ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਰਾਸ਼ਟਰੀ ਸਟਾਰਟਅੱਪ ਸਲਾਹਕਾਰੀ ਕੌਂਸਲ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਸਟਾਰਟਅੱਪਸ ਆਤਮਨਿਰਭਰ ਭਾਰਤ ਦੇ ਨਵੇਂ ਚੈਂਪੀਅਨ ਹਨ - ਸ਼੍ਰੀ ਗੋਇਲ
ਸਫਲ ਉੱਦਮੀਆਂ ਨੂੰ ਆਪਣੇ ਗਿਆਨ, ਤਜਰਬੇ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਹੋਰ ਲੋਕਾਂ ਲਈ ਮਾਰਗ ਦਰਸ਼ਕ ਬਣਨ ਦਾ ਸੱਦਾ ਦਿੱਤਾ
Posted On:
15 APR 2021 7:02PM by PIB Chandigarh
ਕੇਂਦਰੀ ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਸ਼ਟਰੀ ਸਟਾਰਟਅੱਪ ਸਲਾਹਕਾਰੀ ਕੌਂਸਲ (ਐਨਐਸਏਸੀ) ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਦਯੋਗ ਅਤੇ ਅੰਦਰੂਨੀ ਵਪਾਰ ਦੀ ਪ੍ਰਮੋਸ਼ਨ ਲਈ ਵਿਭਾਗ (ਡੀਪੀਆਈਆਈਟੀ) ਨੇ ਰਾਸ਼ਟਰੀ ਸਟਾਰਟਅੱਪ ਸਲਾਹਕਾਰੀ ਕੌਂਸਲ ਦਾ ਗਠਨ ਕੀਤਾ ਹੈ ਜਿਸ ਨਾਲ ਸਰਕਾਰ ਨੂੰ ਦੇਸ਼ ਵਿਚ ਨਵੀਨਤਾ ਅਤੇ ਸਟਾਰਟਅੱਪ ਲਈ ਇਕ ਮਜ਼ਬੂਤ ਆਰਥਿਕ ਵਾਤਾਵਰਨ ਬਣਾਉਣ ਲਈ ਸਲਾਹ ਦਿੱਤੀ ਜਾ ਸਕੇ ਅਤੇ ਸਥਿਰ ਆਰਥਿਕ ਤਰੱਕੀ ਤੇ ਵੱਡੀ ਪੱਧਰ ਤੇ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕੀਤਾ ਜਾ ਸਕੇ। ਐਕਸ-ਆਫਿਸ਼ਿਓ ਮੈਂਬਰਾਂ ਤੋਂ ਇਲਾਵਾ ਕੌਂਸਲ ਵਿਚ ਕਈ ਨਾਨ-ਆਫਿਸ਼ਿਅਲ ਮੈਂਬਰ, ਕਈ ਹਿੱਤਧਾਰਕਾਂ ਦੀ ਨੁਮਾਇੰਦਗੀ ਕਰਨ ਵਾਲੇ ਜਿਵੇਂ ਕਿ ਸਫਲ ਸਟਾਰਟ ਅੱਪਸ ਦੇ ਸੰਸਥਾਪਕ, ਬਜ਼ੁਰਗ ਆਦਿ ਜੋ ਭਾਰਤ ਵਿਚ ਹੀ ਆਪਣੀਆਂ ਕੰਪਨੀਆਂ ਨੂੰ ਵਿਕਸਤ ਕਰਨ ਅਤੇ ਸਕੇਲ ਅੱਪ ਕਰਨ ਵਿਚ ਕਾਮਯਾਬ ਹੋਏ ਹਨ ਅਤੇ ਸਟਾਰਟਅੱਪਸ ਵਿਚ ਨਿਵੇਸ਼ਕਾਂ ਦੇ ਹਿੱਤ ਦੀ ਨੁਮਾਇੰਦਗੀ ਦੀ ਸਮਰੱਥਾ ਵਾਲੇ ਵਿਅਕਤੀਆਂ, ਇਨਕਿਊਬੇਟਰਾਂ ਅਤੇ ਐਕਸੈਲੇਰਟਰਾਂ, ਸਟਾਰਟਅੱਪਸ ਦੇ ਹਿੱਤਧਾਰਕਾਂ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਉਦਯੋਗ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਿਲ ਹਨ।
