾਮਦ ਲਈ ਸੰਭਾਵਤ ਸਰੋਤਾਂ ਦੀ ਵੀ ਖੋਜ ਕਰੇ।
ਈਜੀ 2 ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਨੂੰ ਸਮਰਥਨ ਦੇਣ ਲਈ ਇਹ ਯਕੀਨੀ ਬਣਾਉਣ ਲਈ ਮੈਡੀਕਲ ਆਕਸੀਜਨ ਦੀ ਮੰਗ ਅਤੇ ਸਪਲਾਈ ਦੀ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ।
****
ਐਮਵੀ
(Release ID: 1712174)
Visitor Counter : 276