ਆਪਣੇ ਉਦਘਾਟਨੀ ਭਾਸ਼ਨ ਵਿਚ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਕੌਂਸਲ ਭਾਰਤ ਵਿਚ ਉੱਭਰ ਰਹੇ ਕਈ ਸਟਾਰਟ ਅਪਸ ਉੱਦਮੀਆਂ ਲਈ ਗਾਈਡਿੰਗ ਲਾਈਟ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਿਥੇ ਨਿੱਜੀ ਖੇਤਰ ਅਤੇ ਸਰਕਾਰ ਤੋਂ ਲੋਕਾਂ ਦੀ ਉੱਚ ਤਾਕਤੀ ਟੀਮ ਇਕਜੁਟ ਹੋਈ ਹੈ ਤਾਂ ਜੋ "ਤੁਸੀਂ ਆਪਣੇ ਨੀਤੀਗਤ ਫੈਸਲੇ ਖੁਦ ਆਪਣੀ ਪੱਧਰ ਤੇ ਲੈ ਸਕੋ।"
ਵੱਖ-ਵੱਖ ਸਮੱਸਿਆਵਾਂ ਦੇ ਨਵੀਨਤਾਕਾਰੀ ਸਮਾਧਾਨਾਂ ਦੀ ਖੋਜ ਲਈ ਸਾਰੇ ਖੇਤਰਾਂ ਵਿਚ ਸਟਾਰਟ ਅੱਪਸ ਵਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨਵੀਨਤਾਕਾਰੀ ਦਾ ਅਤੇ ਆਊਟ ਆਫ ਦਿ ਬਾਕਸ ਸੋਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਸਟਾਰਟ ਅੱਪ ਅਭਿਯਾਨ ਨੇ ਪਿਛਲੇ 5 ਸਾਲਾਂ ਵਿਚ ਉੱਦਮਤਾ ਦੀ ਭਾਵਨਾ ਨੂੰ ਤੇਜ਼ ਕੀਤਾ ਹੈ। "ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਦੇ 'ਸਟਾਰਟ ਅੱਪ ਇੰਡੀਆ' ਵਿਜ਼ਨ ਨੂੰ ਹਾਸਿਲ ਕਰਨ ਲਈ ਰਾਸ਼ਟਰੀ ਪੱਧਰ ਤੋਂ ਬਲਾਕ ਪੱਧਰ ਤੱਕ ਹਿੱਤਧਾਰਕਾਂ ਵਲੋਂ ਕੀਤੀਆਂ ਗਈਆਂ ਅਣਥਕ ਕੋਸ਼ਿਸ਼ਾਂ ਨੂੰ ਵੇਖਿਆ ਹੈ।"
ਸਟਾਰਟ ਅੱਪਸ ਨੂੰ ਆਤਮਨਿਰਭਰ ਭਾਰਤ ਦੇ ਨਵੇਂ ਚੈਂਪੀਅਨ ਦੱਸਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਕੋਲ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਬਹੁਤ ਜ਼ਿਆਦਾ ਈਕੋ ਸਿਸਟਮ ਦੀ ਸਮਰੱਥਾ ਵਾਲਾ ਇਨੋਵੇਟਿਵ ਸਟਾਰਟ ਅੱਪ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹਮੇਸ਼ਾ ਹੀ ਭਾਰਤੀ ਸਟਾਰਟ ਅੱਪ ਈਕੋ ਸਿਸਟਮ ਦੀ ਚਾਰਟਿੰਗ ਪ੍ਰਗਤੀ ਵਿਚ ਸਹਾਇਤਾ ਦੇਣ ਵਾਲਾ ਭਾਗੀਦਾਰ ਹੈ ਅਤੇ ਰਹੇਗਾ। "ਸਟਾਰਟ ਅੱਪ ਇੰਡੀਆ" ਬਣਾਉਣ ਦਾ ਸੱਦਾ ਦੇਂਦਿਆਂ ਜੋ ਰਾਸ਼ਟਰੀ ਭਾਈਵਾਲੀ ਦਾ ਪ੍ਰਤੀਕ ਹੈ, ਮੰਤਰੀ ਨੇ ਸਕੂਲ ਪੱਧਰ ਤੋਂ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਲਈ ਉਤਸ਼ਾਹਤ ਕਰਨ ਲਈ ਉਨ੍ਹਾਂ ਵਿੱਚ ਉੱਦਮਤਾ ਪੈਦਾ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਸਫਲ ਉੱਦਮੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਗਿਆਨ, ਤਜਰਬੇ, ਵਿਚਾਰਾਂ ਨੂੰ ਮੈਂਟਰ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਸਾਂਝਾ ਕਰਨ ਦੀ ਪਹਿਲਕਦਮੀ ਕਰਨ। ਉਨ੍ਹਾਂ ਕਿਹਾ ਕਿ ਗ੍ਰਾਮੀਣ ਭਾਰਤ ਅਤੇ ਟੀਅਰ-2 ਅਤੇ ਟੀਅਰ-3 ਕਸਬਿਆਂ ਵਿਚ ਲੋਕਾਂ ਕੋਲ ਵਧੇਰੇ ਨਵੀਨਤਾਕਾਰੀ ਵਿਚਾਰ ਹਨ ਜੋ ਲਾਭ ਦਾ ਇੰਤਜ਼ਾਰ ਕਰ ਰਹੇ ਹਨ।
ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਇੰਡੀਆ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਸਾ਼ਡੀ ਸਮੂਹਕ ਜ਼ਿੰਮੇਵਾਰੀ ਹੈ - ਮਾਰਗ ਅੱਗੇ ਹੈ, ਜੋ ਇਸੇ ਸਾਲ ਜਨਵਰੀ ਵਿਚ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤ ਨੂੰ ਅਜਿਹੇ ਪੜਾਅ ਤੇ ਪਹੁੰਚਣ ਵਿਚ ਸਹਾਇਤਾ ਕਰੇਗਾ ਜਿਥੇ ਵਿਸ਼ਵ ਦੇ ਇਰਦ-ਗਿਰਦ ਦੇਸ਼ ਆਪਣੇ ਖੁਦ ਦੇ ਸਟਾਰਟ ਅੱਪ ਈਕੋ ਸਿਸਟਮ ਤੇ ਅਧਾਰਤ ਮਾਡਲ ਨੂੰ ਭਾਰਤ ਦੀਆਂ ਉਪਲਬਧੀਆਂ ਨਾਲ ਵੇਖਣਗੇ ਅਤੇ "ਸਟਾਰਟ ਅੱਪ ਇੰਡੀਆ" ਨੂੰ ਵਿਸ਼ਵ ਵਿਆਪੀ ਪੜਾਅ ਤੇ ਲੈ ਜਾਣਗੇ।
ਮੰਤਰੀ ਨੇ ਕਿਹਾ ਕਿ ਸਰਕਾਰ "ਇਕ ਰੈਗੂਲੇਟਰ ਦੀ ਥਾਂ ਐਨੇਬਲਰ" ਵਜੋਂ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਮੂਹਕ ਤੌਰ ਤੇ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਉਣਾ ਹੋਵੇਗਾ ਤਾਂ ਜੋ ਸਮੱਸਿਆਵਾਂ ਨੂੰ ਘੱਟੋ ਘੱਟ ਕੀਤਾ ਜਾ ਸਕੇ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦੇ ਕਿਫਾਇਤੀ ਸਮਾਧਾਨ ਗਰੀਬ ਤੋਂ ਵੀ ਗਰੀਬ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਉਪਲਬਧ ਹਨ।
ਮੀਟਿੰਗ ਦੌਰਾਨ ਭਾਗੀਦਾਰਾਂ ਨੇ ਸਟਾਰਟ ਅੱਪ ਈਕੋ ਸਿਸਟਮ ਦੇ ਅਰਥਪੂਰਨ ਇਨਸਾਈਟਸ ਵੀ ਦਿੱਤੀਆਂ ਅਤੇ ਵਿਚਾਰ ਤੇ ਸੁਝਾਅ ਦਿੱਤੇ ਕਿ ਕਿਵੇਂ ਵੱਖ-ਵੱਖ ਉਪਰਾਲਿਆਂ ਰਾਹੀਂ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
-------------------------------
ਵਾਈਬੀ /ਐਸਐਸ
(Release ID: 1712172)
Visitor Counter : 253